ਕਈ ਫਿਕਰੇ ਤੁਹਾਨੂੰ ਪਹਿਲੀ ਵਾਰ ਵਿਚ ਹੀ ਮੋਹ ਲੈਂਦੇ ਹਨ

30.10.2023: ਜਦੋਂ  ਵੀ ਤੁਸੀ  ਕੋਈ ਕਿਤਾਬ ਜਾਂ  ਫਿਕਰਾ  ਪੜ੍ਹਦੇ ਹੋ ਤਾਂ ਕਈ ਫਿਕਰੇ ਤੁਹਾਨੂੰ ਪਹਿਲੀ ਵਾਰ ਵਿਚ ਹੀ ਮੋਹ ਲੈਂਦੇ ਹਨ.  ਜਦੋਂ  ਤੁਸੀਂ ਉਸ ਨੂੰ ਦੂਜੀ ਵਾਰ ਪੜ੍ਹਦੇ ਹੋ ਤਾਂ ਉਸ ਦੀ ਸ਼ਾਬਾਸ਼ ਲਈ  ਪੜ੍ਹਿਆ ਜਾਂਦਾ ਹੈ ਅਤੇ ਤੀਜੀ ਵਾਰ ਪੜ੍ਹਨ ਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਯਾਦ ਕਰਨਾ ਚਾਹੁੰਦੇ ਹੋ ਤਾਂ  ਜੋ ਕਿਸੇ ਮੌਕੇ ਤੇ ਯਾਰਾਂ, ਦੋਸਤਾਂ ਨਾਲ ਸਾਂਝਾ ਕੀਤਾ ਜਾ ਸਕੇ. ਇਸੇ ਤਰਾਂ ਇਕ ਫਿਕਰਾ  ਜੋ ਮੈਂ  ਕਈ ਸਾਲ ਪਹਿਲਾਂ  ਆਪਣੇ ਪਿਤਾ ਜੀ ਦੀ ਉਰਦੂ ਵਿਚ ਲਿਖੀ ਡਾਇਰੀ ਵਿਚ ਪੜ੍ਹੀਆਂ ਸੀ, ਜੋ  ਮੈਨੂੰ  ਅੱਜ  ਤਕ ਯਾਦ ਹੈ –  “ਮੰਦਿਰ, ਮਸਜਿਦ, ਗੁਰਦਵਾਰੇ, ਚਰਚ ਜਾਂ ਕਿਸੇ ਹੋਰ ਤੀਰਥ ਸਥਾਨ ਤੇ ਜਾ ਕੇ ਜੇ ਤੁਸੀਂ ਪਹਿਲਾਂ ਨਾਲੋਂ ਬੇਹਤਰ ਬਣ ਕੇ ਨਹੀਂ ਆਉਂਦੇ ਤਾਂ ਤੁਹਾਡਾ  ਜਾਣਾ ਵਿਅਰਥ ਹੈ”