ਰਿਸ਼ਤਿਆਂ ਦੀ ਵੀ ਅਜ਼ੀਬ ਦਾਸਤਾਂ

ਰਿਸ਼ਤਿਆਂ ਦੀ ਵੀ ਅਜ਼ੀਬ ਦਾਸਤਾਂ ਹੁੰਦੀ ਹੈ. ਜੇ ਸਿੱਧੀ ਰਾਹ ਚਲਦੇ ਰਹਿਣ ਤਾਂ ਚਲਦੇ ਰਹਿੰਦੇ ਨੇ ਅਤੇ ਜੇਕਰ ਪੁੱਠੀ ਰਾਹ ਪੈ ਜਾਵੇ ਤਾਂ ਜ਼ਿੰਦਗੀ ਨੂੰ ਸਮਝਣਾ ਤੇ ਜਿਉਣਾ ਔਖਾ ਹੋ ਜਾਂਦਾ ਹੈ. ਜ਼ਿੰਦਗੀ ਵਿਚ ਕਈ ਹਾਦਸੇ ਅਜਿਹੇ ਹੁੰਦੇ ਹਨ ਕਿ ਅਸੀਂ ਬਚ ਤਾਂ ਜਾਂਦੇ ਹੈ ਪਰ ਜ਼ਿੰਦਾ ਨਹੀਂ ਰਹਿੰਦੇ. ਕਹਿੰਦੇ ਨੇ ਜਦੋ ਨਜ਼ਦੀਕੀ ਰਿਸ਼ਤੇ ਵਿਚ ‘ਮੈਂ ਹਮੇਸ਼ਾ’ ਤੇ ‘ਤੂੰ ਕਦੇ ਨਹੀਂ’ ਦਾ ਇਸਤਮਾਲ ਹੋਣਾ ਸ਼ੁਰੂ ਹੋ ਜਾਵੇ ਤਾਂ ਰਿਸ਼ਤਾ ਟੁੱਟਣ ਦੇ ਰਾਹ ਤੇ ਪੈ ਜਾਂਦਾ ਹੈ. ਇਸ ਲਈ ਇਹਨਾਂ ਸ਼ਬਦਾਂ ਦੀ ਵਰਤੋਂ ਨੂੰ ਰਿਸ਼ਤਿਆਂ ਵਿਚ ਪਰਹੇਜ ਕਰੋ ਤੇ ਇਸੇ ਧਰਤੀ ਸੇ ਸਵਰਗ ਦੇ ਨਜ਼ਾਰੇ ਲਵੋ.