FRANLY SPEAKING… 101 – IN PUNJABI

101 – ਸੱਚ ਕਹਾਂ ਤਾਂ…. ਇਹ ਹੈ

1/ਅਕਤੂਬਰ 10, 2023/ ਸੱਚ ਕਹਾਂ ਤਾਂ …ਇਹ ਹੈ

ਸਵਾਰਥ ਮਨੁੱਖ ਦਾ ਮੂਲ ਸੁਭਾਅ ਹੈ ਪਰ ਉਹ ਜੀਣਾ ਚਾਹੁੰਦਾ ਹੈ, ਮਰਨਾ ਨਹੀਂ ਅਤੇ ਸੁਖੀ ਜੀਵਨ ਜਿਉਣਾ ਚਾਹੁੰਦਾ ਹੈ। ਛੱਡਣਾ ਅਤੇ ਵਚਨਬੱਧ ਹੋਣਾ ਕੋਈ ਹੱਲ ਨਹੀਂ ਹੈ ਪਰ ਚੁਣੌਤੀਆਂ ਦਾ ਸਾਹਮਣਾ ਕਰਨਾ ਅਸਲ ਜ਼ਿੰਦਗੀ ਹੈ। ਮਨੁੱਖ ਨੂੰ ਇੰਨਾ ਸੰਪੂਰਨ ਬਣਨਾ ਚਾਹੀਦਾ ਹੈ ਕਿ ਜੋ ਵੀ ਉਸ ਦੇ ਸੰਪਰਕ ਵਿੱਚ ਆਵੇ  ਉਹ ਸੁਰੱਖਿਅਤ ਹੋ ਜਾਵੇ  ਅਤੇ ਯਕੀਨੀ ਤੌਰ ‘ਤੇ ਪਹਿਲਾਂ ਨਾਲੋਂ ਬਿਹਤਰ ਬਣ ਜਾਵੇ।

2/ਅਕਤੂਬਰ 11, 2023:

ਕਿਤਾਬਾਂ ਨੂੰ ਚੁਣੌਤੀ ਦਿਓ, ਦਿਮਾਗ ਨੂੰ ਨਹੀਂ ਕਿਉਂਕਿ ਦਿਮਾਗ ਸੋਚ ਸਕਦੇ ਹਨ ਅਤੇ ਤੁਹਾਡੇ ਫੀਡਬੈਕ ਤੇ ਹੋਰ ਕਿਤਾਬਾਂ ਤਿਆਰ ਕਰ ਸਕਦੇ ਹਨ

3/ਅਕਤੂਬਰ 15, 2024

ਸਮਾਸਿਆਂਵਾਂ ਜ਼ਿੰਦਗੀ ਦਾ ਇਕ ਅਹਿਮ  ਹਿੱਸਾ ਹਨ। ਇਹਨਾਂ  ਤੋਂ ਬਿਨ੍ਹਾਂ ਵੀ ਅਸੀਂ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋ ਸਕਦੇ ਕਿਓਂਕਿ ਇਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਕੇ ਅਪਣੀ  ਜ਼ਿੰਦਗੀ ਹੋਰ  ਸੁਖਾਲੀ ਤੇ ਖੁਸ਼ਹਾਲ  ਬਣਾ ਲੈਂਦੇ ਹਾਂ।  ਜ਼ਿੰਦਗੀ ਵਿਚ ਘਬਰਾਣਾ ਜ਼ਿੰਦਗੀ ਜੀਣ ਦੇ ਮਕਸਦ ਤੋਂ ਭੱਜਣਾ ਹੈ ਤੇ ਕਿਸੇ ਹੋਰ ਨੂੰ ਤਰੱਕੀ  ਕਰਨ ਤੋਂ  ਮੌਕਾ ਦੇਕੇ ਆਪ ਪਿਛੇ  ਰਹਿ ਜਾਣਾ ਹੁੰਦਾ ਹੈ। ਹਰੇਕ ਪਲ ਨੂੰ ਜੀਣਾ ਹੀ ਅਸਲੀ ਜ਼ਿੰਦਗੀ ਜੀਣਾ  ਹੈ।

4/ਅਕਤੂਬਰ 16, 2023

ਅੰਦਰੋ ਇਕੋ ਜਿਹਾ ਹੀ ਹਾਂ, ਬਾਹਰੋ ਭਾਂਵੇ ਵੱਖਰਾ ਵੱਖਰਾ ਦਿਖਦਾ ਹਾਂ।

5/ਅਕਤੂਬਰ 17, 2023

ਕਹਿੰਦੇ ਨੇ ਕਿ ਮਰਦ ਅੱਖਾਂ ਨਾਲ ਵੀ ਗੱਲਾਂ ਕਰਦੇ ਨੇ, ਬੱਸ ਤੁਹਾਨੂੰ ਪੜ੍ਹਨਾ ਆਉਣਾ ਚਾਹੀਦਾ ਹੈ ਕਿ ਉਹ ਕਿ ਕਹਿ ਰਿਹਾ ਹੈ।

6/ਅਕਤੂਬਰ 18, 2023

ਵਿਸ਼ਵ ਪੱਧਰ ਤੇ ਸੋਚੋ ਪਰ ਸਥਾਨਕ ਤੌਰ ਤੇ ਕੰਮ ਕਰੋ, ਤੁਸੀਂ ਆਪਣੇ ਸੁਪਨਿਆਂ ਦੀ ਦੁਨੀਆ ਬਣਾ ਸਕਦੇ ਹੋ।ਤਾਂ ਆਓ ਸ਼ੁਰੂ ਕਰੀਏ ।।

7/ਅਕਤੂਬਰ 19, 2023

ਖਿਆਲੀ ਕਹਾਣੀਆਂ ਲਿਖਣਾ ਸੌਖਾ ਲਗਦਾ ਹੈ ਪਰ ਜਦੋਂ ਆਪਣੇ ਖੁਦ ਨਾਲ ਬੀਤੇ ਦਿਨਾਂ ਦੀਆਂ ਅਸਲੀ ਕਹਾਣੀਆਂ ਲਿਖਣੀਆਂ ਹੋਣ, ਤਾਂ ਕਲਮ ਰੁਕ ਜਾਂਦੀ ਹੈ ਕਿ ਲੋਕ ਕੀ ਕਹਿਣਗੇ। “ਲਫ਼ਜ਼ ਭੀਜੈ ਨੇ ਮੇਰੇ ਪਾਣੀ ਵਿਚ, ਕਿੰਨੇ ਅੱਥਰੂ ਸੀ ਮੇਰੀ ਕਹਾਣੀ ਵਿਚ” ਇਸ ਲਈ ਜ਼ਿੰਦਗ਼ੀ ਵਿਚ ਬਹੁਤ ਚੰਗਾ ਨਹੀਂ ਤੇ, ਕੁਝ ਤਾ ਚੰਗਾ ਕਰੋ, ਤਾਂ ਜੋ ਆਪਣੀ ਅਸਲੀ ਕਹਾਣੀਆਂ ਲਿਖ ਸਕੋ।

 

 

8/20.10.2023: ਇਕ ਗੱਲ ਯਾਦ ਰੱਖੋ, ਤੁਹਾਡੇ ਪਿਛੇ ਕਤਾਰ ਓਦੋਂ ਹੀ ਬਣੇਗੀ ਜੇਕਰ ਤੁਸੀਂ ਦੁਨੀਆਂ ਵਿਚ ਇਸ ਧਰਤੀ ਤੇ ਆ ਕੇ ਕੁਝ ਵੱਖਰਾ ਕੀਤਾ ਹੈ ਨਹੀਂ ਤਾ ਤੁਸੀਂ ਵੀ ਦੂਜਿਆਂ ਵਾਂਗ ਕਦੀ ਕਿਸੇ ਕਤਾਰ ਵਿਚ ਤੇ ਕਦੀ ਕਿਸੇ ਹੋਰ ਕਤਾਰ ਵਿਚ ਖੜੇ ਹੋਵੋ ਗੇ। ਪਹਿਲਾਂ ਅੰਦਰੋਂ ਆਪਣੇ ਆਪ ਨੂੰ ਇਸ ਕਾਬਲ ਬਣਾਓ ਕਿ ਤੁਹਾਡੇ ਅੰਦਰ  ਦੀ ਝਲਕ ਬਾਹਰ ਨਜ਼ਰ ਆਉਣ ਲੱਗ ਪਵੇ  ਤੇ ਤੁਹਾਡੇ ਪਿਛੇ ਲੋਕੀ ਆਪਣੇ ਆਪ ਇਕ  ਲੰਬੀ ਕਤਾਰ ਬਣਾ ਲੈਣ।

9/21.10.2023: ਜ਼ਿੰਦਗੀ ਵਿੱਚ  ਕਿਸੇ ਤੋਂ ਅੱਗੇ ਨਿਕਲਣ ਵਾਸਤੇ ਤੁਹਾਨੂੰ ਸਿਰਫ ਮਿਹਨਤ  ਹੀ ਨਹੀਂ ਕਰਨੀ ਪਵੇਗੀ ਬਲਕਿ ਇਸ ਲਈ  ਸੋਚਣਾ ਤੇ ਤਿਆਰੀ ਵੀ ਕਰਨ ਦੀ ਲੋੜ ਵੀ ਹੋਵੇ ਗੀ। ਇਸ ਤੋਂ ਵੀ ਅੱਗੇ  ਇਕ  ਹੋਰ ਗੱਲ ਦਾ ਧਿਆਨ  ਵੀ  ਪਵੇਗਾ ਕਿ ਅੱਗੇ  ਨਿਕਲ ਕੇ ਉਸ ਸਿਖਰ ਤੇ ਰਹਿਣ ਲਈ ਮਿਹਨਤ  ਕਾਰਨ ਦੀ ਆਦਤ ਪਾਨੀ ਹੋਵੇਗੀ।

10/22.10.2023: ਆਓ ਆਪਾਂ ਇੱਕ ਦੂਜੇ ਪ੍ਰਤੀ ਦਿਆਲੂ ਬਣੀਏ। ਹਰ ਕੋਈ ਜੋ ਤੁਹਾਡੇ ਜੀਵਨ ਵਿੱਚ ਦਾਖਲ ਹੁੰਦਾ ਹੈ, ਉਸ ਕੋਲ ਸਿਖਾਉਣ ਲਈ ਸਬਕ ਅਤੇ ਦੱਸਣ ਲਈ ਇੱਕ ਕਹਾਣੀ ਹੁੰਦੀ ਹੈ। ਹਰ ਵਿਅਕਤੀ ਜੋ ਤੁਸੀਂ ਉਨ੍ਹਾਂ ਪਲਾਂ ਦੌਰਾਨ ਲੰਘਦੇ ਹੋ ਜੋ ਤੁਹਾਡੇ ਦਿਨਾਂ ਨੂੰ ਬਣਾਉਂਦੇ ਹਨ, ਤੁਹਾਡੀ ਮਨੁੱਖਤਾ ਨੂੰ ਪਰਿਭਾਸ਼ਿਤ ਕਰਨ ਵਾਲੇ ਥੋੜੇ ਜਿਹੇ ਹੋਰ ਹਮਦਰਦੀ ਅਤੇ ਸ਼ਿਸ਼ਟਾਚਾਰ ਨੂੰ ਦਿਖਾਉਣ ਦਾ ਇੱਕ ਮੌਕਾ ਦਰਸਾਉਂਦਾ ਹੈ। ਇੱਕ ਅਰਥਪੂਰਨ ਜੀਵਨ ਸ਼ਿਸ਼ਟਾਚਾਰ ਅਤੇ ਦਿਆਲਤਾ ਦੇ ਰੋਜ਼ਾਨਾ ਕੰਮਾਂ ਦੀ ਇੱਕ ਲੜੀ ਨਾਲ ਬਣਿਆ ਹੁੰਦਾ ਹੈ ਜੋ ਵਿਅੰਗਾਤਮਕ ਤੌਰ ‘ਤੇ ਜੀਵਨ ਭਰ ਦੇ ਦੌਰਾਨ ਸੱਚਮੁੱਚ ਮਹਾਨ ਚੀਜ਼ ਨੂੰ ਜੋੜਦਾ ਹੈ।

11/23.102023: ਕੀ ਤੁਹਾਨੂੰ ਵੀ ਗੁੱਸਾ ਆਉਂਦਾ ਹੈ ? ਜੇਕਰ ਹਾਂ  ਤਾਂ ਇਹ ਸਮਝ ਲਵੋ ਕਿ  ਗੁੱਸੇ ਵਿਚ ਹਰ ਕੋਈ ਆਪਣੀ ਉਮਰ ਤੋਂ ਵੱਡਾ  ਲੱਗਣ ਲੱਗ ਪੈਂਦਾ ਹੈ ਪਾਰ ਉਸ ਦੇ ਨਾਲ ਹੀ ਅਕਲ ਵਜੋਂ ਛੋਟਾ ਹੋ ਜਾਂਦਾ ਹੈ.  ਇਸ ਲਈ  ਗੁੱਸਾ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਪਰ ਫੇਰ ਵੀ ਸੱਚੇ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਹੈ.  ਜੇਕਰ ਸਹੀ ਤਰਕ ਦੇਕੇ ਸਮਝਾ  ਦਿਓ ਤਾਂ ਸ਼ਾਇਦ ਤੁਹਾਨੂੰ ਵੀ ਗੁੱਸਾ ਨਾ ਆਵੇ ਅਤੇ ਜਿਸ ਤੇ ਗੁੱਸਾ ਕਰ ਰਹੇ ਹੋ ਓਹਨੂੰ ਵੀ ਸਮਝ ਆ ਜਾਵੇ ਕਿ ਉਹ ਗ਼ਲਤ ਹੈ ਤੇ ਗੱਲ ਠੰਢੇ ਬਸਤੇ ਵਿਚ ਪੈ ਜਾਵੇ।

 

12/24.10.2023: ਜੇਕਰ ਤੁਸੀਂ ਸੋਚੋ ਕਿ  ਰਾਤੋ ਰਾਤ ਅਮੀਰ  ਬਣ ਜਾਵੋ ਗੇ  ਤੇ ਤੁਹਾਡੀ ਕਿਸਮਤ ਬਾਦਲ ਜਾਵੇ ਗੀ, ਇਹ ਸਿਰਫ ਖਿਆਲੀ ਪਲਾਉ ਹੈ. ਜੇਕਰ ਤੁਸੀਂ ਜੋ ਸੋਚੋ ਉਹ ਹੋ ਜਾਵੇ, ਨਾ ਮੁਮਕਿਨ ਹੈ. ਤੁਹਾਡੀ ਸੋਚ ਕੋਈ ਅਲਾਦੀਨ ਦਾ ਚਿਰਾਗ ਨਹੀਂ ਬਣ ਜਾਵੇਗੀ।ਦੁਨੀਆਂ ਵਿਚ ਕੋਈ ਵੀ ਇਨਸਾਨ ਅਜਿਹਾ ਨਹੀਂ ਜੋ ਇਸ ਤੇ ਕਾਮਯਾਬ ਹੋਇਆ ਹੋਵੇ। ਹਰ ਕਾਮਯਾਬੀ ਦੇ ਪਿਛੇ ਸਿਰਫ ਤੇ ਸਿਰਫ ਮੇਹਨਤ ਅਤੇ ਇਮਾਨਦਾਰੀ ਹੁੰਦੀ ਹੈ. ਫਿਰ ਕਿ ਹੋਰ ਸੋਚਣਾ, ਇਸ ਰਾਹ ਤੇ ਲੱਗ ਜਾਵੋ, ਇਕ ਦਿਨ ਜਰੂਰ ਕਾਮਯਾਬ ਹੋਵੋ ਗਏ ਤੇ ਦੂਜੇ ਵੀ ਤੁਹਾਡੇ ਵਾਂਗ ਸੋਚਾਂ ਲੱਗ ਪੈਨ ਗੇ।

 

13/25.10.2023: ਮੇਰੀ ਇਕ ਕੋਸ਼ਿਸ਼ : ਹਰ ਇਨਸਾਨ ਕੁੱਝ  ਨਾ ਕੁੱਝ ਕਰਨ  ਲਈ  ਸੋਚਦਾ ਰਹਿੰਦਾ ਹੈ ਤੇ ਉਸ ਨੂੰ ਪੂਰਾ ਕਰਨ  ਦੀ ਕੋਸ਼ਿਸ਼ ਵੀ ਕਰਦਾ ਹੈ. ਇਨਸਾਨ ਜਾਂ  ਤਾਂ  ਆਪਣੇ ਸੁਖ ਲਈ ਜਾਂ ਦੂਜਿਆਂ ਦੀ ਭਲਾਈ  ਲਈ ਜਾਂ  ਕਦੇ ਕਦੇ ਦੂਜੇ ਨੂੰ ਨੀਵਾਂ ਦਿਖਾਣ ਲਈ  ਵੀ ਕਰ ਲੈਂਦਾ ਹੈ. ਅਜਿਹੇ ਵਿਚਾਰਾਂ ਨੂੰ ਲਫ਼ਜ਼ ਵਿਚ ਢਾਲ ਦੇਣਾ ਮੇਰਾ ਹੁਣ ਮਕਸਦ ਹੈ ਅਤੇ ਮੈਂ ਜੋ ਵੀ ਮਹਿਸੂਸ ਕਰਦਾ ਹਾਂ ਉਸ ਨੂੰ  ਲਫ਼ਜ਼ਾਂ  ਵਿਚ ਬਦਲ ਦਿੰਦਾ ਹਾਂ ਤਾਂ ਜੋ ਉਸ ਨੂੰ ਪੜ੍ਹ ਕੇ ਉਸ ਬਾਰੇ ਸੋਚ ਕੇ, ਜੇ ਕਰ ਚੰਗਾ ਲੱਗਦਾ ਹੈ ਤਾਂ, ਆਪਣੀ ਜ਼ਿੰਦਗੀ ਵਿਚ ਅਪਣਾ  ਲੈਣ ਜਾਂ ਆਪਣੇ ਜਾਨਣ ਵਾਲਿਆਂ ਨਾਲ ਵੀ ਸਾਂਝਾ ਕਰ ਲੈਣ.

 

14/26.10.2024: ਜੇ ਕਰ ਇਨਸਾਨ ਨੂੰ ਸਮਝ ਜਾਵੇ ਜਾਂ ਇੰਜ ਕਹੋ ਕਿ ਕੋਈ ਗੱਲ ਉਸ ਦੇ ਦਿਲ ਨੂੰ ਛੁ ਜਾਵੇ, ਉਸ ਇਨਸਾਨ ਦਾ ਦਿਲ ਬਦਲ ਜਾਣਾ ਇਕ ਵੱਢੀ ਗੱਲ ਹੋਵੇ ਗੀ ਕਿਓਂਕਿ ਉਹ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀ ਸਕਦਾ ਹੈ. ਇਹਨਾਂ ਹਾਲਾਤਾਂ ਵਿਚ ਕਿਸੇ ਇਨਸਾਨ ਦਾ ਬਦਲ ਜਾਣਾ ਕੋਈ ਵੱਡੀ ਗੱਲ ਨਹੀਂ ਹੋਵੇ ਗੀ. ਇਸ ਦੇ ਨਾਲ ਹੀ ਜੇਕਰ ਇਨਸਾਨ ਪੱਖਪਾਤੀ ਹੈ, ਉਸ ਨੂੰ ਸਮਝਾਣਾ ਤੇ ਉਸ ਦੀ ਜ਼ਿੰਦਗੀ ਵਿਚ ਬਦਲਾਵ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੈ. ਇਸ ਲਈ ਇਨਸਾਨ ਨੂੰ ਕੋਈ ਵੀ ਚੰਗੀ ਗੱਲ ਸਹੀ ਤਰੀਕੇ ਨਾਲ ਸਮਝਾਣਾ ਵਿਚ ਹੀ ਬੇਹਤਰੀ ਹੈ.

 

15/27.10.2023: ਇਨਸਾਨ ਤੇ ਜਾਨਵਰਾਂ ਵਿਚ ਇਕ ਬਹੁਤ ਵੱਡਾ ਫਰਕ ਇਹ ਹੈ ਕਿ ਇਨਸਾਨ ਸੋਚਣ ਦੀ ਸ਼ਕਤੀ ਰੱਖਦਾ ਹੈ ਜਦ  ਕਿ ਜਾਨਵਰਾਂ ਵਿਚ ਅਜੇਹੀ ਸ਼ਕਤੀ ਵਿਕਸਿਤ ਨਹੀਂ ਹੋਈ. ਦੁਨੀਆਂ ਵਿਚ ਬੁੱਧੀਜੀਵੀਆਂ ਦੀ ਘਾਟ ਨਹੀਂ ਬਲਕਿ ਕਰਤਿਆਂ ਦੀ ਘਾਟ ਹੈ. ਅਸੀਂ ਦੂਜੇ ਨੂੰ ਨੀਵਾਂ ਵਿਖਾ ਕੇ ਆਪ ਉਪਰਲੀ ਕਤਾਰ ਵਿਚ ਹੈ ਰਹਿਣਾ ਚਾਹੰਦੇ ਹਾਂ. ਜੇਕਰ ਇਕ ਦੂਜੇ ਨਾਲ ਦਿਲੀ  ਸਾਂਝ ਹੋ ਜਾਵੇ ਤਾਂ ਦੁਨੀਆਂ ਵਿਚ ਅਨੇਕਾਂ ਮਸਲੇ ਹਾਲ ਹੋ ਜਾਣਗੇ ਤੇ ਇਹ ਧਰਤੀ ਹੀ ਸਵਰਗ ਬਣ ਜਾਵੇਗੀ ਤੇ ਅਸਮਾਨ ਵਿਚ ਖਿਆਲੀ ਸਵਰਗ ਬਾਰੇ ਸੋਚਣ ਦੀ ਲੋੜ ਨਹੀਂ ਪਵੇਗੀ। ਲਗਦਾ ਹੈ ਅਜਿਹਾ ਸਮਾਂ ਵੇਖਣ ਲਈ ਲੱਖਾਂ ਸਦੀਆਂ  ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਨਸਾਨ ਦੀ ਸੋਚ  ਨੂੰ ਬਦਲਣਾ ਬਹੁਤ ਮੁਸ਼ਕਿਲ ਹੈ, ਇਸ ਕਰਕੇ ਨਹੀਂ ਕਿ ਇਨਸਾਨ ਇਸ ਬਦਲਣਾ ਨਹੀਂ ਚਾਹੁੰਦਾ ਬਲਕਿ ਇਸ ਮਾਮਲੇ ਵਿਚ ਉਹ ਕੀੜੀ ਦੀ  ਚਾਲ ਨਾਲੋਂ ਕਈ ਗੁਣਾ ਹੌਲ਼ੀ ਚਲਦਾ ਹੈ. ਫਿਰ ਵੀ ਇਨਸਾਨ ਇਸ ਦੁਨੀਆਂ ਨੂੰ ਆਪਣੀ ਹੌਲੀ  ਚਾਲ ਨਾਲ ਚਲਾ ਰਹੇ ਹਨ. ਜੇਕਰ ਇਸ ਨੇ ਆਪਣੀ ਚਾਲ ਤੇਜ ਕਰ ਦਿਤੀ ਤਾਂ ਸੰਸਾਰ ਇਸ ਤੋਂ ਜ਼ਿਆਦਾ ਤਬਾਹੀ ਦੇ ਆਸਾਰ ਹੋ ਸਕਦੇ ਹਨ.

 

16/3.11.2023: ਕਹਿੰਦੇ ਨੇ, ਇਕ ਮਸ਼ਹੂਰ ਕਹਾਵਤ ਹੈ, ‘ਦਾਨ ਘਰ ਤੋਂ ਸ਼ੁਰੂ ਹੁੰਦਾ ਹੈਇਸ ਦਾ ਅਸਲੀ ਮਤਲੱਬ ਤਾਂ ਇਹ ਹੈ ਕਿ ਅਸੀਂ ਪਹਿਲਾਂ ਇਸ ਆਪਣੇ  ਬਾਰੇ ਸੋਚੀਏ ਤੇ ਫੇਰ ਦੂਸਰਿਆਂ  ਨੂੰ ਕਹੀਏ. ਸਮੇਂ ਦੇ ਨਾਲ ਕਹਾਵਤ ਦੇ ਮੰਤਵ ਤੇ ਮਹੱਤਵ ਬਦਲ ਰਹੇ ਹਨ ਤੇ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਦਾਨ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਸ਼ੁਰੂ ਹੋਣਾ ਚਾਹੀਦਾ ਹੈ ਜਿਥੇ ਕੁੱਝ ਲੋਕ ਆਪਣੇ ਹਾਲਾਤਾਂ ਦੇ ਕਾਰਨ ਅਤੇ ਆਪਣੀ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਜਾਇਜ਼ ਸਰੀਰਕ ਸਮੱਸਿਆਵਾਂ ਦੇ ਕਾਰਨ ਭੀਖ ਮੰਗਣ ਵੱਲ ਤੁਰ ਪੈਂਦੇ ਹਨ. ਇਕ ਵਾਰ ਕਿਸੇ ਦੀ ਮਦੱਦ  ਕਰਕੇ ਵੇਖੋ ਤੁਹਾਨੂੰ ਉਸ ਦੀਆਂ ਅੱਖਾਂ, ਉਸ ਦੇ ਸ਼ਬਦਾਂ  ਨਾਲੋਂ ਜ਼ਿਆਦਾ ਉੱਚੀਆਂ ਅਵਾਜ਼ਾਂ ਤੁਹਾਡੇ ਲਈ  ਦੁਵਾਵਾਂ ਮੰਗਦੀਆਂ ਸੁਣਾਈ ਦੇਣ ਗੀਆ.

