FRANKLY SPEAKING – 201 TO 500 IN PUNJABI

ਸੱਚ ਕਹਾਂ ਤਾਂ ਇਹ ਹੈ… 201 TO 500

201/09.07.2024: ਸੱਚ ਕਹਾਂ ਤਾਂ ਇਹ ਹੈ…

ਇਕ ਦਿਨ ਮੈਂ ਆਪਣੇ ਦੋਸਤ ਨੂੰ ਕਿਹਾ, ਮੇਰੇ ਰਸਤੇ ਦਾ ਰੋੜਾ ਨਾ ਬਣ.

ਘਬਰਾ ਕੇ ਦੋਸਤ ਨੇ ਪੁੱਛਿਆ, ਕਿਉਂ?

ਮੈਂ ਕਿਹਾ, ਧੂਲ ਬਣ ਜਾ, ਇਕ ਦਿਨ ਬਣਨਾ ਹੀ ਹੈ, ਤਾ ਜੋ, ਮੈਂ ਡਿਗਣ ਤੋਂ ਬੱਚ ਸਕਾਂ।

 

202/10.07.2024: ਸੱਚ ਕਹਾਂ ਤਾਂ ਇਹ ਹੈ…

ਕੁੱਝ ਇਨਸਾਨ ਜ਼ਿੰਦਗੀ ਹੁੰਦੇ ਹਨ, ਤੇ ਕੁੱਝ ਇਨਸਾਨ ਜ਼ਿੰਦਗੀ ਵਿੱਚ ਹੁੰਦੇ ਹਨ ਤੇ ਕੁੱਝ ਇਨਸਾਨਾਂ ਦੇ ਨਾਲ ਜ਼ਿੰਦਗੀ ਹੁੰਦੀ ਹੈ. ਤੁਸੀਂ ਵੀ ਕਿਸੇ ਕਿਸਮ ਦੇ ਇਨਸਾਨ ਦਾ ਕਿਸੇ ਦੀ ਜ਼ਿੰਦਗੀ ਵਿੱਚ ਹਿੱਸਾ ਬਣੋ.

 

203/11.07.2024: ਸੱਚ ਕਹਾਂ ਤਾਂ ਇਹ ਹੈ…

ਜੇਕਰ ਕੋਈ ਇਨਸਾਨ ਤੁਹਾਡੀ ਗ਼ਲਤੀ ਤੁਹਾਡੇ ਮੂੰਹ ਤੇ ਕਹਿਣ ਦੀ ਜ਼ੁਰਤ ਰੱਖਦਾ ਹੈ ਤਾਂ ਉਸ ਤੋਂ ਚੰਗਾ ਦੋਸਤ ਤੁਹਾਡੇ ਲਈ ਕੋਈ ਹੋਰ ਨਹੀਂ ਹੋ ਸਕਦਾ।

 

204/13.07.2024: ਸੱਚ ਕਹਾਂ ਤਾਂ ਇਹ ਹੈ…

ਤੁਹਾਡੇ ਘਰ ਦੀ ਦਲ੍ਹੀਜ਼ ਤੇ ਕੋਈ ਵੀ ਆਵੇ ਉਸ ਦੀ ਮੁਰਾਦ ਜ਼ਰੂਰ ਪੂਰੀ ਕਰੋ, ਕਿ ਪਤਾ ਕਦੇ ਤੁਹਾਨੂੰ ਵੀ ਕਿਸੇ ਚੀਜ਼ ਦੀ ਲੋੜ ਪੈ ਜਾਵੇ।

 

205/14.07.2024: ਸੱਚ ਕਹਾਂ ਤਾਂ ਇਹ ਹੈ…

ਕਿਸੇ ਵੀ ਰਸਤੇ ਤੇ ਜਾਂਦੇ ਹੋਏ ਆਪਣੀਆਂ ਚੰਗੀਆਂ ਨਿਸ਼ਾਨੀਆਂ ਜ਼ਰੂਰ ਛੱਡਦੇ ਜਾਉ ਤਾਂ ਜੋ ਤੁਹਾਨੂੰ ਵਾਪਸੀ ਵੇਲੇ ਤੁਸੀਂ ਆਸਾਨੀ ਨਾਲ ਪਹਿਚਾਣੇ ਜਾਵੋ ਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸਨਮਾਨ ਮਿਲੇ।

 

206/17.07.2024: ਸੱਚ ਕਹਾਂ ਤਾਂ ਇਹ ਹੈ…

ਮੇਰੀ ਗਲਤੀਆਂ ਮੈਨੂੰ ਹੀ ਕਹੋ, ਦੂਸਰਿਆਂ ਨੂੰ ਨਹੀਂ, ਕਿਉਂਕਿ ਆਪਣੇ ਆਪ ਨੂੰ ਸੁਧਾਰਨਾ ਤਾਂ ਮੈਂ ਹੀ ਹੈ, ਦੂਸਰਿਆਂ ਨੇ ਨਹੀਂ।

 

207/18.07.2024: ਸੱਚ ਕਹਾਂ ਤਾਂ ਇਹ ਹੈ…

ਯਾਦਾਂ ਤੁਹਾਨੂੰ ਜਿਉਣ ਵਿੱਚ ਮੱਦਦ ਕਰਦੀਆਂ ਹਨ ਤੇ ਤੁਸੀਂ ਆਪਣੇ ਆਪ ਨੂੰ ਇੱਕਲਾ ਨਹੀਂ ਸਮੱਝਦੇ ਹੋ. ਜਦੋਂ ਇੱਕ ਤੇ ਇੱਕ ਜੁੜ ਕੇ 2 ਤੇ 11 ਵੀ ਹੁੰਦੇ ਹਨ. ਇਸੇ ਤਰਾਂ, ਯਾਦਾਂ ਤੇ ਤੁਸੀਂ 2 ਤੇ 11 ਵੀ ਹੁੰਦੇ ਹੋ ਤੇ ਤੁਹਾਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ।

 

208/20.07.2024: ਸੱਚ ਕਹਾਂ ਤਾਂ ਇਹ ਹੈ…

ਤੁਸੀਂ ਚੁਹੰਦੇ ਹੋਏ ਵੀ ਆਪਣੇ ਪ੍ਰਤੀ ਲੋਕਾਂ ਦਾ ਨਜ਼ਰੀਆ ਨਹੀਂ ਬਦਲ ਸਕਦੇ, ਇਸ ਲਈ ਬੇਹਤਰ ਇਹ ਹੀ ਹੋਵੇਗਾ ਕਿ ਤੁਸੀਂ ਆਪਣੀ ਸਕੂਨ ਦੀ ਜ਼ਿੰਦਗੀ ਜਿਉ ਤੇ ਖੁਸ਼ ਰਹੋ.

 

209/22.07.2024: ਸੱਚ ਕਹਾਂ ਤਾਂ ਇਹ…

ਦੋ ਵਿੱਚੋਂ ਇੱਕ ਕੱਢ ਦਿਓ ਤਾਂ ਇਕ ਬੱਚਦਾ ਹੈ, ਇਹ ਹਿਸਾਬ ਦਾ ਅਸੂਲ ਹੁੰਦਾ ਹੈ ਪਰ ਮੁਹਬੱਤ ਦੇ ਅਸੂਲ ਵੱਖਰੇ ਹੁੰਦ ਨੇ, ਦੋ ਦੇ ਪਿਆਰ ਵਿਚੋਂ ਇਕ ਨੂੰ ਕੱਢ ਦਿਓ ਤੇ ਇਕ ਵੀ ਨਹੀਂ ਬੱਚਦਾ।

 

210/24.07.2024: ਸੱਚ ਕਹਾਂ ਤਾਂ ਇਹ…

ਇੱਕ ਘਟਨਾ ਉਹ ਹੁੰਦੀ ਹੈ ਜੋ ਵਾਪਰਦੀ ਹੈ, ਖਾਸ ਕਰਕੇ ਜਦੋਂ ਇਹ ਅਸਾਧਾਰਨ ਜਾਂ ਮਹੱਤਵਪੂਰਨ ਹੁੰਦੀ ਹੈ। ਕੁੱਝ ਕਿਰਿਆਵਾਂ ਜਾਂ ਸਥਿਤੀਆਂ ਤੋਂ ਦੂਰ ਰਹਿ ਕੇ, ਤੁਸੀਂ ਨਕਾਰਾਤਮਕ ਜਾਂ ਅਣਚਾਹੇ ਨਤੀਜਿਆਂ ਨੂੰ ਵਾਪਰਨ ਤੋਂ ਰੋਕ ਸਕਦੇ ਹੋ। ਇਸ ਲਈ, ਘਟਨਾਵਾਂ ਤੋਂ ਬਚੋ, ਤਾਂ ਜੋ ਅਨਚਾਹੀਆਂ ਘਟਨਾਵਾਂ ਨਾ ਵਾਪਰਨ।

 

 

 

 

211/25.07.2024: ਸੱਚ ਕਹਾਂ ਤਾਂ ਇਹ…

ਜੀਵਨ ਵਿੱਚ ਹਮੇਸ਼ਾ ਵਫ਼ਾਦਾਰ ਰਹੋ, ਕਿਉਂਕਿ ਇਹ ਤੁਹਾਨੂੰ, ਦੂਜਿਆਂ, ਸਮਾਜ ਅਤੇ ਦੇਸ਼ ਨੂੰ ਲਾਭ ਪਹੁੰਚਾਉਂਦਾ ਹੈ। ਬੇਵਫ਼ਾਈ ਸਜ਼ਾ ਦਿੰਦੀ ਹੈ, ਮੱਲ੍ਹਮ – ਮੇਰਾ ਮਤਲੱਬ – ਦਿਲਾਸਾ ਨਹੀਂ.

 

212/29.07.2024: ਸੱਚ ਕਹਾਂ ਤਾਂ ਇਹ…

ਦੂਸਰਿਆਂ ਦੀ ਚਿੰਤਾ ਕਰਨਾ ਤੁਹਾਡੇ ਲਈ ਆਸਾਨ ਹੈ ਪਰ ਦੂਜੇ ਤੁਹਾਡੀ ਚਿੰਤਾ ਕਰਨ ਇਹ ਮੁਸ਼ਕਿਲ ਹੈ. ਇਸ ਲਈ, ਉਹਨਾਂ ਨੂੰ ਕਦੇ ਨਾ ਭੁਲੋ ਜਿਹੜੇ ਤੁਹਾਡੀ ਲਈ ਚਿੰਤਾ ਕਰਦੇ ਹਨ.

 

214/31.07.2024: ਸੱਚ ਕਹਾਂ ਤਾਂ ਇਹ…

ਸਾਡੀ ਮੌ +ਤ ਦੇ ਕਈ ਕਾਰਨ ਹੁੰਦੇ ਨੇ ਜਿੰਨਾ ਵਿਚ ਜ਼ਹਿਰ ਵੀ ਸ਼ਾਮਿਲ ਹੈ. ਪਰ, ਸਿਰਫ਼ ਜ਼ਹਿਰ ਨਾਲ ਜਾਨ ਹੋਰ ਕਾਰਨਾਂ ਕਰਕੇ ਮੌ+ਤ ਨਹੀਂ ਹੁੰਦੀ, ਬਲਕਿ ਕੁਝ ਲੋਕਾਂ ਦੀਆਂ ਕੋਜੀਆਂ ਗੱਲਾਂ ਨਾਲ ਵੀ ਮੌ+ਤ ਹੋ ਜਾਂਦੀ ਹੈ. ਇਸ ਲਈ ਮਿਠੀਆਂ ਮਿਠੀਆਂ ਗੱਲਾਂ ਕਰੋ.

 

215/01.08.2024: ਸੱਚ ਕਹਾਂ ਤਾਂ ਇਹ…

ਸੁਪਨੇ ਵੇਖਣ ਤੇ ਉਹਨਾਂ ਦਾ ਪੂਰੇ ਹੋਣ ਦਾ ਇੰਤਜ਼ਾਰ ਨਾ ਕਰੋ. ਬੱਸ ਇੰਨੀ ਮਿਹਨਤ ਤੇ ਲਗਣ ਨਾਲ ਆਪਣੇ ਕੰਮ ਕਰੋ ਕਿ ਤੁਹਾਨੂੰ ਸੁਪਨੇ ਲੈਣ ਜਾਂ ਵੇਖਣ ਦਾ ਇੰਤਜ਼ਾਰ ਈ ਨਾ ਕਰਨਾ ਪਵੇ.

 

216/02-08.2024: ਸੱਚ ਕਹਾਂ ਤਾਂ ਇਹ ਹੈ…

ਜਿਹੜਾ ਇਨਸਾਨ ਅੱਗੇ ਵੱਧਣਾ ਜਾਣਦਾ ਹੈ ਤੇ ਇਸ ਹੁੱਨਰ  ਨੂੰ ਚੰਗੀ ਤਰਾਂ ਸਿੱਖ ਲੈਂਦਾ ਹੈ ਉਹ ਇਨਸਾਨ ਆਪਣੀ  ਵਿਚ ਕਿਸੇ ਹੋਰ ਇਨਸਾਨ ਦੀ ਮਦਦ ਦਾ ਇੰਤਜ਼ਾਰ ਨਹੀਂ ਕਰਦਾ।

267/5.10.2024:

ਅਪਣੀ ਗ਼ਲਤੀਆਂ ਨੂੰ ਛੁਪਾ ਕੇ ਤਿਜੋਰੀਆਂ ਵਿਚ ਨਾ ਰੱਖੋ, ਬਲਕਿ ਉਹਨਾਂ ਤੇ ਵਿਚਾਰ ਕਰਕੇ, ਆਪਣੇ ਵਿਚ ਸੁਧਾਰ ਕਰਕੇ, ਇਕ ਵਧੀਆ ਜ਼ਿੰਦਗੀ ਨੂੰ ਸਮਾਜ ਵਿਚ ਪੇਸ਼ ਕਰੋ.

268/5.10.2024: ਸੱਚ ਕਹਾਂ ਤਾਂ, ਇਹ ਹੈ…

ਕਿਸੇ ਲਿਖਾਰੀ ਨੂੰ ਨਾਰਾਜ਼ ਨਾ ਕਰੋ, ਕਿ ਪਤਾ ਆਪਣੀ ਕਿਸੇ ਕਹਾਣੀ ਵਿਚ ਤੁਹਾਨੂੰ ਇਕ ਕਿਰਦਾਰ ਬਣਾ ਕੇ ਮਾਰ ਦੇਵੇ।

269/8.10.2024: ਸੱਚ ਕਹਾਂ ਤਾਂ, ਇਹ ਹੈ…

ਗ਼ਰੀਬੀ ਦੀ ਜ਼ਿਦ ਅੱਗੇ ਸਿਰਫ ਮੌਤ ਹੁੰਦੀ ਹੈ. ਇਸ ਲਈ ਗ਼ਰੀਬੀ ਨਾਲ ਲੜ ਕੇ ਅਮੀਰ  ਭਾਂਵੇ ਨਾ ਬਣੋ ਪਰ ਆਪਣੇ ਆਪ ਤੋਂ ਗਰੀਬੀ ਦਾ ਲੇਬਲ ਲੈ ਸਕਦੇ ਹੋ.

