ਇਨਸਾਨ ਆਪਣੀ ਜ਼ਿੰਦਗੀ ਵਿਚ ਜੋ ਵੀ ਗ਼ਲਤੀਆਂ ਕਰਦਾ ਹੈ ਉਹ ਸਿਰਫ ਆਪਣੀ ਸੰਤੁਸ਼ਟੀ ਅਤੇ ਖੁਸ਼ ਹੋਣ ਦੇ ਢੰਗ ਲੱਭਣ ਲਈ ਕਰਦਾ ਹੈ. ਉਹ ਕਈ ਵਾਰ ਗਲਤ ਫੈਸਲੇ ਵੀ ਲੈ ਲੈਂਦਾ ਹੈ. ਮੇਰੇ ਵਿਚਾਰ ਵਿਚ ਗਲਤ ਫੈਸਲਾ ਲੈਣਾ ਗ਼ਲਤੀ ਨਹੀਂ ਪਰ ਜ਼ਿੰਦਗੀ ਵਿਚ ਕੋਈ ਫੈਸਲਾ ਨਾ ਲੈਣਾ ਸਬ ਤੋਂ ਵੱਡੀ ਗ਼ਲਤੀ ਹੈ. ਜ਼ਿੰਦਗੀ ਵਿਚ ਕਿਸੇ ਵੀ ਕਮ ਲਈ ਫੈਸਲਾ ਜ਼ਰੂਰ ਲਵੋ ਚਾਹੇ ਉਹ ਬਾਅਦ ਵਿਚ ਗਲਤ ਹੀ ਸਾਬਤ ਹੋਵੇ ਪਰ ਤੁਸੀਂ ਉਸ ਤੋਂ ਸਿੱਖ ਕੇ ਸਹੀ ਫੈਸਲੇ ਲੈਣੇ ਸ਼ੁਰੂ ਕਰ ਦੇਵੋਗੇ.