 

ਹੰਝੂ-ਬਦਕਿਸਮਤੀ ਤੇ ਖੁਸ਼ਕਿਸਮਤੀ

17/28.10.2023: ਹੰਝੂ ਸਾਰੇ ਭੂਮੀ ਥਣਧਾਰੀ ਜੀਵਾਂ ਦੀਆਂ ਅੱਖਾਂ ਵਿੱਚ ਪਾਏ ਜਾਣ ਵਾਲੇ ਲੇਕ੍ਰਿਮਲ ਗ੍ਰੰਥੀਆਂ ਦੁਆਰਾ ਛੁਪਿਆ ਇੱਕ ਸਪੱਸ਼ਟ ਤਰਲ ਹੁੰਦਾ ਹੈ. ਵੱਖ-ਵੱਖ ਕਿਸਮਾਂ ਦੇ ਹੰਝੂ, ਪ੍ਰਤੀਬਿੰਬ ਅਤੇ ਭਾਵਨਾਤਮਕ-ਰਚਨਾ ਵਿੱਚ ਮਹੱਤਵਪੂਰਨ ਤੌਰ ‘ਤੇ ਵੱਖ-ਵੱਖ ਹੁੰਦੇ ਹਨ. ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਾਰਨ ਕਿਸੇ ਦੀ ਅੱਖ ਵਿਚ ਹੰਝੂ ਹੋਣਾ ਸਭ ਤੋਂ ਵੱਡੀ ਬਦਕਿਸਮਤੀ ਹੈ ਤੇ ਸਬ ਤੋਂ ਵੱਡੀ ਖੁਸ਼ਕਿਸਮਤੀ ਉਸ ਵੇਲੇ ਹੁੰਦੀ ਹੈ ਜਦੋਂ ਕਿਸੇ ਦੀ ਅੱਖ ਵਿਚ ਤੁਹਾਡੇ ਲਈ ਹੋਣ. ਇਸ ਲਈ ਕੋਈ ਅਜਿਹਾ ਕਾਰਨ ਨਾ ਬਣੋ ਕਿ ਤੁਹਾਡੀ ਕਹੀ ਕਿਸੇ ਗੱਲ ਨਾਲ ਕਿਸੇ ਦੀਆਂ ਅੱਖਾਂ ਵਿਚ ਹੰਝੂ ਟਪਕਣ ਲੱਗ ਪੈਣ ਤੇ ਤੁਹਾਨੂੰ ਬਾਅਦ ਵਿਚ ਪਸ਼ਤਾਵਾ ਹੋਵੇ.

 

 

 

 

 

18/29.10.2023: ਅਜਿਹਾ ਕਿਓਂ ਲੱਗਦਾ ਹੁੰਦਾ ਹੈ-

ਜਦੋਂ ਅਸੀਂ ਕੋਈ  ਕਿਤਾਬ ਪੜ੍ਹ ਰਹੇ ਹੁੰਦੇ ਹਾਂ ਅਤੇ ਉਹ ਸਾਨੂ ਚੰਗੀ ਲੱਗਦੀ ਹੈ ਪਰ ਬਾਅਦ ਵਿਚ ਇੰਜ ਲਗਦਾ ਹੈ ਕਿ ਲਿਖਾਰੀ ਨੇ ਇਹ ਸਾਰੀਆਂ ਗੱਲਾਂ ਮੇਰੀਆਂ ਹੀ ਲਿਖ ਦਿਤੀਆਂ ਹਨ. ਦੋਸਤੋ, ਇਹ ਇਸ ਕਰਕੇ ਹੁੰਦਾ ਹੈ ਕਿ ਪੜ੍ਹਨ ਵਾਲੇ ਦੇ ਵਿਚਾਰ ਅਤੇ ਲਿਖਾਰੀ ਦੇ ਵਿਚਾਰ ਵਿਚ ਸਮਾਨਤਾ ਹੁੰਦੀ ਹੈ. ਲਿਖਾਰੀ ਨੇ ਵੀ ਲਫ਼ਜ਼ ਨੂੰ ਤੋਲ ਕੇ ਲਿਖਿਆ ਹੁੰਦਾ ਹੈ.  ਚੰਗਾ ਸਾਹਿਤ ਦਾ ਵਧੀਆ ਲੇਖਕ,  ਇਸੇ ਕਰਕੇ ਪਾਠਕ ਦਾ ਇਕ ਨਜ਼ਦੀਕੀ ਦੋਸਤ ਬਣ ਜਾਂਦਾ ਹੈ. ਇਸ ਲਈ  ਸਾਨੂ ਸਭ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਦੇ ਆਦਤ ਪਾਣੀ ਚਾਹੀਦੀ ਹੈ ਤਾਂ ਜੋ ਚੰਗੇ ਲੇਖਕ ਤੇ ਉਸ ਦੀ ਲੇਖਣੀ  ਬਾਰੇ  ਦੂਜਿਆਂ ਨਾਲ ਵੀ ਸਾਂਝ ਕੀਤੀ ਜਾ ਸਕੇ.

 

18/30.10.2023: ਜਦੋਂ  ਵੀ ਤੁਸੀ  ਕੋਈ ਕਿਤਾਬ ਜਾਂ  ਫਿਕਰਾ  ਪੜ੍ਹਦੇ ਹੋ ਤਾਂ ਕਈ ਫਿਕਰੇ ਤੁਹਾਨੂੰ ਪਹਿਲੀ ਵਾਰ ਵਿਚ ਹੀ ਮੋਹ ਲੈਂਦੇ ਹਨ.  ਜਦੋਂ  ਤੁਸੀਂ ਉਸ ਨੂੰ ਦੂਜੀ ਵਾਰ ਪੜ੍ਹਦੇ ਹੋ ਤਾਂ ਉਸ ਦੀ ਸ਼ਾਬਾਸ਼ ਲਈ  ਪੜ੍ਹਿਆ ਜਾਂਦਾ ਹੈ ਅਤੇ ਤੀਜੀ ਵਾਰ ਪੜ੍ਹਨ ਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਯਾਦ ਕਰਨਾ ਚਾਹੁੰਦੇ ਹੋ ਤਾਂ  ਜੋ ਕਿਸੇ ਮੌਕੇ ਤੇ ਯਾਰਾਂ, ਦੋਸਤਾਂ ਨਾਲ ਸਾਂਝਾ ਕੀਤਾ ਜਾ ਸਕੇ. ਇਸੇ ਤਰਾਂ ਇਕ ਫਿਕਰਾ  ਜੋ ਮੈਂ  ਕਈ ਸਾਲ ਪਹਿਲਾਂ  ਆਪਣੇ ਪਿਤਾ ਜੀ ਦੀ ਉਰਦੂ ਵਿਚ ਲਿਖੀ ਡਾਇਰੀ ਵਿਚ ਪੜ੍ਹੀਆਂ ਸੀ, ਜੋ  ਮੈਨੂੰ  ਅੱਜ  ਤਕ ਯਾਦ ਹੈ –  “ਮੰਦਿਰ, ਮਸਜਿਦ, ਗੁਰਦਵਾਰੇ, ਚਰਚ ਜਾਂ ਕਿਸੇ ਹੋਰ ਤੀਰਥ ਸਥਾਨ ਤੇ ਜਾ ਕੇ ਜੇ ਤੁਸੀਂ ਪਹਿਲਾਂ ਨਾਲੋਂ ਬੇਹਤਰ ਬਣ ਕੇ ਨਹੀਂ ਆਉਂਦੇ ਤਾਂ ਤੁਹਾਡਾ  ਜਾਣਾ ਵਿਅਰਥ ਹੈ”

 

20/31-10-2023: ਕੀ ਤਲਾਕ ਲੈਣਾ ਜਾਇਜ਼ ਹੈ? ਜੀ  ਹਾਂ, ਕਾਨੂੰਨ ਵਿਚ ਇਜ਼ਾਜ਼ਤ ਹੈ. ਜੇਕਰ ਕਾਨੂੰਨ ਹੀ ਅਜਿਹਾ ਬਣ ਜਾਵੇ ਕਿ ਤਲਾਕ ਤੋਂ ਬਾਅਦ ਦੂਜਾ ਵਿਵਾਹ ਨਹੀਂ ਕਰ ਸਕਦਾ ਤਾਂ ਲੱਗਦਾ ਤਲਾਕ ਲੈਣੇ ਬੰਦ  ਹੋ ਜਾਣਗੇ ਤੇ ਵਿਵਾਹਿਕ ਜ਼ਿੰਦਗੀ ਵਿਚ ਝਗੜਿਆਂ ਵਿਚ ਵੀ ਠੱਲ  ਹੀ ਨਹੀਂ ਪੈ ਜਾਵੇਗੀ ਕੋਰਟਾਂ ਦਾ ਕੰਮ  ਵੀ ਘਾਟ ਜਾਵੇਗਾ ਤੇ ਨਾਲ ਹੀ ਵਿਵਾਹਿਕ ਰਿਸ਼ਤਿਆਂ ਵਿਚ ਵੀ ਕਾਫੀ ਸੁਧਾਰ ਹੋ ਜਾਵੇਗਾ.  ਇਹ ਮੇਰਾ ਸੋਚਣਾ ਹੈ, ਇਸ ਨੂੰ ਅਮਲੀ ਰੂਪ ਦੇਣਾ ਕਾਨੂੰਨ ਬਨਾਉਣ ਵਾਲਿਆਂ ਦਾ ਕੰਮ  ਹੈ ਜਾਂ ਲੋਕਾਂ ਦੀ ਸੋਚ ਵਿਚ ਬਦਲਾਅ ਆਉਣ ਦੀ ਜਰੂਰ ਹੈ. ਕਦੋਂ ਅਜਿਹਾ ਹੋਵੇਗਾ, ਇਹ ਆਉਣ ਵਾਲੇ ਸਮੇਂ  ਦੇ ਦਾਇਰੇ   ਵਿਚ ਹੈ.

 

ਆਪਣੇ ਆਪ ਨਾਲ ਗੱਲਾਂ ਕਰਨਾ : 21/1.11.2023: ਇਨਸਾਨ ਆਪਣੇ ਆਪ ਨਾਲ ਹਮੇਸ਼ ਗੱਲਾਂ ਕਰਦਾ ਰਹਿੰਦਾ ਹੈ. ਜਦੋਂ ਉਸ ਨੂੰ ਆਪਣੀ ਗੱਲ ਦਾ ਜਵਾਬ ਨਹੀਂ ਮਿਲਦਾ ਤਾਂ ਉਹ ਦੁਜਿਆਂ ਨਾਲ ਸਾਂਝੀ ਕਰਦਾ ਹੈ. ਕੁਝ ਲੋਕ ਮਹਿਸੂਸ ਕਰਦੇ ਹਨ ਕਿ ਸਵੈ-ਗੱਲਬਾਤ ਉਹਨਾਂ ਦੇ ਆਲੇ ਦੁਆਲੇ ਇੱਕ ਮੌਜੂਦਗੀ ਬਣਾਉਂਦੀ ਹੈ ਜੋ ਉਹਨਾਂ ਨੂੰ ਬਿਹਤਰ ਮਹਿਸੂਸ ਕਰਦੀ ਹੈ. ਇਹ ਇਕੱਲੇਪਣ ਵਿੱਚ ਮਦਦ ਕਰ ਸਕਦਾ ਹੈ. ਕਈ ਵਾਰੀ ਤਾਂ ਇਨਸਾਨ ਕਲਪਨਾ ਕਰਕੇ, ਅੱਖਾਂ ਬੰਦ ਕਰਕੇ ਵੀ ਆਪਣੇ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਜਦੋਂ ਉਸ ਨੂੰ ਆਪਣੀ ਪਸੰਦ ਦਾ ਜਵਾਬ ਮਿਲ ਜਾਂਦਾ ਹੈ ਤਾਂ ਬੜਾ ਖੁਸ਼ ਹੁੰਦਾ ਤੇ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ ਹੈ.

 

22/2.11.2023: ਸੱਚੀਆਂ ਗੱਲਾਂ ਕਰਨਾ ਚੰਗੀ ਗੱਲ ਹੈ ਪਰ ਹਨ ਤੇ ਚਲਣਾ ਇਸ ਤੋਂ ਵੀ ਵੱਡੀ ਗੱਲ ਹੈ. ਸਿਰਫ ਸੱਚੇ ਇਨਸਾਨ ਨੂੰ ਹੀ ਸੁਣਿਆ ਜਾਂਦਾ ਹੈ ਪਰ ਝੂਠੇ ਇਨਸਾਨ ਨੂੰ ਝੂਠਾ ਕਹਿਣਾ ਵੀ ਕਈ ਵਾਰ ਮੁਸ਼ਕਿਲ ਹੁੰਦਾ ਹੈ ਕਿ ਕਿਤੇ ਨਾਰਾਜ਼ ਹੀ ਨਾ ਹੋ ਜਾਵੇ ਤੇ ਇਸ ਲਈ ਉਸ ਝੂਠੇ ਇਨਸਾਨ ਦੀਆਂ ਝੂਟਿਆਂ ਗੱਲਾਂ ਨੂੰ ਚੁੱਪ ਚਾਪ ਤੇ ਧੀਰਜ ਨਾਲ ਸੁਣ ਲੈਣ ਵਿਚ ਹੀ ਬੇਹਤਰੀ ਹੁੰਦੀ ਹੈ ਕਿਓਂਕਿ ਕਿੰਤੂ ਪ੍ਰੰਤੂ ਵਿਚ ਝਗੜਾ ਹੋਣ ਦਾ ਡਰ ਹੁੰਦਾ ਹੈ.

 

23/5.11,2023: ਜੇਕਰ ਤੁਹਾਡੇ ਵਿਚ ਕਿਸੇ ਪ੍ਰਤੀ ਅਟੱਲ ਵਿਸ਼ਵਾਸ, ਸ਼ੁਕਰਗੁਜ਼ਾਰੀ, ਸਤਿਕਾਰ ਹੈ ਤਾਂ ਹੀ ਤੁਸੀਂ ਬਦਲੇ ਵਿਚ ਅਜਿਹੇ ਵਿਵਹਾਰ ਦੀ ਤਵੱਕੋ  ਕਰ ਸਕਦੇ ਹੋ. ਜਾਂ ਇੰਝ ਕਹੋ ਕਿ ਜਿਹੋ ਜਿਹਾ ਤੁਸੀਂ ਕਿਸੇ ਪ੍ਰਤੀ ਸੋਚੋ ਗੇ  ਜਾਂ  ਕਰੋਗੇ ਤੁਹਾਨੂੰ ਵਾਪਿਸ ਵੀ ਉਸੇ  ਤਰਾਂ ਨਾਲ ਹੀ ਮਿਲਦਾ ਹੈ. ਇਸ ਤਰਾਂ ਦੀ ਸੋਚ ਰੱਖਣ ਵਾਲੇ ਇਨਸਾਨ ਦੁਨੀਆਂ ਵਿਚ ਹਰੇਕ ਨੂੰ ਪਸੰਦ ਆ ਜਾਂਦੇ ਹਨ. ਮਕਸਦ ਸਿਰਫ  ਇਹ ਸੁੰਦਰ ਜ਼ਿੰਦਗੀ ਨੂੰ ਬੇਹਤਰ ਤਰੀਕੇ ਨਾਲ ਜਿਉਣਾ  ਹੈ, ਨਹੀਂ ਤਾਂ ਜ਼ਿੰਦਗੀ ਦੁਰਬਰ ਬਣ ਜਾਂਦੀ ਹੈ.

 

24/6.11.2023: ਪਿੱਛੇ ਮੁੱਢ ਕੇ ਵੇਖਣ ਨਾਲੋਂ, ਅੱਗੇ ਵੱਲ ਨੂੰ ਤੁਰਦੇ ਰਹਿਣਾ ਤੁਹਾਨੂੰ ਕਿਸੇ ਮੰਜ਼ਿਲ ਤੇ ਲੈ ਜਾਵੇਗਾ, ਜਿਥੇ ਪਹੁੰਚ ਕੇ ਤੁਸੀਂ ਪਿੱਛੇ ਕੀ ਸੀ ਆਸਾਨੀ ਨਾਲ ਵੇਖ ਸਕਦੇ ਹੋ ਤੇ ਸਮਝ ਸਕਦੇ ਹੋ ਕਿ ਤੁਸੀਂ ਕਿਹੜੀਆਂ ਪੈੜ੍ਹਾਂ ਤੇ ਚਾਲ ਕੇ ਆਪਣੀ ਮੰਜ਼ਿਲ ਤੇ ਪਹੁੰਚੇ ਹੋ ਤੇ ਆਪਣੇ ਸਿਫਤ ਦਾ ਤਜ਼ੁਰਬਾ ਆਸਾਨੀ ਨਾਲ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ. – ਹਰੀਸ਼ ਮੋਂਗਾ ਡੀਡੋ

 

25/7.11.2023: ਕੀ ਜੋ ਕੁੱਝ ਵੀ ਤੁਸੀਂ ਜ਼ਿੰਦਗੀ ਵਿਚ ਕਰਦੇ ਹੋ ਜਾਂ ਉਸ ਦੇ ਨਾਲੋਂ ਜੋ ਤੁਸੀਂ ਕਹਿੰਦੇ ਹੋ ਜ਼ਿਆਦਾ ਮਹੱਤਵਪੂਰਣ ਹੈ? ਜੀ ਹਾਂ, ਕਹਿੰਦੇ ਨੇ ਲੋਕਾਂ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਹੁੰਦਾ ਹੈ ਪਰ ਹੋਣਾ ਨਹੀਂ ਚਾਹੀਦਾ ਪਰ ਹੁੰਦਾ ਹੈ. ਅਸੀਂ ਹਰੇਕ ਕੰਮ ਆਪਣੇ ਫਾਇਦੇ ਲਈ ਕਰਦੇ ਹਾਂ ਤੇ ਇਸੇ ਕਰਕੇ ਸਾਡੇ ਕਹਿਣ ਤੇ ਕਰਨ ਦੇ ਵਿਚਕਾਰ ਦੇ ਸਮੇਂ ਵਿਚ ਮਨ ਬਦਲਣ ਦਾ ਮੌਕਾ ਹੁੰਦਾ ਹੈ. ਜੇਕਰ ਤੁਸੀਂ ਸਫ਼ਲ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਡੀ ਰਾਹ ਵਿੱਚ ਜਿਹੜੇ ਲੋਕ ਆਉਂਦੇ ਹਨ ਪਹਿਲਾਂ ਉਹਨਾਂ ਦੀ ਮਦਦ ਕਰੋ. ਮੈਂ ਸਾਫ਼ ਸਾਫ਼ ਸ਼ਬਦਾਂ ਵਿਚ ਕਹਾਂ ਤਾਂ ਉਹੀ ਕੰਮ ਕਰੋ ਜੋ ਤੁਸੀਂ ਆਪਣੇ ਨਾਲ ਸਲਾਹ ਕਰਕੇ ਕਹਿੰਦੇ ਹੋ ਤੇ ਤੁਸੀਂ ਸਫਲਤਾ ਦੀ ਰਾਹ ਤੇ ਪੈ ਜਾਵੋਗੇ ਤੇ ਤੁਹਾਡੀ ਜ਼ਿੰਦੀ ਦੀ ਯਾਤਰਾ ਸਫ਼ਲ ਬਣ ਜਾਂਦੀ ਹੈ.

 

26/9.11.2023: ਹਰ ਇਨਸਾਨ ਦੇ ਮਨ ਵਿਚ ਕੁੱਝ  ਨ ਕੁੱਝ  ਕਰਨ  ਦਾ ਇਰਾਦਾ ਹੁੰਦਾ ਹੈ. ਜੇਕਰ ਇਰਾਦੇ ਉੱਚੇ  ਹੋਣ ਤਾਂ ਉਹਨਾਂ  ਇਰਾਦਿਆਂ ਨੂੰ ਪੂਰਾ ਹੁੰਦੇ ਵੇਖਣ ਵਾਸਤੇ ਤੁਹਾਡੇ ਰਸਤੇ ਵਿਚ ਰੁਕਾਵਟਾਂ ਵੀ ਆਉਂਦੀਆਂ ਹਨ.  ਇਸ ਦੇ ਨਾਲ ਹੀ ਜੇਕਰ ਤੁਸੀਂ  ਉਹਨਾਂ ਰੁਕਾਵਟਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋ ਤਾਂ ਇਹ ਰੁਕਾਵਟਾਂ ਨੀਵੀਆਂ ਹੋ ਜਾਂਦੀਆਂ ਹਨ ਤੇ ਤੁਸੀਂ ਆਪਣੇ ਇਰਾਦੇ ਵਿਚ ਕਾਮਯਾਬ ਹੋ ਜਾਂਦੇ ਹੋ.

 

27/10.11.2023: ਉਂਝ ਤਾਂ ਹਰੇਕ ਨੂੰ ਆਪਣੀ ਔਕਾਤ ਬਾਰੇ ਪਤਾ ਹੀ ਹੁੰਦਾ ਹੈ ਪਰ ਫੇਰ ਵੀ ਕਿਸੇ ਮੌਕੇ ਇਨਸਾਨ ਨੂੰ ਉਸ ਬਾਰੇ ਜਾਣੂ ਕਰਵਾਉਣਾ ਪੈਂਦਾ ਹੈ ਤਾਂ ਜੋ ਉਹ ਆਪਣੀ ਹੱਦ ਨੂੰ ਪਹਿਚਾਣ ਸਕੇ ਤੇ ਆਪਣੇ ਦਾਇਰੇ ਨੂੰ ਵਧਾਉਣ ਬਾਰੇ ਸੋਚੇ ਤੇ ਸਮਾਜ ਵਿਚ ਆਪਣੀ ਇਕ ਵੱਖਰੀ ਪਹਿਚਾਣ ਚੰਗੇ ਤੇ ਵਾਧੇ ਦਾਇਰੇ ਬਣਾਉਣ ਵਿਚ ਬਣਾਉਣ ਵਿਚ ਕਾਮਯਾਬ ਹੋ ਜਾਵੇ। ਇਸ ਦੀ ਸਭ ਤੋਂ ਵੱਡੀ ਮਿਸਾਲ ਚਮਚੇ ਦੀ ਦਿੰਦੇ ਹਨ, ਜਿਸ ਦੀ ਔਕਾਤ ਸਿਰਫ਼ ਥਾਲੀ ਦੇ ਦਿਆਰੇ ਵਿਚ ਹੀ ਰਹਿੰਦੀ ਹੈ.

ਜੋਕਰ ਦੀ ਜ਼ਿੰਦਗੀ ਵੀ ਅਲੱਗ ਹੁੰਦੀ ਹੈ

 

 

 

28/14.11.2023: ‘ਜੋਕਰ’ ਦੀ ਜ਼ਿੰਦਗੀ ਵੀ ਅਲੱਗ ਹੁੰਦੀ ਹੈ, ਉਸ ਦਾ ਕੰਮ ਲੋਕਾਂ ਨੂੰ ਹਸਾਉਣਾ ਹੁੰਦਾ ਹੈ, ਜਾਂ ਇੰਝ ਕਹਿ ਲੋਵੇ ਕਿ ਉਦਾਸ ਅਤੇ ਮਯੂਸ ਵਾਲੀ ਅਵਸਥਾ ਵਿੱਚੋ ਬਾਹਰ ਕੱਢਣਾ ਹੁੰਦਾ ਹੈ. ਜ਼ਿੰਦਗੀ ਵਿਚ ਕਦੇ ਕਦੇ ਜੋਕਰ ਦਾ ਰੋਲ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਹੈ. ਡਾਰਕ ਨਾਇਟ ਨਾਮ ਦੇ ਜੋਕਰ ਦਾ ਕਹਿਣਾ ਹੈ ਕਿ ਇਸ ਸੰਸਾਰ ਵਿੱਚ ਰਹਿਣ ਦਾ ਇੱਕੋ ਇੱਕ ਸਮਝਦਾਰ ਤਰੀਕਾ ਨਿਯਮਾਂ ਤੋਂ ਬਿਨਾਂ ਹੈ. ਤੁਸੀਂ ਵੇਖਿਆ ਹੋਣਾ ਤਾਂਸ਼ ਦੀ ਗੱਡੀ ਵਿਚ ਇਕ ਜੋਕਰ ਵੀ ਹੁੰਦਾ ਹੈ, ਜੋ ਕੋਈ ਸਮਾਂ ਆਉਣ ਤੇ ਸਾਰੀ ਦੀ ਸਾਰੀ7 ਗੇਮ ਨੂੰ ਬਦਲ ਕੇ ਰੱਖ ਦਿੰਦਾ ਹੈ. ਇਸੇ ਤਰਾਂ ਕਈ ਕਲੱਬਾਂ ਵਿਚ, ਜੋ ਮੇਂਬਰ ਬਹੁਤ ਮਜ਼ਾਕੀਆ ਹੁੰਦਾ ਹੈ, ਉਸ ਨੂੰ ‘ਟੈਲ ਤਵਿਸਟਰ’ (Tail Twister) ਦੇ ਔਹਦੇ ਦਾ ਨਾਂ ਦਿੱਤਾ ਜਾਂਦਾ ਹੈ, ਕਿਓਂਕਿ ਉਹ ਹਰੇਕ ਅਨ ਸੁਖਾਵੀਂ ਘਟਣਾਂ ਚੋਂ ਆਪਣੇ ਅੰਦਾਜ਼ ਨਾਲ ਗੱਲ ਕਰਕੇ ਬਾਹਰ ਕੱਢ ਦਿੰਦਾ ਹੈ. ਜ਼ਿੰਦਗੀ ਵਿਚ ਕਦੇ ਮਜ਼ਾਕ ਨਾਲ ਇਹ ਕਹਿ ਕਿ ਮੈਂ ਪਿਸਟਲ ਨਹੀਂ ਰੱਖਦਾ ਹਾਂ, ਮੈਂ ਚਾਕੂ ਰੱਖਦਾ ਹਨ, ਕਿਉਂਕਿ ਪਿਸਟਲ ਜਲਦੀ ਚਲ ਜਾਂਦੀ ਹੈ, ਤੁਸੀਂ ਜੋਕਰ ਨਹੀਂ ਬਣ ਜਾਵੋ ਗੇ ਬਲਕਿ ਦੂਜਿਆਂ ਦੀ ਜ਼ਿੰਦਿਗੀ ਵਿਚ ਹਾਸੋ ਹਾਣੀ ਲਿਆ ਦਿਉ ਗੇ.