 

270/9.10.2024: ਸੱਚ ਕਹਾਂ ਤਾਂ, ਇਹ ਹੈ… ਆਤਮ ਵਿਸ਼ਵਾਸ ਦੂਸਰਿਆਂ ਨੂੰ ਨਜ਼ਰ ਨਹੀਂ ਆਉਂਦਾ, ਪਰ ਯਾਦ ਰੱਖੋ, ਇਹ ਤੁਹਾਨੂੰ ਅੰਦਰੋਂ ਮਜ਼ਬੂਤ ਮਹਿਸੂਸ ਕਰਵਾਉਂਦਾ ਹੈ ਤੇ ਅੱਗੇ ਵੱਧਣ ਲਈ ਹੋਂਸਲਾ ਪੈਦਾ ਕਰਦਾ.

 

271/10.10.2024: ਸੱਚ ਕਹਾਂ ਤਾਂ, ਇਹ ਹੈ…

ਜੇ ਤੁਸੀਂ  ਸਹੀ ਹੋ ਤਾਂ ਤੁਹਾਨੂੰ ਗੁੱਸੇ ਹੋਣ ਦੇ  ਲੋੜ ਨਹੀਂ। ਪਰ ਜੇਕਰ ਤੁਸੀਂ ਗਲਤ ਹੋ ਤਾਂ ਤੁਹਾਨੂੰ ਗੁੱਸੇ ਹੋਣ  ਹੱਕ ਨਹੀਂ।

272/12.10.2024: ਸੱਚ ਕਹਾਂ ਤਾਂ, ਇਹ ਹੈ… ਜਦੋ ਤੁਸੀਂ ਆਪਣੇ ਦਿਲ ਦੀ ਗਹਿਰਾਈ ਵਿਚ ਡੁੱਬ ਕੇ ਦੂਜਿਆਂ ਬਾਰੇ ਸੋਚਦੇ ਹੋ ਤਾਂ ਸਮਾਜ ਦਾ ਭਲਾ ਹੋਣਾ ਲਾਜ਼ਮੀ ਹੈ.

273/14.10.2024: ਸੱਚ ਕਹਾਂ ਤਾਂ, ਇਹ ਹੈ… ਜਦੋ ਤੁਸੀਂ ਆਪਣੇ ਦਿਲ ਦੀ ਗਹਿਰਾਈ ਵਿਚ ਡੁੱਬ ਕੇ ਦੂਜਿਆਂ ਬਾਰੇ ਸੋਚਦੇ ਹੋ ਤਾਂ ਸਮਾਜ ਦਾ ਭਲਾ ਹੋਣਾ ਲਾਜ਼ਮੀ ਹੈ.

274/15.10.2024: ਸੱਚ ਕਹਾਂ ਤਾਂ, ਇਹ ਹੈ…

ਉਦਾਸ ਚੇਹਰਿਆਂ ਨੂੰ ਦੁਨੀਆਂ ਲੁੱਟ ਲੈਂਦੀ ਹੈ, ਇਸ ਲਈ ਹਰ ਵੇਲੇ ਖੁਸ਼ ਤੇ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ.

 

275/16.10.2024: ਸੱਚ ਕਹਾਂ ਤਾਂ, ਇਹ ਹੈ…

ਜਦੋਂ ਤੁਸੀਂ ਕਿਸੇ ਗੁਰੂ ਦਾ ਹੱਥ ਫੜ ਲੈਂਦੇ ਹੋ ਤਾਂ, ਤੁਹਾਨੂੰ ਕਿਸੇ ਕੰਮ ਦੇ ਲਈ  ਕਿਸੇ ਦੇ ਪੈਰ  ਨਹੀਂ ਫੜਨੇ ਪੈਂਦੇ।

 

276: ਸੱਚ ਕਹਾਂ ਤਾਂ, ਇਹ ਹੈ…

ਆਪਣੀ ਜ਼ਿੰਦਗੀ  ਨੂੰ ਆਪਣੀਆਂ  ਉਮੀਦਾਂ ਦਾ  ਕਬਰਿਸਤਾਨ ਨਾ ਬਣਾਓ, ਉਮੀਦਾਂ ਨੂੰ ਅਮਲੀ ਰੂਪ ਦੇਣ ਲਈ ਮੇਹਨਤ ਕਰਦੇ ਰਹੋ.

277: ਸੱਚ ਕਹਾਂ ਤਾਂ, ਇਹ ਹੈ…
ਜੋ ਤੁਸੀਂ ਚਾਹੁੰਦੇ ਹੋ ਉਹ ਮਹੱਤਵਪੂਰਨ ਨਹੀਂ ਹੋ ਸਕਦਾ। ਤੁਹਾਨੂੰ ਦੇਣ ਵਾਲੇ ਵਿੱਚੋਂ ਚੁਣਨਾ ਪਵੇਗਾ।

278: ਸੱਚ ਕਹਾਂ ਤਾਂ, ਇਹ ਹੈ…: ਜੋ ਤੁਸੀਂ ਆਪਣੇ ਆਪ ਨੂੰ ਸੱਮਝਦੇ ਹੋ, ਤੁਸੀਂ ਉਹ ਨਹੀਂ ਹੋ, ਜੋ ਤੁਹਾਡੇ ਬਾਰੇ ਦੂਸਰੇ ਕਹਿੰਦੇ ਨੇ, ਤੁਹਾਡੀ ਅਸਲੀਅਤ ਉਹ ਹੈ.

279: ਸੱਚ ਕਹਾਂ ਤਾਂ, ਇਹ ਹੈ… ਕਿਸੇ ਵੀ ਮੁਸ਼ਕਿਲ ਦਾ ਹੱਲ ਤੁਹਾਨੂੰ ਖੁੱਦ ਕਰਨਾ ਪਵੇਗਾ। ਹਾਂ,  ਨਵੀਆਂ ਤਕਨੀਕਾਂ ਤੁਹਾਡੀ ਮੱਦਦ ਜ਼ਰੂਰ ਕਰ ਸਕਦੀਆਂ ਹਨ.

280: ਸੱਚ ਕਹਾਂ ਤਾਂ, ਇਹ ਹੈ…               ਨਸ਼ਾ ਕਰਨਾ ਹੋਵੇ ਤਾਂ ਸਿਰਫ ਕਿਤਾਬਾਂ ਦਾ ਕਰੋ, ਜਿਸ ਤੋਂ ਤੁਹਾਨੂੰ ਸਿਖਿਆ ਤੇ ਕਾਮਯਾਬੀ ਦੋਨੋ ਮਿਲਣ ਗਿਆਂ।

281: ਸੱਚ ਕਹਾਂ ਤਾਂ, ਇਹ ਹੈ… ਜ਼ਿੰਦਗੀ ਦਾ ਸੱਭ  ਤੋਂ ਵੱਡਾ ਗੁਰੂ ਸਮਾਂ ਹੁੰਦਾ ਹੈ, ਜੋ ਸਮਾਂ ਸਿਖਾਉਂਦਾ ਹੈ, ਉਹ ਕੋਈ ਹੋਰ ਨਹੀਂ ਸਿੱਖਾਂ ਸਕਦਾ। ਇਸ ਲਈ  ਸਮੇਂ ਦੀ ਕਦਰ ਕਰੋ.

282: ਸੱਚ ਕਹਾਂ ਤਾਂ, ਇਹ ਹੈ… ਜ਼ਿੰਦਗੀ ਜਿਉਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਖੁੱਦ ਮਸ਼ਾਲ ਤੇ ਮਿਸਾਲ ਵੀ ਬਣੋ.

283: ਸੱਚ ਕਹਾਂ ਤਾਂ, ਇਹ ਹੈ… ਦੁਨੀਆਂ ਤੁਹਾਡੀ ਮਿਸਾਲਾਂ ਤੋਂ ਬਦਲੇਗੀ। ਬਦਲਾਵ ਲਈ ਪਹਿਲਾਂ ਖੁੱਦ ਮਿਸਾਲ ਬਣੋ.

284: ਸੱਚ ਕਹਾਂ ਤਾਂ, ਇਹ ਹੈ…  ਤੁਸੀਂ ਜੋ ਵੀ ਕੰਮ  ਕਰਦੇ ਹੋ ਉਹ ਇਹਨਾਂ ਜ਼ਰੂਰੀ ਨਹੀਂ ਹੁੰਦਾ, ਉਸ  ਦੇ ਪਿੱਛੇ ਮੰਤਵ  ਕੀ  ਹੈ, ਉਹ ਜ਼ਿਆਦਾ ਜਰੂਰੀ ਹੁੰਦਾ  ਹੈ.

285: ਸੱਚ ਕਹਾਂ ਤਾਂ, ਇਹ ਹੈ… ਤਾਕਤਵਾਰ ਹੋਣ ਨਾਲ ਤੁਸੀਂ ਵੱਡੇ ਨਹੀਂ ਬਣਦੇ ਬਲਕਿ ਤਾਕਤ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਬਣਦੇ ਹੋ.

286: ਸੱਚ ਕਹਾਂ ਤਾਂ… ਇਹ ਹੈ-ਬਾਅਦ ਵਿੱਚ ਔਖੇ ਹੋਣ ਨਾਲੋਂ ਪਹਿਲਾਂ ਈ ਪੈਰ ਪਸਾਰ ਕੇ ਵੇਖ ਲਵੋ ਚਾਦਰ ਕਿੰਨੀ ਛੋਟੀ ਹੈ ਤੇ ਵੱਡੀ ਚਾਦਰ ਖਰੀਦ ਲਵੋ.

287: ਸੱਚ ਕਹਾਂ ਤਾਂ… ਇਹ ਹੈ – “ਏਕਤਾ, ਹਮਦਰਦੀ ਅਤੇ ਅਨੰਦ ਦੀ ਭਾਵਨਾ ਨਾਲ ਤਿਉਹਾਰ ਮਨਾਓ.”

288: ਸੱਚ ਕਹਾਂ ਤਾਂ… ਰਜਿਸਥਾਨ ਦੇ ਕੰਡਿਆਂ ਵਾਂਗ ਸ਼ਾਂਤ ਰਹੋ, ਜਿਹੜੇ ਬਾਰਸ਼ਾਂ ਦਾ ਇੰਤਜ਼ਾਰ ਨਹੀਂ ਕਰਦੇ ਤੇ ਆਪਣੇ ਆਪ ਨੂੰ ਵੱਕਤ ਦੇ ਨਾਲ ਢਾਲ ਲੈਂਦੇ ਹਨ.

290: ਰੀਲਾਂ ਬਣਾ ਕੇ ਨੈਤਿਕਤਾ ਦੀਆਂ ਹੱਦਾਂ  ਦੇ ਅੰਦਰ ਸੋਸ਼ਲ ਮੀਡਿਆ ਦੀ ਵਰਤੋਂ ਕਰੋ ਨਾ ਕਿ ਸਿਰਫ ਰੀਲਾਂ ਬਣਾ ਕੇ ਪੈਸੇ ਕਮਾਉਣ ਲਈ।

289: ਛਲਾਂਗ ਲਾਉਣ ਤੋਂ ਪਹਿਲਾਂ ਇਹ ਸੋਚ ਲਵੋ ਕੇ ਗਹਿਰਾਈ ਤੁਹਾਡੀ ਸੋਚ ਤੋਂ ਜ਼ਯਾਦਾ ਤਾਂ ਨਹੀਂ।

291: ਜੇਕਰ ਰੁਸਿਨ ਆਪਣੇ ਅਦੰਰ ਦੀ ਤਾਕਤ ਨੂੰ ਪਹਿਚਾਣ ਲਵੋਗੇ ਤਾਂ ਜ਼ਿੰਦਗੀ ਵਿਚ ਕਦੇ ਵੀ ਪ੍ਰੇਸ਼ਾਨ ਹੋਵੋਗੇ।

292: ਬੀਜੋ ਉਹੀ, ਜੋ ਵੱਢਣ ਵਿੱਚ ਮੁਸ਼ਕਲ ਨਾ ਹੋਵੇ।

291: ਜ਼ਿੰਦਗੀ ਵਿਚ ਝੁੱਕਣਾ  ਸਿੱਖੋ। ਜਿਹੜਾ ਝੁੱਕਣਾ ਜਾਂਦਾ ਹੈ, ਉਹਨਾਂ ਦੇ ਸਿਰ  ਵੱਡੇ ਤੋਂ ਵੱਡੇ ਤੂਫ਼ਾਨ ਵੀ ਲੰਘ ਜਾਂਦੇ ਨੇ.

292: ਸੱਚ ਕਹਾਂ ਤਾਂ… ਇਹ ਹੈ – ਜਿਹੜੇ ਲੋਕ ਦਿਖਾਵੇ ਤੇ ਮਰਦੇ ਨੇ, ਉਹ ਫੈਂਸਲੇ ਦਿਲ ਤੋਂ ਨਹੀਂ ਕਰਦੇ।

293: ਸੱਚ ਕਹਾਂ ਤਾਂ, ਇਹ ਹੈ…ਸਿਰਫ਼ ਵਿਚਾਰਾਂ ਨੂੰ ਪੜ੍ਹਨ ਨਾਲ ਬਦਲਾਅ ਨਹੀਂ ਆਉਂਦਾ, ਬਲਕਿ ਉਹਨਾਂ ਵਿਚਾਰਾਂ ਤੇ ਚੱਲ ਕੇ ਆਉਂਦਾ ਹੈ.

294: ਸੱਚ ਕਹਾਂ ਤਾਂ, ਇਹ ਹੈ…ਮੁਹਬੱਤ ਜ਼ਿੰਦਗੀ ਬਦਲ ਦਿੰਦੀ ਹੈ, ਮਿਲ ਜਾਵੇ ਤਾਂ ਵੀ, ਨਾਂ ਮਿਲੇ ਤਾਂ ਵੀ.

295: ਸੱਚ ਕਹਾਂ ਤਾਂ, ਇਹ ਹੈ… ਅਸੀਂ ਕਿਸੇ ਵੀ ਵਿਅਕਤੀ ਦੀ ਆਲੋਚਨਾ ਕਰ ਸਕਦੇ ਹਾਂ ਕਿਉਂਕਿ ਜੀਵਨ ਵਿੱਚ ਸੰਪੂਰਨਤਾ ਨਾਂ  ਦੀ ਕੋਈ ਚੀਜ਼ ਨਹੀਂ ਹੈ।

296: ਸੱਚ ਕਹਾਂ ਤਾਂ, ਇਹ ਹੈ… ਦੁਸ਼ਮਣਾਂ ਤੋਂ ਰਹਿਤ ਮਨੁੱਖ ਗੁਣਾਂ ਤੋਂ ਰਹਿਤ ਮਨੁੱਖ ਹੈ। ਦੁਸ਼ਮਣ ਵੀ ਤੂਹਾਨੂੰ ਜੀਣਾ ਸਿਖਾਉਂਦੇ ਨੇ.

