
ਕੀ ਤਲਾਕ ਲੈਣਾ ਜਾਇਜ਼ ਹੈ?
31-10-2023: ਕੀ ਤਲਾਕ ਲੈਣਾ ਜਾਇਜ਼ ਹੈ? ਜੀ ਹਾਂ, ਕਾਨੂੰਨ ਵਿਚ ਇਜ਼ਾਜ਼ਤ ਹੈ. ਜੇਕਰ ਕਾਨੂੰਨ ਹੀ ਅਜਿਹਾ ਬਣ ਜਾਵੇ ਕਿ ਤਲਾਕ ਤੋਂ ਬਾਅਦ ਦੂਜਾ ਵਿਵਾਹ ਨਹੀਂ ਕਰ ਸਕਦਾ ਤਾਂ ਲੱਗਦਾ ਤਲਾਕ ਲੈਣੇ ਬੰਦ ਹੋ ਜਾਣਗੇ ਤੇ ਵਿਵਾਹਿਕ ਜ਼ਿੰਦਗੀ ਵਿਚ ਝਗੜਿਆਂ ਵਿਚ ਵੀ ਠੱਲ ਹੀ ਨਹੀਂ ਪੈ ਜਾਵੇਗੀ ਕੋਰਟਾਂ ਦਾ ਕੰਮ ਵੀ ਘਾਟ ਜਾਵੇਗਾ ਤੇ ਨਾਲ ਹੀ ਵਿਵਾਹਿਕ ਰਿਸ਼ਤਿਆਂ ਵਿਚ ਵੀ ਕਾਫੀ ਸੁਧਾਰ ਹੋ ਜਾਵੇਗਾ. ਇਹ ਮੇਰਾ ਸੋਚਣਾ ਹੈ, ਇਸ ਨੂੰ ਅਮਲੀ ਰੂਪ ਦੇਣਾ ਕਾਨੂੰਨ ਬਨਾਉਣ ਵਾਲਿਆਂ ਦਾ ਕੰਮ ਹੈ ਜਾਂ ਲੋਕਾਂ ਦੀ ਸੋਚ ਵਿਚ ਬਦਲਾਅ ਆਉਣ ਦੀ ਜਰੂਰ ਹੈ. ਕਦੋਂ ਅਜਿਹਾ ਹੋਵੇਗਾ, ਇਹ ਆਉਣ ਵਾਲੇ ਸਮੇਂ ਦੇ ਦਾਇਰੇ ਵਿਚ ਹੈ.