29/15.11.2023: ਸਮੇਂ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਵਿਚ ਕੁਝ ਅਜਿਹੀਆਂ ਚੀਜ਼ਾਂ ਤੁਹਾਡੇ ਨਾਲ ਜੁੜ ਜਾਂਦੀਆਂ ਹਨ ਕਿ ਉਹ ਤੁਹਾਡੀ ਜ਼ਿੰਦਗੀ ਦਾ ਇਕ ਹਿੱਸਾ ਬਣ ਜਾਂਦੀਆਂ ਹਨ. ਪਰ ਬਾਅਦ ਵਿਚ ਉਹਨਾਂ ਤੋਂ ਛੁੱਟਕਾਰਾ  ਪਾਉਣਾ ਬੜਾ ਔਖਾ ਹੋ ਜਾਂਦਾ ਹੈ. ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ, ਕੁੱਝ  ਵੀ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਤਿਆਗ ਕਰਨਾ ਆਪਣੇ ਆਪ ਨੂੰ ਸੁਧਾਰਨਾ ਹੈ. ਇਹ ਜ਼ਰੂਰੀ ਨਹੀਂ  ਕਿ ਤੁਸੀਂ ਇਕ ਦਮ  ਹਰੇਕ ਉਸ ਚੀਜ਼ ਨੂੰ ਤਿਆਗ ਦਿਓ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਜਾਂ  ਤੁਹਾਡੀ ਸਿਹਤ ਲਈ  ਹਾਣੀਕਾਰਕ ਹੈ ਬਲਕਿ ਕੋਸ਼ਿਸ਼ ਕਰੋ ਇਕ ਇਕ ਕਰਕੇ ਤਿਆਗੋ ਇਹ ਤਰੀਕਾ ਆਸਾਨ  ਹੋਵੇਗਾ. ਸੱਚ ਮਨੋਂ, ਇਸ ਨਾਲ ਤੁਸੀਂ ਆਪਣੇ ਆਪ ਨੂੰ ਹਲਕਾ ਤੇ ਖੁਸ਼ਹਾਲ ਮਹਿਸੂਸ ਕਾਰਨ ਲੱਗ ਪਾਵੋ ਗਏ ਤੇ ਦੂਜਿਆਂ ਨਾਲ ਵੀ ਆਪਣੇ ਇਸ ਤਜ਼ੁਰਬੇ  ਬਾਰੇ  ਸਾਂਝ ਕਰਨਾ ਫ਼ਖਰ ਸਮਝੋਗੇ.

 

30/16.11.2023: ਅੱਜ ਵਰਲਡ ਪ੍ਰੈਸ ਫ੍ਰੀਡਮ ਡੇ ਹੈ. ਅਜ਼ਾਦੀ ਦਾ ਮਤਲਬ ਇਹ ਨਹੀਂ ਤੁਹਾਡਾ ਜੋ ਜੀ ਕਰੇ ਕਰੋ. ਤੁਹਾਨੂੰ ਸਮਾਜ ਦੇ ਕੁਝ ਨਿਯਮਾਂ, ਤੌਰ ਤਰੀਕਿਆਂ ਦਾ ਵੀ ਖਿਆਲ ਰੱਖਣਾ ਪਵੇਗਾ. ਜੇਕਰ ਤੁਸੀਂ ਅਨਾਪ ਸ਼ਨਾਪ  ਬੋਲੋ ਗਏ ਜਾਂ  ਲਿਖੋ ਗਏ ਤਾਂ ਤੁਹਾਨੂੰ ਕੋਸਿਆ ਜਾਵੇਗਾ. ਅਜਾਦੀ ਦਾ ਮਤਲੱਬ  ਇਹ ਹੈ ਕਿ ਤੁਸੀਂ ਕਿਸੇ ਮਰਯਾਦਾ ਵਿਚ ਰਹਿ ਕੇ, ਆਪਣੀ ਗੱਲ ਨੂੰ ਸਹੀ ਲਹਿਜ਼ੇ ਵਿਚ ਕਹਿ ਦਿਓ. ਇਸ ਨਾਲ ਕੋਈ ਵਾਦ ਵਿਵਾਦ ਨਹੀਂ ਹੁੰਦਾ ਤੇ ਜ਼ਿੰਦਗੀ ਜਿਉਣ ਦਾ ਮਜ਼ਾ ਸਕੂਨ ਤੇ ਖੁਸ਼ੀਆਂ ਭਰਿਆ ਹੋਵੇਗਾ.  ਵੇਸੇ  ਤਾਂ ਪੱਤਰਕਾਰ ਦਾ ਰੋਲ  ਸਿੱਧੇ ਲਫ਼ਜ਼ ਵਿਚ ਕਹੀਏ ਤਾਂ ਇਹ ਹੁੰਦਾ ਹੈ ਜੋ ਵੇਖਿਆ ਲਿਖ ਦਿੱਤਾ ਬਸ ਲਿਖਣ ਦਾ ਢੰਗ ਅਲੱਗ ਅਲੱਗ ਹੁੰਦਾ ਹੈ ਤੇ ਗੱਲ ਓਹੀ ਹੁੰਦੀ ਜੋ ਸਾਰੇ ਕਹਿੰਦੇ ਹਨ ਜਾ ਵਾਪਰੀ ਹੁੰਦੀ ਹੈ.  ਬਸ ਅਲੱਗ ਗੱਲ ਓਦੋ ਹੁੰਦੀ ਹੈ ਜਦੋਂ  ਤੁਸੀਂ ਕੋਈ ਆਪਣੀ ਰਾਏ ਲਿੱਖਦੇ  ਹੋ. ਏਂ ਇਕ ਆਰਟ ਹੈ. ਕਹਿੰਦੇ ਹਨ ਕਿ ਮੀਡਿਆ ਸਮਾਜ ਬਦਲਣ  ਵਿਚ ਇਕ ਬਹੁਤ ਵਾਧਾ ਰੋਲ ਅਦਾ  ਕਰਦਾ ਹੈ.  ਇਸੇ ਤਰਾਂ ਪੱਤਰਕਾਰਿਤਾ ਵਿਚ ਵੀ ਜੇਕਰ ਅਸੀਂ ਸਹੀ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਪਾਠਕਾਂ ਕੋਲ ਕੋਈ ਗੱਲ ਪਹੁੰਚਾਹੁੰਦੇ ਹਨ ਤਾ ਤੁਹਾਡਾ ਇਸ ਖੇਤਰ ਵਿਚ ਇਕ ਨਾਮ ਬਣ ਜਾਂਦਾ ਹੈ.

 

31/17.11.2023: ਬਦਲੇ ਦੀ ਭਾਵਨਾ ਰੱਖਣ ਵਾਲਾ ਇਨਸਾਨ ਜ਼ਿੰਦਗੀ ਵਿਚ ਕਦੇ ਕਾਮਯਾਬ ਨਹੀਂ ਹੁੰਦਾ ਤੇ ਆਪਣੀ ਸਾਰੀ ਜ਼ਿੰਦਗੀ ਇਸੇ ਆਕੜ ਵਿੱਚ ਗੁਵਾ ਦਿੰਦਾ ਹੈ. ਅਜਿਹੇ ਇਨਸਾਨ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਪਿੱਛਲੀ ਜ਼ਿੰਦਗੀ ਬਾਰੇ ਸੋਚ ਕੇ ਪਛਤਾਵਾ ਵੀ ਕਰਦੇ ਹਨ. ਪਰ ਇਹ ਸੱਚ ਹੈ ਕਿ ਬਦਲਾ ਤੁਹਾਨੂੰ ਇੱਕ ਪਲ ਦੀ ਪੂਰਤੀ ਦੇਵੇਗਾ ਪਰ ਮਾਫੀ ਤੁਹਾਨੂੰ ਸਥਾਈ ਆਜ਼ਾਦੀ ਦੇਵੇਗੀ.

 

32/18.11.2023: ਇਨਸਾਨ ਆਪਣੀ ਜ਼ਿੰਦਗੀ ਵਿਚ ਜੋ ਵੀ ਗ਼ਲਤੀਆਂ ਕਰਦਾ ਹੈ ਉਹ ਸਿਰਫ ਆਪਣੀ ਸੰਤੁਸ਼ਟੀ ਅਤੇ ਖੁਸ਼ ਹੋਣ ਦੇ ਢੰਗ ਲੱਭਣ ਲਈ  ਕਰਦਾ ਹੈ. ਉਹ ਕਈ ਵਾਰ ਗਲਤ ਫੈਸਲੇ ਵੀ ਲੈ ਲੈਂਦਾ ਹੈ. ਮੇਰੇ ਵਿਚਾਰ ਵਿਚ ਗਲਤ ਫੈਸਲਾ ਲੈਣਾ ਗ਼ਲਤੀ ਨਹੀਂ ਪਰ ਜ਼ਿੰਦਗੀ ਵਿਚ ਕੋਈ ਫੈਸਲਾ ਨਾ ਲੈਣਾ ਸਬ ਤੋਂ ਵੱਡੀ ਗ਼ਲਤੀ ਹੈ. ਜ਼ਿੰਦਗੀ ਵਿਚ ਕਿਸੇ ਵੀ ਕਮ ਲਈ ਫੈਸਲਾ ਜ਼ਰੂਰ ਲਵੋ ਚਾਹੇ ਉਹ ਬਾਅਦ ਵਿਚ ਗਲਤ ਹੀ ਸਾਬਤ ਹੋਵੇ ਪਰ ਤੁਸੀਂ ਉਸ ਤੋਂ ਸਿੱਖ ਕੇ ਸਹੀ ਫੈਸਲੇ ਲੈਣੇ ਸ਼ੁਰੂ ਕਰ ਦੇਵੋਗੇ.

 

33/19.11.2023: ਇੱਛਾਵਾਂ ਦਾ ਹੋਣਾ ਉਹਨਾਂ ਹੀ ਜ਼ਰੂਰੀ ਹੈ ਜਿਨ੍ਹਾਂ ਕਿ…

: ਕ੍ਰਿਸ਼ਨ ਕਹਿੰਦੇ ਹਨ ਕੇ ਫਲ ਦੀ ਇੱਛਾ ਨਾ ਕਰੋ, ਜਦਕਿ ਬੁੱਧ ਕਹਿੰਦੇ ਹਨ ਕੇ ਇੱਛਾ ਹੀ ਨਾ ਕਰੋ. ਇਹ ਵੀ ਇਕ ਮਹਾਨ ਵਿਅਕਤੀ ਮਹਾਤਮਾ ਗਾਂਧੀ ਨੇ ਕਿਹਾ ਹੈ ਕਿ ਆਪਣੀਆਂ ਇੱਛਾਵਾਂ ਨੂੰ ਮਰਨ ਨਾ ਦਿਓ ਕਿਉਂਕਿ ਇਹੋ ਹੀ ਤਾਂ ਇਕ ਜੀਣ ਦਾ ਇਕ ਸਹਾਰਾ ਨੇ. ਇਹ ਗੱਲਾਂ ਸੁਨ ਕੇ ਤੁਹਾਡੇ ਮਨ ਵਿਚ ਕੁਛ ਇੱਛਾਵਾਂ ਬਾਰੇ ਵਿਚਾਰ ਜ਼ਰੂਰ ਆਇਆ ਹੋਵੇਗਾ. ਮੇਰੇ ਖ਼ਿਆਲ ਵਿਚ ਇੱਛਾਵਾਂ ਦੇ ਬਿਨ੍ਹਾਂ ਜ਼ਿੰਦਗੀ ਅਧੂਰੀ ਹੈ. ਇੱਛਾ ਰੱਖੋ ਗੇ ਤਾਂ ਹੀ ਕੁੱਝ ਕਰਨ ਦੀ ਸੋਚੋਗੇ ਨਹੀਂ ਤਾਂ ਤੁਹਾਡੀ ਜ਼ਿੰਦਗੀ ਵਿਚ ਇਕ ਠਹਿਰਾਵ ਆ ਜਾਵੇਗਾ. ਇਸ ਲਈ ਜ਼ਿੰਦਗੀ ਵਿਚ ਇੱਛਾਵਾਂ ਦਾ ਹੋਣਾ ਉਹਨਾਂ ਹੀ ਜ਼ਰੂਰੀ ਹੈ ਜਿਨ੍ਹਾਂ ਕਿ ਸਾਨੂੰ ਖਾਣਾ ਜੀਉਣ ਵਾਸਤੇ.

 

34/20.11.2023: ਅਤਿਥੀ ਦੇਵੋ ਭਾਵ ਤਾਂ ਤੁਸੀਂ ਸੁਣਿਆ ਹੀ ਹੋਵੇਗਾ. ਕਹਿੰਦੇ ਨੇ ਕਿ ਮਹਿਮਾਨ ਰੱਬ ਦਾ ਰੂਪ ਹੁੰਦੇ ਹਨ. ਇਸ ਦੇ ਨਾਲ ਹੀ ਬੇਨਜਮਨ ਫਰੈਂਕਲਿੰਨ ਦਾ ਇਹ ਕਹਿਣਾ ਹੈ ਕਿ ਜੇਕਰ ਮਹਿਮਾਨ ਤਿੰਨ ਦਿਨ ਤੋਂ ਜ਼ਿਆਦਾ ਦਾ ਹੋਵੇ ਤਾਂ ਮੱਛੀ ਵਾਂਗ ਬਦਬੂ ਮਾਰਨ ਵਾਲਾ ਲੱਗਦਾ ਹੈ. ਇੱਕ ਵਾਰ ਜਦੋਂ ਉਹ ਦੋ ਹਫ਼ਤਿਆਂ ਤੋਂ ਵੱਧ ਸਮੇਂ ਲਈ ਰੁਕ ਜਾਂਦੇ ਹਨ ਤਾਂ ਇਹ ਤੁਹਾਡੀ ਆਮ ਜ਼ਿੰਦਗੀ ਵਿੱਚ ਵਿਘਨ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਨੂੰਚੁਬਣ ਵੀ ਲੱਗ ਪੈਂਦਾ ਹੈ. ਫਿਰ ਵੀ ਜੇਕਰ ਤੁਹਾਡੇ ਘਰ ਕੋਈ ਮਹਿਮਾਨ ਆ ਹੀ ਜਾਂਦਾ ਹੈ ਤਾਂ ਉਸਦਾ ਆਦਰ ਸਤਿਕਾਰ ਕਰਨਾ ਤੁਹਾਡਾ ਫਰਜ਼ ਬੰਦਾ ਹੈ ਤੇ ਨਾਲ ਹੀ ਮਹਿਮਾਨ ਦੀ ਵੀ ਜਿੰਮੇਵਾਰੀ ਬੰਦੀ ਹੈ ਕਿ ਉਹ ਬਿਨਾਂ ਕਿਸੇ ਕਮ ਦੇ ਬਹੁਤੇ ਦਿਨ ਕਿਸੇ ਕੋਲ ਮਹਿਮਾਨ ਬਣ ਕੇ ਨਾ ਰਹੇ. ਇਸੇ ਵਿਚ ਹੀ ਦੋਨਾਂ ਧਿਰਾਂ ਦੀ ਭਲਾਈ ਹੈ ਤੇ ਮੇਲ ਮਿਲਾਪ ਬਣਿਆ ਰਹਿੰਦਾ ਹੈ.

 

35/21.11.2023: ਵੈਸੇ ਤਾਂ ਜ਼ਿੰਦਗੀ ਵਿਚ ਖੁਸ਼ ਰਹਿਣ ਦੇ ਬਹੁਤ ਤਰੀਕੇ ਤੇ ਮੰਤਰ ਹਨ ਪਰ ਇਕ ਸਿਧ ਜਿਹਾ ਫਾਰਮੂਲਾ ਇਹ ਹੈ ਕਿ – ਕੌਣ ਕੀ ਕਰ ਰਿਹਾ ਹੈ? ਕਿਵੇਂ ਕਰ ਰਿਹਾ ਹੈ? ਕਿਉਂ ਕਰ ਰਿਹਾ ਹੈ? ਕਿਸ ਲਈ ਕਰ ਰਿਹਾ ਹੈ? – ਤੋਂ ਜਿਨ੍ਹਾਂ ਦੂਰ ਰਹੋਗੇ ਤੁਸੀਂ ਮਨ ਦੀ ਸ਼ਾਂਤੀ ਦੇ ਉਨ੍ਹਾਂ ਨੇੜੇ ਰਹੋਗੇ. ਬੱਸ ਇਹਨਾਂ ਸੁਆਲਾਂ ਨੂੰ ਆਪਣੇ ਨੇੜੇ ਨਾ ਲਗਨ ਦਿਉ.

 

36/22.11.2023: ਰੋਜ਼ ਮਰਾਹ ਜ਼ਿੰਦਗੀ ਵਿਚ ਇਸ਼ਾਰਿਆਂ ਨਾਲ ਗੱਲਾਂ ਕਰਨਾ ਕੋਈ ਚੰਗੀ ਗੱਲ ਨਹੀਂ. ਹਾਂ ਇਹ ਜ਼ਰੂਰ ਹੈ ਕੇ ਇਸ਼ਾਰਿਆਂ ਦੀ ਭਾਸ਼ਾ ਪਿਆਰ ਵਿਚ ਚਲਦੀ ਹੈ ਤੇ ਇਕ ਦੂਜੇ ਨੂੰ ਸਮਝ ਵੀ ਆ ਜਾਂਦੀ ਹੈ. ਕੋਈ ਗੱਲ ਕਿਸੇ ਨੂੰ ਕਹਿਣੀ ਹੈ ਤਾਂ ਸਾਫ ਸਾਫ ਸ਼ਬਦਾਂ ਵਿਚ ਉਸ ਦੇ ਮੁਹੰ ਤੇ ਹੀ  ਕਹਿ ਦਿਓ ਜਾਂ  ਕਹਿਣ ਦਾ ਹੋਂਸਲਾ ਹੀ ਨਾ ਕਰੋ. ਜੇਕਰ ਇਸ਼ਾਰੇ ਵਿਚ ਕੀਤੀ  ਗੱਲ ਕਿਸੇ ਨੂੰ ਚੰਗੀ ਨਾ ਲੱਗੀ ਤਾਂ ਕਲੇਸ਼ ਖੜ੍ਹਾ ਹੋ ਜਾਵੇਗਾ. ਕਹਿੰਦੇ ਨੇ ਜ਼ੁਬਾਨ ਦਾ ਤਾਲਾ ਤੇ ਚਾਬੀ ਦੋਨੋ ਤੁਹਾਡੇ ਹੱਥ ਵਿਚ ਹਨ ਜਿਸ ਨੂੰ ਤੁਸੀਂ ਹੀ ਖੋਲ ਸਕਦੇ ਹੋ.

 

 

 

 

37/26.11.2023: ਇਹ ਕਹਿਣਾ ਕਿ ਮੈਂ ਇਹ ਕਮ ਨਹੀਂ ਕਰ ਸਕਦਾ, ਬਿਨ੍ਹਾਂ ਕੁਝ ਸੋਚੇ ਤੇ ਕਰੇ ਬਗੈਰ ਕਹਿ ਦੇਣਾ ਬੁਝਦਿਲੀ ਹੈ. ਅਜਿਹਾ ਕੋਈਂ ਕਮ ਨਹੀਂ ਜੋ ਹਰੇਕ ਇਨਸਾਨ ਨਾਂ ਕਰ ਸਕਦਾ ਹੋਵੇ। ਹਾਂ, ਪਰ ਕਿਸੇ ਖਾਸ ਜਾਂ ਆਮ ਕਮ ਲਈ ਵੀ ਤੁਹਾਨੂੰ ਅਭਿਆਸ ਦੀ ਲੋੜ ਹੈ, ਮੇਹਨਤ ਕਰਨ ਦੀ ਲੋੜ ਹੈ, ਉਸ ਨੂੰ ਕਰਨ ਦੀ ਲੱਗਣ – ਜਨੂੰਨ ਦੀ ਲੋੜ ਹੈ ਤੇ ਇਸ ਤੋਂ ਵੀ ਉਪਰ ਤੁਹਾਡੇ ਉਸ ਕਮ ਨੂੰ ਕਰਨ ਦੇ ਨਾਲ ਜ਼ਿੰਦਗੀ ਵਿਚ ਗੁਜਾਰਾ ਤੇ ਨਜ਼ਾਰਾ ਵੀ ਹੋਵੇ ਤੇ ਦੂਜਿਆਂ ਦੀ ਜ਼ਿੰਦਗੀ ਵਿਚ ਵੀ ਸੁੱਖ ਹੋਵੇ। ਇਸ ਲਈ, ਕੋਈ ਵੀ ਕੰਮ ਤੁਹਾਡੇ ਤੋਂ ਪਰੇ ਨਹੀਂ ਹੈ ਜੇਕਰ ਸਿਰਫ਼ ਤੁਹਾਡਾ ਅਭਿਆਸ ਹੈ. ਫਿਰ ਦੇਰ ਕਿਸ ਗੱਲ ਦੀ, ਉਠੋ ਤੇ ਕੁੱਝ ਕਰੋ.

 

38/27.11.2023: ਜਿਸ ਤਰਾਂ ਕਿਸੇ ਸੇਲਜ਼ਮੈਨ ਨੇ ਕੋਈ ਚੀਜ਼ ਵੇਚਣੀ ਹੋਵੇ ਤੋਂ ਉਹ ਉਸ ਦੀ ਬਹੁਤ ਤਰੀਫ਼  ਕਰਕੇ, ਉਸ ਬਾਰੇ ਬਹੁਤ ਕੁੱਛ ਦੱਸਕੇ ਹੀ ਵੇਚ ਸਕਦਾ ਹੈ. ਇਸੇ ਤਰਾਂ ਜੇਕਰ ਤੁਸੀਂ ਕਿਸੇ ਨੂੰ ਆਪਣੀ ਗੱਲ ਕਹਿਣੀ ਹੈ ਜਾਂ  ਮਨਾਉਣੀ ਹੈ ਤਾ ਤੁਹਾਡੇ ਕਹਿਣ ਦੇ ਅੰਦਾਜ਼, ਤੁਹਾਡੇ ਬੋਲਣ ਦੇ ਅੰਦਾਜ਼ ਵਿਚ, ਇਕ ਦੱਮ  ਹੋਣਾ ਚਾਹੀਦਾ ਹੈ, ਤਾਂ ਹੀ ਤੁਹਾਡੀ  ਗੱਲ ਸੁਨਣ ਵਾਲੇ ਦੇ ਮਨ ਵਿਚ ਘਰ ਕਰ ਜਾਵੇਗੀ. ਇਸ ਗੱਲ ਦਾ ਦਾਹਵਾ ਵੀ ਹੈ ਕਿ ਉਹ ਇਨਸਾਨ ਹੋਰਾਂ ਨਾਲ ਵੀ ਸਾਂਝੀ ਕਰੇਗਾ, ਕਿਓਂਕਿ ਤੁਹਾਡੀ ਗੱਲ ਉਸ ਦੇ ਦਿਲ ਨੂੰ ਛੁਹ ਗਈ ਹੈ. ਇਸ ਦੇ ਨਾਲ ਉਹ ਸਮਾਜ ਵਿਚ ਫੈਲਣੀ ਸ਼ੁਰੂ ਹੋ ਜਾਵੇਗੀ ਤੇ ਸਮਾਜ਼ ਦਾ ਰੂਪ ਬਦਲ ਜਾਵੇਗਾ।  ਭਾਵੇਂ ਇਹ ਰਾਤੋ ਰਾਤ ਨਹੀਂ ਹੋ ਸਕਦਾ, ਸਮਾਂ ਲਗਦਾ ਹੈ ਪਰ ਇਸ ਦਾ ਆਉਣ ਵਾਲੀਆਂ  ਪੀੜੀਆਂ ਨੂੰ ਬਹੁ ਫਾਇਦਾ ਹੋਵੇਗਾ. ਕਹਿਣ ਤੋਂ ਪਹਿਨਾ ਸੋਚਿਆ ਜ਼ਰੂਰ ਜੇ.

 

39/28.11.2023: ਬੋਲਣ ਵਾਲੇ ਅਤੇ ਸੁਣਨ ਵਾਲੇ ਦੋਨਾਂ ਵਿਚਕਾਰ, ਸੰਚਾਰ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ. ਕਿ ਕਿਹਾ ਜਾ ਰਿਹਾ ਹੈ ? ਇਹ ਇਨ੍ਹਾਂ ਮਹੱਤਵਪੂਰਨ ਨਹੀਂ ਹੈ ਬਲਕਿ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਕੌਣ ਕਹਿ ਰਿਹਾ ਹੈ ?, ਕਿੱਥੇ ਕਹਿ ਰਿਹਾ ਹੈ?, ਅਤੇ ਕਿਸ ਭਾਵਨਾ ਨਾਲ ਕਹਿ ਰਿਹਾ ਹੈ. ਜੇਕਰ ਤੁਸੀਂ ਕਿਸੇ ਨੂੰ ਕੁੱਝ ਕਹੋ ਤਾ ਇਹਨਾਂ ਗੱਲਾਂ ਦਾ ਖਿਆਲ ਰੱਖੋ ਤਾਂ ਜੋ ਸੁਨਣ ਵਾਲਾ ਤੁਹਾਡੀ ਗੱਲ ਬੜ੍ਹੇ ਧਿਆਨ ਨਾਲ ਸੁਣੇ ਨਹੀਂ ਤਾਂ ਤੁਸੀਂ ਆਪਣੀ ਗੱਲ ਦੂਸਰਿਆਂ ਤਕ ਨਹੀਂ ਪਹੁੰਚ ਸਕਦੇ ਬਲਕਿ ਕਈ ਵਾਰ ਹਾਸੋ ਹਾਣੀ ਵੀ ਹੋ ਜਾਂਦੀ ਹੈ.

