9.11.2023: ਹਰ ਇਨਸਾਨ ਦੇ ਮਨ ਵਿਚ ਕੁੱਝ ਨ ਕੁੱਝ ਕਰਨ ਦਾ ਇਰਾਦਾ ਹੁੰਦਾ ਹੈ. ਜੇਕਰ ਇਰਾਦੇ ਉੱਚੇ ਹੋਣ ਤਾਂ ਉਹਨਾਂ ਇਰਾਦਿਆਂ ਨੂੰ ਪੂਰਾ ਹੁੰਦੇ ਵੇਖਣ ਵਾਸਤੇ ਤੁਹਾਡੇ ਰਸਤੇ ਵਿਚ ਰੁਕਾਵਟਾਂ ਵੀ ਆਉਂਦੀਆਂ ਹਨ. ਇਸ ਦੇ ਨਾਲ ਹੀ ਜੇਕਰ ਤੁਸੀਂ ਉਹਨਾਂ ਰੁਕਾਵਟਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋ ਤਾਂ ਇਹ ਰੁਕਾਵਟਾਂ ਨੀਵੀਆਂ ਹੋ ਜਾਂਦੀਆਂ ਹਨ ਤੇ ਤੁਸੀਂ ਆਪਣੇ ਇਰਾਦੇ ਵਿਚ ਕਾਮਯਾਬ ਹੋ ਜਾਂਦੇ ਹੋ.