ਕਿਸੇ ਦੇ ਕਮ ਜਾਂ ਗੱਲ ਵਿਚ ਦਖ਼ਲਅੰਦਾਜ਼ੀ ਓਦੋਂ ਹੀ ਦਿਓ…
ਦਖ਼ਲਅੰਦਾਜ਼ੀ, ਜੀ ਹਾਂ, ਤੁਸੀਂ ਠੀਕ ਪੜ੍ਹਿਆ ਹੈ. ਕਿਸੇ ਦੇ ਕਮ ਜਾਂ ਗੱਲ ਵਿਚ ਦਖ਼ਲਅੰਦਾਜ਼ੀ ਓਦੋਂ ਹੀ ਦਿਓ ਜਦੋ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਵੇ ਕਿ ਤੁਹਾਡੀ ਗੱਲ ਮਨੀ ਜਾਵੇਗੀ। ਕਿਓਂਕਿ ਜੇਕਰ ਤੁਹਾਡੀ ਦਖ਼ਲਅੰਦਾਜ਼ੀ ਨਾਲ ਕੋਈ ਫੈਸਲਾ ਨਾ ਹੋਇਆ ਤਾਂ ਹੋਰਾਂ ਦੀ ਬਜਾਏ ਤੁਹਾਨੂੰ ਜ਼ਿਆਦਾ ਕੋਸਿਆ ਜਾਵੇਗਾ। ਜਾਂ ਇਸ ਤੋਂ ਬਿਹਤਰ ਇਹ ਹੈ ਕਿ ਕਿਸੇ ਦੇ ਕੰਮ ਜਾਂ ਗੱਲ ਵਿਚ ਦਖ਼ਲ ਹੀ ਨਾ ਦਿਓ ਤੇ ਦੂਰ ਤੋਂ ਹੀ ਵੇਖੋ ਤੇ ਫੈਸਲਾਂ ਹੋਣ ਤੇ ਆਪਣੇ ਤਜ਼ੁਰਬੇ ਵਿਚ ਵਾਧਾ ਕਰੋ. ਅਗੇ ਤੋਂ ਅਜਿਹੇ ਮੌਕੇ ਵਿਚ ਖੁਦ ਅੱਗੇ ਆ ਕੇ ਫੈਸਲਾ ਕਰਵਾਉ। ਇਸ ਨਾਲ ਓਹਨਾ ਦਾ ਭਲਾ ਹੋਵੇਗਾ ਤੇ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲੇਗੀ। 1.12.2023