297: ਸੱਚ ਕਹਾਂ ਤਾਂ, ਇਹ ਹੈ… ਦੂਰੀ ਹੀ ਤੁਹਾਡੀ ਨਿਰਾਦਰੀ ਦਾ ਇੱਕੋ ਇੱਕ ਜਵਾਬ ਹੈ। ਦੂਰੀਆਂ ਨੂੰ ਘਟਾਉ।

298: ਸੱਚ ਕਹਾਂ ਤਾਂ, ਇਹ ਹੈ…  ਪਹਿਲਾਂ ਵਿਅਕਤੀ ਦੀਆਂ ਭਾਵਨਾਵਾਂ ਅਤੇ ਸ਼ਖਸੀਅਤ ਨੂੰ ਦੇਖੋ, ਨਾ ਕਿ ਨਤੀਜ਼ਾ।

299: ਸੱਚ ਕਹਾਂ ਤਾਂ, ਇਹ ਹੈ …ਪਿਆਰ ਉਹ ਹੈ – ਜਿਹੜਾ  ਤੁਹਾਨੂੰ ਮੁਸੀਬਤ ਵਿੱਚ ਵੇਖਦਾ ਹੈ ਅਤੇ ਫਿਰ ਵੀ ਤੁਹਾਨੂੰ ਪਿਆਰ ਕਰਦਾ ਹੈ, ਤੇ  ਤੁਹਾਡੀ ਪਰਵਾਹ ਕਰਦਾ ਹੈ.

300: ਸੱਚ ਕਹਾਂ ਤਾਂ, ਇਹ… ਜ਼ਿੰਦਗੀ ਇੱਕ ਲੜਾਈ ਹੈ ਜੋ ਸਾਨੂੰ ਸਾਰਿਆਂ ਨੂੰ ਲੜਨੀ ਪੈਂਦੀ ਹੈ, ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

301: ਸੱਚ ਕਹਾਂ ਤਾਂ, ਇਹ…ਸੁਆਰਥੀ ਇਰਾਦਿਆਂ ਨਾਲ ਕੀਤਾ ਕੰਮ ਹਮੇਸ਼ਾ ਨਿਰਸਵਾਰਥ ਸੇਵਾ ਨਾਲੋਂ ਨੀਵਾਂ ਹੁੰਦਾ ਹੈ।

302: ਸੱਚ ਕਹਾਂ ਤਾਂ, ਇਹ ਹੈ.. ਜ਼ਿੰਦਗੀ ਵਿੱਚ  ਸਾਰੀਆਂ ਨੂੰ ਸੱਭ ਕੁੱਝ  ਨਹੀਂ ਮਿਲ ਸਕਦਾ, ਇਸ ਲਈ  ਜੋ ਮਿਲਿਆ ਹੈ, ਉਸ ਵਿੱਚ ਖੂਬਸੂਰਤ ਜ਼ਿੰਦਗੀ ਜੀਉ।

303: ਸੱਚ ਕਹਾਂ ਤਾਂ, ਇਹ ਹੈ…  ਤੁਹਾਡੇ ਦਰ ਤੇ ਆਏ ਦੀ ਗੱਲ ਸੁਣੇ ਬਿਨਾ ਆਪਣਾ ਦਰਵਾਜ਼ਾ ਬੰਦ ਨਾਂ ਕਰੋ.

 

304: ਸੱਚ ਕਹਾਂ ਤਾਂ, ਇਹ ਹੈ…  ਜ਼ਿਆਦਾ ਸੋਚਣਾ ਤੁਹਾਡੀ ਖੁਸ਼ੀ ਨੂੰ ਖਤਮ ਕਰ ਦਿੰਦਾ ਹੈ.

305: ਸੱਚ ਕਹਾਂ ਤਾਂ, ਇਹ ਹੈ…  ਇਨਸਾਨ ਆਵਦੇ ਤਜ਼ੁਰਬੇ ਤੋਂ ਜ਼ਿਆਦਾ, ਆਵਦੀਆਂ ਗ਼ਲਤੀਆਂ ਤੋਂ ਸਿੱਖਦਾ ਹੈ.

306: ਸੱਚ ਕਹਾਂ ਤਾਂ, ਇਹ ਹੈ… ਸਫਲਤਾ ਅਤੇ ਅਸਫਲਤਾ ਦੋਨੋ ਨਾਲ ਨਾਲ ਚੱਲਦੇ ਨੇ, ਤੁਸੀਂ ਇਕ ਨੂੰ ਦੂਜੇ ਬਗੈਰ ਨਹੀਂ ਹਾਸਲ ਕਰ ਸਕਦੇ। ਇਸ ਲਈ ਦੋਵਾਂ ਨੂੰ ਗਲੇ ਲਾਓ.

307: ਸੱਚ ਕਹਾਂ ਤਾਂ, ਇਹ ਹੈ… ਸ਼ਿਕਾਇਤਾਂ ਉਸ ਥਾਂ ‘ਤੇ ਹੀ  ਰੌਲਾ ਪਾਉਂਦੀਆਂ ਹਨ ਜਿੱਥੇ ਵਿਅਕਤੀ ਰਹਿਣ ਦੀ ਇੱਛਾ ਰੱਖਦਾ ਹੈ।

308: ਸੱਚ ਕਹਾਂ ਤਾਂ, ਇਹ ਹੈ…ਆਪਣੀ  ਨਫ਼ਰਤ ਦੀ ਦੀਵਾਰ ਏਨੀ ਉੱਚੀ ਨਾ ਕਰੋ ਕਿ ਤੁਸੀਂ ਦੀਵਾਰ ਦੇ ਆਪਣੇ ਪਾਸੇ ਇਕਲੇ ਰਹਿ ਜਾਵੋ।

309: ਜਿਸ ਇਨਸਾਨ ਨੇ ਸੱਚ ਬੋਲਣਾ ਹੁੰਦਾ ਹੈ, ਉਹ ਸਵੇਰ ਹੋਣ ਦਾ ਇੰਤਜ਼ਾਰ ਨਹੀਂ ਕਰਦਾ।

310: ਤੁਸੀਂ ਜੋ ਕੁੱਝ ਵੀ ਲਿਖੋ, ਇਮਾਨਦਾਰੀ ਮਹਿਸੂਸ ਕਰਕੇ ਲਿਖੋ ਤੇ ਉਸ ਵਿਚ ਸੱਚਾਈ ਦੀ ਝੱਲਕ  ਨਜ਼ਰ ਆਉਣੀ ਚਾਹੀਦੀ ਹੈ.

311: ਸੱਚ ਕਹਾਂ ਤਾਂ, ਇਹ ਹੈ… ਅਜਿਹਾ ਕੁੱਝ  ਵੀ ਨਾ ਲਿਖੋ, ਜਿਹੜਾ ਦੂਜਿਆਂ ਨੂੰ ਪੜ੍ਹ ਕੇ ਚੰਗਾ ਨਾ ਲੱਗੇ।

312: ਸੱਚ ਕਹਾਂ ਤਾਂ, ਇਹ ਹੈ… ਅਜਿਹਾ ਵੀ ਕੂੱਝ  ਨਾ ਲਿਖੋ, ਜਿਹੜਾ ਥੋੜੇ ਲੋਕਾਂ ਨੂੰ  ਪਤਾ ਹੋਵੇ, ਜਿਸ ਨੂੰ ਪੜ੍ਹ ਕੇ ਉਹਨਾਂ ਬੁਰਾ ਲੱਗੇ।

313: ਸੱਚ ਕਹਾਂ ਤਾਂ, ਇਹ ਹੈ… ਡਰ ਹਮੇਸ਼ਾ ਭਵਿੱਖ ਨੂੰ ਦਰਸਾਉਂਦਾ ਹੈ. ਇਸ ਲਈ ਜੇਕਰ ਡਰੋ ਤੇ ਭਵਿੱਖ ਵਿੱਚ  ਚੰਗੇ ਕਰਨ ਦੀ ਸੋਚੋ।

  1. ਸੱਚ ਕਹਾਂ ਤਾਂ, ਇਹ ਹੈ… ਜੇਕਰ ਤੁਹਾਨੂੰ ਕੋਈ ਵਿਅਕਤੀ ਤੁਹਾਡੇ ਨਾਲੋਂ ਹੁਸ਼ਿਆਰ ਲੱਗਦਾ ਹੈ, ਤਾਂ ਉਸ ਨਾਲ ਕੰਮ ਕਰੋ ਪਰ ਮੁਕਾਬਲਾ ਨਾ ਕਰੋ.
  2. ਸੱਚ ਕਹਾਂ ਤਾਂ, ਇਹ ਹੈ… ਚੰਗੇ ਲੋਕਾਂ ਨੂੰ ਨਾ ਲੱਭੋ ਤੇ ਨਾ ਹੀ ਬੁਰੇ ਲੋਕਾਂ ਨੂੰ ਛੱਡੋ, ਲੋਕਾਂ ਵਿੱਚ ਚੰਗਾ ਲੱਭੋ ਅਤੇ ਉਨ੍ਹਾਂ ਵਿੱਚ ਬੁਰਾਈਆਂ ਨੂੰ ਨਜ਼ਰਅੰਦਾਜ਼ ਕਰੋ, ਕਿਉਂਕਿ, ਕੋਈ ਵੀ ਸੰਪੂਰਨਨਹੀਂ।
  3. ਸੱਚ ਕਹਾਂ ਤਾਂ, ਇਹ ਹੈ… ਕਿਸੇ ਅਜਿਹੀ ਚੀਜ਼ ਬਾਰੇ ਆਪਣੀ ਰਾਏ ਨਾ ਦਿਓ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਹੋ।
  4. ਸੱਚ ਕਹਾਂ ਤਾਂ, ਇਹ ਹੈ… ਕੀ ਕਿਹਾ ਜਾ ਰਿਹਾ ਹੈ, ਇਹ ਨਹੀਂ, ਕੌਣ ਕਹਿ ਰਿਹਾ ਹੈ ਉਹ ਮਹੱਤਵਪੂਰਨ ਹੈ.
  5. ਸੱਚ ਕਹਾਂ ਤਾਂ, ਇਹ ਹੈ…ਪੈਸਿਆਂ ਨਾਲ ਇਲੈਕਸ਼ਨ ਤਾਂ ਲੜਿਆ ਜਾ ਸਕਦਾ ਹੈ ਪਰ ਜਿਤਿਆ ਨਹੀਂ। ਜਿੱਤਣ ਲਈ ਜਨਤਾ ਦਾ ਦਿਲ ਜਿਤਨਾ ਜਰੂਰੀ ਹੈ.
  6. ਸੱਚ ਕਹਾਂ ਤਾਂ, ਇਹ ਹੈ…ਝੂਠੀ ਕਸਮ ਖਾਨ ਵਾਲਾ ਇਨਸਾਨ ਮਰਦਾ ਨਹੀਂ, ਪਰ ਭਰੋਸਾ ਜਰੂਰ ਮਰ ਜਾਂਦਾ ਹੈ ਤੇ ਇਨਸਾਨ ਅੰਦਰੋਂ ਮਰੇ ਵਰਗਾ ਮਹਿਸੂਸ ਕਰਦਾ ਹੈ.
  7. ਸੱਚ ਕਹਾਂ ਤਾਂ ਇਹ…ਆਪਣੇ ਆਪ ਵਿੱਚ ਵਿਸ਼ਵਾਸ ਸਫਲਤਾ ਦਾ ਪਹਿਲਾ ਰਾਜ਼ ਹੈ
  8. ਸੱਚ ਕਹਾਂ ਤਾਂ ਇਹ…ਜਿਹੜਾ ਇਨਸਾਨ ਆਪਣੀ ਜ਼ਿੰਦਗੀ ਤੋਂ ਸ਼ਿਕਾਇਤ ਕਰਨਾ ਬੰਦ ਕਰ ਦਿੰਦਾਹੈ , ਉਹ ਆਮ ਤੌਰ ਤੇ ਖੁਸ਼ੀ ਵੱਲ ਤੁਰ ਪੈਂਦਾ ਹੈ.
  9. ਸੱਚ ਕਹਾਂ ਤਾਂ ਇਹ… ਜਿੰਨਾਂ ਦੇ ਸਿਰ ਤੇ ਛੱਤ ਨਹੀਂ ਹੁੰਦੀ, ਉਹ ਅਕਸਰ, ਲੋਕਾਂ ਦੇ ਪੈਰਾਂ ਥੱਲੇ ਦੀ ਜ਼ਮੀਨ ਮਾਪਦੇ ਰਹਿੰਦੇ ਨੇ.
  10. ਸੱਚ ਕਹਾਂ ਤਾਂ ਇਹ… ਅਤਰ, ਅਕਸ ਅਤੇ ਆਚਰਣ ਆਪਣੀ ਵੱਖਰੀ ਪਛਾਣ ਦਿੰਦੇ ਹਨ।

 

  1. ਦੁੱਖ ਜ਼ਿਆਦਾ ਨਹੀਂ ਹੋਏ ਬਲਕਿ ਸੱਚ ਇਹ ਹੈ ਕਿ ਸਾਡੇ ਵਿਚ ਸਹਿਣਸ਼ੀਲਤਾ ਘੱਟ ਗਈ ਹੈ. ਜਿਸ ਨੂੰ ਸਹਿਣਾ ਆ ਗਿਆ ਉਸ ਨੂੰ ਜੀਣਾ ਆ ਗਿਆ.

324, ਤੁਹਾਡੇ ਕੋਲ ਜੋ ਹੈ, ਉਸ ਦਾ ਆਨੰਦ ਉਦੋਂ ਹੀ ਲੈ ਸਕੋਗੇ, ਜਦੋਂ ਜੋ ਨਹੀਂ ਹੈ ਬਾਰੇ ਨਹੀਂ ਸੋਚੋਗੇ।

 

  1. ਸੱਚ ਕਹਾਂ ਤਾਂ, ਇਹ ਹੈ…ਯਾਦ ਰੱਖੋ ਤੁਹਾਡੀ ਉਮਰ ਬੀਤ ਚੁੱਕੀ ਨਾਲ ਤਹਿ ਨਹੀਂ ਹੁੰਦੀ, ਜਿਹੜੀ ਬਾਕੀ ਹੈ ਉਸ ਨਾਲ ਹੁੰਦੀ ਹੈ.
  2. ਸੱਚ ਕਹਾਂ ਤਾਂ, ਇਹ ਹੈ…ਜੋਖਮ ਲਏ ਬਿਨਾਂ ਜੀਵਨ ਵਿੱਚ ਜਿੱਤ ਸੰਭਵ ਨਹੀਂ ਹੈ।

 

  1. ਸੱਚ ਕਹਾਂ ਤਾਂ, ਇਹ ਹੈ…

ਮੌਕਿਆਂ ਵਿਚ ਵਾਧਾ ਉਦੋਂ ਹੁੰਦਾ ਹੈ,  ਜਦੋਂ ਉਹਨਾਂ ਨੂੰ ਵਰਤਿਆ ਜਾਂਦਾ ਹੈ.