 

40/29.11.2023: ਰਿਸ਼ਤਿਆਂ ਦੀ ਵੀ ਅਜ਼ੀਬ ਦਾਸਤਾਂ ਹੁੰਦੀ ਹੈ. ਜੇ ਸਿੱਧੀ ਰਾਹ ਚਲਦੇ ਰਹਿਣ ਤਾਂ ਚਲਦੇ ਰਹਿੰਦੇ ਨੇ ਅਤੇ ਜੇਕਰ ਪੁੱਠੀ ਰਾਹ ਪੈ ਜਾਵੇ ਤਾਂ ਜ਼ਿੰਦਗੀ ਨੂੰ ਸਮਝਣਾ ਤੇ ਜਿਉਣਾ ਔਖਾ ਹੋ ਜਾਂਦਾ ਹੈ. ਜ਼ਿੰਦਗੀ ਵਿਚ ਕਈ ਹਾਦਸੇ ਅਜਿਹੇ ਹੁੰਦੇ ਹਨ ਕਿ ਅਸੀਂ ਬਚ ਤਾਂ ਜਾਂਦੇ ਹੈ ਪਰ ਜ਼ਿੰਦਾ ਨਹੀਂ ਰਹਿੰਦੇ. ਕਹਿੰਦੇ ਨੇ ਜਦੋ ਨਜ਼ਦੀਕੀ ਰਿਸ਼ਤੇ ਵਿਚ ‘ਮੈਂ ਹਮੇਸ਼ਾ’ ਤੇ ‘ਤੂੰ ਕਦੇ ਨਹੀਂ’ ਦਾ ਇਸਤਮਾਲ ਹੋਣਾ ਸ਼ੁਰੂ ਹੋ ਜਾਵੇ ਤਾਂ ਰਿਸ਼ਤਾ ਟੁੱਟਣ ਦੇ ਰਾਹ ਤੇ ਪੈ ਜਾਂਦਾ ਹੈ. ਇਸ ਲਈ ਇਹਨਾਂ ਸ਼ਬਦਾਂ ਦੀ ਵਰਤੋਂ ਨੂੰ ਰਿਸ਼ਤਿਆਂ ਵਿਚ ਪਰਹੇਜ ਕਰੋ ਤੇ ਇਸੇ ਧਰਤੀ ਤੇ ਹੀ ਸਵਰਗ ਦੇ ਨਜ਼ਾਰੇ ਲਵੋ.

 

 

41/30.11.2023: ਤੁਹਾਡੇ ਵਿਚਾਰ ਤੁਹਾਡੀ ਦੌਲਤ ਹਨ. ਵਿਚਾਰ ਹੀ ਤੁਹਾਡੀ ਸਾਰੀਆਂ ਸਫਲਤਾਵਾਂ, ਪ੍ਰਾਪਤੀਆਂ ਦਾ ਮੂਲ ਸਰੋਤ ਹੈ. ਇਸ ਲਈ ਆਪਣੇ ਵਿਚਾਰਾਂ ਰਹੀ ਤੁਸੀਂ ਜੋ ਵੀ ਕਰਦੇ ਹੋ ਚਾਹੇ ਕਿਸੇ ਨਾਲ ਵਪਾਰ ਕਰਦੇ ਹਹੋ, ਗੱਲਬਾਤ ਕਰਦੇ ਹੋ, ਪੜ੍ਹਦੇ ਹੋ ਕਿਸੇ ਨੂੰ ਸੁਣਦੇ ਹੋ, ਕਿਸੇ ਤੋਂ ਮੱਦਦ ਲੈਂਦੇ ਹੋ ਕਿਸੇ ਦੀ ਮੱਦਦ ਕਰਦੇ , ਉਸ ਨੂੰ ਪੂਰੀ ਇਮਾਨਦਾਰੀ ਨਾਲ ਕਰੋ. ਇਮਾਨਦਾਰੀ ਆਪਣੇ ਲਈ ਤੇ ਦੂਜਿਆਂ ਲਈ ਹਮੇਸ਼ਾ ਮੱਦਦਗਾਰ ਸਾਬਤ ਹੁੰਦੀ ਹੈ.

 

42/1.12.2023 ਕਿਸੇ ਦੇ ਕਮ ਜਾਂ ਗੱਲ ਵਿਚ ਦਖ਼ਲਅੰਦਾਜ਼ੀ ਓਦੋਂ ਹੀ ਦਿਓ – ਦਖ਼ਲਅੰਦਾਜ਼ੀ, ਜੀ ਹਾਂ, ਤੁਸੀਂ ਠੀਕ ਪੜ੍ਹਿਆ ਹੈ. ਕਿਸੇ ਦੇ ਕਮ ਜਾਂ ਗੱਲ ਵਿਚ ਦਖ਼ਲਅੰਦਾਜ਼ੀ ਓਦੋਂ ਹੀ ਦਿਓ ਜਦੋ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਵੇ ਕਿ ਤੁਹਾਡੀ ਗੱਲ ਮਨੀ ਜਾਵੇਗੀ। ਕਿਓਂਕਿ ਜੇਕਰ ਤੁਹਾਡੀ ਦਖ਼ਲਅੰਦਾਜ਼ੀ ਨਾਲ ਕੋਈ ਫੈਸਲਾ ਨਾ ਹੋਇਆ ਤਾਂ ਹੋਰਾਂ ਦੀ ਬਜਾਏ ਤੁਹਾਨੂੰ ਜ਼ਿਆਦਾ ਕੋਸਿਆ ਜਾਵੇਗਾ। ਜਾਂ ਇਸ ਤੋਂ ਬਿਹਤਰ ਇਹ ਹੈ ਕਿ ਕਿਸੇ ਦੇ ਕੰਮ ਜਾਂ ਗੱਲ ਵਿਚ ਦਖ਼ਲ ਹੀ ਨਾ ਦਿਓ ਤੇ ਦੂਰ ਤੋਂ ਹੀ ਵੇਖੋ ਤੇ ਫੈਸਲਾਂ ਹੋਣ ਤੇ ਆਪਣੇ ਤਜ਼ੁਰਬੇ ਵਿਚ ਵਾਧਾ ਕਰੋ. ਅਗੇ ਤੋਂ ਅਜਿਹੇ ਮੌਕੇ ਵਿਚ ਖੁਦ ਅੱਗੇ ਆ ਕੇ ਫੈਸਲਾ ਕਰਵਾਉ। ਇਸ ਨਾਲ ਓਹਨਾ ਦਾ ਭਲਾ ਹੋਵੇਗਾ ਤੇ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲੇਗੀ। 1.12.2023

 

43/2.12.2023 ਮੈਨੂੰ ਕਿਸੇ ਸੀਨੀਅਰ ਅਧਿਕਾਰੀ ਨੇ ਇਹ ਕਿਹਾ ਸੀ – ਜਿੰਨਾ ਜ਼ਿਆਦਾ ਤੁਸੀਂ ਜਾਣਕਾਰੀ ਵਾਲੇ ਹੋ, ਓਨਾ ਹੀ ਜ਼ਿਆਦਾ ਤੁਸੀਂ ਮੁਸੀਬਤ ਵਿੱਚ ਹੋ। ਮਾਰਕ ਟਵੇਨ ਨੇ ਇਹ ਕਿਹਾ ਹੈ – ਜੇਕਰ ਤੁਸੀਂ ਅਖਬਾਰ ਨਹੀਂ ਪੜ੍ਹਦੇ ਤਾਂ ਤੁਸੀਂ ਅਣਜਾਣ ਹੋ। ਜੇਕਰ ਤੁਸੀਂ ਅਖਬਾਰ ਪੜ੍ਹਦੇ ਹੋ ਤਾਂ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ. ਸੱਮਝ ਵਿਚ ਨਹੀਂ ਆ ਰਿਹਾ ਕਿਸ ਦੀ ਹੁਣ ਮੰਨੀ ਜਾਵੇ. ਮੇਰੇ ਖ਼ਿਆਲ ਵਿਚ ਜਾਣਕਾਰੀ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਉਸ ਨੂੰ ਮੰਨਣਾ ਜਾਂ ਨਹੀਂ ਮੰਨਣਾ ਤੁਹਾਡੇ ਮਨ ਦੀ ਗੱਲ ਹੈ. ਫਿਰ ਵੀ ਜੇਕਰ ਕਿਸੇ ਦੀ ਕਹੀ ਗੱਲ ਤੇ ਗੌਰ ਕਰਕੇ ਆਪਣਾ ਮਨ ਬਣਾਉਣ ਵਿਚ ਹੀ ਇਕ ਵੱਡੀ ਅਕਲਮੰਦੀ ਹੈ. 2.12.2023

 

44/3.12.2023 ਮੇਰਾ ਮੰਨਣਾ ਹੈ ਕਿ, ਆਲੋਚਨਾ ਜੇਕਰ ਤਰਕਪੂਰਣ, ਨਿਰਪੱਖ ਅਤੇ ਅਰਥਪੂਰਨ ਕੀਤੀ ਜਾਵੇ ਤਾਂ ਇਹ ਆਪਣੇ ਆਪ ਨੂੰ ਜਾਂ ਜਿਸ ਬਾਰੇ ਤੁਸੀਂ ਗੱਲ ਕਰ ਰਹੇ, ਹੋਰ ਬੇਹਤਰ ਬਣਾਉਣ ਲਈ ਮੱਦਦਗਾਰ ਸਾਬਤ ਹੋ ਸਕਦੀ ਹੈ. ਇਸ ਲਈ ਆਲੋਚਨਾ ਕਰਨ ਤੋਂ ਪਹਿਲਾਂ ਉਸ ਦੇ ਸਾਰੇ ਪੱਖ ਵਿਚਾਰ ਲੈਣ ਵਿਚ ਹੀ ਬੇਹਤਰੀ ਹੈ. 3.12.2023

 

45/4.12.2023 ਰਿਸ਼ਤਾ ਕਿਸ ਤਰਾਂ ਦਾ ਹੋਵੇ ? ਪਹਿਲਾਂ ਕੋਈ ਰਿਸ਼ਤੇ ਨਹੀਂ ਹੁੰਦੇ ਸੀ ਪਰ ਸਮੇਂ ਦੇ ਨਾਲ ਨਾਲ ਇਨਸਾਨ ਦੀ ਇਸ ਦੀ ਜਰੂਰ ਸਮਜ਼ੀ ਤੇ ਕਬੀਲਿਆਂ ਦੀ, ਫੇਰ ਸਮਾਜ ਦੀ, ਤੇ ਰਿਸ਼ਤਿਆਂ ਦੀ ਕਾਢ ਕੱਢ ਲਈ. ਇਸ ਦਾ ਮੱਕਸਦ ਸਿਰਫ ਇਹੋ ਹੀ ਸੀ ਕਿ ਰਿਸ਼ਤਿਆਂ ਵਿਚ ਰਹਿ ਕੇ ਅਸੀਂ ਆਪਣੇ ਆਪ ਨੂੰ ਮਹਿਫੂਜ਼ ਸਮਜ਼ਦੇ ਸੀ. ਪਰ ਰਿਸ਼ਤੇ ਵੀ ਅਜੀਬ ਹੁੰਦੇ ਹਨ. ਹਨ ਦੀ ਅਹਮਿਯਤ ਸਮੇਂ ਦੇ ਨਾਲ ਬਦਲਦੀ ਗਈ. ਜੂਨ ਇੰਜ ਲਗਦਾ ਹੈ ਕਿ ਰਿਸ਼ਤਾ ਕਾਇਮ ਕਰਨਾ ਰਿਸ਼ਤਾ ਬਣਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਦਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਕਿਸੇ ਦਾ ਹੋ ਕੇ ਰਹਿ ਜਾਣਾ ਵੱਡੀ ਗੱਲ ਹੈ। 4.12.2023

46/5.12.2023

ਖੁਸ਼ੀ ਤੇ ਗ਼ਮੀ ਜਿੰਦਗੀ ਵਿਚ ਆਉਣ ਵਾਲੇ ਦੋ ਅਹਿਮ ਪਹਿਲੂ ਹਨ. ਜੇਕਰ ਗ਼ਮੀ ਆਈ ਹੈ ਤਾਂ ਉਸ ਨੂੰ ਵੀ ਕਬੂਲ ਕਰੋ ਤੇ ਖੁਸ਼ੀ ਆਉਣ ਦਾ ਕੋਈ ਹੀਲਾ ਬਣਾਓ ਤੇ ਇੰਤਜ਼ਾਰ ਕਰੋ. ਕਿਓਂਕਿ, ਜਿੰਦਗੀ ਵਿਚ ਖੁਸ਼ੀਆਂ ਵੀ ਹਰੇਕ ਕੋਲ ਆਉਂਦੀਆਂ ਨੇ ਤੇ ਖੁਸ਼ੀਆਂ ਨੂੰ ਵੇਖਣ ਦੇ ਅਤੇ ਆਉਣ ਦਾ ਤਰੀਕਾ ਅਲੱਗ ਹੋ ਸਕਦਾ ਹੈ. ਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿਚ, ਤੁਹਾਡੇ ਕੋਲ ਜੋ ਵੀ ਹੈ ਉਸ ਤੋਂ ਸੰਤੁਸ਼ਟ ਹੋ ਤਾਂ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ.

 

47/6.12.2023 : ਕਈ ਵਾਰ ਮੈ ਲਿਖਣ ਨਹੀਂ, ਕਿਓੰਕੇ ਲਿਖਣ ਦਾ ਜ਼ਮਾਨ ਗਿਆ ਜਦੋ ਦੇ ਲੈਪ ਟਾਪ ਆ ਗਏ ਹਨ ਟਾਈਪ ਕਰਨ ਦਾ ਜ਼ਮਾਨਾ ਆ ਗਿਆ ਹੈ, ਤੇ ਜਦੋ ਕੁਝ ਟਾਈਪ ਕਰਨ ਲੱਗਦਾ ਹਾਂ ਤਾਂ ਕੀ -ਬੋਰਡ ਤੇ ਉਂਗਲਾਂ ਚਲਣ ਲੱਗਦੀਆਂ ਹਨ ਤਾਂ ਖਿਆਲ ਕੋਈ ਹੋਰ ਆ ਜਾਂਦਾ ਹੈ ਤੇ ਅਸਲੀ ਵਾਲਾ ਖਿਆਲ, ਕੰਪਿਊਟਰ ਤੋਂ ਵੀ ਵੱਧ ਸਟੋਰੇਜ ਤੇ ਤੇਜ ਚਲਣ ਵਾਲੇ ਵਰਗੇ ਦਿਮਾਗ ਵਿਚ ਕਿਸੇ ਨੁਕਰੇ ਪਿਆ ਰਹਿੰਦਾ ਹੈ ਤੇ ਜਦੋ ਉਹ ਨੁਕਰ ਖੁਲਦੀ ਹੈ ਤੱਦ ਤੱਕ ਕੋਈਂ ਹੋਰ ਖਿਆਲ ਬਣ ਜਾਂਦਾ ਹੈ. ਚੱਲੋ, ਇਨਸਾਨ ਤਾਂ ਚਲਦਾ ਹੀ ਆਪਣੀ ਸੋਚ ਜਾਂ ਖ਼ਿਆਲਾਂ -ਨਾਲ ਹੈ ਕਿਓਂਕਿ ਇਹੋ ਇਸ ਨੂੰ ਚਲਾਉਣ ਵਾਲੀ ਤਾਕਤ ਹੈ. ਸੋ ਦੋਸਤੋ, ਆਪਣੀ ਇਸ ਡ੍ਰਾਈਵਿੰਗ ਫੋਰਸ ਨੂੰ ਬੜੀ ਸੋਚ ਸਮਝ ਕੇ ਚਲਾਉ, ਜੋ ਦੂਜਿਆਂ ਦੇ ਰਾਹ ਦਾ ਰੋੜਾ ਨਾ ਬਣੇ ਤੇ ਹਰੇਕ ਦਾ ਸਫ਼ਰ ਸੁਚਾਰੂ ਢੰਗ ਨਾਲ ਚਲਦਾ ਰਹੇ.

48/7.12.2023

ਜੇ ਕਿਸੇ ਨੂੰ ਕੁਝ ਕਹਿਣ ਦਾ ਇਰਾਦਾ ਰੱਖੋ, ਤਾਂ ਦੋਸਤੋ, ਸੁਣਨ ਦਾ ਵੀ ਹੌਂਸਲਾ ਰੱਖੋ। ਬਹੁਤਾ ਕਰੀਬ ਆਉਗੇ ਤਾਂ ਟੁੱਟ ਜਾਓਗੇ ਤੁਸੀਂ, ਦਰਮਿਆ ਆਪਣੇ ਕੁਝ ਨਾ ਕੁਝ ਫੈਂਸਲਾ ਰੱਖੋ। ਬਹੁਤ ਕਮਾਲ ਦੀ ਸੀਖ ਹੈ ਇਹਨਾਂ, ਮੋਤੀ ਵਿਚ ਪਰੋਏ ਸ਼ਬਦਾ ਵਿੱਚ, ਕਿਉਂਕਿ ਅਸੀਂ ਕਹਿਣਾ ਤਾਂ ਜਾਣਦੇ ਹਾਂ ਪਰ ਅੱਗੋਂ ਸੁਣਨਾ ਨਹੀਂ ਚਾਹੁੰਦੇ। ਗਲ਼ ਤਾਂ, ਤਾਂ ਹੀ ਬਣੇਗੀ ਜੇਕਰ ਵੱਡਾ ਦਿਲ ਰੱਖ ਕੇ, ਸੁਣਨ ਤੇ ਸਮਝਣ ਦੀ ਤਾਕਤ ਵੀ ਰਖੀਏ ਤੇ ਕਿਸੇ ਨੂੰ ਕੁਝ ਮੰਦਾ ਕਹਿਣ ਦਾ ਮੌਕਾ ਹੀ ਨਾ ਦਈਏ।

49/ 8.12.2023

ਤੁਸੀਂ ਇੱਕ ਚੰਗਾ ਫੈਸਲਾ ਲੈਣ ਦਾ ਸੰਕਲਪ ਕਰਕੇ ਇੱਕ ਬਿਹਤਰ ਜੀਵਨ ਬਣਾਉਣਾ ਸ਼ੁਰੂ ਕਰਦੇ ਹੋ ਪਰ ਇਹ ਇਕੱਲਾ ਕਾਫ਼ੀ ਨਹੀਂ ਹੈ। ਪਰ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕੀ ਫੈਸਲਾ ਲੈਣਾ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ. ਮੇਰੇ ਖਿਆਲ ਵਿਚ ਰਵੱਈਆ ਅਤੇ ਤਰਜੀਹ ਸਿਖਰ ‘ਤੇ ਹਨ. ਤੁਸੀਂ ਇਸ ਵਿਚ ਹੋਰ ਕੀ ਹੋਣਾ ਚਾਹੀਦਾ ਹੈ ਸਮੇਂ ਤੇ ਮਾਹੌਲ ਤੇ ਨਿਰਭਰ ਹੈ.

50/9.12.2023

ਵੈਸੇ ਤਾਂ ਜ਼ਿੰਦਗੀ ਵਿਚ ਹਰ ਕੋਈ ਸਲਾਹ ਦੇਣ ਲਈ ਤਿਆਰ ਬੈਠਾ ਹੁੰਦਾ ਹੈ ਪਰ ਤੁਹਾਨੂੰ ਕਿਸ ਦੀ ਸਲਾਹ ਚੰਗੀ ਲੱਗਦੀ ਹੈ ਤੁਹਾਡੀ ਸੋਚ ਤੇ ਨਿਰਭਰ ਕਰਦਾ ਹੈ. ਜ਼ਿੰਦਗੀ ਵਿਚ ਕਿਸੇ ਸ਼ਖ਼ਸੀਅਤ ਨੂੰ ਆਪਣੇ ਮਨ ਵਿਚ ਸਲਾਹਕਾਰ ਜ਼ਰੂਰ ਮਨੋ ਕਿਉਂਕਿ ਉਹ ਕਦੇ ਵੀ ਗਲਤ ਸਲਾਹ ਨਹੀਂ ਦੇਵੇਗਾ। ਇਥੋਂ ਤੱਕ ਕਿਹਾ ਜਾਂਦਾ ਹੈ ਕਿ ਮ੍ਰਿਤਕ ਸਲਾਹਕਾਰ ਵੀ ਸਾਨੂੰ ਆਪਣੀ ਜ਼ਿੰਦਗੀ ਵਿਚ ਕੀਤੇ ਕੰਮਾਂ ਤੋਂ ਸਾਨੂੰ ਪ੍ਰੇਰਿਤ ਕਰਦੇ ਹਨ ਤੇ ਸਾਡੀ ਜ਼ਿੰਦਗੀ ਨੂੰ ਬਿਹਤਰ ਬਨਾਂਉਣ ਵਿਚ ਮੱਦਦ ਕਰਦੇ ਹਨ.

ਆਪਣੇ ਸਰੀਰ ਨੂੰ ਬੋਰੀਅਤ ਤੋਂ ਦੂਰ ਕਰਨ ਲਈ ਕੀ ਕਰੀਏ..

ਅਸੀਂ ਕਦੇ ਕਦੇ ਆਪਣੀ ਜ਼ਿੰਦਗੀ ਬੋਰੀਅਤ ਮਹਿਸੂਸ ਕਰਦੇ ਹਾਂ ਤੇ ਅਸਲ ਵਿਚ ਇਹ ਤੁਹਾਡੇ ਵਿਚਾਰੇ ਵਿਚ ਕਸ਼ਮਕਸ਼ ਹੋਣ ਕਰਕੇ ਹੁੰਦੀ ਹੈ ਜਿਵੇਂ ਕਿ ਡਰ ਜਾਂ ਗੁੱਸਾ ਜੋ ਤੁਹਾਡੇ ਵਿਚਾਰਗੇ ਵਿਚ ਤੇਜੀ ਨਾਲ

51/10.12.2023

ਬਦਲਾਵ ਆਉਣ ਤੇ ਆਉਂਦਾ ਹੈ. ਹਾਂ, ਇਹ ਵਿਚਾਰ ਸਮੇਂ ਦੇ ਨਾਲ ਬਦਲੇ ਹਾਲਾਤਾਂ ਨੂੰ ਦਰਸਾਉਂਦਾ ਹੈ. ਇਹ ਇਕ ਲਹਿਰ ਦੀ ਤਰਾਂ ਹੁੰਦੇ ਨੇ ਜੋ ਆਉਂਦੇ ਨੇ, ਚਲੇ ਜਾਂਦੇ ਨੇ, ਤੇ ਫਿਰ ਆ ਜਾਂਦੇ ਹਨ. ਸਾਡੇ ਦਿਮਾਗ ਵਿਚ ਵਿਚਾਰਾਂ ਦੀ ਝੜੀ ਲੱਗੀ ਰਹਿੰਦੀ ਹੈ. ਆਪਣੀ ਜ਼ਿੰਦਗੀ ਅਤੇ ਰੋਜ਼ਾਨਾ ਦੀ ਗਤੀਵਿਧੀ ਵਿੱਚ ਨਵੀਨਤਾ ਨੂੰ ਸੱਦਾ ਦੇ ਕੇ, ਆਪਣੇ ਸਰੀਰ ਨੂੰ ਬੋਰੀਅਤ ਤੋਂ ਦੂਰ ਕਰਨ ਲਈ ਨਵੀਆਂ ਹਰਕਤਾਂ ਅਤੇ ਨਵੀਆਂ ਕਿਰਿਆਵਾਂ ਕਰਨ ਲਈ ਸਿਖਾਓ।

52/12.12.2023 ਕਿਸੇ ਨੂੰ ਚਾਹਨਾ ਸਿਰਫ਼ ਪਸੰਦ ਕਰਨਾ ਹੈ ਜਦਕਿ ਉਸ ਨੂੰ ਖੁਦ ਕਰਨਾ ਤੇ ਉਸ ਦੇ ਨਤੀਜ਼ੇ ਤੋਂ ਸਿੱਖਣਾ ਤੇ ਜੇਕਰ ਉਸ ਤੋਂ ਹਰੇਕ ਨੂੰ ਫਾਇਦਾ ਹੋ ਸਕਦਾ ਹੈ ਤਾ ਦੂਜਿਆਂ ਨਾਲ ਸਾਂਝਾ ਕਰਨਾ, ਤੁਹਾਡੀ ਜ਼ਿੰਦਗੀ ਵਿਚ ਹੀ ਨਹੀਂ ਬਲਕਿ ਦੂਜਿਆਂ ਦੀ ਜ਼ਿੰਦਗੀ ਵੀ ਬਦਲਾਵ ਲਿਆ ਸਕਦਾ ਹੈ, ਜ਼ਿਆਦਾ ਖੁਸ਼ੀ ਵਾਲਾ ਪਲ ਹੈ. ਤੁਸੀਂ ਕੀ ਚਾਹੁੰਦੇ ਹੋ ਇਹ ਇਨ੍ਹਾਂ ਮਹੱਤਵਪੂਰਨ ਨਹੀਂ ਪਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਜ਼ਿਆਦਾ ਜ਼ਰੂਰੀ ਤੇ ਧਿਆਨਯੋਗ ਹੈ. ਕੁਝ ਅਜਿਹਾ ਹੀ ਕਰਨ ਬਾਰੇ ਸੋਚੀਏ ਜਿਸ ਦੇ ਨਾਲ ਦੂਜਿਆਂ ਦੀ ਵੀ ਭਲਾ ਹੋਵੇ ਤੇ ਲੋਕੀ ਤੁਹਾਨੂੰ ਸਦੀਆਂ ਤਕ ਯਾਦ ਰੱਖਣ. 12.12.2023

53/14.12.2023 ਜਦੋਂ ਦਾ ਸੋਸ਼ਲ ਮੀਡੀਆ ਤੇ ਹਰ ਕੋਈ, ਹਰ ਮਿੰਟ ਜੋ ਘਟ ਰਿਹਾ ਹੈ ਸ਼ੇਅਰ ਕਰ ਰਿਹਾ ਹੈ ਤਾਂ ਅੱਜ ਕੱਲ ਇਸ ਦੌਰ ਵਿਚ, ਕਿਨੂੰ ਮੰਨੀਏ, ਕਿਨੂੰ ਨਾ ਮੰਨੀਏ ਦਾ ਸ਼ਸ਼ੋਪੰਜ ਬਣਿਆ ਰਹਿੰਦਾ ਹੈ. ਇਸ ਲਈ ਅਸਲੀ ਖ਼ਬਰ ਜਾਂ ਘਟਣਾ ਬਾਰੇ ਇੰਤਜ਼ਾਰ ਕਰ ਲੈਣਾ ਜ਼ਿਆਦਾ ਬੇਹਤਰ ਹੈ ਜਾਂ ਕਿਸੇ ਇਕ ਨੂੰ ਚੁਣੀਏ ਜੋ ਬਿਲਕੁਲ ਸਹੀ ਦੱਸਦਾ ਹੈ ਜਿਹੜਾ ਕੇ ਬੜਾ ਮੁਸ਼ਕਿਲ ਹੈ ਇਸ ਲਈ ਕਿ ਹਰੇਕ ਦਾ ਕਿਸੇ ਨੇ ਕਿਸੇ ਵੱਲ ਝੁਕਾਵ ਹੁੰਦਾ ਹੈ. ਜੇਕਰ, ਰਾਏ, ਸੰਪਾਦਕੀ, ਖੋਜੀ ਕਹਾਣੀਆਂ ਪੜ੍ਹਨੀਆਂ ਸ਼ੁਰੂ ਕਰ ਦਈਏ ਤਾਂ ਅਸੀਂ ਆਪਣੀ ਹੀ ਰਾਏ ਬਾਰੇ ਵੀ ਕਿਸੇ ਨਤੀਜੇ ਤੇ ਪਹੁੰਚ ਸਕਦੇ .

