ਇਨਸਾਨ ਤੇ ਜਾਨਵਰਾਂ ਵਿਚ ਇਕ ਬਹੁਤ ਵੱਡਾ ਫਰਕ ਇਹ ਹੈ ਕਿ
27.10.2023: ਇਨਸਾਨ ਤੇ ਜਾਨਵਰਾਂ ਵਿਚ ਇਕ ਬਹੁਤ ਵੱਡਾ ਫਰਕ ਇਹ ਹੈ ਕਿ ਇਨਸਾਨ ਸੋਚਣ ਦੀ ਸ਼ਕਤੀ ਰੱਖਦਾ ਹੈ ਜਦ ਕਿ ਜਾਨਵਰਾਂ ਵਿਚ ਅਜੇਹੀ ਸ਼ਕਤੀ ਵਿਕਸਿਤ ਨਹੀਂ ਹੋਈ. ਦੁਨੀਆਂ ਵਿਚ ਬੁੱਧੀਜੀਵੀਆਂ ਦੀ ਘਾਟ ਨਹੀਂ ਬਲਕਿ ਕਰਤਿਆਂ ਦੀ ਘਾਟ ਹੈ. ਅਸੀਂ ਦੂਜੇ ਨੂੰ ਨੀਵਾਂ ਵਿਖਾ ਕੇ ਆਪ ਉਪਰਲੀ ਕਤਾਰ ਵਿਚ ਹੈ ਰਹਿਣਾ ਚਾਹੰਦੇ ਹਾਂ. ਜੇਕਰ ਇਕ ਦੂਜੇ ਨਾਲ ਦਿਲੀ ਸਾਂਝ ਹੋ ਜਾਵੇ ਤਾਂ ਦੁਨੀਆਂ ਵਿਚ ਅਨੇਕਾਂ ਮਸਲੇ ਹਾਲ ਹੋ ਜਾਣਗੇ ਤੇ ਇਹ ਧਰਤੀ ਹੀ ਸਵਰਗ ਬਣ ਜਾਵੇਗੀ ਤੇ ਅਸਮਾਨ ਵਿਚ ਖਿਆਲੀ ਸਵਰਗ ਬਾਰੇ ਸੋਚਣ ਦੀ ਲੋੜ ਨਹੀਂ ਪਵੇਗੀ। ਲਗਦਾ ਹੈ ਅਜਿਹਾ ਸਮਾਂ ਵੇਖਣ ਲਈ ਲੱਖਾਂ ਸਦੀਆਂ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਨਸਾਨ ਦੀ ਸੋਚ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ, ਇਸ ਕਰਕੇ ਨਹੀਂ ਕਿ ਇਨਸਾਨ ਇਸ ਬਦਲਣਾ ਨਹੀਂ ਚਾਹੁੰਦਾ ਬਲਕਿ ਇਸ ਮਾਮਲੇ ਵਿਚ ਉਹ ਕੀੜੀ ਦੀ ਚਾਲ ਨਾਲੋਂ ਕਈ ਗੁਣਾ ਹੌਲ਼ੀ ਚਲਦਾ ਹੈ. ਫਿਰ ਵੀ ਇਨਸਾਨ ਇਸ ਦੁਨੀਆਂ ਨੂੰ ਆਪਣੀ ਹੌਲੀ ਚਾਲ ਨਾਲ ਚਲਾ ਰਹੇ ਹਨ. ਜੇਕਰ ਇਸ ਨੇ ਆਪਣੀ ਚਾਲ ਤੇਜ ਕਰ ਦਿਤੀ ਤਾਂ ਸੰਸਾਰ ਇਸ ਤੋਂ ਜ਼ਿਆਦਾ ਤਬਾਹੀ ਦੇ ਆਸਾਰ ਹੋ ਸਕਦੇ ਹਨ.