ਕੀ ਕਥਨੀ ਤੇ ਕਰਨੀ ਵਿਚ ਫ਼ਰਕ ਹੁੰਦਾ ਹੈ ?
7.11.2023: ਕੀ ਜੋ ਕੁੱਝ ਵੀ ਤੁਸੀਂ ਜ਼ਿੰਦਗੀ ਵਿਚ ਕਰਦੇ ਹੋ ਜਾਂ ਉਸ ਦੇ ਨਾਲੋਂ ਜੋ ਤੁਸੀਂ ਕਹਿੰਦੇ ਹੋ ਜ਼ਿਆਦਾ ਮਹੱਤਵਪੂਰਣ ਹੈ? ਜੀ ਹਾਂ, ਕਹਿੰਦੇ ਨੇ ਲੋਕਾਂ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਹੁੰਦਾ ਹੈ ਪਰ ਹੋਣਾ ਨਹੀਂ ਚਾਹੀਦਾ ਪਰ ਹੁੰਦਾ ਹੈ. ਅਸੀਂ ਹਰੇਕ ਕੰਮ ਆਪਣੇ ਫਾਇਦੇ ਲਈ ਕਰਦੇ ਹਾਂ ਤੇ ਇਸੇ ਕਰਕੇ ਸਾਡੇ ਕਹਿਣ ਤੇ ਕਰਨ ਦੇ ਵਿਚਕਾਰ ਦੇ ਸਮੇਂ ਵਿਚ ਮਨ ਬਦਲਣ ਦਾ ਮੌਕਾ ਹੁੰਦਾ ਹੈ. ਜੇਕਰ ਤੁਸੀਂ ਸਫ਼ਲ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਡੀ ਰਾਹ ਵਿੱਚ ਜਿਹੜੇ ਲੋਕ ਆਉਂਦੇ ਹਨ ਪਹਿਲਾਂ ਉਹਨਾਂ ਦੀ ਮਦਦ ਕਰੋ. ਮੈਂ ਸਾਫ਼ ਸਾਫ਼ ਸ਼ਬਦਾਂ ਵਿਚ ਕਹਾਂ ਤਾਂ ਉਹੀ ਕੰਮ ਕਰੋ ਜੋ ਤੁਸੀਂ ਆਪਣੇ ਨਾਲ ਸਲਾਹ ਕਰਕੇ ਕਹਿੰਦੇ ਹੋ ਤੇ ਤੁਸੀਂ ਸਫਲਤਾ ਦੀ ਰਾਹ ਤੇ ਪੈ ਜਾਵੋਗੇ ਤੇ ਤੁਹਾਡੀ ਜ਼ਿੰਦੀ ਦੀ ਯਾਤਰਾ ਸਫ਼ਲ ਬਣ ਜਾਂਦੀ ਹੈ.