ਤੁਹਾਡੇ ਕਹਿਣ ਦੇ ਅੰਦਾਜ਼, ਤੁਹਾਡੇ ਬੋਲਣ ਦੇ ਅੰਦਾਜ਼ ਵਿਚ, ਇਕ ਦੱਮ ਹੋਣਾ ਚਾਹੀਦਾ ਹੈ
ਤੁਹਾਡੇ ਕਹਿਣ ਦੇ ਅੰਦਾਜ਼, ਬੋਲਣ ਦੇ ਅੰਦਾਜ਼ ਵਿਚ, ਇਕ ਦੱਮ ਹੋਣਾ ਚਾਹੀਦਾ ਹੈ
27.11.2023: ਜਿਸ ਤਰਾਂ ਕਿਸੇ ਸੇਲਜ਼ਮੈਨ ਨੇ ਕੋਈ ਚੀਜ਼ ਵੇਚਣੀ ਹੋਵੇ ਤੋਂ ਉਹ ਉਸ ਦੀ ਬਹੁਤ ਤਰੀਫ਼ ਕਰਕੇ, ਉਸ ਬਾਰੇ ਬਹੁਤ ਕੁੱਛ ਦੱਸਕੇ ਹੀ ਵੇਚ ਸਕਦਾ ਹੈ. ਇਸੇ ਤਰਾਂ ਜੇਕਰ ਤੁਸੀਂ ਕਿਸੇ ਨੂੰ ਆਪਣੀ ਗੱਲ ਕਹਿਣੀ ਹੈ ਜਾਂ ਮਨਾਉਣੀ ਹੈ ਤਾ ਤੁਹਾਡੇ ਕਹਿਣ ਦੇ ਅੰਦਾਜ਼, ਤੁਹਾਡੇ ਬੋਲਣ ਦੇ ਅੰਦਾਜ਼ ਵਿਚ, ਇਕ ਦੱਮ ਹੋਣਾ ਚਾਹੀਦਾ ਹੈ, ਤਾਂ ਹੀ ਤੁਹਾਡੀ ਗੱਲ ਸੁਨਣ ਵਾਲੇ ਦੇ ਮਨ ਵਿਚ ਘਰ ਕਰ ਜਾਵੇਗੀ. ਇਸ ਗੱਲ ਦਾ ਦਾਹਵਾ ਵੀ ਹੈ ਕਿ ਉਹ ਇਨਸਾਨ ਹੋਰਾਂ ਨਾਲ ਵੀ ਸਾਂਝੀ ਕਰੇਗਾ, ਕਿਓਂਕਿ ਤੁਹਾਡੀ ਗੱਲ ਉਸ ਦੇ ਦਿਲ ਨੂੰ ਛੁਹ ਗਈ ਹੈ. ਇਸ ਦੇ ਨਾਲ ਉਹ ਸਮਾਜ ਵਿਚ ਫੈਲਣੀ ਸ਼ੁਰੂ ਹੋ ਜਾਵੇਗੀ ਤੇ ਸਮਾਜ਼ ਦਾ ਰੂਪ ਬਦਲ ਜਾਵੇਗਾ। ਭਾਵੇਂ ਇਹ ਰਾਤੋ ਰਾਤ ਨਹੀਂ ਹੋ ਸਕਦਾ, ਸਮਾਂ ਲਗਦਾ ਹੈ ਪਰ ਇਸ ਦਾ ਆਉਣ ਵਾਲੀਆਂ ਪੀੜੀਆਂ ਨੂੰ ਬਹੁ ਫਾਇਦਾ ਹੋਵੇਗਾ. ਕਹਿਣ ਤੋਂ ਪਹਿਨਾ ਸੋਚਿਆ ਜ਼ਰੂਰ ਜੇ.