
104/21-2-2024: ਸੱਚ ਕਹਾਂ ਤਾਂ… ਇਹ ਹੈ : ਆਪਣੇ ਦਿਲ ਦੀ ਸੁਣੋ
104/21-2-2024: ਸੱਚ ਕਹਾਂ ਤਾਂ… ਇਹ ਹੈ
ਕੁੱਦਰਤ ਦਾ ਇਕ ਅਸੂਲ ਹੈ ਕਿ ਜੋ ਵੀ ਤੁਸੀਂ ਦਿੰਦੇ ਹੋ ਉਹ ਤੁਹਾਡੇ ਕੋਲ ਵਾਪਿਸ ਆ ਜਾਂਦਾ ਹੈ. ਇਹ ਗੱਲ ਨਿਊਟਨ ਨੇ ਆਪਣੇ ਤੀਸਰੇ ‘ਲਾ ਆਫ ਮੋਸ਼ਨ’ ਵਿਚ ਦਰਸਾਈ ਹੈ. ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਬਾਰੇ ਟਿਪਣੀ ਨਾ ਕਰਨ ਤੇ ਇਸ ਤੇ ਤੁਹਾਨੂੰ ਪਹਿਲਾਂ ਉਹਨਾਂ ਬਾਰੇ ਵੀ ਟਿਪਣੀ ਕਰਨੀ ਬੰਦ ਕਰਨੀ ਪਵੇਗੀ। ਸਾਡੀ ਸੋਚ ਵਿਚ ਇਨੀ ਸ਼ਕਤੀ ਹੈ ਕਿ ਕਈ ਵਾਰ ਬਿਨਾ ਕੁੱਝ ਕਹਿ ਕੇ ਵੀ ਦੂਸਰੇ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿ ਕਹਿਣਾ ਚਾਹੁੰਦੇ ਹਾਂ. ਇਸ ਲਈ ਅਸਲ ਸ਼ਕਤੀ ਸਾਡੇ ਅੰਦਰ ਹੈ. ਆਪਣੇ ਦਰਦ ਤੇ ਹੀ ਨਿਸ਼ਾਨਾ ਰੱਖੋ ਨਾ ਕਿ ਦੂਸਰੇ ਦੇ ਦਰਦ ਤੇ. ਭਾਵੇਂ ਇਹ ਕੰਮ ਬਹੁਤ ਔਖਾ ਹੈ ਪਰ ਇਸ ਵਿਚ ਸਕੂਨ ਜਰੂਰ ਹੈ. ਲੋਕ ਕਿ ਕਹਿੰਦੇ ਹਨ ਇਸ ਬਾਰੇ ਨਾ ਸੋਚੋ। ਬਸ ਮਸਤ ਰਹੋ ਤੇ ਆਪਣੇ ਦਿਲ ਦੀ ਸੁਣੋ.