ਆਪਣੇ ਆਪ ਨਾਲ ਗੱਲਾਂ ਕਰਨਾ

ਆਪਣੇ ਆਪ ਨਾਲ ਗੱਲਾਂ ਕਰਨਾ

1.11.2023: ਇਨਸਾਨ ਆਪਣੇ ਆਪ ਨਾਲ ਹਮੇਸ਼ ਗੱਲਾਂ ਕਰਦਾ ਰਹਿੰਦਾ ਹੈ. ਜਦੋਂ ਉਸ ਨੂੰ ਆਪਣੀ ਗੱਲ ਦਾ ਜਵਾਬ ਨਹੀਂ ਮਿਲਦਾ ਤਾਂ ਉਹ ਦੁਜਿਆਂ ਨਾਲ ਸਾਂਝੀ ਕਰਦਾ ਹੈ. ਕੁਝ ਲੋਕ ਮਹਿਸੂਸ ਕਰਦੇ ਹਨ ਕਿ ਸਵੈ-ਗੱਲਬਾਤ ਉਹਨਾਂ ਦੇ ਆਲੇ ਦੁਆਲੇ ਇੱਕ ਮੌਜੂਦਗੀ ਬਣਾਉਂਦੀ ਹੈ ਜੋ ਉਹਨਾਂ ਨੂੰ ਬਿਹਤਰ ਮਹਿਸੂਸ ਕਰਦੀ ਹੈ. ਇਹ ਇਕੱਲੇਪਣ ਵਿੱਚ ਮਦਦ ਕਰ ਸਕਦਾ ਹੈ. ਕਈ ਵਾਰੀ ਤਾਂ ਇਨਸਾਨ ਕਲਪਨਾ ਕਰਕੇ, ਅੱਖਾਂ ਬੰਦ ਕਰਕੇ ਵੀ ਆਪਣੇ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਜਦੋਂ ਉਸ ਨੂੰ ਆਪਣੀ ਪਸੰਦ ਦਾ ਜਵਾਬ ਮਿਲ ਜਾਂਦਾ ਹੈ ਤਾਂ ਬੜਾ ਖੁਸ਼ ਹੁੰਦਾ ਤੇ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ ਹੈ.

 

Photo courtesy-Inspiring Tips