
ਸੱਚੀਆਂ ਤੇ ਝੂਠੀਆਂ ਗੱਲਾਂ
2.11.2023: ਸੱਚੀਆਂ ਗੱਲਾਂ ਕਰਨਾ ਚੰਗੀ ਗੱਲ ਹੈ ਪਰ ਇਹਨਾਂ ਤੇ ਚਲਣਾ ਇਸ ਤੋਂ ਵੀ ਵੱਡੀ ਗੱਲ ਹੈ. ਸਿਰਫ ਸੱਚੇ ਇਨਸਾਨ ਨੂੰ ਹੀ ਸੁਣਿਆ ਜਾਂਦਾ ਹੈ ਪਰ ਝੂਠੇ ਇਨਸਾਨ ਨੂੰ ਝੂਠਾ ਕਹਿਣਾ ਵੀ ਕਈ ਵਾਰ ਮੁਸ਼ਕਿਲ ਹੁੰਦਾ ਹੈ ਕਿ ਕਿਤੇ ਨਾਰਾਜ਼ ਹੀ ਨਾ ਹੋ ਜਾਵੇ ਤੇ ਇਸ ਲਈ ਉਸ ਝੂਠੇ ਇਨਸਾਨ ਦੀਆਂ ਝੂਠੀਆਂ ਗੱਲਾਂ ਨੂੰ ਚੁੱਪ ਚਾਪ ਤੇ ਧੀਰਜ ਨਾਲ ਸੁਣ ਲੈਣ ਵਿਚ ਹੀ ਬੇਹਤਰੀ ਹੁੰਦੀ ਹੈ ਕਿਓਂਕਿ ਕਿੰਤੂ ਪ੍ਰੰਤੂ ਵਿਚ ਝਗੜਾ ਹੋਣ ਦਾ ਡਰ ਹੁੰਦਾ ਹੈ.