![ਕਿਸੇ ਨੂੰ ਕੁਝ ਮੰਦਾ ਕਹਿਣ ਦਾ ਮੌਕਾ ਹੀ ਨਾ ਦਈਏ... ਕਿਸੇ ਨੂੰ ਕੁਝ ਮੰਦਾ ਕਹਿਣ ਦਾ ਮੌਕਾ ਹੀ ਨਾ ਦਈਏ...](https://didopost.com/wp-content/uploads/2023/12/c0ca82d9-572e-4da0-a1a9-18227493c8de.jpeg)
ਕਿਸੇ ਨੂੰ ਕੁਝ ਮੰਦਾ ਕਹਿਣ ਦਾ ਮੌਕਾ ਹੀ ਨਾ ਦਈਏ…
ਜੇ ਕਿਸੇ ਨੂੰ ਕੁਝ ਕਹਿਣ ਦਾ ਇਰਾਦਾ ਰੱਖੋ, ਤਾਂ ਦੋਸਤੋ, ਸੁਣਨ ਦਾ ਵੀ ਹੌਂਸਲਾ ਰੱਖੋ। ਬਹੁਤਾ ਕਰੀਬ ਆਉਗੇ ਤਾਂ ਟੁੱਟ ਜਾਓਗੇ ਤੁਸੀਂ, ਦਰਮਿਆ ਆਪਣੇ ਕੁਝ ਨਾ ਕੁਝ ਫੈਂਸਲਾ ਰੱਖੋ। ਬਹੁਤ ਕਮਾਲ ਦੀ ਸੀਖ ਹੈ ਇਹਨਾਂ, ਮੋਤੀ ਵਿਚ ਪਰੋਏ ਸ਼ਬਦਾ ਵਿੱਚ, ਕਿਉਂਕਿ ਅਸੀਂ ਕਹਿਣਾ ਤਾਂ ਜਾਣਦੇ ਹਾਂ ਪਰ ਅੱਗੋਂ ਸੁਣਨਾ ਨਹੀਂ ਚਾਹੁੰਦੇ। ਗਲ਼ ਤਾਂ, ਤਾਂ ਹੀ ਬਣੇਗੀ ਜੇਕਰ ਵੱਡਾ ਦਿਲ ਰੱਖ ਕੇ, ਸੁਣਨ ਤੇ ਸਮਝਣ ਦੀ ਤਾਕਤ ਵੀ ਰਖੀਏ ਤੇ ਕਿਸੇ ਨੂੰ ਕੁਝ ਮੰਦਾ ਕਹਿਣ ਦਾ ਮੌਕਾ ਹੀ ਨਾ ਦਈਏ। 7.12.2023