54/16.12.2023

ਮਨੁੱਖ ਦੀ ਸਭ ਤੋਂ ਵੱਡੀ ਵਿਡਮਬਣਾ ਇਹ ਹੈ ਕਿ ਉਸਨੂੰ ਝੁੱਠੀ ਤਾਰੀਫ ਸੁਣਨਾ ਪਸੰਦ ਹੈ ਚਾਹੇ ਉਹ ਬਰਬਾਦੀ ਦੇ ਰਾਹ ਪੈ ਜਾਵੇ। ਪਰ ਇੱਕ ਹੋਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਸ ਨੂੰ ਸੱਚੀ ਆਲੋਚਨਾ ਸੁਣ ਕੇ ਸੰਭਲਣਾ ਪਸੰਦ ਨਹੀਂ। ਹਾਂ , ਬੇਹਤਰ ਇਹ ਹੈ ਕਿ ਇਹਨਾਂ ਹਾਲਾਤਾਂ ਵਿਚ ਕਿਸੇ ਵਲੋਂ ਕੀਤੀ ਤਾਰੀਫ਼ ਤੇ ਧਿਆਨ ਹੀ ਨਾ ਦਿਓ। ਇਸ ਦੇ ਪਿੱਛੇ ਉਸ ਦਾ ਕੋਈ ਮੱਕਸਦ ਹੋ ਸਕਦਾ ਹੈ ਤੇ ਉਹ ਕੋਈ ਅਪਣਾ ਕੰਮ ਕਰਾਉਣ ਦੀ ਚਾਲ ਚਲ ਰਿਹਾ ਹੋ ਸਕਦਾ ਹੈ. ਹਾਂ, ਆਲੋਚਨਾ ਜਰੂਰ ਸੁਣੋ, ਇਸ ਨਾਲ ਤੁਹਾਣੀ ਆਪਣੇ ਵਿਚ ਬਦਲਾਵ ਪੈਦਾ ਕਾਰਨ ਦਾ ਮਸਾਲਾ ਮਿਲਦਾ ਹੈ. ਇਸ ਨਾਲ ਦੂਸਰਿਆਂ ਤੋਂ ਅਗੇ ਵੀ ਨੀਲ ਸਕਦੇ ਹੋ.

55/17.12.2023

ਇੱਕ ਲੰਬੀ, ਖੁਸ਼ਹਾਲ ਜ਼ਿੰਦਗੀ ਦਾ ਇੱਕ ਸਦੀਵੀ ਰਾਜ਼ ਤੁਹਾਡੇ ਕੰਮ ਨੂੰ ਪਿਆਰ ਕਰਨਾ ਹੈ। ਇਤਿਹਾਸ ਦੇ ਸਭ ਤੋਂ ਸੰਤੁਸ਼ਟ ਲੋਕਾਂ ਦੇ ਜੀਵਨ ਵਿੱਚ ਚੱਲ ਰਿਹਾ ਸੁਨਹਿਰੀ ਧਾਗਾ ਇਹ ਹੈ ਕਿ ਉਹ ਸਾਰੇ ਉਸ ਨੂੰ ਪਿਆਰ ਕਰਦੇ ਸਨ ਜੋ ਉਨ੍ਹਾਂ ਨੇ ਜੀਵਣ ਲਈ ਕੀਤਾ ਸੀ। ਉਨ੍ਹਾਂ ਸਾਰਿਆਂ ਵਿੱਚ ਆਪਣੇ ਕੰਮ ਪ੍ਰਤੀ ਇੱਕ ਜਨੂੰਨ ਸੀ। ਤੁਸੀਂ ਵੀ ਇੱਕ ਸਫਲ ਇਨਸਾਨ ਬਣਨ ਲਈ ਆਪਣੇ ਜੀਵਨ ਵਿੱਚ ਕੰਮ ਲਈ ਜਨੂੰਨ ਲਿਆਉਣ ਦੀ ਕੋਸ਼ਿਸ਼ ਕਰੋ। ਤੁਸੀਂ ਨਿਸ਼ਚਤ ਤੌਰ ‘ਤੇ ਬਹੁਤ ਸਾਰੇ ਲੋਕਾਂ ਦੁਆਰਾ ਨਾ ਸਿਰਫ ਪਸੰਦ ਕੀਤੇ ਹੋਏ ਹੋਵੋਗੇ, ਬਲਕਿ ਉਨ੍ਹਾਂ ਦੀ ਪਾਲਣਾ ਕਰੋਗੇ।

56/19.12.2023 : ਆਪਣਾ ਦਰਦ ਤਾਂ ਅਸੀਂ ਖੁਦ ਮਹਿਸੂਸ ਕਰਦੇ ਹਾਂ . ਕੀ ਤੁਸੀਂ ਕਦੇ ਦੂਸਰਿਆਂ ਦਾ ਦਰਦ ਮਹਿਸੂਸ ਕੀਤਾ ਹੈ? ਇਸ ਦਾ ਸਿਰਫ ਇੱਕੋ ਹੀ ਤਰੀਕਾ ਹੈ. ਜੇਕਰ ਤੁਸੀਂ ਦੂਸਰਿਆਂ ਦਾ ਦਰਦ ਮਹਿਸੂਸ ਕਰਨਾ ਹੈ ਤਾਂ ਖੁਦ ਨੂੰ ਦੂਸਰੇ ਦੀ ਜਗਾਂ ਰੱਖ ਕੇ ਵੇਖੋ ਫਿਰ ਤੁਹਾਨੂੰ ਮਹਿਸੂਸ ਹੋਵੇਗਾ ਕਿ ਦੂਸਰੇ ਦਾ ਦਰਦ ਤੁਹਾਡੇ ਆਪਣੇ ਦਰਦ ਨਾਲੋਂ ਕਿਤੇ ਜ਼ਿਆਦਾ ਹੈ. ਇਸ ਵਾਸਤੇ ਤੁਹਾਨੂੰ ਆਪਣੀਆਂ ਅੱਖਾਂ ਤੇ ਪੱਟੀ ਨਹੀਂ, ਖੁਲੀ ਅੱਖ ਨਾਲ ਦੂਜੇ ਦੇ ਚੇਹਰੇ ਦੇ ਭਾਵਾਂ ਨੂੰ ਮਹਿਸੂਸ ਕਰਨਾ ਪਵੇਗਾ ਜਾਂ ਉਸ ਦੇ ਚੇਹਰੇ ਦੀ ਭਾਸ਼ਾ ਨੂੰ ਪੜ੍ਹਨਾ ਪਵੇਗਾ. ਕਿਸੇ ਗੱਲ ਨੂੰ ਮਹਿਸੂਸ ਕਰਨ ਦਾ ਸਬ ਤੋਂ ਵੱਢਾ ਪੈਮਾਨਾ ਇਹ ਹੈ ਕਿ ਆਪਣੀਆਂ ਅੱਖਾਂ ਇਕ ਮਿੰਟ ਲਈ ਬੰਦ ਕਰੋ ਤੇ ਆਪਣੇ ਅੰਤਰ ਆਤਮਾ ਵਿਚ ਮਹਿਸੂਸ ਕਰੋ ਜਿਵੇਂ ਕਿ ਨੇਤਰਹੀਣ ਕਿਵੇਂ ਜੀਵਨ ਬਤਾਉਂਦੇ ਹੋਣਗੇ. ਜੇ ਤੁਹਾਨੂੰ ਦੂਜੇ ਦਾ ਦਰਦ ਮਹਿਸੂਸ ਹੋਵੇ ਤਾਂ ਆਪਣੀ ਸਮਰੱਥਾ ਮੁਤਾਬਿਕ, ਉਸ ਦੀ ਮੱਦਦ ਜਰੂਰ ਕਰੋ.

 

57/ 20.12.2023

ਕੀ ਤੁਸੀਂ ਕਦੇ ਸੋਚਿਆਂ ਹੈ ਕਿ ਜਿਹੜਾ ਸਮਾਂ ਬੀਤ ਰਿਹਾ ਹੈ ਉਹ ਸਿਰਫ਼ ਵਕ਼ਤ ਹੀ ਨਹੀਂ, ਬਲਕਿ ਉਹ ਸਾਡੀ ਜ਼ਿੰਦਗੀ ਦਾ ਪਲ ਵੀ ਹੈ. ਫਿਰ ਵੀ ਸਮਝ ਨਹੀਂ ਆਉਂਦੀ ਕਿ ਜਿਹੜੇ ਲੋਕ ਕੋਈ ਨਾਜਾਇਜ਼ ਕਮ ਕਰਦੇ ਹਨ ਜਾਂ ਇਕ ਦੂਜੇ ਨਾਲ ਠੱਗੀ ਮਾਰਦੇ ਹਨ, ਜਾਂ ਧੋਖਾ ਕਰਦੇ ਹਨ, ਕਿ ਉਹਨਾਂ ਨੇ ਸਦੀਆਂ ਤੱਕ ਇਸ ਧਰਤੀ ਤੇ ਰਹਿਣਾ ਹੈ. ਫਿਰ ਸੋਚੀ ਦਾ ਹੈ ਕਿ ਅਜਿਹਾ ਕਰਨਾ, ਕੁਝ ਇਨਸਾਨਾਂ ਦੇ ਖੂਨ ਵਿਚ ਹੈ. ਕਿਓਂਕਿ ਜੇਕਰ ਸਾਰੀ ਦੁਨੀਆਂ ਦੇ ਇਨਸਾਨ ਚੰਗੇ ਬਣ ਜਾਣ ਤਾਂ, ਦੁਨੀਆਂ ਤੁਹਾਨੂੰ ਅਜੀਬ ਲਗਣ ਲੱਗ ਪਵੇਗੀ. ਸਮੇਂ ਦੇ ਨਾਲ ਸੁਰੱਖਿਆ ਦੇ ਲਈ ਪੁਲਿਸ, ਕੋਰਟ ਕਚਹਿਰੀਆਂ, ਠਾਣੇ, ਜੇਲਾਂ ਬਣੀਆਂ ਹਨ ਪਰ ਫਿਰ ਵੀ ਅਜਿਹੇ ਇਨਸਾਨਾਂ ਤੋਂ ਬਚਣ ਦੀ ਲੋੜ ਹੈ. ਖੁਦ ਚੰਗਾ ਹੀ ਕਰੋ ਤੇ ਕਿਸੇ ਨੂੰ ਕੁਝ ਕਹਿਣ ਜਾਂ ਕਰਣ ਦਾ ਮੌਕਾ ਹੀ ਨਾ ਦਿਓ.

58/21.12.2023

ਕਹਿੰਦੇ ਨੇ ਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ ਇਸ ਲਈ, ਇਸ ਦਾ ਇਸਤੇਮਾਲ ਬੜ੍ਹੇ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਜੋ ਬਾਅਦ ਵਿਚ ਪਛਤਾਵਾ ਨਾ ਕਰਨਾ ਪਵੇ ਤੇ ਤੁਸੀਂ ਜ਼ਿੰਦਗੀ ਦੇ ਉਸ ਮੌੜ ਤੇ ਪਹੁੰਚ ਜਾਵੋ ਜਿਥੋਂ ਵਾਪਿਸ ਆਉਣਾ ਮੁਸ਼ਕਿਲ ਹੋਵੇ। ਕਈ ਲੋਕੀ ਕਿਸੇ ਚੀਜ਼ ਨੂੰ ਚੁਨਣ ਲਈ ਬਹੁਤ ਸਮਾਂ ਲੈ ਦਿੰਦੇ ਹਨ, ਇਸ ਕਰਕੇ ਕਿ ਇਸ ਦਾ ਸਹੀ ਫਾਇਦਾ ਲਿਆ ਜਾਵੇ ਪਰ ਉਹ ਭੁੱਲ ਜਾਂਦੇ ਹਨ ਕਿ ਬਹੁਤ ਕੀਮਤੀ ਸਮਾਂ ਬਰਦਾਦ ਕਰ ਦਿਤਾ ਹੈ. ਇਸ ਲਈ ਮੇਰੇ ਖ਼ਿਆਲ ਵਿਚ, ਜੇਕਰ ਅਸੀਂ ਸਮੇਂ ਨੂੰ ਇਕ ਧਨ ਵਜੋਂ ਸਮਝਣਾ ਸ਼ੁਰੂ ਦੇਵਾਂਗੇ ਤਾਂ ਅਸੀਂ ਇਸ ਦਾ ਸਹੀ ਇਸਤੇਮਾਲ ਕਰਨਾ ਸ਼ੁਰੂ ਕਰ ਦੇਵਾਂਗੇ ਤੇ ਦੁਰਉਪਯੋਗ ਨਹੀਂ ਕਰਾਂ ਗਏ.

59/22.12.2023 ਅਸਫਲਤਾ ਤੋਂ ਆਉਣ ਵਾਲੇ ਸਾਰੇ ਦਰਦ ਦਾ ਅਨੁਭਵ ਕਿਉਂ ਕਰੋ ਜਦੋਂ ਤੁਸੀਂ ਲਾਈਨ ਨੂੰ ਛਾਲ ਮਾਰ ਕੇ ਅਗੇ ਨਿਕਲ ਸਕਦੇ ਹੋ ਅਤੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖ ਸਕਦੇ ਹੋ? ਇਹ ਦਰਦ ਰਹਿਤ ਅਤੇ ਕੁਸ਼ਲ ਹੈ. ਮਦਦ ਮੰਗਣ ਲਈ ਕਿਤਾਬਾਂ ਤੋਂ ਵੀ ਸੰਕੋਚ ਨਾ ਕਰੋ ਜਾਂ ਡਰੋ ਇਹ ਤੁਹਾਣੀ ਬਹੁਤ ਕੁੱਝ ਆਪਣੇ ਅੰਦਰ ਸਮੇਟੀ ਬੈਠੀਆਂ ਹਨ ਤੇ ਸਿਰਫ ਹਨ ਨੂੰ ਖੋਲ ਕੇ ਸਮਾਂ ਕੱਢ ਕੇ ਪੜ੍ਹਨ ਦੀ ਲੋੜ ਹੈ.

60/ 23.12.2023ਜੇਕਰ ਤੁਸੀਂ ਕਿਸੇ ਵੀ ਚੀਜ਼ ਬਾਰੇ ਨਹੀਂ ਜਾਣਦੇ  ਹੋ ਤਾਂ ਉਸ ਨੂੰ ‘ਕਿਸੇ ਤੋਂ’ਪੁੱਛ ਲਵੋ ਜੋ ਉਸ ਬਾਰੇ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣਦਾ ਹੈ. ‘ਕਿਸੇ ਤੋਂ’  ਬਾਰੇ ਮੇਰਾ ਮਤਲਬ ਹੈ   ਸਾਡੇ ਵੇਦ, ਗਰੰਥ, ਜਾਂ  ਬਾਅਦ ਵਿਚ ਗੁਰੂਆਂ, ਪੀਰਾਂ,  ਪੇਂਗਮ੍ਬਰਾਂ ਨੇ ਦਿੱਤੇ  ਵਚਨ, ਜਾਂ  ਜੋ ਜਿੰਦਾ ਗੁਰੂ ਦੇ ਰਹੇ ਹਨ, ਜੋ ਕੁਦਰਤ ਦੇ ਖਿਲਾਫ ਨਾ ਹੋਣ ਅਤੇ ਤੱਥ ਦੇ ਅਧਾਰ ਤੇ ਪੂਰੇ ਉਤਰਦੇ ਹੋਣ ਤੇ ਇਤਬਾਰ ਕਰ ਲਵੋ ਕਿਓਂਕਿ ਉਹ ਜ਼ਿੰਦਗੀ ਦੇ ਤਜ਼ਰਬੇ ਦੇ ਨਚੋੜ ਹੁੰਦੇ ਹਨ. ਸਾਨੂੰ  ਇਹ ਤਾਂ ਪਤਾ ਹੈ ਕਿ ਕਿਸੇ ਨੇ ਛੁਰੀ ਕਿਸੇ ਚੀਜ਼ ਨੂੰ ਕੱਟਣ ਵਾਸਤੇ ਬਣਾਈ ਹੈ ਪਰ ਇਸ ਪਿੱਛੇ ਆਪਣੀ ਹਿਫਾਜ਼ਤ ਕਰਨ  ਦੀ ਤਾਕਤ ਵੀ ਹੁੰਦੀ ਹੈ ਤੇ ਇਸ ਨੂੰ ਕਦੋ ਵਰਤਣਾ ਹੈ, ਬਾਰੇ ਨਹੀਂ ਸੋਚਿਆਂ ਹੋਣਾ.   ਆਪਣੀ ਬਾਕੀ ਦੀ ਜ਼ਿੰਦਗੀ ਬੇਹਤਰ ਬਣਾਉਣ ਵਾਸਤੇ, ਕਿਸੇ ਤੋਂ ਪੁੱਛ ਲੈਣਾ, ਸਲਾਹ ਲੈ ਲੈਣੀ ਜਾਂ ਕੋਈਂ ਧਾਰਮਿਕ ਕਿਤਾਬ ਦੀ ਮਦਦ ਲੈ ਲੈਣੀ ਕੋਈ ਮਾੜੀ ਨਹੀਂ ਬਲਕਿ ਬਹੁਤ ਚੰਗੀ ਗੱਲ ਹੈ.

61/26.12.2023

ਜਿਹੜੀਆਂ ਚੀਜ਼ਾਂ ਤੁਹਾਨੂੰ ਪਾਗਲ ਬਣਾਉਂਦੀਆਂ ਹਨ ਉਹ ਅਸਲ ਵਿਚ ਤੁਹਾਡੀ ਜ਼ਿੰਦਗੀ ਵਿਚ ਵਿਸ਼ਾਲ ਮੌਕੇ ਹੁੰਦੇ ਹਨ। ਤੁਹਾਡੇ ਕਦੇ ਕਦੇ ਜਾ ਹਰ ਵੇਲੇ, ਤੁਹਾਨੂੰ ਤੁਹਾਡੇ ਅੰਤਰ ਆਤਮਾ ਨੂੰ ਝੰਝੋੜਨ ਵਾਲੇ ਬਟਨ ਦਬਾਉਣ ਵਾਲੇ ਲੋਕ ਤੁਹਾਡੇ ਸਭ ਤੋਂ ਮਹਾਨ ਅਧਿਆਪਕ ਹਨ। ਉਹ ਮੁੱਦੇ ਜੋ ਤੁਹਾਨੂੰ ਗੁੱਸੇ ਕਰਦੇ ਹਨ ਤੁਹਾਡੇ ਸਭ ਤੋਂ ਵੱਡੇ ਤੋਹਫ਼ੇ ਹਨ। ਉਨ੍ਹਾਂ ਦੇ ਸ਼ੁਕਰਗੁਜ਼ਾਰ ਰਹੋ। ਉਹਨਾਂ ਨੂੰ ਪਿਆਰ ਕਰੋ। ਉਹ ਚੀਜ਼ਾਂ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ,  ਅਤੇ ਗੁੱਸਾ ਦਿਵਾਉਂਦੀਆਂ  ਹਨ, ਉਹ ਅਸਲ ਵਿਚ ਤੁਹਾਡੇ ਵਿਕਾਸ ਅਤੇ ਜ਼ਿੰਦਗੀ ਵਿਚ ਉਚਾ ਉੱਠਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ. ਉਹਨਾਂ ਤੋਂ ਡਰੋ ਨਾ ਬਲਕਿ ਉਹਨਾਂ ਨੂੰ ਅਪਣਾ ਦੋਸਤ ਸਮਝ ਕੇ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਦਾ ਸਾਹਮਣਾ ਕਰੋ. ਅਜਿਹੀਆਂ ਤਾਕਤਾਂ ਵੀ ਜ਼ਿੰਦਗੀ ਵਿਚ ਤੋਹਫੇ ਦਾ ਕਮ ਕਰਦਿਆਂ ਹਨ.

62/27.12.2023

ਜੀਵਨ ਵਿੱਚ ਸਭ ਕੁਝ ਸੰਭਵ ਹੈ ਪਰ ਕੇਵਲ ਇੱਛਾ ਸ਼ਕਤੀ, ਅਜਿਹਾ ਕਰਨ ਲਈ ਦ੍ਰਿੜਤਾ ਸਭ ਤੋਂ ਮਹੱਤਵਪੂਰਨ ਕਾਰਕ ਹੈ ਜਿਸ ਤੋਂ ਬਿਨਾਂ ਕੁਝ ਵੀ ਪ੍ਰਾਪਤ ਜਾਂ ਸੰਭਵ ਨਹੀਂ ਹੋ ਸਕਦਾ ਹੈ। ਕਦੇ-ਕਦੇ ਤੁਹਾਨੂੰ ਆਪਣੀ ਸੁਆਹ ਤੋਂ ਉੱਠਣ ਲਈ ਆਪਣੇ ਅੰਦਰ ਮਰਨਾ ਪੈਂਦਾ ਹੈ ਅਤੇ ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਅਤੇ ਇੱਕ ਨਵਾਂ ਵਿਅਕਤੀ ਬਣਨ ਲਈ ਆਪਣੇ ਆਪ ਨੂੰ ਪਿਆਰ ਕਰਨਾ ਪੈਂਦਾ ਹੈ। ਸਧਾਰਨ ਸ਼ਬਦਾਂ ਵਿੱਚ, ਤੁਹਾਨੂੰ ‘ਆਪਣੇ ਆਪ ਨੂੰ ਜਾਣਨ’ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 

63/ਜਨਵਰੀ 1, 2024

ਸਾਡੇ ਵਿੱਚੋਂ ਬਹੁਤ ਸਾਰੇ ਦਿਨ-ਪ੍ਰਤੀ-ਦਿਨ ਉਹੀ ਕੰਮ ਕਰਦੇ ਹਨ। ਸਾਡੀਆਂ ਆਦਤਾਂ ਇੱਕੋ ਜਿਹੀਆਂ ਹਨ, ਇੱਕੋ ਜਿਹੀਆਂ ਥਾਵਾਂ ‘ਤੇ ਜਾਣਾ, ਇੱਕੋ ਵਿਚਾਰ ਰੱਖਣਾ, ਇੱਕੋ ਗੱਲ ਤੋਂ ਪਰੇਸ਼ਾਨ ਹੋਣਾ, ਇੱਕੋ ਜਿਹੀ ਸੋਚ, ਇੱਕੋ ਜਿਹੇ ਲੋਕਾਂ ਨਾਲ ਮਿਲਣਾ, ਇੱਕੋ ਜਿਹੇ ਕੰਮ ਕਰਨਾ ਅਤੇ ਜ਼ਿਆਦਾਤਰ ਅਸੀਂ ਉਹੀ ਨਤੀਜੇ ਪ੍ਰਾਪਤ ਕਰਦੇ ਹਾਂ. ਇਹ ਕਿੰਨਾ ਬੋਰਿੰਗ ਹੈ? ਜੇ ਮੈਂ ਉਹੀ ਕੰਮ ਕਰਦਾ ਰਹਾਂਗਾ, ਉਹੀ ਗਲਤੀਆਂ ਕਰਦਾ ਰਹਾਂਗਾ, ਅਤੇ ਉਹੀ ਉਮੀਦਾਂ ਰੱਖਦਾ ਹਾਂ, ਤਾਂ ਮੈਂ ਸ਼ਾਇਦ ਉਹੀ ਨਤੀਜੇ ਅਤੇ ਉਹੀ ਨਿਰਾਸ਼ਾ ਪ੍ਰਾਪਤ ਕਰਦਾ ਰਹਾਂਗਾ। ਮੈਨੂੰ ਆਖਰਕਾਰ ਅਹਿਸਾਸ ਹੋਇਆ ਕਿ ਮੈਂ ਕੁਝ ਵੱਖਰਾ ਚਾਹੁੰਦਾ ਹਾਂ, ਕੁਝ ਹੋਰ। ਮੈਂ ਕੀਤਾ – ਤਿੰਨ ਕਿਤਾਬਾਂ, ਇਕ ਪੰਜਾਬੀ ਦੀ 1992 ਵਿਚ ਐਂਡ ਦੋ ਅੰਗ੍ਰੇਜ਼ੀ ਦੀਆਂ 2020 ਤੇ 2021 ਵਿਚ ਛਪਵਾਈਆਂ ਅਤੇ ਨਾਮ ਵੀ ਕਮਾਇਆ ਪਰ ਜ਼ਿਆਦਾਤਰ ਲੋਕ ਜਿੱਥੇ ਹਨ ਉੱਥੇ ਹੀ ਫਸੇ ਹੋਏ ਹਨ। ਪਰ ਹਾਲਾਤਾਂ, ਅਯੋਗਤਾ ਜਾਂ ਮੌਕੇ ਦੀ ਘਾਟ ਕਾਰਨ ਨਹੀਂ ਬਲਕਿ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨ ਲਈ ਬਦਲਣ ਦੀ ਇੱਕ ਸਧਾਰਨ ਇੱਛਾ ਨਹੀਂ ਹੈ। ਇਸ ਲਈ, ਸਿਰਫ਼ ਇੱਕ ਵਾਰ, ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰੋ. ਜਰੂਰ ਕੁੱਝ ਨਾ ਕੁੱਝ ਨਵਾਂ ਹੀ ਨਿਕਲ ਕੇ ਆਵੇਗਾ ਬੱਸ ਕੋਸ਼ਿਸ਼ ਕਾਰਨ ਦੀ ਲੋੜ ਹੈ.

