ਲਿਖਣ ਦੀ ਦੁਨੀਆ ਵਿਚ ਇਕ ਨਵਾਂ ਕਦਮ

ਮੈਂ ਆਪਣੇ 100 ਲਫ਼ਜ਼ਾਂ ਤੇ ਅੰਗਰੇਜ਼ੀ ਵਿਚ ਵਿਚਾਰ ਲਿਖਣ ਤੋਂ ਬਾਅਦ, ਹੁਣ ਸੋਚਿਆਂ ਹੀ ਕਿ ਕਿਓਂ ਨਾ ਆਪਣੀ ਮਾਂ ਬੋਲੀ ਪੰਜਾਬੀ ਵਿਚ ਫੇਰ ਤੋਂ ਕੁਝ ਲਿਖਣਾ ਸ਼ੁਰੂ ਕਰੀਏ।
ਇਹ ਮੇਰੀ ਇਕ ਅਲੱਗ ਤਰਾਂ ਦੀ ਕੋਸ਼ਿਸ਼ ਲੱਗੇਗੀ ਗੀ ਕਿਓਂ ਕਿ ਸਬ ਵਾਂਗੂ ਤਾ ਸਬ ਕਰਦੇ ਨੇ ਅਤੇ ਜੇ ਕਰ ਕੁਝ ਵੱਖਰਾ ਕਰੀਏ ਤਾਂ ਜਿਥੇ ਇਕ ਅਲੱਗ ਪਹਿਚਾਣ ਬਣਦੀ ਹੈ, ਇਸ ਦੇ ਨਾਲ ਹੀ ਪੜ੍ਹਨ ਵਾਲਿਆਂ ਲਈ ਇਕ ਨਵਾਂਪਨ ਹੋਵੇਗਾ ਤੇ ਹੋ ਸਕਦਾ ਹੈ ਉਸ ਤੇ ਰਵਾਇਤ ਚਲ ਪਵੇ ਤੇ ਤੁਹਾਡੀ ਜਾਣ ਪਹਿਚਾਣ ਸਾਹਿਤ ਦੀ ਦੁਨੀਆਂ ਵਿਚ ਕਿਸੇ ਹੋਰ ਪੱਖੋਂ ਹੋਣ ਲੱਗ ਪਵੇ।
ਜ਼ਲਦੀ ਹੀ ਮੈਂ ਪੰਜਾਬੀ ਵਿਚ 100 ਲਫ਼ਜ਼ਾਂ ਪੈਰਾਗ੍ਰਾਫ ਲੈਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ।