ਤਿੰਨ ਅਹਿਮ ਚੀਜ਼ਾਂ ਉਹ ਹਨ ਜੋ ਅਸੀਂ ਮਨੁੱਖ ਵਜੋਂ ਵਰਤ ਸਕਦੇ ਹਾਂ। ਉਹ ਸਮਾਂ, ਊਰਜਾ ਅਤੇ ਪੈਸਾ ਹਨ। ਸਾਡੇ ਕੋਲ ਧਰਤੀ ਉੱਤੇ ਇਹ ਸਭ ਕੁਝ ਹੈ। ਸਮਾਂ ਤੁਸੀਂ ਖਰੀਦ ਨਹੀਂ ਸਕਦੇ। ਇਹ ਹਰੇਕ ਕੋਲ ਹੈ ਤੇ ਇਸ ਊਰਜਾ ਨੂੰ ਸਹੀ ਢੰਗ ਨਾਲ ਵਰਤਿਆ ਜਾਣਾ ਜਰੂਰੀ ਹੈ. ਕੁਝ ਲੋਕ ਕਹਿੰਦੇ ਹਨ ਕਿ ਊਰਜਾ ਸਭ ਤੋਂ ਕੀਮਤੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਊਰਜਾ ਹਨ। ਜੋ ਵੀ ਚੀਜ਼ ਤੁਸੀਂ ਅਤੇ ਮੈਂ ਬ੍ਰਹਿਮੰਡ ਵਿੱਚ ਛੂਹ ਸਕਦੇ ਹਾਂ ਉਹ ਊਰਜਾ ਹੈ।ਪੈਸਾ ਵੀ ਇਕ ਊਰਜਾ ਹੈ ਜਿਸ ਜਰੂਰੀ ਹੈ ਕਿਓਂਕਿ ਇਹ ਅਦਾਨ ਪ੍ਰਦਾਨ ਲਈ ਹੋਣਾ ਜਰੂਰੀ ਹੈ. ਕਹਿੰਦੇ ਨੇ ਕਿ ਬਿਲ ਗੇਟਸ ਦੇ ਸਾਰੇ ਅਰਬਾਂ ਰੁਪਏ ਕੱਲ੍ਹ ਦਾ ਇੱਕ ਮਿੰਟ ਨਹੀਂ ਖਰੀਦ ਸਕਦੇ। ਤੁਹਾਡੇ ਖ਼ਿਆਲ ਵਿਚ ਕਿਹੜਾ ਜ਼ਿਆਦਾ ਅਨਮੋਲ ਹਨ ਜਾਂ ਤਿੰਨੋ ਹੀ ਜਰੂਰੀ ਹਨ.