ਅੱਜ ਕੱਲ ਇਸ ਦੌਰ ਵਿਚ, ਕਿਨੂੰ ਮੰਨੀਏ ?

ਜਦੋਂ ਦਾ ਸੋਸ਼ਲ ਮੀਡੀਆ ਤੇ ਹਰ ਕੋਈ, ਹਰ ਮਿੰਟ ਜੋ ਘਟ ਰਿਹਾ ਹੈ ਸ਼ੇਅਰ ਕਰ ਰਿਹਾ ਹੈ ਤਾਂ ਅੱਜ ਕੱਲ ਇਸ ਦੌਰ ਵਿਚ, ਕਿਨੂੰ ਮੰਨੀਏ, ਕਿਨੂੰ ਨਾ ਮੰਨੀਏ ਦਾ ਸ਼ਸ਼ੋਪੰਜ ਬਣਿਆ ਰਹਿੰਦਾ ਹੈ.

ਇਸ ਲਈ ਅਸਲੀ ਖ਼ਬਰ ਜਾਂ ਘਟਣਾ ਬਾਰੇ ਇੰਤਜ਼ਾਰ ਕਰ ਲੈਣਾ ਜ਼ਿਆਦਾ ਬੇਹਤਰ ਹੈ ਜਾਂ ਕਿਸੇ ਇਕ ਨੂੰ ਚੁਣੀਏ ਜੋ ਬਿਲਕੁਲ ਸਹੀ ਦੱਸਦਾ ਹੈ ਜਿਹੜਾ ਕੇ ਬੜਾ ਮੁਸ਼ਕਿਲ ਹੈ ਇਸ ਲਈ ਕਿ ਹਰੇਕ ਦਾ ਕਿਸੇ ਨੇ ਕਿਸੇ ਵੱਲ ਝੁਕਾਵ ਹੁੰਦਾ ਹੈ.

ਜੇਕਰ, ਰਾਏ, ਸੰਪਾਦਕੀ, ਖੋਜੀ ਕਹਾਣੀਆਂ ਪੜ੍ਹਨੀਆਂ ਸ਼ੁਰੂ ਕਰ ਦਈਏ ਤਾਂ ਅਸੀਂ ਆਪਣੀ ਹੀ ਰਾਏ ਬਾਰੇ ਵੀ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ.

ਹਰੀਸ਼ ਮੋਂਗਾ

14.12.2023