 

  1. ਸੱਚ ਕਹਾਂ ਤਾਂ, ਇਹ ਹੈ…

ਜੋ ਲੜਨਾ ਚਾਹੁੰਦਾ ਹੈ ਉਸਨੂੰ ਪਹਿਲਾਂ ਉਸਦੇ ਨਤੀਜ਼ਿਆਂ ਦਾ ਹਿਸਾਬ ਕਰਨਾ ਚਾਹੀਦਾ ਹੈ।

 

  1. ਸੱਚ ਕਹਾਂ ਤਾਂ, ਇਹ ਹੈ…

ਆਮ ਤੌਰ ਤੇ ਉਹੀ ਜਿੱਤ ਸਕਦਾ, ਜਿਹੜਾ ਇਹ ਜਾਣਦਾ  ਹੈ ਕਿ ਲੜਾਈ ਕਦੋ ਕਰਨੀ ਹੈ ਤੇ ਕਦੋ ਨਹੀਂ ਕਰਨੀ।

 

  1. ਸੱਚ ਕਹਾਂ ਤਾਂ, ਇਹ ਹੈ… ਕਿਤਾਬਾਂ ਪੜ੍ਹਨਾ ਅਜੇ ਵੀ ਆਸਾਨ ਹੈ, ਕਿਸੇ ਦੀਆਂ ਭਾਵਨਾਵਾਂ ਨੂੰ ਸਮਝਣਾ ਬਹੁਤ ਔਖਾ ਹੈ।

 

  1. ਸੱਚ ਕਹਾਂ ਤਾਂ, ਇਹ ਹੈ… ਭੱਜਣ ਤੋਂ ਪਹਿਲਾਂ ਤੁਰਨਾ ਜ਼ਰੂਰ ਸਿੱਖੋ।

 

  1. ਸੱਚ ਕਹਾਂ ਤਾਂ, ਇਹ ਹੈ… ਜ਼ਿੰਦਗੀ ਵਿਚ ਕੁੱਝ ਵੀ ਕਰਨਾ ਹੈ ਤਾਂ ਖੁਸ਼ੀ ਖੁਸ਼ੀ ਕਰੋ, ਜਲਦਬਾਜ਼ੀ ਨਾ ਕਰੋ.

 

  1. ਸੱਚ ਕਹਾਂ ਤਾਂ, ਇਹ ਹੈ…ਆਪਣੇ ਦੋਸਤ ਨਾਲੋਂ ਦੁਸ਼ਮਣ ਨੂੰ ਪਿਆਰ ਕਰਨਾ ਔਖਾ ਹੈ.

 

  1. ਸੱਚ ਕਹਾਂ ਤਾਂ, ਇਹ ਹੈ… ਡਰ ਅਤੇ ਸਾਵਧਾਨੀ ਦੋਵੇਂ ਤੁਹਾਡੇ ਅੰਦਰ ਹਨ।

 

  1. ਸੱਚ ਕਹਾਂ ਤਾਂ, ਇਹ ਹੈ… ਜਦੋਂ ਲੋਕ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਸੁਣ ਕੇ ਉਨ੍ਹਾਂ ਨਾਲ ਜੁੜੋ।

 

  1. ਸੱਚ ਕਹਾਂ ਤਾਂ, ਇਹ ਹੈ… ਪੈਸੇ ਖਰਚਣ ਤੇ ਕੰਟਰੋਲ ਨਹੀਂ ਕਰਨਾ ਚਾਹੀਦਾ ਬਲਕਿ ਪੈਸੇ ਕਮਾਣੇ ਤੇ ਕਰਨਾ ਜ਼ਰੂਰੀ ਹੈ.

 

  1. ਸੱਚ ਕਹਾਂ ਤਾਂ, ਇਹ ਹੈ… ਕੁੱਝ ਵੱਡਾ ਸੋਚਣ ਤਾਂ ਨਾ ਡਰੋ, ਜੇਕਰ ਤੁਸੀਂ ਵੱਡਾ ਸੋਚਦੇ ਨਹੀਂ ਤਾਂ ਵੱਡਾ ਕਰਨਾ ਕਿਵੇਂ ਸ਼ੁਰੂ ਕਰੋਗੇ।

 

  1. ਸੱਚ ਕਹਾਂ ਤਾਂ, ਇਹ ਹੈ… ਜਦੋ ਕੋਈ ਇਨਸਾਨ ਅੰਧਾ ਹੋ ਕੇ ਡਿਗਦਾ ਹੈ ਤਾਂ ਹੀ ਰੁੱਕਦਾ ਹੈ.

 

 

  1. ਸੱਚ ਕਹਾਂ ਤਾਂ, ਇਹ ਹੈ… ਜੋ ਤੁਸੀਂ ਨਹੀਂ ਚਾਹੁੰਦੇ ਉਸ ਨੂੰ ਛੱਡ ਦਿਓ, ਜੋ ਤੁਹਾਡੇ ਕੋਲ ਹੈ ਉਸ ‘ਤੇ ਧਿਆਨ ਕੇਂਦਰਤ ਕਰੋ।

 

 

 

  1. ਸੱਚ ਕਹਾਂ ਤਾਂ, ਇਹ ਹੈ…ਸਮਾਂ ਸਬ ਤੋਂ ਵੱਡੀ ਦਵਾਈ ਹੈ, ਜੇ ਤੁਸੀਂ ਸਮੇਂ ਨੂੰ ਸਹੀ ਸਮੇਂ ਖਾ ਲਿਆ ਤਾਂ ਹਰ ਕੰਮ ਵਿਚ ਸੇਹਤਮੰਦ ਰਹੋਗੇ।

 

  1. ਸੱਚ ਕਹਾਂ ਤਾਂ, ਇਹ ਹੈ…ਮੱਦਦ ਕਰਨ ਨਾਲ ਇਮਾਨਦਾਰੀ ਜ਼ਿੰਦਾ ਰਹਿੰਦੀ ਹੈ.

 

  1. ਸੱਚ ਕਹਾਂ ਤਾਂ, ਇਹ ਹੈ…ਜੇਕਰ ਤੁਸੀਂ ਵੱਡੇ ਸੁਫ਼ਨੇ ਨਹੀਂ ਵੇਖੋਗੇ ਤਾਂ ਲੋਕ ਵੀ ਤੁਹਾਡੀ ਮੱਦਦ ਨਹੀਂ ਕਰਨਗੇ।

 

 

  1. ਸੱਚ ਕਹਾਂ ਤਾਂ, ਇਹ ਹੈ… ਤੁਹਾਡਾ ਹੰਕਾਰ ਹੀ ਤੁਹਾਨੂੰ ਕੁੱਝ ਚੰਗਾ ਸੋਚਣ ਨਹੀਂ ਦਿੰਦਾ।

 

  1. ਸੱਚ ਕਹਾਂ ਤਾਂ, ਇਹ ਹੈ… ਆਪਣੀਆਂ ਬੁਰੀਆਂ ਆਦਤਾਂ ਬਦਲ ਲਵੋ, ਤੁਹਾਡੀ ਜ਼ਿੰਦਗੀ ਆਪਣੇ ਆਪ ਬਦਲ ਜਾਵੇਗੀ।

 

  1. ਸੱਚ ਕਹਾਂ ਤਾਂ, ਇਹ ਹੈ… ਤੁਹਾਡੇ ਕਾਰਨ ਕੋਈ ਸ਼ਕਸ਼ ਖੁਸ਼ ਹੈ ਤਾਂ ਇਸ ਨੂੰ ਵੀ ਦਾਨ ਹੀ ਸਮਝੋ।

 

 

  1. ਜੇਕਰ ਤੁਸੀਂ ਆਪਣਾ ਮਨ ਬਦਲ ਸਕਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵੀ ਬਦਲ ਸਕਦੇ ਹੋ.

 

ਸੱਚ ਕਹਾਂ ਤਾਂ, ਇਹ ਹੈ…

  1. ਯਕੀਨ ਕਰੋ, ਜ਼ਿੰਦਗੀ ਜਿਊਣ ਵਾਸਤੇ ਹੈ, ਨਾ ਕਿ ਬੇਫ਼ਜ਼ੂਲ ਗਵਾਉਣ ਵਾਸਤੇ।

 

ਸੱਚ ਕਹਾਂ ਤਾਂ, ਇਹ ਹੈ…

  1. ਇੱਕ ਬੱਤਖ ਨਾ ਬਣੋ! ਇੱਕ ਬਾਜ਼ ਬਣੋ! ਬੱਤਖਾਂ ਸਿਰਫ਼ ਰੌਲਾ ਪਾਉਂਦੀਆਂ ਹਨ ਅਤੇ ਸ਼ਿਕਾਇਤ ਕਰਦੀਆਂ ਹਨ, ਬਾਜ਼ ਤਾਂ ਉੱਪਰ ਉੱਡਦੇ ਹਨ।

 

ਸੱਚ ਕਹਾਂ ਤਾਂ, ਇਹ ਹੈ…

  1. ਦੁਸ਼ਮਣ ਨੂੰ ਵੀ ਨੇੜੇ ਰੱਖੋ ਤਾਂ ਜੋ ਉਸ ਦੀਆਂ ਬੇਵਕੂਫ ਚਾਲਾਂ ਦਾ ਪਤਾ ਲਗਦਾ ਰਹੇ.

 

ਸੱਚ ਕਹਾਂ ਤਾਂ, ਇਹ ਹੈ…

  1. ਫੁੱਲਾਂ ਨੂੰ ਵੀ ਹਾਸਲ ਕਰਨ ਲਈ , ਕੰਡਿਆਂ ਨਾਲ ਵੀ ਕਦੇ ਕਦੇ ਉਲਝਣਾਂ ਪੈਂਦਾ ਹੈ.

 

ਸੱਚ ਕਹਾਂ ਤਾਂ, ਇਹ ਹੈ…

  1. ਦੋਂ ਵੀ ਬੋਲੋ, ਸਿੱਦਾ ਬੋਲੋ, ਸੱਚ ਬੋਲੋ ਤੇ ਮੂੰਹ ਤੇ ਬੋਲੋ.

 

  1. ਝੂੱਠ ਦਾ ਭਾਂਵੇ ਕਿੰਨਾ ਵੀ ਲੰਬਾ ਦੌਰ ਹੋਵੇ, ਉਸਨੂੰ ਸਿਰਫ ਸੱਚ ਹੀ ਬਦਲ ਸਕਦਾ ਹੈ.

 

ਸੱਚ ਕਹਾਂ ਤਾਂ, ਇਹ ਹੈ…

353.ਭੁੱਖ, ਪਿਆਸ ਤੇ ਗ਼ਮ ਇਕੱਠੇ ਮਿਲ ਜਾਨ ਤਾਂ ਇਨਸਾਨ ਕੁੱਝ  ਦਿਨਾਂ ਵਿਚ ਹੀ ਖ਼ਤਮ ਹੋ ਜਾਂਦਾ ਹੈ.

ਆਪਣੇ ਹੰਝੂ ਆਪ ਪੂੰਝਣ ਦੀ ਕੋਸ਼ਿਸ਼ ਕਰੋ। ਜੇ ਕੋਈ ਪੂੰਝੇਗਾ ਤਾਂ ਸੌਦਾ ਕਰੇਗਾ।

 

ਸੱਚ ਕਹਾਂ ਤਾਂ …ਇਹ ਹੈ

  1. ਜਿਹੜਾ ਚੁਣੌਤੀਆਂ ਤੋਂ ਵਾਪਿਸ ਆਉਂਦਾ ਹੈ, ਉਸਨੂੰ ਹੀ ਕੁਝ ਮਿਲਦਾ ਹੈ।

 

  1. ਲੋਕ ਬੇਵਕੂਫ ਹੁੰਦੇ ਨਹੀਂ, ਉਹਨਾਂ ਨੂੰ ਬਣਾਉਣਾ ਪੈਂਦਾ ਹੈ.

 

ਸੱਚ ਕਹਾਂ ਤਾਂ …ਇਹ ਹੈ

  1. ਆਪਣੇ ਇਛਾਵਾਂ ਵੱਡੀਆਂ ਰੱਖੋ, ਪਰ ਲਾਲਚ ਜ਼ੀਰੋ।

 

ਸੱਚ ਕਹਾਂ ਤਾਂ …ਇਹ ਹੈ

  1. ਜੇਕਰ ਕੋਈ ਰੁੱਖ ਨੱਚਣਾ ਨਹੀਂ ਜਾਣਦਾ, ਤਾਂ ਹਵਾ ਉਸਨੂੰ ਸਿਖਾਏਗੀ।

ਸੱਚ ਕਹਾਂ ਤਾਂ ਇਹ ਹੈ…

 

  1. ਜਿੰਨੀ ਜ਼ਲਦੀ ਤੁਸੀਂ ਗ਼ਲਤ ਰਸਤੇ ਤੋਂ ਵਾਪਿਸ ਆ ਜਾਉਗੇ, ਓਹਨੀਂ ਛੇਤੀ ਚੰਗੇ ਇਨਸਾਨ ਬਣ ਜਾਓਗੇ।

 

ਸੱਚ ਕਹਾਂ ਤਾਂ …ਇਹ ਹੈ

  1. ਜਦੋਂ ਤੁਹਾਨੂੰ ਯਕੀਨ ਨਾ ਹੋਵੇ, ਤਾਂ ਸਿੱਕਾ ਉਲਟਾਓ, ਕਿਉਂਕਿ ਜਦੋਂ ਸਿੱਕਾ ਹਵਾ ਵਿੱਚ ਹੁੰਦਾ ਹੈ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਅਸਲ ਵਿੱਚ ਕਿਸ ਵਿਕਲਪ ਦੀ ਉਮੀਦ ਕਰ ਰਹੇ ਹੋ।

 

  1. ਜੇਕਰ ਤੁਸੀਂ ਜੁੜਦੇ ਨਹੀਂ ਹੋ, ਤਾਂ ਤੁਸੀਂ ਯਕੀਨ ਨਹੀਂ ਕਰ ਸਕਦੇ.

