FANKLY SPEAKING – 101-200 IN PUNJABI

ਸੱਚ ਕਹਾਂ ਤਾਂ…. ਇਹ ਹੈ  – 101 – 200

101: ਇਕ ਚਿੱਠੀ ਮੇਰੇ ਵੱਲੋਂ ਕਿਸੇ ਵਿਅਕਤੀ ਨੂੰ ਜਲਦਬਾਜ਼ੀ ਜਾਂ ਗੁੱਸੇ ਵਿੱਚ ਲਿਖੀ ਗਈ ਸੀ, ਪਰ ਉਸ ਨੋ ਪੋਸਟ ਨਹੀਂ ਕੀਤਾ ਗਿਆ ਅਤੇ ਉਹ ਅਜੇ ਵੀ ਮੇਰੀ ਪੁਰਾਣੀ ਡਾਇਰੀਆਂ ਵਿੱਚ ਕੋਈ 30 ਸਾਲਾਂ ਤੋਂ ਪਈ ਹੈ. ਮੈਨੂੰ ਇੰਝ ਲਗਦਾ ਹੈ ਕਿ ਮੈਂ ਸ਼ਾਇਦ ਇੱਕ ਉਸ ਸਮੇਂ ਮੈਂ ਇਕ ਸਕਿੰਟ ਦੇ ਲਈ ਉਸ ਪ੍ਰਤੀਕਰਮਾਂ ਨੂੰ ਤੋਲਿਆ ਹੋਵੇਗਾ ਤੇ ਪੋਸਟਕਾਰਡ ਦੇ ਜਵਾਬ ਵਿੱਚ ਮੇਰੇ ਦੁਆਰਾ ਲਿਖੀ ਚਿੱਠੀ ਨੂੰ ਪੋਸਟ ਨਾ ਕਰਨ ਬਾਰੇ ਸੋਚਿਆ ਵੀ ਹੋਵੇਗਾ ਕਿ ਉਸਦੇ ਅਤੇ ਮੇਰੇ ਵਿਚਕਾਰ ਕਿ ਫਰਕ ਰਹਿ ਜਾਏਗਾ। ਸ਼ਾਇਦ ਮੇਰਾ ਫੈਸਲਾ ਸਹੀ ਸੀ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਹੈ.

 

102:ਕਿਸ ਨੂੰ ਚੰਗਾ ਜਾਂ  ਮਾੜਾ ਕਹੀਏ? ਇਸ ਦੀ ਲੋੜ ਨਹੀਂ ਹੈ ਬਸ ਚੰਗੇ ਇਨਸਾਨ ਨਾਲ ਨੇੜਤਾ ਰੱਖ ਲਵੋ ਤੇ ਮਾੜੇ ਤੋਂ  ਦੂਰੀ। ਮਾੜਾ ਇਨਸਾਨ ਆਪਣੇ ਆਪ ਤੁਹਾਡੀ ਦੂਰੀ ਨੂੰ ਨਾਪ ਲਾਵੇਗਾ ਤੇ ਇਸ ਨੂੰ ਨੇੜਤਾ ਵਿਚ ਬਦਲਣ ਲਈ,  ਦੂਰੀ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗਾ।

