ਹਾਂ, ਜੇਕਰ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਤਾਂ ਕੋਈ….?

ਜਨਵਰੀ 5, 2024

ਕਹਿੰਦੇ ਨੇ ਕਿ ਖਰੇ ਸੋਨੇ ਨੂੰ ਮਜ਼ਬੂਤ ਕਰਨ ਲਈ ਮਿਲਾਵਟ ਜ਼ਰੂਰੀ ਹੈ ਭਾਵੇਂ ਉਹ ਰੱਤੀ – ਮਾਸਾ ਹੀ ਹੋਵੇ । ਇੱਕ ਸੁਨਿਆਰ ਇਸ ਗੱਲ ਨੂੰ ਬਿਹਤਰ ਜਾਣਦਾ ਹੈ। ਮੈਂ ਕਿਤੇ ਪੜ੍ਹ ਰਿਹਾ ਸੀ ਜਿਸ ਵਿੱਚ ਲਿਖਿਆ ਹੈ ਕਿ “ ਜੱਗ ਕੋਲ਼ੋਂ “ ਖਰਾ “ ਲਫ਼ਜ਼ ਕਦੋਂ ਦਾ ਗਵਾਚ ਗਿਆ ਹੈ. ਪਰ ਸਰਾਫ਼ ਨੇ ਆਖਿਆ, ਜ਼ੇਵਰਾਂ ਦੀ ਵਿਆਕਰਣ ਵਿੱਚ ਖਰਾ ਲਫਜ ਫ਼ਾਲਤੂ ਏ, ਕੁਝ ਘੜਨ ਲਈ ਜ਼ਰਾ ਕੁ ਮਿਲਾਵਟ ਤਾਂ ਕਰਨੀ ਹੀ ਪੈਂਦੀ ਏ. ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜ਼ਿੰਦਗੀ ਵਿਚ ਵੀ ਇਹ ਫਾਰਮੂਲਾ ਲਾਗੂ ਹੁੰਦਾ ਹੈ? ਮੈਂ ਤਾਂ ਸੋਚਾਂ ਵਿਚ ਪੈ ਗਿਆ ਹਾਂ ਕਿ ਕੀ ਲਿਖਾਂ ? ਹਾਂ, ਜੇਕਰ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਤਾਂ ਕੋਈ ਡਰ ਨਹੀਂ।