 

  1. ਬੀਤੇ ਹੋਏ ਕੱਲ ਵਿਚ ਰਹਿਣ ਵਾਲੇ ਹਮੇਸ਼ਾ ਉਦਾਸ ਰਹਿੰਦੇ ਹਨ.

 

ਸੱਚ ਕਹਾਂ ਤਾਂ …ਇਹ ਹੈ

  1. ਆਪਣਾ ਟੀਚਾ ਸਿਆਹੀ ਨਾਲ ਲਿਖੋ ਅਤੇ ਆਪਣੀ ਰਣਨੀਤੀ ਨੂੰ ਪੈਨਸਿਲ ਨਾਲ ਢਾਲਣ ਲਈ ਤਿਆਰ ਰਹੋ।

 

ਸੱਚ ਕਹਾਂ ਤਾਂ …ਇਹ ਹੈ

  1. ਜਿਹੜਾ ਇਨਸਾਨ, ਸਿੱਧੀ ਤੇ ਸਾਫ਼ ਗੱਲ ਕਰਦਾ ਹੈ, ਉਹ ਥੋੜਾ ਜਿਹਾ ਸਖ਼ਤ ਹੋ ਸਕਦਾ ਹੈ ਪਰ ਕਦੇ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ।

 

ਸੱਚ ਕਹਾਂ ਤਾਂ ਇਹ ਹੈ…
364: ਕਿਸੇ ਕੋਲੋਂ ਓਨਾਂ ਹੀ ਮੰਗੋ, ਜਿੰਨਾ ਉਹਦੀ ਦੇਣ ਦੀ ਸਮਰੱਥਾ ਹੋਵੇ।

ਸੱਚ ਕਹਾਂ ਤਾਂ ਇਹ ਹੈ…
365. ਜੀਵਨ ਤੋਂ ਮੁਕਤੀ ਨਹੀਂ ਹੁੰਦੀ, ਬਲਕਿ ਜੀਵਨ ਵਿਚ ਰਹਿ ਕਿ ਚੰਗਾ ਜੀਵਨ ਜੀਣਾ ਅਸਲੀ ਮੁਕਤੀ ਹੈ।

 

ਸੱਚ ਕਹਾਂ ਤਾਂ ਇਹ ਹੈ…
366. ਯਕੀਨ ਮੰਨਿਉ ਜੋ ਬਰਦਾਸ਼ਤ ਕਰਦੇ ਰਹਿੰਦੇ ਹਨ,ਉਹ ਬਰਬਾਦ ਕਰਨ ਦਾ ਵੀ ਹੁਨਰ ਰੱਖਦੇ ਨੇ।

  1. ਬੋਲਣ ਤੋਂ ਪਹਿਲਾਂ ਸ਼ਬਦਾਂ ਦੀ ਅਹਮਿਯਤ ਨੂੰ ਜਰੂਰ ਸਮਝੋ, ਇਹਨਾਂ ਦੀ ਉਮਰ ਤੁਹਾਡੀ ਉਮਰ ਨਾਲੋਂ ਵੱਡੀ ਹੁੰਦੀ ਹੈ.
  2. ਜੇਕਰ ਕੋਈ ਰੁੱਖ ਨੱਚਣਾ ਨਹੀਂ ਜਾਣਦਾ, ਤਾਂ ਹਵਾ ਉਸਨੂੰ ਸਿਖਾਏਗੀ।

 

369: ਰੱਦੀ ਨੂੰ ਵੇਚਣ ਤੋਂ ਪਹਿਲਾਂ ਤੱਕੜੀ ਵਿੱਚ  ਤੋਲਿਆ ਜਾਂਦਾ ਹੈ, ਜੇਕਰ ਕੋਈ ਤੁਹਾਡਾ ਪਰਖ ਕਰ ਰਿਹਾ ਹੈ ਤਾਂ ਇਸ ਵਿੱਚ ਕੀ ਗਲਤ ਹੈ?

 

370: ਬੁਰੀਆਂ ਆਦਤਾਂ ਜੇਕਰ ਵਕੱਤ ਦੇ ਨਾਲ ਬਦਲੀਆਂ ਨਾ ਜਾਨ ਤਾਂ ਉਹ ਆਦਤਾਂ ਤੁਹਾਡਾ ਵਕਤ ਬਦਲ ਦਿੰਦਿਆਂ ਹਨ.

 

371: ਯਕੀਨ ਮੰਨਿਉ ਜੋ ਬਰਦਾਸ਼ਤ ਕਰਦੇ ਰਹਿੰਦੇ ਹਨ, ਉਹ ਬਰਬਾਦ ਕਰਨ ਦਾ ਵੀ ਹੁਨਰ ਰੱਖਦੇ ਨੇ।

372: ਉਹੀ ਇਨਸਾਨ ਸ਼ਰੀਫ ਹੁੰਦਾ ਹੈ,  ਜਿਸ ਦੇ ਰਾਜ਼ ਛੁਪੇ ਹੁੰਦੇ ਨੇ.

 

373: ਜੋਂ ਇਨਸਾਨ ਸੱਚ ਬੋਲਣ ਦਾ ਸਾਹਸ ਰੱਖਦਾ ਹੋਵੇ, ਕਿਸੇ ਦੀ ਚਮਚਾਗਿਰੀ ਨਾ ਕਰਦਾ ਹੋਵੇ, ਅਕਸਰ ਉਹ ਇਨਸਾਨ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣਦਾ ਹੈ।

 

374: ਜਿਸ ਨੂੰ ਜ਼ਿੰਦਗੀ ਬਾਰੇ ਇਹਸਾਸ ਹੋ ਜਾਂਦਾ ਹੈ, ਉਹ ਕਾਮਯਾਬ ਵੀ ਹੋ ਜਾਂਦਾ ਹੈ.

 

375: ਇੱਕ ਗਲਤੀ ਜੋ ਇੱਕ ਤੋਂ ਵੱਧ ਵਾਰ ਦੁਹਰਾਈ ਜਾਂਦੀ ਹੈ, ਉਹ ਇੱਕ ਫੈਸਲਾ ਹੁੰਦਾ ਹੈ।

 

376: ਜਿਵੇਂ ਹਰੇਕ ਰਾਹ  ਤੇ ਕੁੱਝ  ਨਾ ਕੁੱਝ ਸੱਮਸਿਆ  ਹੁੰਦੀ ਹੈ, ਇਸੇ ਤਰ੍ਹਾਂ, ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਵੀ ਹੁੰਦਾ ਹੈ

  1. ਨਫ਼ਰਤ ਸਾਨੂੰ ਸਿਰਫ਼ ਅੰਦਰੋਂ ਕਮਜ਼ੋਰ ਕਰਦੀ ਹੈ, ਪਰ ਸੱਚੀ ਤਾਕਤ ਮਾਫ਼ੀ ਵਿਚ ਹੁੰਦੀ ਹੈ.

 

  1. ਅੱਖਾਂ ਤੋਂ ਵੀ ਦਾਸਤਾਂ ਲਿਖੀਆਂ ਜਾ ਸਕਦੀਆਂ ਹਨ ਕਿਓਂਕਿ ਹਰ ਕਹਾਣੀਆਂ ਨੂੰ ਕਲਮਾਂ ਦੀ ਲੋੜ ਨਹੀਂ ਸੀ।

379, ਜਿੱਤਣ ਉਦੋਂ ਮਜ਼ੇਦਾਰ ਹੁੰਦਾ ਹੈ ਜਦੋਂ ਹਾਰਨ ਦਾ ਖ਼ਤਰਾ ਹੁੰਦਾ ਹੈ.

 

  1. ਮੈਂ ਚੁੱਪ ਇਸ ਲਈ ਨਹੀਂ ਕਿ ਮੇਰੇ ਕੋਲ ਲਫ਼ਜ਼ਾਂ ਦੀ ਘਾਟ ਹੈ. ਮੈਂ ਚੁੱਪ ਇਸ ਲਈ ਹਨ ਕਿ ਮੈਨੂੰ ਤੁਹਾਡਾ ਲਿਹਾਜ਼ ਵੀ ਹੈ.

 

  1. ਆਦਮੀ ਦਾ ਮਨ ਇੱਕ ਡੂੰਘਾ ਤਹਿਖਾਨਾ ਹੈ, ਜੋ ਵੀ ਇਸ ਵਿੱਚ ਡਿੱਗਦਾ ਹੈ ਉਹ ਹਮੇਸ਼ਾ ਲਈ ਸੁਰੱਖਿਅਤ ਹੈ।

 

ਸੱਚ ਕਹਾਂ ਤਾਂ …ਇਹ ਹੈ

  1. ਕਿਸੇ ਨੂੰ ਸਵਾਲ ਕਰਨ ਤੋਂ ਪਹਿਲਾਂ, ਆਪਣੇ ਆਪ ਨੂੰ ਉਹੀ ਸਵਾਲ ਜ਼ਰੂਰ ਕਰ ਲੈਣਾ ਚਾਹੀਦਾ ਹੈ.

 

  1. ਸੱਚ ਕਹਾਂ ਤਾਂ, ਇਹ ਹੈ…ਤੁਹਾਡੇ ਕੋਲ ਕਿੰਨਾਂ ਵੀ ਟੈਲੇੰਟ ਕਿਉਂ ਨਾ ਹੋਵੇ, ਜੇਕਰ ਤੁਸੀਂ ਅਨੁਸ਼ਾਸਿਤ ਨਹੀਂ ਹੋ, ਤਾਂ ਤੁਸੀਂ ਇਸਨੂੰ ਅੱਗੇ ਨਹੀਂ ਲਿਜਾ ਸਕੋਗੇ।

 

384: ਸੱਚ ਕਹਾਂ ਤਾਂ ਇਹ ਹੈ… ਕੋਈ ਵੀ ਰਾਹ ਔਖਾ ਨਹੀਂ ਹੁੰਦਾ, ਬੱਸ ਚਲਣ ਦਾ ਹੋਂਸਲਾ ਹੋਣਾ ਚਾਹੀਦਾ ਹੈ.

 

385: ਸੱਚ ਕਹਾਂ ਤਾਂ ਇਹ ਹੈ… ਚੁੱਪ ਕਮਜ਼ੋਰੀ ਨਹੀਂ ਹੈ, ਇਹ ਇੱਕ ਆਤਮਕ ਤਾਕਤ ਹੈ।

 

386: ਸੱਚ ਕਹਾਂ ਤਾਂ ਇਹ ਹੈ… ਇੰਝ ਕਦੇ ਵੀ ਨਾ ਕਹੋ, ਮੈਂ ਇਸ ਕੰਮ ਨੂੰ ਨਹੀਂ ਕਰ ਸਕਦਾ। ਇੰਝ ਕਹੋ, ਕਿ ਮੈ ਇਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਾਂਗਾ।

 

387: ਸੱਚ ਕਹਾਂ ਤਾਂ ਇਹ ਹੈ… ਦਿਲੋਂ ਚਾਹੁਣ ਵਾਲੇ ਦੀ ਮੁਰਾਦ ਹਮੇਸ਼ਾ ਪੂਰੀ ਹੁੰਦੀ ਹੈ.

 

  1. ਸੱਚ ਕਹਾਂ ਤਾਂ ਇਹ ਹੈ…. ਸਾਡੇ ਤੁਰਨ ਦੇ ਤਰੀਕੇ ਵਿੱਚ ਇੰਨਾ ਫਰਕ ਹੈ, ਪਰ ਨਾ ਤਾਂ ਅਗਲੇ ਪੈਰਾਂ ਵਿੱਚ ਹੰਕਾਰ ਹੈ ਅਤੇ ਨਾ ਹੀ ਪਿਛਲੇ ਪੈਰਾਂ ਵਿੱਚ ਈਰਖਾ ਹੈ।

 

  1. ਸੱਚ ਕਹਾਂ ਤਾਂ ਇਹ ਹੈ…. ਚਿੰਤਾ ਹਮੇਸ਼ਾ ਤੁਹਾਡੇ ਨਾਲ ਰਹੇਗੀ, ਇਸ ਨਾਲ ਜਿੰਨੀ ਜ਼ਲਦੀ ਦੋਸਤੀ ਕਰ ਲਵੋਗੇ ਤਾਂ ਇਹ ਤੁਹਾਡੇ ਕਾਬੂ ਵਿਚ ਆ ਜਾਵੇਗੀ।
  2. ਆਪਣੇ ਦਿਮਾਗ਼ ਦੇ ਘੋੜੇ, ਇਕੋ ਦਿਸ਼ਾ ਵਿੱਚ ਭਜਾਉਣ ਨਾਲ, ਤੁਸੀਂ ਆਪਣੀ ਮੰਜ਼ਿਲ ਤੇਪਹੁੰਚਸਕਦੇ ਹੋ।
  3. ਨੋਟਾਂ ਦੀ ਭਰੀ ਹੋਈ ਜ਼ੇਬ ਦੁਨੀਆਂ ਦੀ ਪਹਿਚਾਣ ਕਰਵਾਉਂਦੀ ਹੈ ਤੇ ਖਾਲੀ ਜ਼ੇਬ ਇਨਸਾਨਾਂ ਦੀ।

392: ਸਹੀ ਦਿਸ਼ਾ ਵਿੱਚ ਹੌਲੀ ਕਦਮ  ਗਲਤ  ਰਸਤੇ ਤੇ ਦੌੜਨ ਨਾਲੋਂ ਬਿਹਤਰ ਹੈ.

ਸੱਚ ਕਹਾਂ ਤਾਂ ਇਹ ਹੈ..

  1. ਅੱਜ ਕੀਤੀ ਹੋਈ ਮੇਹਨਤ, ਤੁਹਾਡੇ ਆਉਣ ਵਾਲੇ ਕੱਲ ਦੇ ਚੰਗੇ ਕੰਮਾਂ ਦਾ ਨੀਂਵਪੱਥਰਹੋਵੇਗੀ.
  2. ਸੱਚ ਕਹਾਂ ਤਾਂ ਇਹ ਹੈ..ਗ਼ਲਤੀ ਕਰਨਾ ਇਨਸਾਨ ਦਾ ਸੁਭਾਵ ਹੈ. ਪਰ ਉਸ ਗ਼ਲਤੀ ਨੂੰ ਦੋਬਾਰਾ ਨਾ ਕਰਨਾ, ਅਸਲੀ ਪਛਤਾਵਾ ਹੈ.
  3. ਸੱਚ ਕਹਾਂ ਤਾਂ ਇਹ…ਇੱਕ ਖੁਸ਼ਹਾਲ ਵਿਆਹ ਇੱਕ ਲੰਬੀ ਗੱਲਬਾਤ ਹੈ, ਜੋ ਹਮੇਸ਼ਾ ਬਹੁਤ ਛੋਟੀ ਜਾਪਦੀ ਹੈ.

