ਸ਼ਬਦਾਂ ਨਾਲੋਂ ਜ਼ਿਆਦਾ ਉੱਚੀਆਂ ਅਵਾਜ਼ਾਂ

ਸ਼ਬਦਾਂ ਨਾਲੋਂ ਜ਼ਿਆਦਾ ਉੱਚੀਆਂ ਅਵਾਜ਼ਾਂ

13.11.2023: ਕਹਿੰਦੇ ਨੇ, ਇਕ ਮਸ਼ਹੂਰ ਕਹਾਵਤ ਹੈ, ‘ਦਾਨ ਘਰ ਤੋਂ ਸ਼ੁਰੂ ਹੁੰਦਾ ਹੈ’ ਇਸ ਦਾ ਅਸਲੀ ਮਤਲੱਬ ਤਾਂ ਇਹ ਹੈ ਕਿ ਅਸੀਂ ਪਹਿਲਾਂ ਇਸ ਆਪਣੇ ਬਾਰੇ ਸੋਚੀਏ ਤੇ ਫੇਰ ਦੂਸਰਿਆਂ ਨੂੰ ਕਹੀਏ. ਸਮੇਂ ਦੇ ਨਾਲ ਕਹਾਵਤ ਦੇ ਮੰਤਵ ਤੇ ਮਹੱਤਵ ਬਦਲ ਰਹੇ ਹਨ ਤੇ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਦਾਨ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਸ਼ੁਰੂ ਹੋਣਾ ਚਾਹੀਦਾ ਹੈ ਜਿਥੇ ਕੁੱਝ ਲੋਕ ਆਪਣੇ ਹਾਲਾਤਾਂ ਦੇ ਕਾਰਨ ਅਤੇ ਆਪਣੀ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਜਾਇਜ਼ ਸਰੀਰਕ ਸਮੱਸਿਆਵਾਂ ਦੇ ਕਾਰਨ ਭੀਖ ਮੰਗਣ ਵੱਲ ਤੁਰ ਪੈਂਦੇ ਹਨ. ਇਕ ਵਾਰ ਕਿਸੇ ਦੀ ਮਦੱਦ ਕਰਕੇ ਵੇਖੋ ਤੁਹਾਨੂੰ ਉਸ ਦੀਆਂ ਅੱਖਾਂ, ਉਸ ਦੇ ਸ਼ਬਦਾਂ ਨਾਲੋਂ ਜ਼ਿਆਦਾ ਉੱਚੀਆਂ ਅਵਾਜ਼ਾਂ ਤੁਹਾਡੇ ਲਈ ਦੁਵਾਵਾਂ ਮੰਗਦੀਆਂ ਸੁਣਾਈ ਦੇਣ ਗੀਆ.