
ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂ ਰੁੱਖ ਲਾਉਣੇ ਜ਼ਰੂਰੀ ਹਨ. ਕਿਉਂਕਿ ਅਸੀਂ ਆਪਣੀਆਂ ਜ਼ਰੂਰਤਾਂ ਲਈ ਇਹਨਾਂ ਦਾ ਇਸਤਮਾਲ ਵੀ ਕਰਦੇ ਹਾਂ। ਜੇਕਰ ਅਸੀਂ ਰੁੱਖ ਤਾਂ ਇਕ ਦਿਨ ਸਾਨੂੰ ਬਦਲੇ ਹੋਏ ਵਾਤਾਵਰਨ ਵਿਚ ਰਹਿਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਆਪਣੀ ਜ਼ਿੰਦਗੀ ਵਿਚ ਘਟੋ ਘੱਟ ਇਕ ਰੁੱਖ ਜ਼ਰੂਰ ਲਾਓ. ਇਸੇ ਤਰਾਂ, ਸਿੱਖਿਆ ਵੀ ਇੱਕ ਅਜਿਹਾ ਰੁੱਖ ਹੈ ਜੋ ਦਿਲ ਵਿੱਚ ਉੱਗਦਾ ਹੈ, ਮਨ ਵਿੱਚ ਫੁੱਲਦਾ ਹੈ ਅਤੇ ਜੀਭ ਨਾਲ ਫਲ ਦਿੰਦਾ ਹੈ। ਇਸ ਲਈ ਸਿੱਖਿਆ ਦਾ ਰੁੱਖ ਵੀ ਹਰੇਕ ਲਈ ਜ਼ਰੂਰੀ ਹੈ ਤਾਂ ਜੋ ਸਮਾਜ ਨੂੰ ਚੰਗੇ ਫਲ ਦੇ ਸਕੀਏ। ਕਹਿੰਦੇ ਨੇ, ਇਕ ਰੋਟੀ ਘਟ ਖਾ ਲੈਣਾ ਪਰ ਪੜਾਈ ਤੇ ਖਰਚ ਜਰੂਰ ਕਰਨਾ।
8.1.2024