 

  1. ਸੱਚ ਕਹਾਂ ਤਾਂ ਇਹ… ਤੁਸੀਂ ਥੱਲੇ ਡਿੱਗ ਪਵੋ, ਤੁਹਾਨੂੰ ਕੋਈ ਉਠਾਉਣ ਨਹੀਂ ਆਉਂਦਾ, ਪਰ ਤੁਸੀਂ ਥੋੜਾ ਉਡੋ ਗਏ ਤਾਂ ਤੁਹਾਨੂੰ ਡੇਗਣ ਵਾਸਤੇ ਜ਼ਰੂਰ ਆ ਜਾਣਗੇ।

ਸੱਚ ਕਹਾਂ ਤਾਂ ਇਹ ਹੈ..

  1. ਸਾਹਾਂ ਦੀ ਰੁਕ ਜਾਣਾ ਕੁਦਰਤ ਦਾ ਦਸਤੂਰ ਹੈ, ਪਰ ਜਦੋਂ ਤੁਹਾਡੇ ਰਿਸ਼ਤੇ ਬਦਲ ਜਾਣ , ਮੌਤ ਤਾਂ ਓਹਨੂੰ ਕਹਿੰਦੇ ਨੇ.
  2. ਤੁਹਾਨੂੰ ਆਪਣਾ ਕਹਿਣ ਵਾਲੇ ਬਹੁਤ ਹੋਣ ਗੇ, ਪਰ ਦਿਲੌਂ ਆਪਣਾ ਕਹਿਣ ਵਾਲਾ ਤੁਹਾਨੂੰ ਆਪ ਨੂੰ ਸਮਝਣਾ ਪਵੇਗਾ।
  3. ਜਿਸ ਤਰਾਜ਼ੂ ਵਿਚ ਦੂਸਰਿਆਂ ਨੂੰ ਤੋਲਦੇ ਹੋ, ਕਦੇ ਉਸੇ ਤਰਾਜ਼ੂ ਵਿਚ ਖੁਦ ਆਪ ਬੈਠ ਵੀ ਵੇਖੋ।

 

400: ਹੋਲੀ ਉਹ ਨਹੀਂ ਜਿਹੜੀ ਤੁਸੀ ਰੰਗ ਨਾਲ ਖੇਡਦੇ ਹੋ. ਅਸਲੀ ਉਹ ਹੈ, ਜਿਸ ਦਿਨ ਤੁਸੀਂ ਕਿਸ ਦੇ ਜ਼ਿੰਦਗੀ ਵਿਚ ਖੁਸ਼ੀਆਂ ਦੇ ਰੰਗ ਭਰ ਦਿੰਦੇ ਹੋ.

 

401: ਅਪਣਾ ਅੱਜ ਸੁਧਾਰ ਲਵੋ, ਕੱਲ ਆਪਣੇ ਆਪ ਸੁਧਾਰ ਜਾਵੇਗਾ।

402: ਜਿੱਤ ਹਟਣ ਨਾਲ ਹਾਣੀ, ਡਟਣ ਨਾਲ ਹੁੰਦੀ ਹੈ.

403: ਤੁਹਾਡੀ ਖਾਲੀ ਜ਼ੇਬ, ਤੁਹਾਨੂੰ ਜ਼ਿੰਦਗੀ ਦੇ ਕਈ ਮਤਲੱਬ ਸਿੱਖਾਂ ਦਿੰਦੀ ਹੈ, ਤੇ ਭਰੀ ਹੋਈ ਜੇਬ ਕਈ ਗਲਤ ਰਸਤੇ।

 

404: ਖੁੱਦ ਖੁਸ਼ ਰਹੋਗੇ ਤਾਂ ਦੂਜੇ ਵੀ ਖੁਸ਼ ਰਹਿਣਗੇ।

 

405: ਤੁਹਾਡੀ ਸਿਰਫ ਇਕ ਗ਼ਲਤੀ, ਤੁਹਾਡੀਆਂ ਸਾਰੀਆਂ ਚੰਗੀਆਂ ਗੱਲਾਂ ਨੂੰ ਭੁਲਾ ਦਿੰਦੀ ਹੈ.

406: ਕਿਤਾਬਾਂ ਉਹ ਮਧੂ ਮੱਖੀਆਂ ਹਨ ਜੋ ਇੱਕ ਦੂਜੇ ਦੇ ਦਿਲਾਂ ਵਿੱਚ ਪਰਾਗ ਲੈ ਜਾਂਦੀਆਂ ਹਨ।

 

407: ਗ਼ਲਤ ਉਹ ਨਹੀਂ ਹੁੰਦਾ ਜੋ ਤੁਹਾਨੂੰ ਧੋਖਾ ਦਿੰਦਾ ਹੈ, ਗ਼ਲਤ  ਉਹ ਹੁੰਦਾ ਹੈ ਜਿਸ ਨੂੰ ਤੁਸੀਂ ਮੌਕਾ ਦਿੰਦੇ ਹੋ.

408: ਦੇਸ਼ ਦੀ ਮਿਲੀ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਲਈ, ਸਾਨੂੰ ਇਮਾਨਦਾਰੀ ਦਾ ਪੱਲਾ ਫੜ ਕੇ ਰੱਖਣਾ ਪਵੇਗਾ।

409: ਜਿੱਥੇ ਤੁਹਾਨੂੰ ਲੋਕ ਜਾਣਦੇ ਹਨ ਤੇ ਜਿਥੇ ਲੋਕ ਤੁਹਾਨੂੰ ਨਹੀਂ ਜਾਣਦੇ, ਦੋਨਾਂ ਹਾਲਾਤਾਂ ਵਿਚ ਤੁਹਾਨੂੰ ਆਪਣੀ ਪਹਿਚਾਣ ਬਾਰੇ ਜ਼ਿਆਦਾ ਸਤਰਕ ਹੋਣ ਥੇ ਲੋੜ ਨਹੀਂ ਹੈ.

410: ਮਨ ਖੁਸ਼ ਹੋਵੇ ਤਾਂ ਪਾਣੀ ਦੀ ਇਕ ਬੂੰਦ ਵੀ ਬਰਸਾਤ ਵਾਂਗੂ ਲਗਦੀ ਹੈ. ਜਦੋ ਮਨ ਉਦਾਸ ਹੋਵੇ ਤਾਂ ਸਮੰਦਰ ਦੀ ਵੀ ਕੋਈ ਔਕਾਤ ਨਹੀਂ ਹੁੰਦੀ।

411: 27-3-2025 ਵਿਸ਼ਵ ਰੰਗਮੰਚ ਦਿਵਸ ‘ਤੇ -ਕਿਸੇ ਵੀ ਚੀਜ਼ ਦਾ ਕੋਈ ਮਤਲਬ ਨਹੀਂ ਹੈ। ਮਤਲਬ ਹੁਣ ਹੈ।

412: ਜਦੋਂ ਇਨਸਾਨ ਦਾ ਹੋਂਸਲਾ ਖਤਮ ਹੋ ਜਾਂਦਾ ਹੈ, ਉਦੋਂ ਦੁਆ ਹੀ ਕੰਮ ਕਰਦੀ ਹੈ ਤੇ ਆਪਣਾ ਰੰਗ ਦਿਖਾਉਂਦੀ ਹੈ.

413: ਕਿਤਾਬਾਂ ਦੀ ਆਪਣੀ ਮਹੱਤਤਾ ਹੁੰਦੀ ਹੈ, ਪਰ ਸਿਰਫ਼ ਉਹੀ ਸਬਕ ਯਾਦ ਰਹਿੰਦੇ ਹਨ, ਜਿਹੜਾ ਸਮਾਂ ਅਤੇ ਲੋਕ ਕੀ ਸਿਖਾਉਂਦੇ ਹਨ।

414: ਕਿਸੇ ਨੂੰ ਗ਼ਲਤ ਕਹਿਣ ਤੋਂ ਪਹਿਲਾਂ, ਉਸ ਦੇ ਹਾਲਾਤਾਂ ਨੂੰ ਜਾਨਣਾ ਤੇ ਸਮਝਣਾ ਬਹੁੱਤ ਜ਼ਰੂਰੀ ਹੈ.

415: ਜ਼ਿੰਦਗੀ ਵਿਚ ਕੁੱਝ ਇਹੋ ਜਿਹਾ ਕਰੋ ਕਿ ਤੁਹਾਨੂੰ ਤੁਹਾਡੀ ਗੈਰ-ਮੌਜ਼ਦਗੀ ਵਿਚ ਵੀ ਤੁਹਾਨੂੰ ਯਾਦ ਕੀਤਾ ਜਾਵੇ।

 

416: ਦੁਆ ਜ਼ੁਬਾਨ ਤੋਂ ਨਹੀਂ ਦਿਲ ਤੋਂ ਨਿਕਲਣੀ ਚਾਹੀਦੀ ਹੈ. ਕਿਉਂਕਿ ਦੁਆ ਉਹਨਾਂ ਦੀ ਵੀ ਕਬੂਲ ਹੁੰਦੀ ਹੈ ਜਿੰਨਾ ਦੀ ਜ਼ੁਬਾਨ ਨਹੀਂ ਹੁੰਦੀ।

 

417: ਜੇਕਰ ਹੰਝੂ ਨਾ ਹੁੰਦੇ ਤਾਂ ਅੱਖਾਂ ਇਨੀਆਂ ਖੂਬਸੂਰਤ ਨਹੀਂ ਲੱਗਣੀਆਂ ਸਨ.

 

418: ਜੇਕਰ ਦਰਦ ਨਾ ਹੁੰਦਾ ਤਾਂ ਖੁਸ਼ੀਆਂ ਦੀ ਕੋਈ ਕੀਮਤ ਨਹੀਂ ਹੋਣੀ ਸੀ.

 

419: ਫੈਂਸਲੇ ਇਨਸਾਨ ਨੂੰ ਦੂਰ ਤਾਂ ਕਰ ਦਿੰਦੇ ਹਨ ਪਰ ਚੰਗੇ ਲੋਕ ਹਮੇਸ਼ਾ ਯਾਦ ਰਹਿੰਦੇ ਨੇ ਦਿਲ ਵਿਚ, ਲਫ਼ਜ਼ਾਂ ਵਿਚ ਤੇ ਖ਼ਵਾਬਾਂ ਵਿਚ ਵੀ.

 

420: ਸਵਾਲ ਦੇ ਬਦਲੇ ਸਵਾਲ ਉਹ ਕਰਦੇ ਹਨ ਜਿੰਨਾ ਕੌਲ ਸਵਾਲ ਦਾ ਜਵਾਬ ਨਹੀਂ ਹੁੰਦਾ।

 

421: ਜੋ ਤੁਹਾਨੂੰ ਇੱਥੋਂ ਤੱਕ ਲੈ ਗਿਆ ਹੈ, ਉਹ ਤੁਹਾਨੂੰ ਅੱਗੇ ਨਹੀਂ ਲੈ ਜਾ ਸਕਦਾ। ਅੱਗੇ ਵਧਣ ਲਈ, ਤੁਹਾਨੂੰ ਦੁਨੀਆ ਵਿੱਚ ਹੋ ਰਹੀ ਤਰੱਕੀ ਬਾਰੇ ਕੁਝ ਨਵਾਂ ਸਿੱਖਣਾ ਹੋਵੇਗਾ, ਆਪਣੇ ਆਪ ਨੂੰ ਅਪਡੇਟ ਕਰਨਾ ਹੋਵੇਗਾ।

 

 

422: ਯਾਦਾਂ ਦੇ ਸਹਾਰੇ ਗੁਜ਼ਾਰਾਂ ਨਹੀਂ ਹੁੰਦਾ, ਕੋਈ ਸਾਥ ਦੇਣ ਵਾਲਾ ਜ਼ਰੂਰ ਚਾਹੀਦਾ ਹੈ.

 

423: ਜ਼ਿੰਦਗੀ ਵਿੱਚ ਇਕ ਗੱਲ ਤਾਂ ਪੱਕੀ ਹੈ, ਪੱਕਾ ਕੁੱਜ ਵੀ ਨਹੀਂ ਹੈ.

424:   ਬੱਚਿਆਂ ਨੂੰ, ਪੰਛੀਆਂ ਦੀ ਤਰਾਂ ਸਿਰਫ਼ ਉਡਣਾ ਸਿਖਾਉ, ਘਰ ਉਹ ਫਿਰ ਆਪਣੇ ਆਪ ਬਣਾਉਣ ਗੇ.

 

425:       ਜਿਹੋ ਜਿਹਾ ਸਮਾਂ ਹੋਵੇ, ਉਹੋ ਜਿਹਾ ਹੀ ਕੰਮ  ਕਰੋ.

 

426: ਯਾਦ ਰੱਖੋ, ਤੁਹਾਡਾ ਅੱਧਾਪਨ ਤੁਹਾਡੇ ਚੇਹਰੇ ਤੋਂ ਨਹੀਂ ਜ਼ੁਬਾਨ ਤੋਂ ਝੱਲਕਦਾ ਹੁੰਦਾ ਹੈ.

 

427: ਜੇਕਰ ਤੁਹਾਡਾ ਦੂਜਿਆਂ ਨਾਲ ਵਿਵਹਾਰ ਪਿਆਰਾ ਹੈ, ਤਾਂ ਸਾਰੀ ਦੁਨੀਆਂ ਤੁਹਾਡੀ ਹੈ।

 

428: ਜ਼ਿੰਦਗੀ ਬਹੁਤ ਗੁੰਝਲਦਾਰ ਹੈ, ਇਹ ਗੁੰਝਲਾਂ ਨੂੰ ਕੱਢ ਕੇ ਜੀਣਾ ਅਸਲੀ ਜਿੰਦਗੀ ਹੈ.

 

429: ਸਾਨੂੰ ਇੱਕ ਦੂਜੇ ਬਾਰੇ ਕੋਈ ਧਾਰਨਾਵਾਂ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸਿਰਫ਼ ਇੱਕ ਦੂਜੇ ਨਾਲ ਰਹਿਣਾ ਹੀ ਕਾਫ਼ੀ ਅਤੇ ਜ਼ਰੂਰੀ ਹੈ।

429: ਸਾਨੂੰ ਇੱਕ ਦੂਜੇ ਬਾਰੇ ਕੋਈ ਧਾਰਨਾਵਾਂ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸਿਰਫ਼ ਇੱਕ ਦੂਜੇ ਨਾਲ ਰਹਿਣਾ ਹੀ ਕਾਫ਼ੀ ਅਤੇ ਜ਼ਰੂਰੀ ਹੈ।

430: ਜੇਕਰ ਤੁਹਾਨੂੰ ਪੁਖਤਾ ਯਕੀਨ ਹੈ ਆਪਣੀ ਹਕੀਕਤ ਤੇ, ਤਾਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ।

431: ਦੁਨੀਆਂ ਵਿਚ ਸੱਭ ਕੁੱਝ ਛੱਡ ਦੇਣਾ ਪਰ ਹਸਣਾ ਤੇ ਉਮੀਦ ਕਦੇ ਵੀ ਨਾ ਛੱਡਣਾ।

 

432: ਆਪਣੇ ਸੱਚ ਨੂੰ ਛੱਡੋ ਭਾਵੇਂ ਦੁਨੀਆਂ ਤੁਹਾਨੂੰ ਨਕਾਰਦੀ ਕਿਉਂ ਨਾ ਹੋਵੇ।

433: 23 ਅਪ੍ਰੈਲ ਨੂੰ ਵਿਸ਼ਵ ਪੁਸਤਕ ਦਿਵਸ ‘ਤੇ -ਜੇ ਤੁਸੀਂ ਪੜ੍ਹਨਾ ਪਸੰਦ ਨਹੀਂ ਕਰਦੇ, ਤਾਂ ਤੁਹਾਨੂੰ ਸਹੀ ਕਿਤਾਬ ਨਹੀਂ ਮਿਲੀ ਹੈ.

