5.11.2023: ਜੇਕਰ ਤੁਹਾਡੇ ਵਿਚ ਕਿਸੇ ਪ੍ਰਤੀ ਅਟੱਲ ਵਿਸ਼ਵਾਸ, ਸ਼ੁਕਰਗੁਜ਼ਾਰੀ, ਸਤਿਕਾਰ ਹੈ ਤਾਂ ਹੀ ਤੁਸੀਂ ਬਦਲੇ ਵਿਚ ਅਜਿਹੇ ਵਿਵਹਾਰ ਦੀ ਤਵੱਕੋ ਕਰ ਸਕਦੇ ਹੋ. ਜਾਂ ਇੰਝ ਕਹੋ ਕਿ ਜਿਹੋ ਜਿਹਾ ਤੁਸੀਂ ਕਿਸੇ ਪ੍ਰਤੀ ਸੋਚੋ ਗੇ ਜਾਂ ਕਰੋਗੇ ਤੁਹਾਨੂੰ ਵਾਪਿਸ ਵੀ ਉਸੇ ਤਰਾਂ ਨਾਲ ਹੀ ਮਿਲਦਾ ਹੈ. ਇਸ ਤਰਾਂ ਦੀ ਸੋਚ ਰੱਖਣ ਵਾਲੇ ਇਨਸਾਨ ਦੁਨੀਆਂ ਵਿਚ ਹਰੇਕ ਨੂੰ ਪਸੰਦ ਆ ਜਾਂਦੇ ਹਨ. ਮਕਸਦ ਸਿਰਫ ਇਹ ਸੁੰਦਰ ਜ਼ਿੰਦਗੀ ਨੂੰ ਬੇਹਤਰ ਤਰੀਕੇ ਨਾਲ ਜਿਉਣਾ ਹੈ, ਨਹੀਂ ਤਾਂ ਜ਼ਿੰਦਗੀ ਦੁਰਬਰ ਬਣ ਜਾਂਦੀ ਹੈ.