 

64/ਜਨਵਰੀ 2, 2024

ਭਾਵਨਾਵਾਂ ਦਾ ਮਨ ਵਿਚ ਆਉਣਾ  ਬੁਨਿਆਦੀ ਹੈ ਤੇ  ਅਸੀਂ ਸਾਰੇ ਇਸ ਨੂੰ ਮਹਿਸੂਸ ਵੀ ਕਰਦੇ ਹਾਂ. ਭਾਵਨਾ ਡਰ ਕਾਰਨ  ਵੀ ਆਉਂਦੀਆਂ ਹਨ.  ਪਰ, ਡਰ ਇੱਕ ਸ਼ਾਨਦਾਰ ਪ੍ਰੇਰਕ ਹੈ। ਡਰ ਦੇ ਖਤਰੇ ਤੋਂ  ਬਚਣ ਦੀ ਬਜਾਏ ਇਸ ਨੂੰ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ. ਅਸੀਂ ਅਪਣੇ ਚੰਗੇ ਤਜ਼ਰਬਿਆਂ ਨਾਲੋਂ ਮਾੜੇ ਤਜ਼ਰਬਿਆਂ ਨੂੰ ਕਿਤੇ ਜ਼ਿਆਦਾ ਆਸਾਨੀ ਨਾਲ ਯਾਦ ਰੱਖਦੇ ਹਾਂ ਜੱਦ ਕਿ ਅਸੀਂ ਸਿੱਖਦੇ ਦੋਨਾਂ ਤਰਾਂ ਦੇ  ਤਜ਼ਰਬਿਆਂ ਤੋਂ ਹਾਂ. ਅਸੀਂ ਸਿੱਖ ਕੇ ਨਵੇਂ  ਤਜ਼ੁਰਬੇ ਨੂੰ ਜਨਮ ਦੇ ਸਕਦੇ ਹਾਂ ਜੋ ਦੂਜਿਆਂ ਲਈ ਵੀ ਫਾਇਦੇਮੰਦ ਹੋਵੇਗਾ।

 

 

 

65/ਜਨਵਰੀ 3, 2024

ਫਿਲਿਸ ਡਿਲਰ ਦੇ ਅਨੁਸਾਰ, ਜੇਕਰ ਤੁਹਾਡੇ ਚਿਹਰੇ ‘ਤੇ ਝੁਰੜੀਆਂ ਨਹੀਂ ਹਨ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਨਹੀਂ ਹੱਸੇ। ਤੁਹਾਡੇ ਚਿਹਰੇ ‘ਤੇ ਝੁਰੜੀਆਂ ਇਹ ਵੀ  ਦਰਸਾਉਂਦੀਆਂ ਹਨ ਕਿ ਤੁਸੀਂ ਜ਼ਿੰਦਗੀ ਦੀ ਲੰਮੀ ਯਾਤਰਾ ਕੀਤੀ ਹੈ। ਬੱਚੇ ਜਾਨ ਬਜ਼ੁਰਗ ਦੋਨੋ ਅੱਜ  ਕੱਲ ਆਪਣੀ ਜ਼ਿੰਦਗੀ ਵਿਚ ਘਾਟ ਹਸਦੇ ਹਨ ਅਤੇ ਇਹ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਫੋਟੋ ਖਿਚਵਾਉਣ ਵੇਲੇ ਹੁਣ ਇਹ ਕਹਿਣਾ ਪੇਂਦਾ ਹੈ ਕਿ ‘ਬੋਲੋ ਚੀਜ਼’ ਜਿਸ ਨਾਲ ਤੁਹਾਡਾ ਚੇਹਰੇ ਤੇ ਮੁਸਕਰਾਹਟ ਨਜ਼ਰ ਆਉਣ ਲਗ ਪੈਂਦੀ ਹੈ. ਇਹ ਵੀ ਕਿਹਾ ਜਾਂਦਾ ਹੈ ਕਿ ਆਪਣੀ ਮੁਸਕਰਾਹਟ ਨੂੰ ਫਿਕਸਡ ਡਿਪਾਜ਼ਿਟ ਦੇ ਤੌਰ ‘ਤੇ ਨਾ ਰੱਖੋ, ਸਗੋਂ ਇਸ ਨੂੰ ਕਰੰਟ ਅਕਾਉਂਟ ਦੇ ਤੌਰ ‘ਤੇ ਰੱਖੋ ਜਿਸ ਵਿਚ  ਲਗਾਤਾਰ ਦੇਣ ਅਤੇ ਲੈਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ.

66/ਜਨਵਰੀ 4, 2024

ਕਹਿੰਦੇ ਨੇ ਕਿ ਖਰੇ ਸੋਨੇ ਨੂੰ ਮਜ਼ਬੂਤ ਕਰਨ ਲਈ ਮਿਲਾਵਟ ਜ਼ਰੂਰੀ ਹੈ ਭਾਵੇਂ ਉਹ ਰੱਤੀ – ਮਾਸਾ ਹੀ ਹੋਵੇ । ਇੱਕ ਸੁਨਿਆਰ ਇਸ ਗੱਲ ਨੂੰ ਬਿਹਤਰ ਜਾਣਦਾ ਹੈ। ਮੈਂ ਕਿਤੇ  ਪੜ੍ਹ ਰਿਹਾ ਸੀ ਜਿਸ ਵਿੱਚ ਲਿਖਿਆ ਹੈ ਕਿ “ ਜੱਗ ਕੋਲ਼ੋਂ “ ਖਰਾ “ ਲਫ਼ਜ਼ ਕਦੋਂ ਦਾ ਗਵਾਚ ਗਿਆ ਹੈ. ਪਰ ਸਰਾਫ਼ ਨੇ ਆਖਿਆ, ਜ਼ੇਵਰਾਂ ਦੀ ਵਿਆਕਰਣ ਵਿੱਚ ਖਰਾ ਲਫਜ ਫ਼ਾਲਤੂ ਏ, ਕੁਝ ਘੜਨ ਲਈ ਜ਼ਰਾ ਕੁ ਮਿਲਾਵਟ ਤਾਂ ਕਰਨੀ ਹੀ ਪੈਂਦੀ ਏ. ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜ਼ਿੰਦਗੀ ਵਿਚ ਵੀ ਇਹ ਫਾਰਮੂਲਾ ਲਾਗੂ ਹੁੰਦਾ ਹੈ? ਮੈਂ ਤਾਂ ਸੋਚਾਂ ਵਿਚ ਪੈ ਗਿਆ ਹਾਂ  ਕਿ ਕੀ  ਲਿਖਾਂ ? ਹਾਂ  ਜੇਕਰ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਤਾਂ ਕੋਈ ਡਰ ਨਹੀਂ।

67/ਜਨਵਰੀ 5, 2024

ਅੱਜ ਤੁਸੀਂ ਜੋ ਕੁਝ ਹੋ, ਉਹ ਤੁਹਾਡੇ ਰਵੱਈਏ ਅਤੇ ਅਤੀਤ ਵਿੱਚ ਲਏ ਗਏ ਫੈਸਲਿਆਂ ਦਾ ਨਤੀਜਾ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਰਫ ਤੁਹਾਡੇ ਵਿਸ਼ਵਾਸ, ਅਭਿਆਸ, ਅਧਿਐਨ ਅਤੇ ਆਪਣੇ ਜੀਵਨ ਦੀ ਨੀਂਹ ਬਣਾਉਣ ਲਈ ਆਪਣਾ ਮਨ ਬਣਾ ਕੇ ਉੱਚਤਮ ਸੰਭਾਵਨਾਵਾਂ ਵੱਲ ਮਜਬੂਰ ਕੀਤਾ ਗਿਆ ਹੈ?

ਸੱਚ ਕਹਾਂ ਤਾਂ, ਜੇ ਮੈਂ ਆਪਣੀ ਇਸ ਲੰਬੀ ਜ਼ਿੰਦਗੀ ਵਿੱਚ ਕੁਝ ਸਿੱਖਿਆ ਹੈ, ਤਾਂ ਇਹ ਸਿਰਫ ਇਹ ਹੈ ਕਿ ਪਿਆਰ ਵਿੱਚ, ਅਸੀਂ ਉਹ ਲੱਭ ਸਕਦੇ ਹਾਂ ਜੋ ਅਸੀਂ ਬਣਨਾ ਚਾਹੁੰਦੇ ਹਾਂ ਅਤੇ ਯੁੱਧ ਵਿੱਚ, ਅੰਤ ਵਿੱਚ, ਅਸੀਂ ਆਮ ਤੌਰ ‘ਤੇ ਇਹ ਲੱਭ ਸਕਦੇ ਹਾਂ ਕਿ ਅਸੀਂ ਕੌਣ ਹਾਂ।

 

 

68/ਜਨਵਰੀ 6, 2024

ਸਫਲਤਾ ਨੂੰ ਹਾਸਲ ਕਰਨ ਲਈ , ਸਾਨੂੰ  ਜ਼ਿੰਦਗੀ ਵਿਚ ਮਿਹਨਤ ਕਰਨੀ ਪੈਂਦੀ ਹੈ, ਇਹ ਗੱਲਾਂ ਕਰਨ ਨਾਲ ਨਹੀਂ ਆਉਂਦੀ। ਇਸ ਲਈ  ਸਾਨੂੰ  ਇਕ ਵਿਧੀ ਵੱਤ ਕੰਮ  ਕਰਨਾ ਪਵੇਗਾ ਨਹੀਂ ਨਾ ਅਸੀਂ ਆਪਣੇ ਮੱਕਸਦ  ਵਿਚ ਕਾਮਯਾਬ  ਨਹੀਂ ਹੋ ਸਕਦੇ। ਸਾਨੂੰ  ਵਿਕਾਸਵਾਦ ਦੇ ਮੂਲ਼  ਮੰਤ੍ਰ ਨੂੰ ਸਮਝਣਾ ਪਵੇਗਾ ਕਿਉਂਕਿ  ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੇ ਬਿਨਾਂ ਅਸੀਂ ਕੁਦਰਤ ਦੇ ਅਸੂਲਾਂ ਦੇ ਖਿਲਾਫ ਲੜਾਈ ਨਹੀਂ ਲੜ  ਸਕਦੇ। ਇਨਕਲਾਬ ਤੋਂ ਮਿਲੀ ਸਫ਼ਲਤਾ ਇਕ ਵਾਰ ਫਿਰ ਇਨਕਲਾਬ ਲਈ  ਮਜਬੂਰ ਕਰ ਸਕਦੀ ਹੈ. ਇਸੇ ਲਈ  ਤਾਂ ਕਹਿੰਦੇ ਹਨ ਕਿ ਸਥਾਈ ਸਫਲਤਾ ਵਿਕਾਸਵਾਦ ਤੋਂ ਮਿਲਦੀ ਹੈ, ਇਨਕਲਾਬ ਤੋਂ ਨਹੀਂ।

 

69/ਜਨਵਰੀ 7, 2024

ਹਰ ਸਮੇਂ ਸਾਨੂੰ ਜ਼ੁੰਮੇਵਾਰੀ ਮੀਟਰ ਦੀ ਕਲਪਨਾ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਜੀਵਨ ਸੰਤੁਲਨ ਬਾਰੇ ਹੈ। ਤੁਸੀਂ ਆਪਣੀ ਜ਼ਿੰਦਗੀ ਜਿਸ ਤਰ੍ਹਾਂ ਜੀਣਾ ਚਾਹੁੰਦੇ ਹੋ, ਉਸੇ ਤਰ੍ਹਾਂ ਜੀਓ ਪਰ ਇਹ ਨਾ ਭੁੱਲੋ ਕਿ ਤੁਹਾਡੇ ਸਮਾਜ ਅਤੇ ਦੇਸ਼ ਪ੍ਰਤੀ ਤੁਹਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। ਇਹ ਕੇਵਲ ਤਾਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇੱਕ ਜ਼ਿੰਮੇਵਾਰੀ ਮੀਟਰ ਬਾਰੇ ਸੋਚਦੇ ਹੋ ਕਿਉਂਕਿ ਬਿਹਤਰ ਜਾਗਰੂਕਤਾ ਬਿਹਤਰ ਵਿਕਲਪਾਂ ਨੂੰ ਚਲਾਉਂਦੀ ਹੈ ਅਤੇ ਬਿਹਤਰ ਵਿਕਲਪ ਵਧੀਆ ਨਤੀਜੇ ਬਣਾਉਂਦੇ ਹਨ। ਜਿੰਮੇਵਾਰੀ ਮੀਟਰ ਦੁਆਰਾ ਜੀਵਨ ਬਾਰੇ ਮਹਿਸੂਸ ਕਰਨ ਦਾ ਮਤਲਬ ਹੈ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਲਈ ਜੀਵਨ ਵਿੱਚ ਤੁਹਾਡੀਆਂ ਚੋਣਾਂ ਦੀ ਸਥਿਤੀ ਨੂੰ ਮਹਿਸੂਸ ਕਰਨ ਦੀ ਭਾਵਨਾ।

70/ਜਨਵਰੀ 8, 2024

ਵਾਤਾਵਰਨ ਨੂੰ ਸਾਫ਼  ਸੁਥਰਾ ਰੱਖਣ ਲਈ ਸਾਨੂ ਰੁੱਖ ਲਾਉਣੇ ਜ਼ਰੂਰੀ  ਹਨ. ਕਿਉਂਕਿ ਅਸੀਂ ਆਪਣੀਆਂ ਜ਼ਰੂਰਤਾਂ ਲਈ  ਇਹਨਾਂ  ਦਾ ਇਸਤਮਾਲ ਵੀ ਕਰਦੇ ਹਾਂ।  ਜੇਕਰ ਅਸੀਂ ਰੁੱਖ  ਤਾਂ ਇਕ ਦਿਨ ਸਾਨੂੰ  ਬਦਲੇ ਹੋਏ  ਵਾਤਾਵਰਨ ਵਿਚ ਰਹਿਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ  ਆਪਣੀ ਜ਼ਿੰਦਗੀ ਵਿਚ ਘਟੋ ਘੱਟ ਇਕ ਰੁੱਖ ਜ਼ਰੂਰ ਲਾਓ. ਇਸੇ ਤਰਾਂ,  ਸਿੱਖਿਆ ਵੀ ਇੱਕ ਅਜਿਹਾ ਰੁੱਖ ਹੈ ਜੋ ਦਿਲ ਵਿੱਚ ਉੱਗਦਾ ਹੈ, ਮਨ ਵਿੱਚ ਫੁੱਲਦਾ ਹੈ ਅਤੇ ਜੀਭ ਨਾਲ ਫਲ ਦਿੰਦਾ ਹੈ। ਇਸ ਲਈ  ਸਿੱਖਿਆ ਦਾ ਰੁੱਖ ਵੀ ਹਰੇਕ ਲਈ ਜ਼ਰੂਰੀ ਹੈ ਤਾਂ ਜੋ ਸਮਾਜ ਨੂੰ ਚੰਗੇ ਫਲ ਦੇ ਸਕੀਏ। ਕਹਿੰਦੇ ਨੇ, ਇਕ ਰੋਟੀ ਘਟ ਖਾ ਲੈਣਾ ਪਰ ਪੜਾਈ ਤੇ ਖਰਚ ਜਰੂਰ ਕਰਨਾ।

 

71/ਜਨਵਰੀ 9, 2024

ਤਿੰਨ ਅਹਿਮ ਚੀਜ਼ਾਂ ਉਹ ਹਨ ਜੋ ਅਸੀਂ ਮਨੁੱਖ ਵਜੋਂ ਵਰਤ ਸਕਦੇ ਹਾਂ। ਉਹ ਸਮਾਂ, ਊਰਜਾ ਅਤੇ ਪੈਸਾ ਹਨ। ਸਾਡੇ ਕੋਲ ਧਰਤੀ ਉੱਤੇ ਇਹ ਸਭ ਕੁਝ ਹੈ।   ਸਮਾਂ ਤੁਸੀਂ ਖਰੀਦ ਨਹੀਂ ਸਕਦੇ। ਇਹ ਹਰੇਕ ਕੋਲ ਹੈ ਤੇ ਇਸ ਊਰਜਾ ਨੂੰ ਸਹੀ ਢੰਗ ਨਾਲ ਵਰਤਿਆ ਜਾਣਾ ਜਰੂਰੀ ਹੈ. ਕੁਝ ਲੋਕ ਕਹਿੰਦੇ ਹਨ ਕਿ ਊਰਜਾ ਸਭ ਤੋਂ ਕੀਮਤੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਊਰਜਾ ਹਨ। ਜੋ ਵੀ ਚੀਜ਼ ਤੁਸੀਂ ਅਤੇ ਮੈਂ ਬ੍ਰਹਿਮੰਡ ਵਿੱਚ ਛੂਹ ਸਕਦੇ ਹਾਂ ਉਹ ਊਰਜਾ ਹੈ।ਪੈਸਾ  ਵੀ ਇਕ ਊਰਜਾ ਹੈ  ਜਿਸ  ਜਰੂਰੀ ਹੈ ਕਿਓਂਕਿ ਇਹ ਅਦਾਨ  ਪ੍ਰਦਾਨ ਲਈ  ਹੋਣਾ ਜਰੂਰੀ ਹੈ. ਕਹਿੰਦੇ ਨੇ ਕਿ ਬਿਲ ਗੇਟਸ ਦੇ ਸਾਰੇ ਅਰਬਾਂ ਰੁਪਏ ਕੱਲ੍ਹ ਦਾ ਇੱਕ ਮਿੰਟ ਨਹੀਂ ਖਰੀਦ ਸਕਦੇ। ਤੁਹਾਡੇ ਖ਼ਿਆਲ ਵਿਚ ਕਿਹੜਾ ਜ਼ਿਆਦਾ ਅਨਮੋਲ ਹਨ ਜਾਂ ਤਿੰਨੋ ਹੀ ਜਰੂਰੀ ਹਨ.

 

72/ ਜਨਵਰੀ 16, 2024

ਤੁਸੀਂ ਜੇਕਰ ਜ਼ਿੰਦਗੀ ਵਿਚ ਆਪਣੇ ਆਖਰੀ ਪੜਾਵ ਵਿਚ ਸੋਚਦੇ ਹੋ ਕਿ ਕੁਛ ਕਰਨ ਤੋਂ ਵਾਂਝੇ ਰਹਿ ਗਏ ਹੋ ਜਾਂ ਤੁਹਾਡਾ ਹੁਣ ਵੀ ਕੁਝ ਕਰਨ ਨੂੰ ਦਿਲ ਕਰਦਾ ਹੈ ਤਾਂ ਇਸ ਲਈ ਉਮਰ ਦਾ ਕੋਈ ਰੋਲ ਨਹੀਂ ਹੈ. ਤੁਸੀਂ ਕਿਸੇ ਵੀ ਉਮਰ ਵਿਚ ਕੁਝ ਕਰ ਸਕਦੇ ਹੋ. ਹਾਂ, ਇਹ ਯਾਦ ਰੱਖੋ ਕਿ, ਜ਼ਿੰਦਗੀ ਅੱਜ ਤੋਂ ਦੁਬਾਰਾ ਸ਼ੁਰੂ ਹੋ ਸਕਦੀ ਹੈ, ਪਰ ਮੁੜ ਨੋ ਨਹੀਂ।

 

 

73/18.1.2024

ਚਿੰਤਨ ਕਰਨਾ ਸਿੱਖੋ। ਚਿੰਤਨ ਕਰਨਾ ਮਤਲਬ, ਸਵਾਲ ਕਰਨਾ ਹੈ। ਸਵਾਲ ਕਰਨ ਨਾਲ ਤੁਹਾਡੇ ਭ੍ਰਮ ਦੂਰ ਹੁੰਦੇ ਹਨ। ਜਿਵੇਂ ਕਿ ਗੀਤਾ ਵਿਚ ਕ੍ਰਿਸ਼ਨ, ਅਰਜੁਨ ਨੂੰ ਉਪਦੇਸ਼ ਦਿੰਦੇ ਦਰਸਾਇਆ ਗਿਆ ਹੈ ਜਦਕਿ ਅਰਜੁਨ ਸਵਾਲ ਤੇ ਸਵਾਲ ਕਰਕੇ, ਆਪਣਾ ਫੈਸਲਾ ਲੈਣ ਤੋਂ ਪਹਿਲਾਂ, ਆਪਣੇ ਭਰਮਾਂ ਨੂੰ ਦੂਰ ਕਰਦਾ ਹੈ। ਉਹੀ ਤੁਸੀਂ ਕਰੋ, ਤਦ ਤੱਕ ਕਰੋ ਜਦੋਂ ਤਕ ਤੁਹਾਡੇ ਸਾਰੇ ਭਰਮ ਦੂਰ ਨਹੀਂ ਹੋ ਜਾਂਦੇ ਤੇ ਆਪਣਾ ਫੈਸਲਾ ਲੈਣ ਵਿਚ ਸਮਰੱਥ ਨਹੀਂ ਹੁੰਦੇ।

74/19.1.2024

ਹਰੇਕ ਦੀ ਸੁਣੋ, ਚਾਹੇ ਉਹ ਮੂਰਖ਼ ਹੈ ਜਾਂ ਬੁੱਧੀਮਾਨ। ਪਰ ਮੁਸੀਬਤ ਇਹ ਹੈ ਕਿ ਹੁਣ ਹਰੇਕ ਕੋਈ ਬੋਲਣਾ ਚਾਹੁੰਦਾ ਹੈ, ਸੁਣਨਾ ਨਹੀਂ। ਪਰ, ਬੁੱਧੀਮਾਨ ਤੋਂ ਤੁਸੀਂ ਉਹ ਜਾਣੋਗੇ, ਜਿਹੜਾ ਤੁਹਾਨੂੰ ਪਤਾ ਨਹੀਂ ਹੈ ਤੇ ਮੂਰਖ਼ ਤੋਂ ਉਹ ਜਿਹੜਾ ਨਹੀਂ ਕਰਨਾ ਚਾਹੀਦਾ।

ਸੱਚ ਕਹਾਂ ਤਾਂ…. ਇਹ ਹੈ :

75/20.1.2024

ਯਾਦ ਰੱਖੋ ਕਿ ਕੋਈ ਵੀ ਤੁਹਾਡੇ ਨਾਲੋਂ ਵਧੀਆ ਨਹੀਂ ਹੈ, ਅਤੇ ਕੋਈ ਵੀ ਤੁਹਾਡੇ ਤੋਂ ਵੱਧ ਚੁਸਤ ਨਹੀਂ ਹੈ. ਹਾਂ, ਸਿਰਫ ਡਿਗਰੀ ਦਾ ਫ਼ਰਕ ਹੁੰਦਾ ਹੈ ਕਿਓਂਕਿ ਹਰੇਕ ਇਨਸਾਨ ਦਾ ਸੋਚਾਂ ਤੇ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੈ. ਤੁਸੀਂ ਜੀਵਨ ਵਿਚ ਕਿਸ ਭਾਵਨਾ ਨਾਲ ਕੰਮ  ਕਰਦੇ ਹੋ, ਤੁਹਾਡੇ ਜੀਵਨ ਦੀ  ਵਚਨਬੱਧਤਾ ਦੀ ਡੂੰਘਾਈ ਦੁਆਰਾ ਨਿਰਧਾਰਤ ਕੀਤੀ ਜਾਵੇਗੀ ਭਾਵੇਂ ਤੁਹਾਡਾ ਚੁਣਿਆ ਹੋਇਆ ਖੇਤਰ ਕੋਈ ਵੀ ਹੋਵੇ। ਚੰਗੀ ਭਾਵਨਾਂ  ਨਾਲ ਕੀਤੇ ਕੰਮ  ਦੇ ਨਤੀਜੇ ਵੀ ਹਮੇਸ਼ਾ ਚੰਗੇ ਹੁੰਦੇ ਹਨ.

76/21.1.2024

ਸਾਨੂੰ  ਜ਼ਿਮੇਵਾਰ ਹੋਣ ਵਾਸਤੇ ਜ਼ਿਮੇਵਾਰੀ ਲੈਣੀ ਪਵੇਗੀ ਕਿਓਂਕਿ ਜਦੋਂ ਅਸੀਂ ਬਹਾਨੇ ਤੋਂ ਜ਼ਿੰਮੇਵਾਰੀ ਵੱਲ ਵਧਦੇ ਹਾਂ ਤਾਂ ਸਾਡੀ ਜ਼ਿੰਦਗੀ ਨਾਟਕੀ ਢੰਗ ਨਾਲ ਬਦਲ ਜਾਂਦੀ ਹੈ। ਜਦੋਂ ਤੁਸੀਂ ਆਪਣੇ ਲਈ ਜ਼ਿੰਮੇਵਾਰੀ ਲੈਂਦੇ ਹੋ, ਤਾਂ ਤੁਸੀਂ ਆਪਣੇ ਸਿੱਖਣ ਦੀ ਜ਼ਿੰਮੇਵਾਰੀ ਲੈਂਦੇ ਹੋ। ਜੇ ਤੁਸੀਂ ਜਵਾਨ ਹੋ ਕੇ ਜ਼ਿੰਮੇਵਾਰੀ ਲੈਂਦੇ ਹੋ ਤਾਂ ਤੁਹਾਡੇ ਕੋਲ ਬੁੱਢੇ ਹੋਣ ਦੇ ਨਾਲ-ਨਾਲ ਬੁੱਧੀ ਹਾਸਲ ਕਰਨ ਦਾ ਬਿਹਤਰ ਮੌਕਾ ਹੁੰਦਾ ਹੈ। ਬਾਲ ਹਮੇਸ਼ਾ ਤੁਹਾਡੀ ਹੱਥ  ਵਿਚ ਹੀ ਹੁੰਦਾ ਹੈ ਬੱਸ ਉਸ ਨੂੰ ਉਛਾਲਣ ਦੀ ਜੁਰਅੱਤ ਜਾਂ  ਹੋਂਸਲਾ ਕਦੋਂ ਤੇ ਕੌਣ ਕਰਦਾ ਹੈ, ਉਹੀ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ.