 

434: ਕਿਸੇ ਦੀ ਸਹੀ ਪਹਿਚਾਣ, ਜਦੋਂ ਤੁਸੀਂ ਆਪਣੇ ਕੰਨੀ ਉਸ ਨੂੰ ਦੂਸਰਿਆਂ ਦੀ ਬੁਰਾਈ ਕਰਦੇ ਸੁਣਦੇ ਹੋ.

435: ਕਿਸੇ ਦੀਆਂ ਗ਼ਲਤੀਆਂ ਤਾਂ ਮੁਆਫ਼ ਕੀਤੀਆਂ ਜਾ ਸਕਦੀਆਂ ਹਨ ਪਰ ਚਲਾਕੀਆਂ ਨਹੀਂ।

436: ਕਿਸੇ ਨੂੰ ਤੁਹਾਡੇ ਆਂਸੂ, ਦਰਦ ਨਹੀਂ ਨਜ਼ਰ ਆਉਂਦਾ ਤੇ ਸਿਰਫ ਤੁਹਾਡੀਆਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ, ਇਸ ਲਈ ਜੇਕਰ ਤੁਹਾਨੂੰ ਤੁਹਾਡੀ ਕੋਈ ਗ਼ਲਤੀ ਦੱਸਦਾ ਹੈ ਤਾਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ.

437: ਕਿਸੇ ਹੋਰ ਵਾਂਗ ਬਣਨਾ ਛੱਡ ਦਿਓ, ਆਪਣੀ ਸੁਤੰਤਰ ਹੋਂਦ ਨੂੰ ਆਪਣੀ ਕਿਸਮਤ ਸਮਝੋ।

 

438: ਜੇਕਰ ਤੁਹਾਡਾ ਪੜ੍ਹਾਈ ਕਰਨ ਦਾ ਮਨ ਨਹੀਂ ਹੈ ਤਾਂ ਕੋਈ ਗੱਲ ਨਹੀਂ, ਤੁਸੀਂ ਕੋਈ ਹੁਨਰ ਸਿਖ ਕੇ, ਆਪਣੇ ਹੱਥਾਂ ਦਾ ਕਮਾਲ ਵਿਖਾ ਕੇ ਵੀ ਜੀਣ ਵਾਸਤੇ ਪੈਸਾ ਕਮਾ ਸਕਦੇ ਹੋ.

439: ਜ਼ਿੰਦਗੀ ਦੇ ਉਹ ਪੱਲਾਂ ਨੂੰ ਜ਼ਰੂਰ ਯਾਦ ਰੱਖੋ ਜਿੰਨਾ ਨੇ ਤੁਹਾਨੂੰ ਅਸਲ ਵਿਚ ਜੀਣਾ ਸਿਖਾਇਆ ਹੈ.

440: ਗ਼ਲਤੀਆਂ ਇਨਸਾਨ ਤੋਂ ਹੁੰਦੀਆਂ ਰਹਿੰਦੀਆਂ ਹਨ, ਪਰ ਇਰਾਦੇ ਗ਼ਲਤ ਨਹੀਂ ਹੋਣੇ ਚਾਹੀਦੇ।

441: ਕਿਸੇ ਦੀ ਮਦਦ ਕਰਨ ਲਈ ਕੋਈ ਜਾਣ ਪਹਿਚਾਣ ਦੀ ਲੋੜ ਨਹੀਂ ਹੁੰਦੀ।

442: ਸਾਨੂੰ ਤਜਰਬੇਕਾਰ ਵਿਅਕਤੀਆਂ ਤੋਂ ਉਮਰ ਭਰ ਦੇ ਸਬਕ ਸਿੱਖਣੇ ਚਾਹੀਦੇ ਹਨ।

443: ਆਪਣੇ ਪੁਰਾਣੇ ਤਜ਼ੁਰਬਿਆਂ ਨੂੰ ਢੁੰਗਾਈ ਨਾਲ ਸਮਝੋ ਤੇ ਆਪਣੀ ਜ਼ਿੰਗਦੀ ਵਿਚ ਖੁਸ਼ੀਆਂ ਲਿਆਉਣ ਲਈ ਵਰਤੋਂ ਪਰ ਇਹ ਕਦੇ ਵੀ ਨਾ ਸੋਚੋ ਕਿ ਖੁਸ਼ੀ ਪਾਉਣ ਵਿਚ ਦੇਰ ਹੋ ਗਈ ਹੈ.

444: ਚੁੱਪ ਚਾਪ ਕੀਤਾ ਹਮਲਾ ਹੀ ਅਸਲੀ ਹਮਲਾ ਹੁੰਦਾ ਹੈ.

445: ਲੜਾਈ ਕਿਸੇ ਨਾਲ ਨਾ ਕਰੋ ਪਰ ਉਸ ਦੇ ਗ਼ਲਤ ਅਸੂਲਾਂ ਦੇ ਖਿਲਾਫ ਜ਼ਰੂਰ ਲੜ੍ਹੇ।

446: ਜੇਕਰ ਤੁਸੀਂ ਕਿਸੇ ਦਾ ਸਹਾਰਾ ਬਣੋਗੇ ਤਾਂ ਹੀ ਉਸ ਦਾ ਨਜ਼ਾਰਾ ਬਣੇਗਾ।

447: ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ, ਇਸ ਨੂੰ ਕਮਾਉਣਾ ਤੇ ਵੰਡਣਾ ਸਿੱਖੋ, ਪਰ ਉਮੀਦ ਨਾ ਰੱਖੋ।

 

448: ਸਮਾਜ ਨਾਲ ਲੜ੍ਹ ਕੇ ਆਪਣੇ ਮਤਲਬ ਦੀ ਜ਼ਿੰਦਗੀ ਜੀਣ ਦਾ ਅੰਦਾਜ਼ ਵੱਖਰਾ ਹੁੰਦਾ ਹੈ.

449: ਜੋ ਤਰਾਸ਼ਦਾ ਹੈ ਉਹ ਗੁਣਾਂ ਨੂੰ ਦੇਖਦਾ ਹੈ ਅਤੇ ਜੋ ਤਲਾਸ਼ਦਾ ਹੈ ਉਹ ਕਮੀਆਂ ਨੂੰ ਦੇਖਦਾ ਹੈ।

450: ਤੁਹਾਡੇ ਖੁਦ ਕੋਲ ਬਹੁਤ ਕੁੱਛ ਦੂਸਰਿਆਂ ਨੂੰ ਦੇਣ ਲਈ ਹੈ, ਇਸ ਲਈ ਕਿਸੇ ਹੋਰ ਲੈਣ ਤਵੱਜੋ ਨਾ ਰੱਖੋ।

 

451: ਜੋ ਦੂਜਿਆਂ ਦਾ ਧਿਆਨ ਰੱਖ ਕੇ, ਤੁਹਾਨੂੰ ਚੰਗਾ ਲਗਦਾ ਹੈ ਉਹ ਹੀ ਸਭ ਤੋਂ ਚੰਗਾ ਹੈ ਤੇ ਦੂਸਰਿਆਂ ਨੂੰ ਵੀ ਚੰਗਾ ਲਗੇਗਾ।

452: ਹਰੇਕ ਕੋਲੇ ਆਪਣੀ ਇਕ ਕਰਮ ਲਿਖਣ ਵਾਲੀ ਕਲਮ ਹੁੰਦੀ ਹੈ ਤੇ ਉਹ ਆਪਣੀ ਕਿਸਮਤ ਆਪ ਲਿਖ ਸਕਦਾ ਹੈ.

4 53: ਜੇਕਰ ਅਸੂਲ ਸਾਰੀਆਂ ਲਈ ਬਰਾਬਰ ਹੋਣ ਤਾਂ ਨੁਕਸਾਨ ਕਿਸੇ ਦਾ ਵੀ ਨਹੀਂ ਹੁੰਦਾ।

454: ਜ਼ਿੰਦਗੀ ਵਿੱਚ  ਕਾਮਯਾਬ ਹੋਣ ਲਈ, ਆਪਣੇ ਕੰਮ  ਨੂੰ ਨਹੀਂ ਸਗੋਂ ਆਪਣੀਆਂ ਕਾਮਨਾਵਾਂ ਤੋਂ ਤਿਆਗੋ।

455: ਯਾਦ ਰੱਖੋ, ਅਸੀਂ ਆਪਣੇ ਥੋੜੇ ਜਿਹੇ ਅਭਿਆਸ ਨਾਲ ਅਸੀਂ ਆਪਣੀ ਸੋਚ ਨੂੰ ਸੁਧਾਰ ਸੱਕਦੇ  ਹਨ.

456: ਕਦੇ ਵੀ ਦੂਜਿਆਂ ਦੀ ਨਜ਼ਰ ਵਿਚ ਚੰਗੇ ਬਣਨ ਦੀ ਕੋਸ਼ਿਸ਼ ਨਾਂ ਕਰੋ ਬਲਕਿ ਪਹਿਲਾਂ ਆਪਣੀ ਨਜ਼ਰ ਵਿਚ ਖੁਦ੍ਹ ਉੱਚਾ  ਊਠਾਂ ਦੀ ਕੋਸ਼ਿਸ਼ ਕਰੋ.

457: ਹਰੇਕ ਬੁਰਾ ਵਕ਼ਤ ਤੁਹਾਨੂੰ ਦਰਦ ਦਿੰਦਾ ਹੈ, ਤੇ ਦਰਦ ਇਕ ਸਬਕ਼ ਸਿਖਾਉਂਦਾ ਹੈ ਤੇ ਸਬਕ ਤੁਹਾਡੀ ਜ਼ਿੰਦਗੀ ਬਦਲ ਦਿੰਦਾ ਹੈ.

458: ਕਿਸੇ ਦੀ ਸਲਾਹ ਨਾਲ ਰਸਤਾ ਜ਼ਰੂਰ ਮਿਲ ਸਕਦਾ ਹੈ ਪਰ ਕਾਮਯਾਬ ਹੋਣ ਲਈ, ਉਸ ਰਸਤੇ ਤੇ ਚਲਣਾ ਵੀ ਤੁਹਾਨੂੰ ਸਿੱਖਣਾ ਪਵੇਗਾ।

459: ਲੱਕੜੀ ਪਾਣੀ ਵਿਚ ਨਹੀਂ ਡੁੱਬਦੀ ਕਿਉਂ ਕਿ ਉਹ ਪਾਣੀ ਪੀ ਕੇ ਵੱਡੀ ਹੋਈ ਹੈ. ਇਸੇ ਤਰਾਂ, ਮਾਂ ਪਿਓ ਦੀਆਂ ਚੰਗੀਆਂ ਗਲਾਂ ਪਾਣੀ ਵਾਂ ਪੀ ਜਾਵੋ, ਜ਼ਿੰਦਿਗੀ ਵਿਚ ਕਦੇ ਡੁਬੋਗੇ ਨਹੀਂ।

460: ਜੇਕਰ ਕਿਸੇ ਤੋਂ ਗ਼ਲਤੀ ਹੋ ਗਈ ਹੈ ਤਾਂ ਉਸਦੀ ਗ਼ਲਤੀ ਨੂੰ ਗ਼ਲਤੀ ਮੰਨ ਕੇ ਮਾਫ਼ ਕਰ ਦੇਣਾ ਚਾਹੀਦਾ ਹੈ.

ਸੱਚ ਕਹਾਂ ਤਾਂ ਇਹ ਹੈ.

461: ਕਿਤਾਬਾਂ ਅਤੇ ਵਿਚਾਰ, ਦੋਵੇਂ ਅਸਹਿਣਸ਼ੀਲਤਾ ਅਤੇ ਅਗਿਆਨਤਾ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਸੰਦ ਹਨ।

462: ਰਿਸ਼ਤੇ ਘੜੀ ਦੀਆਂ ਸੂਈਆਂ ਵਾਂਗ ਹੁੰਦੇ ਨੇ ਜੋ ਕੁੱਝ ਪੱਲ ਲਈ ਮਿਲਦੇ ਤਾਂ ਜ਼ਰੂਰ ਨੇ ਪਰ ਰਹਿੰਦੇ ਅਲੱਗ ਅਲੱਗ ਹਨ.

 

463: ਸਾਦਗੀ ਨੂੰ ਅਪਣਾਓ – ਜਦੋਂ ਸਾਦਗੀ ਨੂੰ ਸੁੰਦਰਤਾ ਸਮਝ ਲਿਆ ਜਾਵੇਗਾ ਤਾਂ ਸ਼ੀਸ਼ਾ ਆਪਣੀ ਪਛਾਣ ਗੁਆ ਦੇਵੇਗਾ।

464: ਆਪਣੀ ਬੋਲਣ ਦੀ ਤਾਕਤ ਨੂੰ ਆਪਣੇ ਮਾਂ – ਬਾਪ ਤੇ ਕਦੇ ਵੀ ਨਾ ਅਜਮਾਊ ਕਿਓਂਕਿ ਉਹਨਾਂ ਨੇ ਹੀ ਤਾਂ ਤੁਹਾਨੂੰ ਬੋਲਣਾ ਸਿਖਾਇਆ ਹੈ.

465: ਜ਼ਿੰਦਗੀ ਜਿੰਨੀ ਸਾਦੀ ਹੋਵੇਗੀ, ਉਹਨੀ ਤਨਾਵ-ਮੁਕਤ ਹੋਵੇਗੀ।

466: ਜ਼ਿੰਦਗੀ ਵਿੱਚ ਦੂਸਰਿਆਂ ਨੂੰ ਰਾਹ ਦੱਸਣ ਵਾਲੇ ਬਣੋ ਤਾਂ ਜੋ ਤੁਹਾਨੂੰ ਕੋਈ ਸਫਾਈ ਨਾ ਦੇਣੀ ਪਵੇ.

