ਅਜ਼ਾਦੀ ਦਾ ਮਤਲਬ ਇਹ ਨਹੀਂ….
16.11.2023: ਅੱਜ ਵਰਲਡ ਪ੍ਰੈਸ ਫ੍ਰੀਡਮ ਡੇ ਹੈ. ਅਜ਼ਾਦੀ ਦਾ ਮਤਲਬ ਇਹ ਨਹੀਂ ਤੁਹਾਡਾ ਜੋ ਜੀ ਕਰੇ ਕਰੋ. ਤੁਹਾਨੂੰ ਸਮਾਜ ਦੇ ਕੁਝ ਨਿਯਮਾਂ, ਤੌਰ ਤਰੀਕਿਆਂ ਦਾ ਵੀ ਖਿਆਲ ਰੱਖਣਾ ਪਵੇਗਾ. ਜੇਕਰ ਤੁਸੀਂ ਅਨਾਪ ਸ਼ਨਾਪ ਬੋਲੋ ਗਏ ਜਾਂ ਲਿਖੋ ਗਏ ਤਾਂ ਤੁਹਾਨੂੰ ਕੋਸਿਆ ਜਾਵੇਗਾ. ਅਜ਼ਾਦੀ ਦਾ ਮਤਲੱਬ ਇਹ ਹੈ ਕਿ ਤੁਸੀਂ ਕਿਸੇ ਮਰਯਾਦਾ ਵਿਚ ਰਹਿ ਕੇ, ਆਪਣੀ ਗੱਲ ਨੂੰ ਸਹੀ ਲਹਿਜ਼ੇ ਵਿਚ ਕਹਿ ਦਿਓ. ਇਸ ਨਾਲ ਕੋਈ ਵਾਦ ਵਿਵਾਦ ਨਹੀਂ ਹੁੰਦਾ ਤੇ ਜ਼ਿੰਦਗੀ ਜਿਉਣ ਦਾ ਮਜ਼ਾ ਸਕੂਨ ਤੇ ਖੁਸ਼ੀਆਂ ਭਰਿਆ ਹੋਵੇਗਾ. ਵੇਸੇ ਤਾਂ ਪੱਤਰਕਾਰ ਦਾ ਰੋਲ ਸਿੱਧੇ ਲਫ਼ਜ਼ ਵਿਚ ਕਹੀਏ ਤਾਂ ਇਹ ਹੁੰਦਾ ਹੈ ਜੋ ਵੇਖਿਆ ਲਿਖ ਦਿੱਤਾ ਬਸ ਲਿਖਣ ਦਾ ਢੰਗ ਅਲੱਗ ਅਲੱਗ ਹੁੰਦਾ ਹੈ ਤੇ ਗੱਲ ਓਹੀ ਹੁੰਦੀ ਜੋ ਸਾਰੇ ਕਹਿੰਦੇ ਹਨ ਜਾ ਵਾਪਰੀ ਹੁੰਦੀ ਹੈ. ਬਸ ਅਲੱਗ ਗੱਲ ਓਦੋ ਹੁੰਦੀ ਹੈ ਜਦੋਂ ਤੁਸੀਂ ਕੋਈ ਆਪਣੀ ਰਾਏ ਲਿੱਖਦੇ ਹੋ. ਇਹ ਇਕ ਆਰਟ ਹੈ. ਕਹਿੰਦੇ ਹਨ ਕਿ ਮੀਡਿਆ ਸਮਾਜ ਬਦਲਣ ਵਿਚ ਇਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ. ਇਸੇ ਤਰਾਂ ਪੱਤਰਕਾਰਿਤਾ ਵਿਚ ਵੀ ਜੇਕਰ ਅਸੀਂ ਸਹੀ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਪਾਠਕਾਂ ਕੋਲ ਕੋਈ ਗੱਲ ਪਹੁੰਚਾਹੁੰਦੇ ਹਾਂ ਤਾ ਤੁਹਾਡਾ ਇਸ ਖੇਤਰ ਵਿਚ ਇਕ ਨਾਮ ਬਣ ਜਾਂਦਾ ਹੈ.