103: ਰਾਜਨੀਤੀ ਨੂੰ ਅਕਸਰ “ਗੰਦੀ ਖੇਡ” ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਰਣਨੀਤੀਆਂ ਅਤੇ ਵਿਵਹਾਰ ਸ਼ਾਮਲ ਹੋ ਸਕਦੇ ਹਨ ਜੋ ਸ਼ਕਤੀ ਜਾਂ ਪ੍ਰਭਾਵ ਪ੍ਰਾਪਤ ਕਰਨ ਲਈ ਅਨੈਤਿਕ ਜਾਂ ਹੇਰਾਫੇਰੀ ਵਾਲੇ ਲੱਗ ਸਕਦੇ ਹਨ। ਹਾਲਾਂਕਿ, ਰਾਜਨੀਤੀ ਵਿੱਚ ਹਰ ਕੋਈ ਅਜਿਹੇ ਵਿਵਹਾਰ ਵਿੱਚ ਸ਼ਾਮਲ ਨਹੀਂ ਹੁੰਦਾ ਹੈ, ਅਤੇ ਰਾਜਨੀਤੀ ਦੇ ਸਾਰੇ ਪਹਿਲੂ ਮੂਲ ਰੂਪ ਵਿੱਚ “ਗੰਦੇ” ਨਹੀਂ ਹੁੰਦੇ ਹਨ। ਬਹੁਤ ਸਾਰੇ ਵਿਅਕਤੀ ਆਪਣੇ ਭਾਈਚਾਰਿਆਂ ਦੀ ਸੇਵਾ ਕਰਨ ਅਤੇ ਸਕਾਰਾਤਮਕ ਤਬਦੀਲੀਆਂ ਕਰਨ ਦੇ ਸੱਚੇ ਇਰਾਦਿਆਂ ਨਾਲ ਰਾਜਨੀਤੀ ਵਿੱਚ ਦਾਖਲ ਹੁੰਦੇ ਹਨ। ਰਾਜਨੀਤੀ ਬਹਿਸ, ਸਮਝੌਤਾ ਅਤੇ ਤਰੱਕੀ ਲਈ ਇੱਕ ਪਲੇਟਫਾਰਮ ਵੀ ਹੋ ਸਕਦੀ ਹੈ। ਆਖਰਕਾਰ, “ਗੰਦੀ ਖੇਡ” ਵਜੋਂ ਰਾਜਨੀਤੀ ਦੀ ਧਾਰਨਾ ਪ੍ਰਸੰਗ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੇ ਵਿਵਹਾਰ ਦੇ ਅਧਾਰ ‘ਤੇ ਬਦਲਦੀ ਹੈ।

104: ਕੁੱਦਰਤ ਦਾ ਇਕ ਅਸੂਲ ਹੈ ਕਿ ਜੋ ਵੀ ਤੁਸੀਂ ਦਿੰਦੇ ਹੋ ਉਹ ਤੁਹਾਡੇ ਕੋਲ ਵਾਪਿਸ ਆ ਜਾਂਦਾ ਹੈ. ਇਹ ਗੱਲ ਨਿਊਟਨ ਨੇ ਆਪਣੇ ਤੀਸਰੇ ‘ਲਾ ਆਫ ਮੋਸ਼ਨ’ ਵਿਚ ਦਰਸਾਈ ਹੈ. ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਬਾਰੇ ਟਿਪਣੀ ਨਾ ਕਰਨ ਤੇ ਇਸ ਤੇ ਤੁਹਾਨੂੰ ਪਹਿਲਾਂ ਉਹਨਾਂ ਬਾਰੇ ਵੀ ਟਿਪਣੀ ਕਰਨੀ ਬੰਦ ਕਰਨੀ ਪਵੇਗੀ। ਸਾਡੀ ਸੋਚ ਵਿਚ ਇਨੀ  ਸ਼ਕਤੀ ਹੈ ਕਿ ਕਈ ਵਾਰ ਬਿਨਾ ਕੁੱਝ  ਕਹਿ ਕੇ ਵੀ ਦੂਸਰੇ ਨੂੰ ਪਤਾ ਲੱਗ  ਜਾਂਦਾ ਹੈ ਕਿ ਅਸੀਂ ਕਿ ਕਹਿਣਾ ਚਾਹੁੰਦੇ ਹਾਂ.  ਇਸ ਲਈ ਅਸਲ ਸ਼ਕਤੀ ਸਾਡੇ ਅੰਦਰ ਹੈ. ਆਪਣੇ ਦਰਦ ਤੇ ਹੀ ਨਿਸ਼ਾਨਾ ਰੱਖੋ ਨਾ ਕਿ ਦੂਸਰੇ ਦੇ ਦਰਦ ਤੇ. ਭਾਵੇਂ  ਇਹ ਕੰਮ  ਬਹੁਤ ਔਖਾ ਹੈ ਪਰ ਇਸ ਵਿਚ ਸਕੂਨ ਜਰੂਰ ਹੈ. ਲੋਕ ਕਿ ਕਹਿੰਦੇ ਹਨ ਇਸ ਬਾਰੇ ਨਾ ਸੋਚੋ। ਬਸ ਮਸਤ  ਰਹੋ ਤੇ ਆਪਣੇ ਦਿਲ ਦੀ ਸੁਣੋ.

