ਜੋਕਰ ਦੀ ਜ਼ਿੰਦਗੀ ਵੀ ਅਲੱਗ ਹੁੰਦੀ ਹੈ
ਜੋਕਰ ਦੀ ਜ਼ਿੰਦਗੀ ਵੀ ਅਲੱਗ ਹੁੰਦੀ ਹੈ
14.11.2023: ‘ਜੋਕਰ’ ਦੀ ਜ਼ਿੰਦਗੀ ਵੀ ਅਲੱਗ ਹੁੰਦੀ ਹੈ, ਉਸ ਦਾ ਕੰਮ ਲੋਕਾਂ ਨੂੰ ਹਸਾਉਣਾ ਹੁੰਦਾ ਹੈ, ਜਾਂ ਇੰਝ ਕਹਿ ਲੋਵੇ ਕਿ ਉਦਾਸ ਅਤੇ ਮਯੂਸ ਵਾਲੀ ਅਵਸਥਾ ਵਿੱਚੋ ਬਾਹਰ ਕੱਢਣਾ ਹੁੰਦਾ ਹੈ. ਜ਼ਿੰਦਗੀ ਵਿਚ ਕਦੇ ਕਦੇ ਜੋਕਰ ਦਾ ਰੋਲ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਹੈ. ਡਾਰਕ ਨਾਇਟ ਨਾਮ ਦੇ ਜੋਕਰ ਦਾ ਕਹਿਣਾ ਹੈ ਕਿ ਇਸ ਸੰਸਾਰ ਵਿੱਚ ਰਹਿਣ ਦਾ ਇੱਕੋ ਇੱਕ ਸਮਝਦਾਰ ਤਰੀਕਾ ਨਿਯਮਾਂ ਤੋਂ ਬਿਨਾਂ ਹੈ. ਤੁਸੀਂ ਵੇਖਿਆ ਹੋਣਾ ਤਾਂਸ਼ ਦੀ ਗੱਡੀ ਵਿਚ ਇਕ ਜੋਕਰ ਵੀ ਹੁੰਦਾ ਹੈ, ਜੋ ਕੋਈ ਸਮਾਂ ਆਉਣ ਤੇ ਸਾਰੀ ਦੀ ਸਾਰੀ ਗੇਮ ਨੂੰ ਬਦਲ ਕੇ ਰੱਖ ਦਿੰਦਾ ਹੈ. ਇਸੇ ਤਰਾਂ ਕਈ ਕਲੱਬਾਂ ਵਿਚ, ਜੋ ਮੇਂਬਰ ਬਹੁਤ ਮਜ਼ਾਕੀਆ ਹੁੰਦਾ ਹੈ, ਉਸ ਨੂੰ ‘ਟੈਲ ਤਵਿਸਟਰ’ (Tail Twister) ਦੇ ਔਹਦੇ ਦਾ ਨਾਂ ਦਿੱਤਾ ਜਾਂਦਾ ਹੈ, ਕਿਓਂਕਿ ਉਹ ਹਰੇਕ ਅਨ ਸੁਖਾਵੀਂ ਘਟਣਾਂ ਚੋਂ ਆਪਣੇ ਅੰਦਾਜ਼ ਨਾਲ ਗੱਲ ਕਰਕੇ ਬਾਹਰ ਕੱਢ ਦਿੰਦਾ ਹੈ. ਜ਼ਿੰਦਗੀ ਵਿਚ ਕਦੇ ਮਜ਼ਾਕ ਨਾਲ ਇਹ ਕਹਿ ਕਿ ਮੈਂ ਪਿਸਟਲ ਨਹੀਂ ਰੱਖਦਾ ਹਾਂ, ਮੈਂ ਚਾਕੂ ਰੱਖਦਾ ਹਨ, ਕਿਉਂਕਿ ਪਿਸਟਲ ਜਲਦੀ ਚਲ ਜਾਂਦੀ ਹੈ, ਤੁਸੀਂ ਜੋਕਰ ਨਹੀਂ ਬਣ ਜਾਵੋ ਗੇ ਬਲਕਿ ਦੂਜਿਆਂ ਦੀ ਜ਼ਿੰਦਿਗੀ ਵਿਚ ਹਾਸੋ ਹਾਣੀ ਲਿਆ ਦਿਉ ਗੇ.