ਸਮੇਂ ਦੀ ਕਦਰ ਕਿਦਾਂ ਪਾਈਏ…
ਸਮੇਂ ਦੀ ਕਦਰ ਕਿਦਾਂ ਪਾਈਏ…
8.11.2023: ਮੈਨੂੰ ਹਮੇਸ਼ਾ ਇਹ ਵਿਅੰਗਾਤਮਕ ਲੱਗਿਆ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਹਰ ਰੋਜ਼ ਥੋੜ੍ਹੇ ਸਮੇਂ ਲਈ ਕੁਝ ਵੀ ਕਰਨਗੇ ਅਤੇ ਫਿਰ ਵੀ ਉਹ ਆਪਣਾ ਸਮਾਂ ਬਰਬਾਦ ਕਰ ਦਿੰਦੇ ਹਨ. ਅਸੀਂ ਜ਼ਿਆਦਾਤਰ ਇਸ ਬ੍ਰਹਮ ਵਿਚ ਜਿਉਂਦੇ ਹਾਂ ਕਿ ਸਾਡੇ ਕੋਲ ਬਹੁਤ ਸਮਾਂ ਹੈ ਜਦਕਿ ਹਰੇਕ ਇਨਸਾਨ ਕੋਲ 24 ਘੰਟੇ ਹੁੰਦੇ ਹਨ. ਸਿਰਫ਼ ਲੋੜ ਹੁੰਦੀ ਕੇ ਅਸੀਂ ਇਸ 24 ਘੰਟਿਆਂ ਨੂੰ ਕਿਸ ਤਰਾਂ ਹਰੇਕ ਕੰਮ ਲਈ ਕਿੰਨਾ ਦਿੰਦੇ ਹਾਂ. ਜਦ ਅਸੀਂ ਕਿਸੇ ਕੰਮ ਨੂੰ ਪਿੱਛੇ ਪਾਂਦੇ ਰਹਿੰਦੇ ਹਾਂ ਤਾਂ ਅਸੀਂ ਬਾਅਦ ਵਿਚ ਪਛਤਾਵਾ ਕਰਦੇ ਹਾਂ. ਜੇਕਰ ਇਹੀ 24 ਘੰਟਿਆਂ ਨੂੰ ਸਹੀ ਤਰੀਕੇ ਨਾਲ, ਹਰੇਕ ਜਰੂਰੀ ਤੇ ਆਮ ਕੰਮ ਨੂੰ ਘੱਟ ਜਾਂ ਵੱਧ ਸਮਾਂ ਦਿੱਤਾ ਜਾਵੇ ਤਾਂ ਇਹ ਪਛਤਾਵੇ ਦੀ ਜ਼ਿੰਦਗੀ ਤੋਂ ਬਾਹਰ ਨਿਕਲਣ ਲਈ ਇਕ ਬਹੁਤ ਵਧੀਆ ਨੁਸਖਾ ਹੈ.