77/22.1.2024

ਜਦੋਂ  ਤੁਹਾਨੂੰ ਕੋਈ ਅਚਾਨਕ ਮਿਲਣ ਆਉਂਦਾ ਹੈ ਤਾਂ ਉਸ ਸਮੇਂ ਦਾ ਨਜ਼ਾਰਾ ਕੁਝ ਅਲੱਗ  ਹੀ ਲਗਦਾ ਹੈ. ਜ਼ਿੰਦਗੀ ਵਿਚ ਕੁੱਝ ਦੋਸਤ ਅਜਿਹੇ ਹੁੰਦੇ ਹਨ ਜੋ ਤੁਹਾਡੇ ਦਿਲ ਵਿਚ ਉਤਰ  ਜਾਂਦੇ ਹਨ ਜਿਸ ਨਾਲ ਇਕ ਦਿਲ ਦਾ ਰਿਸ਼ਤਾ ਬਣ ਜਾਂਦਾ ਹੈ. ਉਹ ਵਿਅਕਤੀ ਤੁਹਾਨੂੰ ਇਹ ਮਹਿਸੂਸ ਕਰਵਾ ਦਿੰਦਾ ਹੈ ਕਿ ਤੁਸੀਂ ਉਸ ਨੂੰ ਲੰਬੇ ਸਮੇਂ ਤੋਂ ਜਾਂਦੇ ਹੋ. ਫਿਰ ਕੁੱਝ  ਪੱਲ ਹਾਸੇ ਦੇ ਬਣਾ ਕੇ, ਕੁੱਝ  ਖੱਟੀਆਂ ਤੇ ਮਿਠੀਆਂ ਗੱਲਾਂ ਕਰਕੇ ਚੰਗਾ ਲਗਦਾ ਹੈ ਤੇ ਤੂੰਹਾਨੂੰ ਵਿਸ਼ੜਨ ਤੇ ਫਿਰ ਉਸ ਪੱਲ ਆਉਣ ਦਾ ਇੰਤਜ਼ਾਰ ਲਗਾ ਰਹਿੰਦਾ ਹੈ.  ਜੋ ਮੈਨੂੰ ਮਿਲਣ ਆਇਆ ਉਸ ਦਾ ਫਿਰ ਇੰਤਜ਼ਾਰ ਹੈ.

 

78/23.1.2024

ਜ਼ਿੰਦਗੀ ਵਿਚ ਨਜ਼ਰੀਏ ਦੇ ਬਹੁ ਅਹਮਿਯਤ ਹੈ. ਚੀਜ਼ਾਂ ਨੂੰ ਦ੍ਰਿਸ਼ਟੀਕੋਣ ਵਿੱਚ ਰੱਖਣਾ — ਤੁਹਾਡੇ ਸੋਚਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ. ਤੁਹਾਡੇ ਨਜ਼ਰੀਏ ਨਾਲ ਤੁਹਾਡੀ ਸ਼ਕਸੀਅਤ ਦਾ ਪਤਾ ਚਲਦਾ ਹੈ ਤੇ ਇਸ ਦਾ ਪ੍ਰਭਾਵ ਦੂਜਿਆਂ ਤੇ ਵੀ ਪੈਂਦਾ ਹੈ. ਇਸ ਲਈ ਜੀਵਨ ਵਿਚ ਚੰਗਾ ਨਜ਼ਰੀਆ ਰੱਖਣਾ ਉਨ੍ਹਾਂ ਹੀ ਜ਼ਰੂਰੀ ਹੈ ਜਿਨ੍ਹਾਂ ਸਾਨੂੰ ਆਪਣੀ ਸਿਹਤ ਠੀਕ ਰੱਖਣ ਲਈ  ਆਪਣੇ ਖਾਣ-ਪੀਣ ਦਾ ਧਿਆਨ  ਦਾ ਰੱਖਣਾ ਜਰੂਰੀ ਹੈ. ਇਹ ਯਾਦ ਰੱਖੋ ਕਿ ਜੀਵਨ ਤੁਹਾਡੇ ਨਜ਼ਰੀਏ  ਦੇ ਆਕਾਰ ਦੇ ਹਿਸਾਬ ਨਾਲ  ਫੈਲਦਾ ਹੈ.

79/24.1.2024

ਅਸੀਂ ਸਾਰੇ ਸੁਪਨੇ ਵੇਖਦੇ ਹਾਂ ਅਤੇ ਹਰ ਇੱਕ ਨੂੰ ਨਿੱਜੀ ਪੱਧਰ ‘ਤੇ ਅਨੁਭਵ ਕੀਤਾ ਜਾਂਦਾ ਹੈ, ਪਰ ਉਹਨਾਂ ਦੀ ਵਿਆਖਿਆ ਕਰਨਾ ਅਤੇ ਉਹਨਾਂ ਦਾ ਅਸਲ ਵਿੱਚ ਕੀ ਮਤਲਬ ਹੈ ਇਹ ਸਮਝਣਾਂ ਅੱਜੇ  ਵੀ ਸਾਡੇ ਸਾਰਿਆਂ ਲਈ ਇੱਕ ਰਹੱਸ ਹੈ। ਕਹਿੰਦੇ ਨੇ, ਸੁਪਨਿਆਂ ਦਾ ਇਤਿਹਾਸ, 5,000 ਸਾਲ ਪਹਿਲਾਂ ਦਾ ਹੈ। ਸਿਰਫ਼  ਮੈਨੂੰ  ਹੀ ਨਹੀਂ ਸੱਬ  ਨੂੰ ਇਹ  ਜਾਨਣ ਦੀ ਇੱਛਾ ਰਹਿੰਦੀ ਹੈ ਕਿ  ਸੁਪਨਿਆਂ ਦਾ ਅਸਲ ਵਿਚ ਸਾਡੀ ਜ਼ਿੰਦਗੀ ਨਾਲ ਕਿ ਤਲਕ  ਹੈ.  ਯੂਨਾਨੀ ਅਤੇ ਰੋਮਨ ਯੁੱਗਾਂ ਦੌਰਾਨ, ਸੁਪਨਿਆਂ ਨੂੰ ਧਾਰਮਿਕ ਅਰਥਾਂ ਵਿੱਚ ਸਮਝਿਆ ਜਾਂਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ, ਜੇਕਰ ਤੁਹਾਡਾ ਸੁਪਨਾ ਚੰਗਾ ਹੈ ਤਾਂ ਤੁਸੀਂ ਦੂਜਿਆਂ ਨਾਲ ਸਾਂਝਾ ਕਰਦ੍ਵ ਹੋ ਨਹੀਂ ਤਾਂ ਇਹ ਤੁਹਾਡੀ ਆਪਣੀ ਕਹਾਣੀ ਬਣ ਕੇ ਰਹਿ ਜਾਂਦਾ ਹੈ ਤੇ ਤੁਸੀਂ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜਨਅੰਸ਼ੁਰੂ ਕਰ ਦਿੰਦੇ ਹੋ.

80/24.1.2024

ਅਸੀਂ ਸਾਰੇ ਸੁਪਨੇ ਵੇਖਦੇ  ਹਾਂ ਅਤੇ ਹਰ ਇੱਕ ਨੂੰ ਨਿੱਜੀ ਪੱਧਰ ‘ਤੇ ਅਨੁਭਵ ਕੀਤਾ ਜਾਂਦਾ ਹੈ, ਪਰ ਉਹਨਾਂ ਦੀ ਵਿਆਖਿਆ ਕਰਨਾ ਅਤੇ ਉਹਨਾਂ ਦਾ ਅਸਲ ਵਿੱਚ ਕੀ ਮਤਲਬ ਹੈ ਇਹ ਸਮਝਣਾਂ ਅੱਜੇ  ਵੀ ਸਾਡੇ ਸਾਰਿਆਂ ਲਈ ਇੱਕ ਰਹੱਸ ਹੈ। ਕਹਿੰਦੇ ਨੇ, ਸੁਪਨਿਆਂ ਦਾ ਇਤਿਹਾਸ, 5,000 ਸਾਲ ਪਹਿਲਾਂ ਦਾ ਹੈ। ਸਿਰਫ਼  ਮੈਨੂੰ  ਹੀ ਨਹੀਂ ਸੱਬ  ਨੂੰ ਇਹ  ਜਾਨਣ ਦੀ ਇੱਛਾ ਰਹਿੰਦੀ ਹੈ ਕਿ  ਸੁਪਨਿਆਂ ਦਾ ਅਸਲ ਵਿਚ ਸਾਡੀ ਜ਼ਿੰਦਗੀ ਨਾਲ ਕਿ ਤਲਕ  ਹੈ.  ਯੂਨਾਨੀ ਅਤੇ ਰੋਮਨ ਯੁੱਗਾਂ ਦੌਰਾਨ, ਸੁਪਨਿਆਂ ਨੂੰ ਧਾਰਮਿਕ ਅਰਥਾਂ ਵਿੱਚ ਸਮਝਿਆ ਜਾਂਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ, ਜੇਕਰ ਤੁਹਾਡਾ ਸੁਪਨਾ ਚੰਗਾ ਹੈ ਤਾਂ ਤੁਸੀਂ ਦੂਜਿਆਂ ਨਾਲ ਸਾਂਝਾ ਕਰਦੇ ਹੋ ਨਹੀਂ ਤਾਂ ਇਹ ਤੁਹਾਡੀ ਆਪਣੀ ਕਹਾਣੀ ਬਣ ਕੇ ਰਹਿ ਜਾਂਦਾ ਹੈ ਤੇ ਤੁਸੀਂ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹੋ.

81 /25.1.2024:

ਸੱਚ ਕਹਾਂ ਤਾਂ…. ਇਹ ਹੈ :-

ਅਸੀਂ ਸਾਰੇ ਸੁਪਨੇ ਵੇਖਦੇ ਹਾਂ ਅਤੇ ਹਰ ਇੱਕ ਨੂੰ ਨਿੱਜੀ ਪੱਧਰ ‘ਤੇ ਅਨੁਭਵ ਕੀਤਾ ਜਾਂਦਾ ਹੈ, ਪਰ ਉਹਨਾਂ ਦੀ ਵਿਆਖਿਆ ਕਰਨਾ ਅਤੇ ਉਹਨਾਂ ਦਾ ਅਸਲ ਵਿੱਚ ਕੀ ਮਤਲਬ ਹੈ ਇਹ ਸਮਝਣਾਂ ਅੱਜੇ ਵੀ ਸਾਡੇ ਸਾਰਿਆਂ ਲਈ ਇੱਕ ਰਹੱਸ ਹੈ। ਕਹਿੰਦੇ ਨੇ, ਸੁਪਨਿਆਂ ਦਾ ਇਤਿਹਾਸ, 5,000 ਸਾਲ ਪਹਿਲਾਂ ਦਾ ਹੈ। ਸਿਰਫ਼ ਮੈਨੂੰ ਹੀ ਨਹੀਂ ਸੱਬ ਨੂੰ ਇਹ ਜਾਨਣ ਦੀ ਇੱਛਾ ਰਹਿੰਦੀ ਹੈ ਕਿ ਸੁਪਨਿਆਂ ਦਾ ਅਸਲ ਵਿਚ ਸਾਡੀ ਜ਼ਿੰਦਗੀ ਨਾਲ ਕਿ ਤਲਕ ਹੈ. ਯੂਨਾਨੀ ਅਤੇ ਰੋਮਨ ਯੁੱਗਾਂ ਦੌਰਾਨ, ਸੁਪਨਿਆਂ ਨੂੰ ਧਾਰਮਿਕ ਅਰਥਾਂ ਵਿੱਚ ਸਮਝਿਆ ਜਾਂਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ, ਜੇਕਰ ਤੁਹਾਡਾ ਸੁਪਨਾ ਚੰਗਾ ਹੈ ਤਾਂ ਤੁਸੀਂ ਦੂਜਿਆਂ ਨਾਲ ਸਾਂਝਾ ਕਰਦੇ ਹੋ ਨਹੀਂ ਤਾਂ ਇਹ ਤੁਹਾਡੀ ਆਪਣੀ ਕਹਾਣੀ ਬਣ ਕੇ ਰਹਿ ਜਾਂਦਾ ਹੈ ਤੇ ਤੁਸੀਂ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹੋ.

 

82/26.1.2024:

ਸੱਚ ਕਹਾਂ ਤਾਂ…. ਇਹ ਹੈ :-

ਕਈ ਵਾਰੀ ਅਸੀਂ ਸੁਣੀ ਸੁਣਾਈ ਗੱਲ ਤੇ ਵੀ ਵਿਸ਼ਵਾਸ ਕਰ ਲੈਂਦੇ ਹਨ ਪਰ ਇਹ ਗਲਤ ਧਾਰਨਾ ਹੈ ਕਿਓਂਕਿ ਜੱਦ  ਤੱਕ  ਤੁਸੀਂ ਆਪਣੇ ਕਣੀ ਕੋਈ ਗੱਲ ਨਾ ਸੁਣ ਲਵੋ ਉਸੇ ਤੇ ਵਿਸ਼ਵਾਸ ਨਾ ਕਰੋ ਚਾਹੇ ਉਹ ਤੁਹਾਡੇ ਬਹੁਤ ਹੀ ਨਜ਼ਦੀਕੀ ਨੇ ਕਹੀ  ਹੋਵੇ। ਇਹ ਲਗਦਾ ਤਾਂ ਗ਼ਲਤ ਹੈ ਕਿ ਤੁਹਾਨੂੰ  ਆਪਣੇ ਕਿਸੇ ਨਜ਼ਦੀਕੀ ਤੇ ਵੀ ਵਿਸ਼ਵਾਸ ਨਹੀਂ ਹੈ ਕਿਓਂਕਿ ਆਪ ਸੁਣੀ ਗੱਲ ਤੇ ਜ਼ਿਆਦਾ ਯਕੀਨ ਹੋ ਜਾਂਦਾ ਹੈ. ਜਦਕਿ ਕਾਨੂੰਨ ਲਿਖੇ ਹੋਏ ਸ਼ਬਦਾਂ ਨੂੰ ਮੰਨਦਾ ਹੈ, ਬੋਲੇ-ਸੁਣੇ ਨੂੰ ਨਹੀਂ।

 

83/27.1.2024

ਸੱਚ ਕਹਾਂ ਤਾਂ…. ਇਹ ਹੈ :-

ਹਾਰ ਜਾਂ ਜਿੱਤ ਹਰੇਕ ਖੇਡ ਦਾ ਹਿੱਸਾ ਜਾਂ ਕਹਿ ਲਵੋ ਇਰਾਦਾ ਹੁੰਦੇ ਹਨ. ਜੇਕਰ ਤੁਸੀਂ ਖੇਡੋਗੇ ਤਾਂ ਤੁਹਾਡੀ ਹਾਰ ਜਾਂ ਜਿੱਤ ਨਿਸ਼ਚਿਤ ਹੈ. ਆਮ ਤੋਰ ਤੇ ਇਕ ਦੂਜੇ ਨੂੰ ਹਰਾਉਣ ਦੀ ਦੌੜ ਲੱਗੀ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ. ਪਰ ਜ਼ਿੰਦਗੀ ਵਿਚ ਆਪਣੀ ਤਾਕਤ ਨਾਲ ਆਪਣੀ ਖੇਡ ਖੇੜਦੇ ਰਹੋ. ਆਪਣੇ ਇਰਾਦੇ ਵਿਚ ਇੰਨਾ ਖ਼ਿਆਲ ਜ਼ਰੂਰ ਰੋਕੋ ਕੇ ਤੁਹਾਡੀ ਖੇਡ ਕਿਸੇ ਨੂੰ ਹਰਾਉਣ ਦੇ ਨਜ਼ਰੀਏ ਨਾਲ ਨਾ ਹੋਵੇ ਬਲਕਿ ਆਪ ਜਿੱਤਣ ਦੀ ਦਿਲਚਿਸਪੀ ਨਾਲ ਹੋਵੇ ਤੇ ਦੂਸਰਾ ਆਪਣੇ ਆਪ ਹਰ ਜਾਵੇਗਾ।

 

84/28.1.2024:  ਕਿਸੇ ਦੇ ਨੁਕਸ ਕਢਣ ਤੋਂ ਪਹਿਲਾਂ ਆਪਣੇ ਵਿਚ ਨੁਕਸ ਨੂੰ ਪਹਿਚਾਣ ਲਵੋ, ਹੋ ਸਕਦਾ ਤੁਹਾਡੇ ਵਿਚ ਦੂਸਰਿਆਂ ਨਾਲੋਂ ਜ਼ਿਆਦਾ ਹੋਣ. ਕਿਓਂਕਿ ਕਹਿੰਦੇ ਨੇ ਕਿ ਨੁਕਸ ਨੱਚਣ ਵਾਲੇ ਵਿਚ ਹੁੰਦਾ ਹੈ ਨਾਂ ਕਿ ਵੇਹੜੇ ਜਾਂ ਘੂੰਗਰੁਵਾਂ ਵਿੱਚ, ਕਿਓਂਕਿ ਨੱਚਣ ਵਾਲੇ ਨੇ ਨੱਚਣਾ ਚੰਗੀ ਤਰ੍ਹਾਂ ਨਹੀਂ ਸਿੱਖਿਆ। ਇਸ ਲਈ, ਕੋਈ ਵੀ ਕੰਮ ਨੂੰ ਚੰਗੀ ਤਰ੍ਹਾਂ ਸਿੱਖ ਕੇ ਹੀ ਕਰੋ ਤਾਂ ਜੋ ਤੁਹਾਡੇ ਵਿਚ ਕੋਈ ਨੁਕਸ ਨਾ ਕਢੇ.

 

85/29.1.2024 : ਅੱਜ ਕਲ ਇਕ ਦੂਜੇ ਨੂੰ ਕਿਸੇ ਗੱਲ ਤੇ ਸੁਝਾਵ ਦੇਣਾ ਆਮ ਜੀ ਗੱਲ ਹੈ ਕਿਓਂਕਿ ਹਰੇਕ ਆਪਣੇ ਆਪ ਵਿਚ ਕੁਝ ਨ ਕੁਝ ਸਿਆਣਪ ਰੱਖਦਾ ਹੈ ਤੇ ਇਹ ਚੰਗੀ ਗੱਲ ਹੈ ਜੇਕਰ ਇਸ ਦੇ ਨਾਲ ਕਿਸੇ ਦਾ ਭਲਾ ਹੁੰਦਾ ਹੈ. ਪਰ, ਇਹ ਵੀ ਵੇਖਣ ਵਿਚ ਆਉਂਦਾ ਹੈ, ਕਿ ਕੁਝ ਸੁਝਾਵ ਕਸ਼ਟ ਦੇਣ ਵਾਲੇ ਵੀ ਹੁੰਦੇ ਹਨ. ਪਰ ਕਿਸੇ ਤਜ਼ੁਰਬੇ ਦੇ ਆਧਾਰ ਤੇ ਸਾਂਝੇ ਕੀਤੇ ਜਾਂਦੇ ਹਨ.  ਕਈ ਵਾਰ  ਜੋ ਪਹਿਲੀ ਨਜ਼ਰ ਵਿਚ ਤਾਂ ਬੁਰੇ ਲਗਦੇ ਹਨ ਪਰ ਜਦੋਂ ਉਸ ਦੇ ਨਤੀਜੇ ਚੰਗੇ ਨਜ਼ਰ ਆਉਂਦੇ ਹਨ ਤਾਂ ਅਜਿਹੇ ਦੁੱਖ ਦੇਣ ਵਾਲੇ ਸੁਝਾਵ ਭੁੱਲ ਜਾਂਦੇ ਹਨ.  ਬਾਅਦ ਵਿਚ ਉਹੀ ਸੁਝਾਵ ਹੋਰਾਂ ਲਈ  ਲਾਹੇਵੰਦ ਸਾਬਤ ਹੋਣ ਲੱਗ  ਪੈਂਦੇ  ਹਨ.

86/30.1.2024:

ਆਮ ਤੋਰ ਤੇ ਜ਼ਿਆਦਾ ਤਰ ਲੋਕ, ਹਰੇਕ ਮੁਸ਼ਕਿਲ ਲਈ ਕਿਸੇ ਕੋਲ ਹੀ ਜਾਂਦੇ ਹਨ, ਜਦਕਿ ਕਹਿੰਦੇ ਨੇ ਕਿ, ਤੁਹਾਡੇ ਆਪਣੇ ਅੰਦਰ ਵੀ ਇਸ ਨੂੰ ਹਲ ਕਰਨ ਦੀ ਸਮਰਥਾ ਹੁੰਦੀ ਹੈ. ਜੇਕਰ ਤੁਹਾਡਾ ਮਨ ਉਦਾਸ ਹੈ ਤਾਂ ਜ਼ਿੰਦਗੀ ਵਿਚ ਆਏ ਉਤਾਰ ਝਰਾਵ ਤੋਂ ਸਬਕ ਸਿੱਖੋ ਤੇ ਕਿਸੇ ਡਰ ਜਾਂ  ਚਿੰਤਾ ਤੋਂ ਘਬਰਾਉਣਾ ਨਹੀਂ ਚਾਹੀਦਾ। ਆਪਣੀ ਜ਼ਿੰਦਗੀ ਜੀਣ ਦੇ ਸਲੀਕੇ ਨੂੰ ਥੋੜਾ ਜਿਹਾ ਲਚੀਲਾ ਰੋਖੋ ਜਿਸ ਨਾਲ ਕਿਸੇ ਵੀ ਆਈ ਸਮਸਿਆ ਨੂੰ ਨਜਿੱਠਣਾ ਆਸਾਨ  ਹੋ ਜਾਂਦਾ ਹੈ. ਇਸ ਦੇ ਨਾਲ ਹੀ ਜੇਕਰ ਜ਼ਿੰਦਗੀ ਭਰ ਦੂਜਿਆਂ ਦੇ ਫੈਸਲੇ ਦਾ ਇੰਤਜ਼ਾਰ ਕਰੋਗੇ ਤਾਂ ਤੁਸੀਂ ਸੰਤੁਸ਼ਟ ਨਹੀਂ ਹੋ ਸਕਦੇ। ਜਿਹੋ ਜੇ ਹੋ, ਉਹੋ ਜਿਹੇ ਹੀ ਦਿਖੋ ਤਾਂ ਜ਼ਿਆਦਾ ਬੇਹਤਰ ਹੈ.

87/31.1.2024:

ਤੁਸੀਂ ਆਪਣੀ ਸੋਚ ਤੇ ਦਿਸ਼ਾ ਬਦਲ ਲੋਵੋ, ਸਫਲਤਾ ਤੁਹਾਡੇ ਕੋਲ ਜਰੂਰ ਆਵੇਗੀ।  ਮਾਰਟਿਨ ਲੂਥਰ ਕਹਿੰਦਾ ਹੈ ਕਿ ਜੇਕਰ ਤੁਸੀਂ ਉੱਡ ਨਹੀਂ ਸਕਦੇ ਤਾਂ ਦੌੜੋ, ਜੇਕਰ ਤੁਸੀਂ ਦੌੜ ਨਹੀਂ ਸਕਦੇ ਤਾਂ ਚੱਲੋ, ਜੇਕਰ ਤੁਸੀਂ ਚੱਲ ਨਹੀਂ ਸਕਦੇ ਤਾਂ ਰੇਂਗੋ, ਪਰ ਤੁਸੀਂ ਜੋ ਵੀ ਕਰੋ ਤੁਹਾਨੂੰ ਅੱਗੇ ਵਧਦੇ ਰਹਿਣਾ ਹੈ।ਪਰ ਜਿਨ੍ਹਾਂ ਤੁਸੀਂ ਸੋਚਦੇ ਹੋ, ਉਸ ਤੋਂ ਜ਼ਿਆਦਾ ਕੋਸ਼ਿਸ਼ ਕਰੋਗੇ ਤਾਂ ਹੀ ਕਾਮਯਾਬ ਲੋਕਾਂ ਦੀ ਕਤਾਰ ਵਿਚ ਪਹੁੰਚ ਸਕੋਗੇ।

 

88/1.2.2024: ਦਾਇਰਾ ਹੇਗਾ ਕਿ ਟੁੱਟਦਾ ਹੀ ਨਹੀਂ, ਇਸ ਵਿੱਚੋ ਬਾਹਰ ਨਿਕਲਾਂ  ਤੇ ਗੱਲ ਕਰਾਂ. ਆਪਣੀ ਜ਼ਿੰਦਗੀ ਦੇ ਦਾਇਰੇ ਨੂੰ ਬਹੁਤ ਵੱਢਾ ਸੋਚੋ ਜਰੂਰ ਪਰ ਰੱਖੋ ਉਹਨਾਂ ਕਿ ਹੀ ਜਿਸ ਵਿਚ ਤੁਸੀਂ ਆਪਣੀ ਜ਼ਿੰਦਗੀ ਤੋਂ ਚੰਗੀ ਤਰਾਂ ਬਸਰ ਕਰ ਸਕਦੇ ਹੋ. ਤੁਸੀਂ ਇਸ ਆਪਣੇ ਦਾਇਰੇ  ਵਿਚ ਰਹਿ ਆਪਣੀ ਜ਼ਿੰਦਗੀ ਦਾ ਦਾਇਰਾ ਹੋਲੀ ਹੋਲੀ ਵੱਡਾ  ਕਰ ਸਕਦੇ ਹੋ. ਇਸ ਤਰੀਕੇ ਨਾਲ ਕੀਤਾ ਵੱਢਾ ਦਾਇਰਾ ਜ਼ਿਆਦਾ ਦੇਰ ਤੱਕ ਬਣੇ ਰਹਿਣ ਦੇ ਆਸਾਰ ਬਣਾਈ ਰੱਖਦਾ ਹੈ.