467: ਛੋਟੀ ਗੱਲ, ਵੱਡਾ ਮਤਲੱਬ – ਮੋਮਬੱਤੀ ਜੱਗਾ ਕੇ ਦੁਨੀਆਂ ਤੋਂ ਰੁਕਸਤ ਹੋਏ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਮੋਮਬੱਤੀ ਬੂਝਾ ਕੇ, ਜਨਮ ਦਿਨ ਮਨਾਇਆ ਜਾਂਦਾ ਹੈ.

468: ਯਾਦ ਰੱਖੋ, ਤੁਹਾਡੇ ਆਪਣੇ ਅੰਦਰ ਇਨੀ ਤਾਕਤ ਹੈ ਕਿ ਤੁਸੀਂ ਆਪਣੇ ਜ਼ਖਮ ਖੁਦ ਠੀਕ ਕਰ ਸੱਕਦੇ ਹੋ.

469: ਇਹ ਵਿਚਾਰ ਕਿ “ਜੋ ਸਾਨੂੰ ਆਸਾਨੀ ਨਾਲ ਮਿਲਦਾ ਹੈ ਉਹ ਸੱਚ ਨਹੀਂ ਹੈ” ਇਹ ਸੁਝਾਅ ਦਿੰਦਾ ਹੈ ਕਿ ਜੋ ਚੀਜ਼ਾਂ ਸਾਡੇ ਕੋਲ ਘੱਟ ਮਿਹਨਤ ਨਾਲ ਆਉਂਦੀਆਂ ਹਨ ਉਹ ਅਕਸਰ ਘੱਟ ਭਰੋਸੇਯੋਗ ਹੁੰਦੀਆਂ ਹਨ।

470: ਆਪਣੀ ਜ਼ਿੰਦਗੀ ਵਿਚ ਕੋਈ ਇਹੋ ਜਿਹੀ ਗੱਲ ਸੰਭਾਲ ਕੇ ਰੱਖੋ ਜਿਹੜੀ ਤਾਸ਼ ਦੇ ਪੱਤੇ ਹੁਕਮ ਦੇ ਇੱਕੇ ਦੀ ਤਰ੍ਹਾਂ ਕੰਮ ਆਵੇ.

471: ਜਿੱਤ ਨੈਤਿਕਤਾ ਦੀ ਕੀਮਤ ‘ਤੇ ਨਹੀਂ ਹੋਣੀ ਚਾਹੀਦੀ.

472: ਦੋ ਰੂਹਾਂ ਵਿਚ ਪਿਆਰ ਇਕ ਦੂਜੇ ਵਿਚ ਨੇੜਤਾ ਪੈਦਾ ਕਰਦਾ ਹੈ ਤੇ ਜਿਹੜਾ ਉਸ ਨੂੰ ਬਰਕਰਾਰ ਰੱਖਦਾ ਹੈ, ਉਦੋਂ ਭਰੋਸੇਯੋਗ ਹੋ ਜਾਂਦਾ ਹੈ.

473: ਖੂਬਸੂਰਤ ਰਿਸ਼ਤਾ ਖਾਮੋਸ਼ੀ ਤੋਂ ਸ਼ੁਰੂ ਹੁੰਦਾ ਹੈ।

474: ਜੇਕਰ ਕਿਸੇ ਨੇ ਗਲਤੀ ਨਾਲ ਗਲਤੀ ਕੀਤੀ ਹੈ ਤਾਂ ਇਸਨੂੰ ਗਲਤੀ ਸਮਝੋ ਅਤੇ ਭੁੱਲ ਜਾਓ, ਪਰ ਇਸਨੂੰ ਸਿਰਫ਼ ਗਲਤੀ ਕਹੋ, ਪਰ ਗਲਤੀ ਨਾਲ ਉਸ ਨੂੰ ਨਾ ਭੁੱਲੋ।

 

 

 

475: ਛੱਡੋ ਨਾ, ਜਾਨ ਦਿਓ ਜਾਂ ਛੱਡੋ, ਨਾ ਜਾਨ ਦਿਓ – ਇਹੋ ਜਿਹੇ ਲਫ਼ਜ਼ਾਂ ਵਿਚ ਨਾ ਪਵੋ, ਸਹੀ ਤੇ ਸਾਫ ਸਾਫ ਗੱਲ ਲਿਖੋ ਤੇ ਕਰੋ ਵੀ.

 

476: ਜਦੋ ਤੁਸੀਂ ਸਕੂਲ, ਕਾਲਿਜ ਵਿਚ ਕਾਲੇ ਬੋਰਡ ਤੇ ਲਿਖਿਆ ਪੜ੍ਹ ਕੇ ਵੱਡੇ ਹੋਏ ਹੋ, ਤੇ ਫਿਰ ਕਾਲਾ ਰੰਗ ਅਸ਼ੁਭ ਕਿੰਵੇਂ ਹੋ ਸਕਦਾ ਹੈ.

 

477: ਅਦਾਲਤਾਂ ਜਨਤਾ ਨੂੰ ਇਨਸਾਫ ਦੇਣਾ ਚਾਉਂਦੀਆਂ ਹਨ ਪਰ ਸਮਾਜ ਬਦਲਾ ਚਾਉਂਦਾ ਹੈ ਸੁਧਾਰਨ ਬਾਰੇ ਨਹੀਂ ਸੋਚਦਾ।

 

478: ਟੁੱਟਣ ਤੋਂ ਬਾਅਦ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਹਿੰਦਾ, ਭਾਵੇਂ ਤੁਹਾਨੂੰ ਸੌ ਵਾਰ ਮਾਫ਼ੀ ਮਿਲ ਜਾਵੇ।

 

479: ਜੇਕਰ ਸਖ਼ਤ ਮਿਹਨਤ ਤੁਹਾਡਾ ਹਥਿਆਰ ਹੈ, ਤਾਂ ਸਫਲਤਾ ਤੁਹਾਡੀ ਗੁਲਾਮ ਹੋਵੇਗੀ.

 

480: ਚੰਨ ਦੀ ਕਾਮਨਾ ਨਾ ਕਰੋ ਜੇ ਤੁਹਾਡੇ ਕੋਲ ਤਾਰਿਆਂ ਦੀ ਪੌੜੀ ਨਾ ਹੋਵੇ।

 

481: ਸਚਾਈ ਇਕੱਲੇ ਸ਼ਬਦਾਂ ਵਿਚ ਨਹੀਂ, ਸਗੋਂ ਕੰਮਾਂ ਅਤੇ ਇਰਾਦੇ ਵਿਚ ਹੁੰਦੀ ਹੈ।

 

482: ਤੁਹਾਨੂੰ ਉਨੀ ਦੇਰ ਈ ਜੋ ਕੁਛ ਚਾਹੋ ਕਹਿਣ ਦੀ ਆਜ਼ਾਦੀ ਹੈ ਜਿੰਨੀ ਦੇਰ ਤੱਕ ਦੂਸਰਾ ਸੁਣ ਨਹੀਂ ਸਕਦਾ .

 

483: ਝੂੱਠੇ ਦਿਲਾਸੇ ਨਾਲੋਂ ਸਾਫ ਇਨਕਾਰ ਕੀਤਾ ਜ਼ਿਆਦਾ ਚੰਗਾ ਹੈ. ਸਾਫ ਸਾਫ ਆਪਣੀ ਗੱਲ ਕਹਿਣ ਨਾਲ, ਸਹੀ ਫੈਸਲੇਂ ਹੁੰਦੇ ਹਨ.

484: ਕਿਸੇ ਨੂੰ ਮੁਹਬੱਤ ਇਕ ਦਾਇਰੇ ਵਿਚ ਕਰੋ, ਜਿਸ ਵਿਚ ਨਫ਼ਰਤ ਦੀ ਕੋਈ ਗੁੰਜਾਇਸ਼ ਨਾ ਹੋਵੇ।

485: ਤੁਹਾਡੀ ਚੁੱਪ ਏਨੀ ਤਾਕਤਵਰ ਹੋਣੀ ਚਾਹੀਦੀ ਹੈ ਕਿ ਲੋਕ ਤੁਹਾਡੇ ਨਾਲ ਗੱਲ ਕਰਨ ਤੋਂ ਤਰਸਣ ਤੇ ਤੁਹਾਡੀ ਆਵਾਜ਼ ਏਨੀ ਬੁਲੰਦ ਹੋਵੇ ਕਿ ਕੋਈ ਤੁਹਾਡੇ ਅੱਗੇ ਬੋਲ ਨਾ ਸਕੇ.

486: ਜੇਕਰ ਤੁਸੀਂ ਪਿਆਰ, ਮੁਹਬੱਤ, ਏਕਤਾ ਵੇਖਣੀ ਹੈ ਤਾਂ ਆਪਣੇ ਹੱਥ ਦੀਆਂ ਪੰਜ ਉਂਗਲਾਂ ਵਿੱਚ ਵੇਖੋਂ, ਵੱਖ ਵੱਖ ਹੋਕੇ ਵੀ, ਹਜ਼ਾਰਾਂ ਕੰਮ ਇਕੱਠੀਆਂ ਕਰਦਿਆਂ ਹਨ.

487: ਜ਼ਿੰਦਗੀ ਵਿਚ ਉਤਾਰ ਤੇ ਚੜਾਵ ਆਉਂਦੇ ਰਹਿੰਦੇ ਹਨ, ਬੱਸ ਸਬਰ ਤੇ ਸ਼ੁਕਰ ਰੱਖੋ।

488: ਸੁਫਨਾ – ਉਹ ਸੋਚਣ ਦੀ ਕੋਸ਼ਿਸ਼ ਕਰੋ ਜੋ ਤੁਸੀਂ ਦੁਨੀਆਂ ਵਿਚ ਖੁਦ ਸੱਚ ਹੁੰਦਾ ਵੇਖਣਾ ਚਾਉਂਦੇ ਹੋ.

489: ਬਜ਼ੁਰਗ ਸਮਾਜ ਤੇ ਬੋਝ ਨਹੀਂ ਹਨ, ਬਲਕਿ ਉਹ ਸਮਾਜ ਦੇ ਨੀਂਵ ਪੱਥਰ ਹਨ.

 

490: ਚੰਦ, ਸਿਤਾਰੇ, ਸੂਰਜ, ਪੰਛੀ, ਪੌਦੇ ਤੇ ਮੌਸਮ ਸਾਰੇ ਆਪਣੀ ਚਾਲ ਚਲਦੇ ਰਹਿੰਦੇ ਨੇ, ਬਸ, ਇਕ ਇਨਸਾਨ ਹੈ ਜੋ ਹਾਲਾਤਾਂ ਮੁਤਾਬਿਕ ਬਦਲਦਾ ਹੈ, ਪਰ, ਸਿਰਫ ਆਪਣੇ ਫਾਇਦਿਆਂ ਲਈ।

491: ਸੱਚਾ ਦੋਸਤ ਕਿੰਨਾ ਵੀ ਨਾਰਾਜ਼ ਕਿਓਂ ਨਾ ਹੋ ਜਾਵੇ ਪਰ ਉਹ ਕਦੇ ਵੀ ਤੁਹਾਡੇ ਦੁਸ਼ਮਣ ਦੀ ਕਤਾਰ ਵਿੱਚ ਖਲੋਤਾ ਨਜ਼ਰ ਨਹੀਂ ਆਵੇਗਾ।

492: ਛੋਟਾ ਬਣਕੇ ਹਰੇਕ ਮੰਜ਼ਿਲ ਮਿਲਦੀ ਹੈ, ਵੱਡਾ ਹੋਣ ਤੇ ਤੁਹਾਡੀ ਮਾਂ ਵੀ ਆਪਣੀ ਗੋਦੀ ਵਿਚੋਂ ਲਾਹ ਦਿੰਦੀ ਹੈ.

 

493: ਜੇਕਰ ਹਵਾ ਮੌਸਮ ਦਾ ਮਿਜ਼ਾਜ਼ ਬਦਲ ਸੱਕਦੀ ਹੈ ਤਾਂ ਦੁਆ ਵੀ ਮੁਸੀਬਤ ਦੀਆਂ ਘੜੀਆਂ ਬਾਦਲ ਸੱਕਦੀ ਹੈ.

494: ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਬ੍ਰਿਖ ਬਣਨ ਲਈ .

 

495:  ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ,  ਇਸਨੂੰ ਸੌ ਕੇ ਗਵਾ ਲਉ,  ਚਾਹੇ ਮਿਹਨਤ ਕਰਕੇ ਕਮਾ ਲਵੋ ?

 

496: ਸਿਰਫ਼ ਉਸਦੇ ਬੱਚੇ ਹੀ ਇਹ ਫੈਸਲਾ ਕਰ ਸਕਦੇ ਹਨ ਕਿ ਇੱਕ ਪਿਤਾ ਨੂੰ ਕਮਾਉਣ ਲਈ ਕਿੰਨਾ ਸਮਾਂ ਕੰਮ ਕਰਨਾ ਪਵੇਗਾ।

497: ਜੇਕਰ ਸੁਫਨਾ ਤੁਹਾਡਾ ਆਪਣਾ ਹੈ ਤਾਂ ਉਸ ਸੁਫ਼ਨੇ ਨੂੰ ਪੂਰਾ ਕਰਨ ਲਈ, ਕੋਸ਼ਿਸ਼ ਵੀ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ.

498: ਕੋਈ ਵੀ ਗੁੱਸਾ ਦਿਖਾ ਸਕਦਾ ਹੈ—ਇਹ ਆਸਾਨ ਹੈ। ਪਰ ਸਹੀ ਵਿਅਕਤੀ ‘ਤੇ, ਸਹੀ ਮਾਤਰਾ ਵਿਚ, ਸਹੀ ਸਮੇਂ ‘ਤੇ ਗੁੱਸਾ ਹੋਣਾ… ਆਸਾਨ ਨਹੀਂ ਹੈ।

499: ਵੱਡੇ ਘਰ ਵਿੱਚ ਨੌਕਰ ਬਣਨ ਨਾਲੋਂ ਛੋਟੇ ਕਾਰੋਬਾਰ ਦਾ ਮਾਲਕ ਬਣਨਾ ਚੰਗਾ ਹੈ।

500: ਜਿਸ ਤਰ੍ਹਾਂ ਤਾਲਾ ਸਿਰਫ ਆਪਣੀ ਚਾਬੀ ਨਾਲ ਖੁਲਦਾ ਹੈ, ਉਸੇ ਤਰ੍ਹਾਂ ਇਨਸਾਨ ਨੂੰ ਵੀ ਆਪਣੀ ਵਫ਼ਾਦਾਰੀ ਸਿਰਫ ਇਕ ਨਾਲ ਹੋਣੀ ਚਾਹੀਦੀ ਹੈ, ਨਾ ਉਹ ਬਦਲੇ, ਨਾ ਉਹ ਤੁਟੈ ਤੇ ਨਾ ਹੀ ਧੋਖਾ ਦੇਵੇ।