Review of my book Frankly Speaking by Parvinder Singh Lalchian
Frankly Speaking – Feeling sometimes is not reality by Harish Monga
To be very true the author of this book Mr. Harish Monga has narrated the truth that has been explored by him in his real-life experiences over a long period of time. We often see that most writers try to portray themselves as the primary figures of their narratives. In the present book, everything has been revealed and nothing seems to be concealed.
It’s in the very nature of human beings that they tend to engage in their family matters more than anything else, once they get financially stable in their lives. But this inspiring personality has come out to be a torchbearer for many NGOs after having been retired from Government service. He has led society as a patron of The Blind Home. And now as a writer, he has gifted us this book which I welcome wholeheartedly and pray to the almighty to enable me to adopt and apply the principles as suggested by this prolific writer in this masterpiece of his.
ਸੱਚ ਕਹਾਂ ਤਾਂ…………………..
ਉਪਰੋਕਤ ਸਿਰਲੇਖ ਹੇਠ ਛਪੀ ਪੁਸਤਕ ਦੇ ਲਿਖਾਰੀ ਸ਼੍ਰੀ ਹਰੀਸ਼ ਮੋਂਗਾ ਦੁਆਰਾ ਆਪਣੇ ਜੀਵਨ ਦੇ ਵੱਡੇ ਅਰਸੇ ਵਿੱਚ ਪਿੰਡੇ ਤੇ ਹੰਢਾਏ ਸੱਚ ਨੂੰ ਬਿਆਨਿਆ ਹੈ। ਅਕਸਰ ਜੀਵਨ ਦੇ ਕੌੜੇ ਮਿੱਠੇ ਤਜਰਬੇ ਨੂੰ ਬਿਆਨ ਕਰਦਿਆਂ ਲਿਖਾਰੀ ਆਪਣੇ ਆਪ ਨੂੰ ਨੰਬਰ ਵੰਨ ਪਾਤਰ ਵਜੋਂ ਉਘਾੜਨ ਦੀ ਜੁਗਤ ਲੜਾ ਕੇ ਸੁਭਾਵਿਕ ਪੇਸ਼ਕਾਰੀ ਕਰਦੇ ਹਨ ।ਲੇਕਿਨ ਇਸ ਹੱਥਲੀ ਪੁਸਤਕ ਨੂੰ ਪੜ੍ਹਦਿਆਂ ਮੋਂਗਾ ਸਾਬ੍ਹ ਦੀ ਦੁੱਧ ਚਿੱਟੀ ਸ਼ਖ਼ਸੀਅਤ ਦਾ ਦਰਸ਼ਨੀ ਝਲਕਾਰਾ ਜਿਸ ਤਰ੍ਹਾਂ ਵੇਖਿਆ ਮਿਲਦਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਪੁਸਤਕ ਵਿਚਲੀ ਚਿੱਟੇ ਦਿਨ ਵਰਗੀ ਸਚਾਈ ਦੀ ਤਸੱਵਰ ਨਜ਼ਰ ਆਉਂਦਾ ਹੈ।
ਮਨੁੱਖ ਸੁਭਾਵਿਕ ਹੀ ਜੀਵਨ ਭਰ ਦੀ ਖੱਟੀ ਕਮਾਈ ਮਗਰੋਂ ਆਪਣੇ ਪਰਿਵਾਰਾਂ ਦੀ ਕਬੀਲਦਾਰੀ ਵਿੱਚ ਰੁੱਝ ਜਾਂਦੇ ਹਨ। ਪਰ ਇਸ ਪ੍ਰੇਰਨਾਮਈ ਸ਼ਖ਼ਸੀਅਤ ਦੁਆਰਾ ਆਪਣੀ ਬੇਦਾਗ ਸਰਕਾਰੀ ਅਫ਼ਸਰ ਦੀ ਨੋਕਰੀ ਤੋਂ ਰਿਟਾਇਰ ਹੋ ਕੇ ਬਲਾਈਂਡ ਹੋਮ ਦੀ ਸਰਪ੍ਰਸਤੀ ਕਰਦਿਆਂ, ਕਲਮ ਦਾ ਨਿਮਾਣਾ ਸੇਵਕ ਬਣ ਕੇ ਅਤੇ ਸਮਾਜ ਦੀਆਂ ਵਿਚਰਦਿਆਂ ਅਨੇਕਾਂ ਗੈਰ ਸਰਕਾਰੀ ਸੰਸਥਾਵਾਂ ਦੇ ਅੱਗੇ ਵਧਣ ਲਈ ਰਾਹ ਦਸੇਰਾ ਅਤੇ ਚਾਨਣ ਮੁਨਾਰੇ ਬਣੇ ਹਨ।
21 ਫਰਵਰੀ 2021 ਨੂੰ ਤੋਹਫੇ ਵਜੋਂ ਪ੍ਰਾਪਤ ਹੋਈ ਪੁਸਤਕ ਨੂੰ ਆਪਣੇ ਮਸਤਕ ਨਾਲ ਛੁਹਾ ਕੇ ਸਵਾਗਤ ਕਰਦਾ ਹਾਂ। ਸ਼ਾਲਾ ! ਮੈਨੂੰ ਸੁਮੱਤ ਬਖਸ਼ੇ ਕਿ ਪੁਸਤਕ ਵਿਚਲੀ ਤਜ਼ਰਬਾ-ਯੋਗਤਾ ਅਤੇ ਜੀਵਨ-ਸੇਧਾਂ ਨੂੰ ਲਾਗੂ ਕਰਕੇ ਉਨ੍ਹਾਂ ਵਰਗੀ ਮਿੱਠੀ-ਸੁਆਦਲੀ ਜੀਵਨ ਸ਼ੈਲੀ ਦਾ ਆਨੰਦ ਮਾਣ ਸਕਾਂ।
ਤੁਹਾਡਾ ਅਜ਼ੀਜ਼
ਪਰਵਿੰਦਰ ਸਿੰਘ
Thanks Parvinder Singh for encouraging words. -Harish Monga