ਕਿਸੇ ਤੋਂ ਪੁੱਛ ਲੈਣਾ, ਸਲਾਹ ਲੈ ਲੈਣੀ ਕੋਈ ਮਾੜੀ ਨਹੀਂ ਬਲਕਿ…
ਜੇਕਰ ਤੁਸੀਂ ਕਿਸੇ ਵੀ ਚੀਜ਼ ਬਾਰੇ ਨਹੀਂ ਜਾਣਦੇ ਹੋ ਤਾਂ ਉਸ ਨੂੰ ‘ਕਿਸੇ ਤੋਂ’ਪੁੱਛ ਲਵੋ ਜੋ ਉਸ ਬਾਰੇ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣਦਾ ਹੈ. ‘ਕਿਸੇ ਤੋਂ’ ਬਾਰੇ ਮੇਰਾ ਮਤਲਬ ਹੈ ਸਾਡੇ ਵੇਦ, ਗਰੰਥ, ਜਾਂ ਬਾਅਦ ਵਿਚ ਗੁਰੂਆਂ, ਪੀਰਾਂ, ਪੇਂਗਮ੍ਬਰਾਂ ਨੇ ਦਿੱਤੇ ਵਚਨ, ਜਾਂ ਜੋ ਜਿੰਦਾ ਗੁਰੂ ਦੇ ਰਹੇ ਹਨ, ਜੋ ਕੁਦਰਤ ਦੇ ਖਿਲਾਫ ਨਾ ਹੋਣ ਅਤੇ ਤੱਥ ਦੇ ਅਧਾਰ ਤੇ ਪੂਰੇ ਉਤਰਦੇ ਹੋਣ ਤੇ ਇਤਬਾਰ ਕਰ ਲਵੋ ਕਿਓਂਕਿ ਉਹ ਜ਼ਿੰਦਗੀ ਦੇ ਤਜ਼ਰਬੇ ਦੇ ਨਚੋੜ ਹੁੰਦੇ ਹਨ. ਸਾਨੂੰ ਇਹ ਤਾਂ ਪਤਾ ਹੈ ਕਿ ਕਿਸੇ ਨੇ ਛੁਰੀ ਕਿਸੇ ਚੀਜ਼ ਨੂੰ ਕੱਟਣ ਵਾਸਤੇ ਬਣਾਈ ਹੈ ਪਰ ਇਸ ਪਿੱਛੇ ਆਪਣੀ ਹਿਫਾਜ਼ਤ ਕਰਨ ਦੀ ਤਾਕਤ ਵੀ ਹੁੰਦੀ ਹੈ ਤੇ ਇਸ ਨੂੰ ਕਦੋ ਵਰਤਣਾ ਹੈ, ਬਾਰੇ ਨਹੀਂ ਸੋਚਿਆਂ ਹੋਣਾ. ਆਪਣੀ ਬਾਕੀ ਦੀ ਜ਼ਿੰਦਗੀ ਬੇਹਤਰ ਬਣਾਉਣ ਵਾਸਤੇ, ਕਿਸੇ ਤੋਂ ਪੁੱਛ ਲੈਣਾ, ਸਲਾਹ ਲੈ ਲੈਣੀ ਜਾਂ ਕੋਈਂ ਧਾਰਮਿਕ ਕਿਤਾਬ ਦੀ ਮਦਦ ਲੈ ਲੈਣੀ ਕੋਈ ਮਾੜੀ ਨਹੀਂ ਬਲਕਿ ਬਹੁਤ ਚੰਗੀ ਗੱਲ ਹੈ. 23.12.2023