ਅਸੀਂ ਕੋਈ ਕਿਤਾਬ ਪੜ੍ਹ ਰਹੇ ਹੁੰਦੇ ਹਾਂ, ਅਜਿਹਾ ਕਿਓਂ ਲੱਗਦਾ ਹੁੰਦਾ ਹੈ…

29.10.2023:
ਅਜਿਹਾ ਕਿਓਂ ਲੱਗਦਾ ਹੁੰਦਾ ਹੈ-
ਜਦੋਂ ਅਸੀਂ ਕੋਈ ਕਿਤਾਬ ਪੜ੍ਹ ਰਹੇ ਹੁੰਦੇ ਹਾਂ ਅਤੇ ਉਹ ਸਾਨੂ ਚੰਗੀ ਲੱਗਦੀ ਹੈ ਪਰ ਬਾਅਦ ਵਿਚ ਇੰਜ ਲਗਦਾ ਹੈ ਕਿ ਲਿਖਾਰੀ ਨੇ ਇਹ ਸਾਰੀਆਂ ਗੱਲਾਂ ਮੇਰੀਆਂ ਹੀ ਲਿਖ ਦਿਤੀਆਂ ਹਨ. ਦੋਸਤੋ, ਇਹ ਇਸ ਕਰਕੇ ਹੁੰਦਾ ਹੈ ਕਿ ਪੜ੍ਹਨ ਵਾਲੇ ਦੇ ਵਿਚਾਰ ਅਤੇ ਲਿਖਾਰੀ ਦੇ ਵਿਚਾਰ ਵਿਚ ਸਮਾਨਤਾ ਹੁੰਦੀ ਹੈ. ਲਿਖਾਰੀ ਨੇ ਵੀ ਲਫਜ਼ਾਂ ਨੂੰ ਤੋਲ ਕੇ ਲਿਖਿਆ ਹੁੰਦਾ ਹੈ. ਵਧੀਆ ਲੇਖਕ ਵਲੋਂ ਚੰਗੇ ਸਾਹਿਤ ਹੋਣ ਕਰਕੇ, ਪਾਠਕ ਲੇਖਕ ਦਾ ਇਕ ਨਜ਼ਦੀਕੀ ਦੋਸਤ ਬਣ ਜਾਂਦਾ ਹੈ. ਇਸ ਲਈ ਸਾਨੂ ਸੱਭ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਦੀ ਆਦਤ ਪਾਣੀ ਚਾਹੀਦੀ ਹੈ ਤਾਂ ਜੋ ਚੰਗੇ ਲੇਖਕ ਤੇ ਉਸ ਦੀ ਲੇਖਣੀ ਬਾਰੇ ਦੂਜਿਆਂ ਨਾਲ ਵੀ ਸਾਂਝ ਕੀਤੀ ਜਾ ਸਕੇ.