ਅਸੀਂ ਸਿੱਖਦੇ ਦੋਨਾਂ ਤਰਾਂ ਦੇ ਤਜ਼ਰਬਿਆਂ ਤੋਂ ਹਾਂ

ਭਾਵਨਾਵਾਂ ਦਾ ਮਨ ਵਿਚ ਆਉਣਾ ਬੁਨਿਆਦੀ ਹੈ ਤੇ ਅਸੀਂ ਸਾਰੇ ਇਸ ਨੂੰ ਮਹਿਸੂਸ ਵੀ ਕਰਦੇ ਹਾਂ. ਭਾਵਨਾ ਡਰ ਕਾਰਨ ਵੀ ਆਉਂਦੀਆਂ ਹਨ. ਪਰ, ਡਰ ਇੱਕ ਸ਼ਾਨਦਾਰ ਪ੍ਰੇਰਕ ਹੈ। ਡਰ ਦੇ ਖਤਰੇ ਤੋਂ ਬਚਣ ਦੀ ਬਜਾਏ ਇਸ ਨੂੰ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ. ਅਸੀਂ ਅਪਣੇ ਚੰਗੇ ਤਜ਼ਰਬਿਆਂ ਨਾਲੋਂ ਮਾੜੇ ਤਜ਼ਰਬਿਆਂ ਨੂੰ ਕਿਤੇ ਜ਼ਿਆਦਾ ਆਸਾਨੀ ਨਾਲ ਯਾਦ ਰੱਖਦੇ ਹਾਂ ਜੱਦ ਕਿ ਅਸੀਂ ਸਿੱਖਦੇ ਦੋਨਾਂ ਤਰਾਂ ਦੇ ਤਜ਼ਰਬਿਆਂ ਤੋਂ ਹਾਂ. ਅਸੀਂ ਸਿੱਖ ਕੇ ਨਵੇਂ ਤਜ਼ੁਰਬੇ ਨੂੰ ਜਨਮ ਦੇ ਸਕਦੇ ਹਾਂ ਜੋ ਦੂਜਿਆਂ ਲਈ ਵੀ ਫਾਇਦੇਮੰਦ ਹੋਵੇਗਾ।

2.1.2024