ਨਸਾਨ ਤਾਂ ਚਲਦਾ ਹੀ ਆਪਣੀ ਸੋਚ ਜਾਂ….
ਕਈ ਵਾਰ ਮੈ ਲਿਖਣ ਨਹੀਂ, ਕਿਓੰਕੇ ਲਿਖਣ ਦਾ ਜ਼ਮਾਨ ਗਿਆ ਜਦੋ ਦੇ ਲੈਪ ਟਾਪ ਆ ਗਏ ਹਨ ਟਾਈਪ ਕਰਨ ਦਾ ਜ਼ਮਾਨਾ ਆ ਗਿਆ ਹੈ, ਤੇ ਜਦੋ ਕੁਝ ਟਾਈਪ ਕਰਨ ਲੱਗਦਾ ਹਾਂ ਤਾਂ ਕੀ -ਬੋਰਡ ਤੇ ਉਂਗਲਾਂ ਚਲਣ ਲੱਗਦੀਆਂ ਹਨ ਤਾਂ ਖਿਆਲ ਕੋਈ ਹੋਰ ਆ ਜਾਂਦਾ ਹੈ ਤੇ ਅਸਲੀ ਵਾਲਾ ਖਿਆਲ, ਕੰਪਿਊਟਰ ਤੋਂ ਵੀ ਵੱਧ ਸਟੋਰੇਜ ਤੇ ਤੇਜ ਚਲਣ ਵਾਲੇ ਵਰਗੇ ਦਿਮਾਗ ਵਿਚ ਕਿਸੇ ਨੁਕਰੇ ਪਿਆ ਰਹਿੰਦਾ ਹੈ ਤੇ ਜਦੋ ਉਹ ਨੁਕਰ ਖੁਲਦੀ ਹੈ ਤੱਦ ਤੱਕ ਕੋਈਂ ਹੋਰ ਖਿਆਲ ਬਣ ਜਾਂਦਾ ਹੈ. ਚੱਲੋ, ਇਨਸਾਨ ਤਾਂ ਚਲਦਾ ਹੀ ਆਪਣੀ ਸੋਚ ਜਾਂ ਖ਼ਿਆਲਾਂ -ਨਾਲ ਹੈ ਕਿਓਂਕਿ ਇਹੋ ਇਸ ਨੂੰ ਚਲਾਉਣ ਵਾਲੀ ਤਾਕਤ ਹੈ. ਸੋ ਦੋਸਤੋ, ਆਪਣੀ ਇਸ ਡ੍ਰਾਈਵਿੰਗ ਫੋਰਸ ਨੂੰ ਬੜੀ ਸੋਚ ਸਮਝ ਕੇ ਚਲਾਉ, ਜੋ ਦੂਜਿਆਂ ਦੇ ਰਾਹ ਦਾ ਰੋੜਾ ਨਾ ਬਣੇ ਤੇ ਹਰੇਕ ਦਾ ਸਫ਼ਰ ਸੁਚਾਰੂ ਢੰਗ ਨਾਲ ਚਲਦਾ ਰਹੇ. 6.12.2023