ਇੱਛਾਵਾਂ ਦਾ ਹੋਣਾ ਉਹਨਾਂ ਹੀ ਜ਼ਰੂਰੀ ਹੈ ਜਿਨ੍ਹਾਂ ਕਿ…

ਕ੍ਰਿਸ਼ਨ ਕਹਿੰਦੇ ਹਨ ਕੇ ਫਲ ਦੀ ਇੱਛਾ ਨਾ ਕਰੋ, ਜਦਕਿ ਬੁੱਧ ਕਹਿੰਦੇ ਹਨ ਕੇ ਇੱਛਾ ਹੀ ਨਾ ਕਰੋ. ਇਹ ਵੀ ਇਕ ਮਹਾਨ ਵਿਅਕਤੀ ਮਹਾਤਮਾ ਗਾਂਧੀ ਨੇ ਕਿਹਾ ਹੈ ਕਿ ਆਪਣੀਆਂ ਇੱਛਾਵਾਂ ਨੂੰ ਮਰਨ ਨਾ ਦਿਓ ਕਿਉਂਕਿ ਇਹੋ ਹੀ ਤਾਂ ਇਕ ਜੀਣ ਦਾ ਇਕ ਸਹਾਰਾ ਨੇ. ਇਹ ਗੱਲਾਂ ਸੁਨ ਕੇ ਤੁਹਾਡੇ ਮਨ ਵਿਚ ਕੁਛ ਇੱਛਾਵਾਂ ਬਾਰੇ ਵਿਚਾਰ ਜ਼ਰੂਰ ਆਇਆ ਹੋਵੇਗਾ. ਮੇਰੇ ਖ਼ਿਆਲ ਵਿਚ ਇੱਛਾਵਾਂ ਦੇ ਬਿਨ੍ਹਾਂ ਜ਼ਿੰਦਗੀ ਅਧੂਰੀ ਹੈ. ਇੱਛਾ ਰੱਖੋ ਗੇ ਤਾਂ ਹੀ ਕੁੱਝ ਕਰਨ ਦੀ ਸੋਚੋਗੇ ਨਹੀਂ ਤਾਂ ਤੁਹਾਡੀ ਜ਼ਿੰਦਗੀ ਵਿਚ ਇਕ ਠਹਿਰਾਵ ਆ ਜਾਵੇਗਾ. ਇਸ ਲਈ ਜ਼ਿੰਦਗੀ ਵਿਚ ਇੱਛਾਵਾਂ ਦਾ ਹੋਣਾ ਉਹਨਾਂ ਹੀ ਜ਼ਰੂਰੀ ਹੈ ਜਿਨ੍ਹਾਂ ਕਿ ਸਾਨੂੰ ਖਾਣਾ ਜੀਉਣ ਵਾਸਤੇ.