105: ਕਿਸੇ ਦੀ ਉਦਾਸੀ ਨੂੰ ਖੁਸ਼ੀ ਵਿਚ ਬਦਲਣ ਲਈ, ਉਸ ਉਦਾਸ ਇਨਸਾਨ ਜਦੋਂ  ਕੋਈ ਕੰਮ ਲਈ ਤਿਆਰੀ ਕਰ ਰਿਹਾ ਹੋਵੇ ਤਾਂ ਉਸ ਨੂੰ ਇਕ ਕਾਗਜ਼ ਲਪੇਟ ਕੇ ਦੇ ਦੇਣਾ ਇਸ ਵਿਸ਼ਵਾਸ ਨਾਲ ਕਿ ਸਬ ਕੁਝ ਵਧੀਆ ਹੀ ਹੋਵੇ ਗਏ ਤੇ ਨਾਲ ਹਦਾਇਤ ਵੀ ਕਰ ਦੇਣਾ ਕਿ ਇਸ ਨੂੰ ਕੰਮ ਹੋਣ ਤੋਂ ਬਾਅਦ ਖੋਲ ਕੇ ਵੇਖਣਾ ਹੈ ਤੇ ਇਸ ਨੂੰ ਹਮੇਸ਼ ਆਪਣੇ ਕੋਲ ਰੱਖੇ। ਇਸ ਵਿਸ਼ਵਾਸ ਨਾਲ ਉਹ ਬਹੁਤ ਮੇਹਨਤ ਕਰੇਗਾ ਤੇ ਕਾਮਯਾਬ ਹੋ ਜਾਏਗਾ ਤੇ ਜਦੋਂ ਉਸ ਲਪੇਟ ਹੋਏ ਕਾਗਜ਼ ਨੂੰ ਖੋਲ ਕੇ ਵੇਖੇਗਾ ਤਾਂ ਹੈਰਾਨ ਹੋ ਜਾਏਗਾ ਕਿ ਉਸ ਵਿਚ  ਪੜ੍ਹਨ ਲਈ ਕੁੱਝ  ਵੀ ਨਹੀਂ  ਸੀ. ਇਸ ਤੋਂ ਇਹ ਸਿਖਿਆ ਮਿਲਦੀ ਹੈ ਕਿ ਕੋਈ ਮੰਤਰ ਜਾਂ ਜਾਪ  ਦੀ ਲੋੜ ਨਹੀਂ, ਬੱਸ, ਆਪਣੀ ਮੰਜ਼ਿਲ ਨੂੰ ਪਾਉਣ ਲਈ, ਸਿਰਫ਼ ਮੇਹਨਤ ਕਰਨ ਦੀ ਲੋੜ ਹੈ. ਤੁਸੀਂ ਵੀ ਇਸ ਦੇ ਤਜ਼ੁਰਬਾ ਕਰਕੇ ਵੇਖ ਲੈਣਾ.

 

 

 

