
ਤੁਹਾਡੇ ਕੋਲ ਜੋ ਵੀ ਹੈ ਉਸ ਤੋਂ ਸੰਤੁਸ਼ਟ ਹੋ ਤਾਂ…
ਖੁਸ਼ੀ ਤੇ ਗ਼ਮੀ ਜਿੰਦਗੀ ਵਿਚ ਆਉਣ ਵਾਲੇ ਦੋ ਅਹਿਮ ਪਹਿਲੂ ਹਨ. ਜੇਕਰ ਗ਼ਮੀ ਆਈ ਹੈ ਤਾਂ ਉਸ ਨੂੰ ਵੀ ਕਬੂਲ ਕਰੋ ਤੇ ਖੁਸ਼ੀ ਆਉਣ ਦਾ ਕੋਈ ਹੀਲਾ ਬਣਾਓ ਤੇ ਇੰਤਜ਼ਾਰ ਕਰੋ. ਕਿਓਂਕਿ, ਜਿੰਦਗੀ ਵਿਚ ਖੁਸ਼ੀਆਂ ਵੀ ਹਰੇਕ ਕੋਲ ਆਉਂਦੀਆਂ ਨੇ ਤੇ ਖੁਸ਼ੀਆਂ ਨੂੰ ਵੇਖਣ ਦੇ ਅਤੇ ਆਉਣ ਦਾ ਤਰੀਕਾ ਅਲੱਗ ਹੋ ਸਕਦਾ ਹੈ. ਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿਚ, ਤੁਹਾਡੇ ਕੋਲ ਜੋ ਵੀ ਹੈ ਉਸ ਤੋਂ ਸੰਤੁਸ਼ਟ ਹੋ ਤਾਂ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ. 5.12.2023