89.2.2.2024: ਸੱਚ ਕਹਾਂ ਤਾਂ…. ਇਹ ਹੈ :-

ਹਰ ਵੇਲੇ ਕੁੱਝ  ਨ ਕੁੱਝ  ਸੋਚਣਾ ਇਨਸਾਨ ਦੀ ਫ਼ਿਤਰਤ  ਹੈ. ਇਹ ਕਲਾ ਸਿਰਫ ਇਨਸਾਨ ਵਿਚ ਇਕ ਲੰਬੇ ਸਮੇਂ ਬਾਅਦ, ਜਾਨਵਰਾਂ ਤੋਂ ਵਿਕਸਿਤ ਹੋ ਕੇ ਆਈ ਹੈ. ਅਜਿਹਾ ਡਾਰਵਿਨ ਦੇ ਸਿਧਾਂਤ ਨੂੰ ਮਨ ਕੇ ਕਿਹਾ ਜਾਂਦਾ ਹੈ. ਪਰ ਜੇ ਅਸੀਂ ਆਪਣੇ ਅਤੀਤ ਬਾਰੇ ਸੋਚਦੇ ਰਹਾਂ ਗੇ  –  ਜੋ ਗੁਜਰ ਚੁੱਕਾ  ਹੈ ਤੇ ਮੁੜ ਕੇ ਵਾਪਿਸ ਨਹੀਂ ਆ ਸਕਦਾ – ਤਾਂ ਅਸੀਂ ਆਪਣੇ ਭਵਿੱਖ ਬਾਰੇ ਕੋਈ ਵਿਉਂਤਬੰਦੀ ਨਹੀਂ ਕਰ  ਸਕਦੇ. ਇਫ ਲਈ  ਬਬਿਹਤਰ  ਇਹ ਹੋਵੇਗਾ ਕਿ ਅਸੀਂ ਅਤੀਤ ਬਾਰੇ ਸੋਚਣ ਦੀ ਬਜਾਇ, ਭਵਿੱਖ ਦੀ ਯੋਜਨਾ ਬਣਾਉਣ ਬਾਰੇ ਸੋਚੀਏ, ਜਿਸ ਨਾਲ ਆਉਣ ਵਾਲਾ ਸਮਾਂ ਬੀਤੇ ਹੋਏ ਸਮੇਂ ਨਾਲੋਂ ਵਧੀਆ ਹੋਵੇ।

 

90/3.2.2024: ਸੱਚ ਕਹਾਂ ਤਾਂ…. ਇਹ ਹੈ :-

ਤਾਸ਼ ਦੀ ਗੱਡੀ ਦੇ ਨਾਲ ਇਕ ਜੋਕਰ ਵੀ ਹੁੰਦਾ ਹੈ. ਆਮ ਤੋਰ  ਤੇ ਉਸ ਨੂੰ ਅਸੀਂ ਜਦੋਂ  ਕੋਈ ਤਾਸ਼  ਦਾ ਪਤਾ ਗੁੰਮ ਜਾਂਦਾ ਜਾਂ ਫੱਟ  ਜਾਂਦਾ ਹੈ, ਉਸ ਦਾ ਇਸਤੇਮਾਲ ਕਰਦੇ ਹਨ. ਇਸ ਨੂੰ ਇੰਝ ਕਹਿ ਲਵੋ ਕਿ ਉਹ ਹਰੇਕ ਪਤੇ ਦੀ ਥਾਂ ਲੈ ਸਕਦਾ ਹੈ. ਜ਼ਿੰਦਗੀ ਨੂੰ ਵੀ ਤਾਸ਼ ਦੇ ਗੱਡੀ ਵਾਂਗੂ ਲੈਣਾ ਚਾਹੀਦਾ ਹੈ.  ਜਦੋਂ ਤੱਕ ਤੁਸੀਂ ਇਸ ਵਿੱਚ ਸੰਪੂਰਨ ਨਹੀਂ ਬਣ ਜਾਂਦੇ, ਸਾਡੇ ਵਿਚਾਰਾਂ ਦਾ ਬਦਲਣਾ ਜਾਰੀ ਰਹਿੰਦਾ ਹੈ.  ਪੱਕੇ  ਵਿਚਾਰਾਂ ਨਾਲ ਜ਼ਿੰਦਗੀ ਦੀ ਜੰਗ ਨੂੰ ਜਿੱਤਣ ਲਈ, ਆਪਣੇ ਹੱਥ  ਵਿਚ ਜੋਕਰ ਵਰਗੀ ਕਲਾ ਰੱਖੋ, ਜੋ ਹਰੇਕ ਔਖੇ ਵੇਲੇ ਤੁਹਾਡੇ ਕੰਮ ਆ ਜਾਵੇ।

 

91/4.2.2024: ਸੱਚ ਕਹਾਂ ਤਾਂ…. ਇਹ ਹੈ :-

ਅਨੁਸ਼ਾਸਨ ਨੂੰ ਨਿਯਮਾਂ ਦੇ ਇੱਕ ਸਮੂਹ ਦੀ ਪਾਲਣਾ ਜਾਂ ਪਾਲਣਾ ਕਰਨ ਵਜੋਂ ਦਰਸਾਇਆ ਗਿਆ ਹੈ। ਜਦੋਂ ਅਸੀਂ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਹੋਰ ਸਥਾਪਿਤ ਹੋ ਜਾਂਦੀ ਹੈ। ਨਿਯਮਾਂ ਅਨੁਸਾਰ ਕੰਮ ਕਰਨਾ ਬਹੁਤ ਮਜ਼ੇਦਾਰ ਹੈ ਅਤੇ ਹਰ ਚੀਜ਼ ਨੂੰ ਸਧਾਰਨ ਅਤੇ ਸਿੱਧਾ ਬਣਾਉਂਦਾ ਹੈ। ਤੁਸੀਂ ਪੱਕੇ ਅਨੁਸ਼ਾਸ਼ਨ ਵਿਚ ਰਹਿ ਕੇ ਇਸ ਗੱਲ ਦਾ ਤਜ਼ੁਰਬਾ ਵੀ ਕਰ ਸਕਦੇ ਹੋ.

92/5.2.2024: ਸੱਚ ਕਹਾਂ ਤਾਂ…. ਇਹ ਹੈ :

ਅਕਸਰ ਲੋਕ ਕੋਈ ਫਲ ਖਰੀਦਣ ਵੇਲੇ ਵੇਚਣ ਵਾਲੇ ਨੂੰ ਪੁੱਛਦੇ  ਨੇ ਕਿ ਇਹ ਮਿੱਠਾ ਹੈ ਤਾਂ ਜਵਾਬ ਹਾਂ  ਵਿਚ ਹੀ ਮਿਲਦਾ ਹੈ. ਪਰ ਬਾਅਦ ਵਿਚ ਉਸੇ  ਫਲ ਨੂੰ ਅਸੀਂ ਨਮਕ  ਲਾ  ਕੇ ਸਵਾਦ  ਨਾਲ  ਖਾਂਦੇ ਹਾਂ . ਸਾਨੂ ਲੋਕਾਂ ਦੀਆਂ ਗੱਲਾਂ  ਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ ਕਿਓੰਕੇ  ਉਹ ਆਪਣੇ ਵਲੋਂ ਚੰਗਾ ਹੀ ਕਹਿੰਦੇ ਨੇ ਪਰ ਜੇਕਰ ਤੁਹਾਨੂੰ ਚੰਗੀ ਨਹੀਂ ਲਗਦੀ ਤਾਂ ਤੁਸੀਂ ਉਸ ਨੂੰ ਨਮਕ ਦੀ ਤਰਾਂ ਕੁਝ ਹੋਰ ਬਦਲਾਵ ਲਿਆ ਕੇ  ਆਪਣੇ ਲਈ  ਚੰਗਾ ਬਣਾ ਸਕਦੇ ਹੋ.

 

93/6.2.2024: ਸੱਚ ਕਹਾਂ ਤਾਂ…. ਇਹ ਹੈ :

ਇਨਸਾਨ ਆਪਣੀ ਮਰਜ਼ੀ ਨਾਲ, ਕੁਝ ਗਲਾਂ ਨੂੰ ਅਪਣਾ ਲੈਂਦਾ ਹੈ ਜਿਹੜੀਆਂ ਉਸ ਨੂੰ ਚੰਗੀਆਂ ਲਗਦੀਆਂ ਹਨ। ਪਰ ਕਹਿੰਦੇ ਨੇ ਕਿ ਜੇਕਰ ਇਨਸਾਨ, ਇਹ ਪੰਜ ਗਲਾਂ ਨੂੰ ਨਾ ਕਰੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਬਣ ਜਾਂਦੀ ਹੈ। ਇਹ ਵੀ ਤਜ਼ੁਰਬੇਕਾਰ ਦਾ ਕਹਿਣਾ ਹੈ ਕਿ ਜ਼ਿੰਦਗੀ ਦਾ ਨਜ਼ਰੀਆ ਕੁੱਝ ਸਮਝਣ ਨਾਲ ਨਹੀਂ ਬਲਕਿ ਕੁੱਝ ਕਰਕੇ ਵਿਖਾਉਣ ਨਾਲ ਬਦਲਿਆ ਜਾ ਸਕਦਾ ਹੈ । ਪਰ ਉਹ ਪੰਜ ਖੂਬਸੂਰਤ ਗਲਾਂ ਨਾ ਕਰਨ ਵਾਲਿਆਂ ਇਹ ਹਨ – ਆਲੋਚਨਾ ਨਾ ਕਰੋ, ਸ਼ਿਕਾਇਤ ਨਾ ਕਰੋ, ਚੀਖ ਚਿੰਘਾਰਾ ਨਾ ਪਾਓ, ਕਿਸੇ ਨੂੰ ਸ਼ਰਾਪ ਨਾ ਦਿਉ ਤੇ ਕਿਸੇ ਦੇ ਨਾਲ ਤੁਲਨਾ ਨਾ ਕਰੋ।

94/7.2.2024: ਸੱਚ ਕਹਾਂ ਤਾਂ…. ਇਹ ਹੈ :

ਇਹ ਅੰਦਾਜ਼ਾ ਲਗਾਉਣਾ ਜਾਂ ਸਮਝਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਕਿ ਕੋਈ ਹੋਰ ਕਿਵੇਂ ਮਹਿਸੂਸ ਕਰਦਾ ਹੈ। ਕੁਝ ਲੋਕ ਦੂਜਿਆਂ ਨਾਲੋਂ ਇਸ ਵਿੱਚ ਬਿਹਤਰ ਹੁੰਦੇ ਹਨ, ਪਰ ਅਭਿਆਸ ਨਾਲ ਹਰ ਕੋਈ ਸੁਧਾਰ ਕਰ ਸਕਦਾ ਹੈ। ਦੂਜਿਆਂ ਨੂੰ ਸਮਝਣਾ ਸਭ ਕੁਝ ਦੇਖਣ ਅਤੇ ਸੁਣਨ ਬਾਰੇ ਹੈ। ਕਿਸੇ ਨੂੰ ਸਮਝਾਉਣ ਤੇ  ਜੇ ਕੋਈ ਨਾ ਸਮਝੇ ਤਾਂ  ਸੱਮਝ  ਲਵੋ ਕਿ ਉਹ ਤੁਹਾਡੀ ਗੱਲ ਨੂੰ ਮਨਣ  ਲਈ ਤਿਆਰ ਨਹੀਂ ਹੈ. ਅਜੇਹੇ ਇਨਸਾਨ  ਨੂੰ ਅੱਗੇ ਤੋਂ ਕੋਈ ਸਲਾਹ ਦੇਣ ਦੀ ਜ਼ਰੂਰਤ  ਨਹੀਂ ਹੈ.

95/11.2.2024: ਸੱਚ ਕਹਾਂ ਤਾਂ…. ਇਹ ਹੈ :

ਪ੍ਰਸ਼ੰਸਾ  ਉਦੇਸ਼ – ਜਿਵੇਂ ਕਿ ਇਹ ਗਾਉਣ, ਨੱਚਣ ਜਾਂ ਆਪਣੇ ਨਿਜ਼ੀ ਸਵਾਰਥ  ਕਰਨ ਨਾਲ ਸਬੰਧਤ ਹੈ – ਇਹ ਤੁਹਾਡੇ ਤੇ ਪ੍ਰਸ਼ੰਸ਼ਾ ਕਰਨ ਵਾਲੇ ਵਿਚਕਾਰ ਇੱਕ ਗੂੜ੍ਹਾ ਸਪੇਸ ਬਣਾਉਣਾ ਹੈ. ਇਸੇ ਤਰਾਂ ਤਾਰੀਫ਼ ਕਰਨਾ ਵੀ ਇਸ ਦੇ ਨਾਲ ਸੰਬੰਧਤ ਹੈ. ਜਾਂ  ਫਿਰ ਅਸੀਂ ਆਲੋਚਨਾ ਕਰਕੇ, ਦੂਸਰੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ.  ਪਰ ਜਦੋ ਤਾਰੀਫ਼  ਜਾਂ ਆਲੋਚਨਾ ਦੋਨੋ ਕੰਮ  ਨਹੀਂ ਕਰਦਿਆਂ ਤਾਂ ਉਹਨਾਂ  ਹਾਲਾਤਾਂ ਹੁੰਦਾ ਉਹੀ ਹੈ ਜਿਸ ਤੇ ਤੁਹਾਡਾ ਯਕੀਨ ਹੁੰਦਾ ਹੈ.

96/12.2.2024: ਸੱਚ ਕਹਾਂ ਤਾਂ…. ਇਹ ਹੈ :

ਪਤਝੜ ਦੀ ਹਵਾ ਵਿਚ ਪੱਤੇ ਵਾਂਗ ਜ਼ਿੰਦਗੀ ਜੀਉਣਾ ਆਸਾਨ ਹੈ, ਉਸ ਦਿਨ ਹਵਾ ਜਿਸ ਦਿਸ਼ਾ ਵਿਚ ਵਗਦੀ ਹੈ ਉਸ ਵੱਲ ਲੈ ਜਾਂਦੀ ਹੈ.  ਪਰ ਇੱਕ ਮਹਾਨ ਜੀਵਨ ਬਣਾਉਣ ਲਈ, ਤੁਹਾਨੂੰ ਵਧੇਰੇ  ਜੋਸ਼ ਨਾਲ ਜਿਉਣਾ ਚਾਹੀਦਾ ਹੈ ਤਾਂ ਜੋ ਤੁਸੀਂ ਕਿਸੇ ਹੋਰ ਦੀ ਬਜਾਏ ਆਪਣੀਆਂ ਸ਼ਰਤਾਂ ‘ਤੇ ਜੀਓ। ਪਰ ਇਸ ਦਾ ਇੱਕ ਹੱਲ ਹੈ. ਜੇਕਰ ਤੁਸੀਂ ਇੱਕ ਰੋਜ਼ਾਨਾ ਆਚਾਰ ਸੰਹਿਤਾ ਬਣਾਉਣ ਲਗ ਪਵੋ. ਸਾਨੂੰ ਹਰ  ਦਿਨ ਦੀ ਕਦਰ ਕਰਨ ਦੀ ਸਹੁੰ ਖਾਣੀ ਚਾਹੀਦੀ ਹੈ ਅਤੇ ਹਰ ਮਿੰਟ ਨੂੰ ਸਮਝਦਾਰੀ ਅਤੇ ਪੂਰੀ ਤਰ੍ਹਾਂ ਵਰਤਣਾ ਚਾਹੀਦਾ ਹੈ।

97/12.2.2024: ਸੱਚ ਕਹਾਂ ਤਾਂ…. ਇਹ ਹੈ :

ਤੁਹਾਡੀ ਨੀਯਤ ਕਿੰਨੀ ਵੀ ਚੰਗੀ ਕਿਓਂ ਨਾ ਹੋਵੇ ਪਰ ਦੁਨੀਆਂ ਤੁਹਾਡੇ ਦਿਖਾਵੇ ਤੋਂ ਪਹਿਚਾਣਦੀ ਹੈ ਤੇ ਇਸ ਦੇ ਨਾਲ ਨਾਲ, ਦਿਖਾਵਾ ਕਿੰਨਾ ਵੀ ਚੰਗਾ ਕਿਓਂ ਨਾ ਹੋਵੇ ਦੁਨੀਆਂ ਤੁਹਾਡੀ ਨੀਯਤ ਤੋਂ ਜਾਣਦੀ  ਹੈ. ਇਸ ਲਈ  ਤੁਹਾਡੀ ਨੀਯਤ ਤੇ ਦਿਖਾਵਾ ਦੋਨੋ ਹੀ ਚੰਗੇ ਹੋਣੇ ਚਾਹੀਦੇ ਹਨ.

98/12.2.2024: ਸੱਚ ਕਹਾਂ ਤਾਂ…. ਇਹ ਹੈ :

ਜ਼ਿੰਦਗੀ ਦੇ ਬੀਤੇ ਦਿਨਾਂ ਦੇ ਤਜ਼ੁਰਬੇ ਤੋਂ ਅਸੀਂ ਬਹੁੱਤ ਕੁੱਝ ਸਿੱਖਦੇ ਹਾਂ ਤੇ ਹੋਰਨਾਂ ਨੂੰ ਸਿਖਾਉਂਦੇ ਵੀ ਹਾਂ. ਇਸ ਵਿਚ ਤੁਹਾਨੂੰ ਮਿਲੀ ਸਿੱਖਿਆ  – ਆਪਣੇ ਘਰ ਤੋਂ, ਸਕੂਲ ਤੋਂ ਜਾਂ ਆਪਣੇ ਆਲੇ ਦੂਵਾਲੇ ਤੋਂ – ਦਾ ਵੀ ਵੱਢਾ ਯੋਗਦਾਨ ਹੁੰਦਾ ਹੈ ਜੋ  ਲੋਕਾਂ ਨੂੰ ਜਾਗਰੁੱਕ ਕਰਨ ਬਹੁਤ ਵਿੱਚ  ਮੱਦਦਗਾਰ  ਹੁੰਦੀ ਹੈ. ਸਿੱਖਿਆ  ਇਕ ਅਜੇਹੀ ਜਾਇਦਾਦ ਹੈ ਜੋ ਕਦੇ ਵੀ ਚੋਰੀ ਨਹੀਂ ਹੋ ਸਕਦੀ ਤੇ ਹਮੇਸ਼ਾ ਤੁਹਾਡੇ ਕੋਲ ਹੀ ਰਹਿੰਦੀ ਹੈ, ਜਿਸ ਦਾ ਇਸਤੇਮਾਲ ਤੁਸੀਂ ਕਿਸੇ ਸਮੇਂ ਆਪਣੇ ਲਈ ਜਾਂ ਦੂਜਿਆਂ ਨੂੰ ਜਾਗਰੂਕ ਕਰਨ ਲਈ ਕਰ ਸਕਦੇ ਹੋ.

99/12.2.2024: ਸੱਚ ਕਹਾਂ ਤਾਂ…. ਇਹ ਹੈ :

ਅਸੀਂ ਆਪਣੇ ਘਰ ਨੂੰ ਸਜਾਉਣ ਲਈ  ਕੋਈ ਕਸਰ ਨਹੀਂ ਛੱਡਦੇ ਪਰ ਇਸ ਗੱਲ ਦਾ ਧਿਆਨ  ਰੱਖਣ ਦੇ ਲੋੜ ਹੈ ਕਿ ਘਰ ਵਿਚ ਪਈ ਹਰੇਕ ਚੀਜ਼ ਦਾ – ਬੁਰਾ ਜਾਂ  ਚੰਗਾ – ਅਸਰ ਤੁਹਾਡੀ ਜ਼ਿੰਦਗੀ ਤੇ ਪੈਂਦਾ ਹੈ. ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਘਰ ਵਿੱਚ ਰਹਿਣਾ ਚਾਹੁੰਦੇ ਹਨ ਜੋ ਆਰਾਮਦਾਇਕ, ਸ਼ਾਂਤ ਅਤੇ ਸਾਨੂੰ ਤਰੋਤਾਜ਼ਾ ਹੋਵੇ। ਇਹ ਜਾਣਨਾ ਮਹੱਤਵਪੂਰਨ ਹੈ ਕਿ ਘਰ ਵਿੱਚ ਰਹਿਣ ਵਾਲੇ ਲੋਕ ਘਰ ਦੇ ਅੰਦਰਲੀ ਊਰਜਾ ਤੋਂ ਪ੍ਰਭਾਵਿਤ ਹੁੰਦੇ ਹਨ. ਸਕਾਰਾਤਮਕ ਊਰਜਾ ਨੂੰ ਉਤਸ਼ਾਹਤ ਕਰਨ, ਸਦਭਾਵਨਾ ਪੈਦਾ ਕਰਨ, ਅਤੇ ਤੁਹਾਡੇ ਰਹਿਣ ਵਾਲੀ ਥਾਂ ਵਿੱਚ ਸ਼ਾਂਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਘਰੇਲੂ ਸਜਾਵਟ ਦਾ ਵੀ ਹੋਣਾ ਜਰੂਰੀ ਹੈ. ਇਸ ਲਈ  ਘਰ ਨੂੰ ਸਜਾਉਣ ਵਿਚ ਕੰਜੂਸੀ ਅਤੇ  ਨਾਸਮਝੀ  ਨਾ ਵਰਤੋਂ.

100/12.2.2024: ਸੱਚ ਕਹਾਂ ਤਾਂ…. ਇਹ ਹੈ :

ਸੱਚ ਕਹਾਂ ਤਾਂ…. ਇਹ ਹੈ ਦੇ ਕਾਲਮ ਦੇ ਅੱਜ  ਮੇਰਾ 100 ਵਾਂ ਦਿਨ ਹੈ. ਮੈਨੂੰ ਪਤਾ ਹੀ ਨਹੀਂ ਚਲਿਆ ਕਿ ਬੜੀ ਆਸਾਨੀ ਨਾਲ ਬੀਨ ਗਏ. ਮੇਰਾ ਹਰ ਵਾਰੀ ਕੁੱਝ  ਨਵਾਂ ਕਰਨ ਨੂੰ ਦਿਲ ਕਰਦਾ ਹੈ. ਇਸ ਲਈ  ਇਸ ਸਿਲਸਿਲੇ ਨੂੰ ਹੁਣ ਬੰਦ ਕਰ ਰਿਹਾ ਹਾਂ ਤੇ ਕੁੱਝ  ਹੋਰ ਕਰਨ ਲਈ ਸੋਚ ਰਿਹਾਂ ਹਾਂ.  ਇਸ ਦੌਰਾਨ ਮੈਂ ਇਹ ਦੇਖਿਆ ਹੈ ਕਿ ਲੋਕਾਂ ਦੇ ਕਿਤਾਬਾਂ ਪੜ੍ਹਨ ਵਿੱਚ  ਰੁੱਚੀ ਘਟ ਰਹੀ ਹੈ ਤੇ ਇਸ ਨੂੰ ਪ੍ਰਫੁੱਲਤ  ਕਰਨ ਲਈ, ਹਰੇਕ ਨੂੰ ਚਾਹੀਦਾ ਹੈ ਕਿ ਕਿਸੇ ਵੀ ਮੌਕੇ ਤੇ ਮਮੈਂਟੋ ਦੇਣ ਦੀ ਬਜਾਇ, ਪੜਨ ਲਈ ਕਿਤਾਬਾਂ ਦਿਤੀਆਂ ਜਾਣ.  ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ  ਕੱਲ ਭਾਸ਼ਾ ਵਿਭਾਗ ਵਲੋਂ ਕਵੀ ਦਰਬਾਰ ਵਿਚ ਸ਼ਿਰਕਤ ਕਰਨ ਵਾਲੇ ਸ਼ਾਇਰਾਂ ਨੂੰ ਕਿਤਾਬਾਂ ਦੇ ਕੇ ਸਨਮਾਨਿਆ ਗਿਆ. ਤੁਹਾਡੇ ਸੁਝਾਵ ਦਾ ਮੇਨੂ ਇੰਤਜ਼ਾਰ ਰਹੇ ਗਏ ਕਿ ਹੁਣ ਕਿਹੜੀ ਨਵੀ ਪਿਰਤ ਨਾਲ ਤੁਹਾਡੇ ਸੰਗ ਆਪਣੇ ਆਪ ਨੂੰ  ਪੇਸ਼  ਕਰਾਂ।

101: ਇਕ ਚਿੱਠੀ ਮੇਰੇ ਵੱਲੋਂ ਕਿਸੇ ਵਿਅਕਤੀ ਨੂੰ ਜਲਦਬਾਜ਼ੀ ਜਾਂ ਗੁੱਸੇ ਵਿੱਚ ਲਿਖੀ ਗਈ ਸੀ, ਪਰ ਉਸ ਨੋ ਪੋਸਟ ਨਹੀਂ ਕੀਤਾ ਗਿਆ ਅਤੇ ਉਹ ਅਜੇ ਵੀ ਮੇਰੀ ਪੁਰਾਣੀ ਡਾਇਰੀਆਂ ਵਿੱਚ ਕੋਈ 30 ਸਾਲਾਂ ਤੋਂ ਪਈ ਹੈ. ਮੈਨੂੰ ਇੰਝ ਲਗਦਾ ਹੈ ਕਿ ਮੈਂ ਸ਼ਾਇਦ ਇੱਕ ਉਸ ਸਮੇਂ ਮੈਂ ਇਕ ਸਕਿੰਟ ਦੇ ਲਈ ਉਸ ਪ੍ਰਤੀਕਰਮਾਂ ਨੂੰ ਤੋਲਿਆ ਹੋਵੇਗਾ ਤੇ ਪੋਸਟਕਾਰਡ ਦੇ ਜਵਾਬ ਵਿੱਚ ਮੇਰੇ ਦੁਆਰਾ ਲਿਖੀ ਚਿੱਠੀ ਨੂੰ ਪੋਸਟ ਨਾ ਕਰਨ ਬਾਰੇ ਸੋਚਿਆ ਵੀ ਹੋਵੇਗਾ ਕਿ ਉਸਦੇ ਅਤੇ ਮੇਰੇ ਵਿਚਕਾਰ ਕਿ ਫਰਕ ਰਹਿ ਜਾਏਗਾ। ਸ਼ਾਇਦ ਮੇਰਾ ਫੈਸਲਾ ਸਹੀ ਸੀ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਹੈ.