100/17.2.2024: ਸੱਚ ਕਹਾਂ ਤਾਂ…. ਇਹ ਹੈ :
“ਸੱਚ ਕਹਾਂ ਤਾਂ…. ਇਹ ਹੈ” ਦੇ ਕਾਲਮ ਦਾ ਅੱਜ ਮੇਰਾ 100 ਵਾਂ ਦਿਨ ਹੈ. ਮੈਨੂੰ ਪਤਾ ਹੀ ਨਹੀਂ ਚਲਿਆ ਕਿ ਬੜੀ ਆਸਾਨੀ ਨਾਲ ਦਿਨ ਬੀਨ ਗਏ. ਮੇਰਾ ਹਰ ਵਾਰੀ ਕੁੱਝ ਨਵਾਂ ਕਰਨ ਨੂੰ ਦਿਲ ਕਰਦਾ ਹੈ. ਇਸ ਲਈ ਇਸ ਲਈ ਕੁੱਝ ਹੋਰ ਕਰਨ ਲਈ ਸੋਚ ਰਿਹਾਂ ਹਾਂ. ਇਸ ਦੌਰਾਨ ਮੈਂ ਇਹ ਦੇਖਿਆ ਹੈ ਕਿ ਲੋਕਾਂ ਦੇ ਕਿਤਾਬਾਂ ਪੜ੍ਹਨ ਵਿੱਚ ਰੁੱਚੀ ਘਟ ਰਹੀ ਹੈ ਤੇ ਇਸ ਨੂੰ ਪ੍ਰਫੁੱਲਤ ਕਰਨ ਲਈ, ਹਰੇਕ ਨੂੰ ਚਾਹੀਦਾ ਹੈ ਕਿ ਕਿਸੇ ਵੀ ਮੌਕੇ ਤੇ ਮਮੈਂਟੋ ਦੇਣ ਦੀ ਬਜਾਇ, ਪੜਨ ਲਈ ਕਿਤਾਬਾਂ ਦਿਤੀਆਂ ਜਾਣ. ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਭਾਸ਼ਾ ਵਿਭਾਗ ਵਲੋਂ ਕਵੀ ਦਰਬਾਰ ਵਿਚ ਸ਼ਿਰਕਤ ਕਰਨ ਵਾਲੇ ਸ਼ਾਇਰਾਂ ਨੂੰ ਕਿਤਾਬਾਂ ਦੇ ਕੇ ਸਨਮਾਨਿਆ ਗਿਆ. ਤੁਹਾਡੇ ਸੁਝਾਵ ਦਾ ਮੇਨੂ ਇੰਤਜ਼ਾਰ ਰਹੇ ਗਾ ਕਿ ਹੁਣ ਕਿਹੜੀ ਨਵੀ ਪਿਰਤ ਨਾਲ ਤੁਹਾਡੇ ਸੰਗ ਮੈਂ ਆਪਣੇ ਆਪ ਨੂੰ ਪੇਸ਼ ਕਰਾਂ।