106/23-2-2024: ਸੱਚ ਕਹਾਂ ਤਾਂ… ਇਹ ਹੈ

ਹਰ ਇਕ ਇਨਸਾਨ ਵਿਚ ਕੋਈ ਨਾ ਕੋਈ ਆਦਤ ਹੁੰਦੀ ਹੈ. ਜਿਵੇਂ ਅਸੀਂ ਹੋਰ ਕਈ ਗੱਲਾਂ ਲਈ  ਜਾਗਰੂਕ ਰਹਿੰਦੇ ਹਨ, ਉਸੇ ਤਰਾਂ ਆਪਣੀਆਂ ਆਦਤਾਂ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਦੂਜਿਆਂ ਨੂੰ ਪਸੰਦ ਨਹੀਂ ਹਨ, ਲਈ  ਵੀ ਥੋੜਾ ਜਿਹਾ ਸਾਵਧਾਨ ਰਹੋ. ਆਪਣੀ ਆਦਤ ਤੇ ਵਿਹਾਰ ਦੇ ਵਿਚਕਾਰ ਥੋੜੇ ਜਿਹੇ ਫਰਕ ਨੂੰ ਸਮਝੀਏ। ਜ਼ਿਆਦਾ ਤੋਰ ਤੇ ਆਦਤਾਂ ਇਨਸਾਨ ਨੂੰ ਮਜ਼ਬੂਰ ਬਣਾ ਦਿੰਦਿਆਂ ਹਨ ਤੇ ਬਾਰ ਬਾਰ ਕੀਤੀਆਂ ਜਾਂਦੀਆਂ ਹਨ. ਇਸ ਲਈ  ਜਰੂਰੀ ਇਹ ਹੈ ਕਿ ਅਸੀਂ ਆਪਣੇ ਵਿਹਾਰ ਨੂੰ ਸਿਖੀਏ। ਕਹਿੰਦੇ ਨੇ ਅਰਜੁਨ ਅਦਭੁਤ ਸਨ ਤੇ ਇਸੇ ਲਈ ਸ਼੍ਰੀ ਕ੍ਰਿਸ਼ਨ ਨੇ ਗੀਤਾ ਸੁਨਾਣ ਲਈ ਅਰਜੁਨ ਨੂੰ ਚੁਣਿਆ। ਪਰ ਅਰਜੁਨ ਦੀ ਇਕ ਆਦਤ ਸੀ ਕਿ ਉਹ ਪਲਾਯਨ ਕਰ ਜਾਂਦੇ ਸੀ. ਇਸੇ ਤਰਾਂ ਲਕਸ਼ਮਣ ਦੀ ਆਦਤ ਸੀ,  ਹਰੇਕ ਗੱਲ ਤੇ ਗੁੱਸਾ ਆ ਜਾਂਦਾ ਸੀ ਤੇ ਇਸੇ ਗੁੱਸੇ ਵਿਚ ਭਰਤ  ਦਾ ਅਪਮਾਨ ਕੀਤਾ ਦਿਤਾ  ਤੇ ਬਾਅਦ  ਵਿਚ ਪਸ਼ਤਾਵਾ ਵੀ ਹੋਇਆ। ਇਸੇ ਤਰਾਂ ਸਾਡੇ ਅੰਦਰ ਇਕ ਅਰਜੁਨ ਤੇ ਲਕਸ਼ਮਣ ਹਨ ਜੋ ਆਪਣੀ ਆਦਤਾਂ ਤੋਂ ਮਜ਼ਬੂਰ ਹਨ. ਇਸ ਲਈ  ਜਰੂਰੀ ਹੈ ਕਿ ਅਸੀਂ ਆਪਣੀਆਂ ਆਦਤਾਂ ਨੂੰ ਕੰਟਰੋਲ ਵਿਚ ਰੱਖੀਏ ਅਤੇ ਆਪਣੇ ਵਿਹਾਰ ਨੂੰ ਹੋਰ ਬੇਹਤਰ ਤਰਾਸ਼ੀਏ।

107/23-2-2024: ਸੱਚ ਕਹਾਂ ਤਾਂ… ਇਹ ਹੈ – ਅਸੀਂ ਆਪਣੀ ਖੁਲੀ ਅੱਖ ਨਾਲ ਇਹ ਖੂਬਸੂਰਤ ਦੁਨੀਆਂ ਵੇਖਦੇ ਹਾਂ ਪਰ ਨੇਤਰਹੀਣ ਇਸ ਨਜ਼ਾਰੇ ਤੋਂ ਵਾਂਝੇ ਹਨ ਤੇ ਉਹ ਆਪਣੇ ਅੰਦਰ ਇਕ ਵੱਖਰੀ ਤਾਕਤ ਰੱਖਦੇ ਹਨ ਜਿਸ ਨਾਲ ਦੁਨੀਆਂ ਹਰੇਕ ਖੂਬਸੂਰਤ ਤੇ ਬਦਸੂਰਤ ਬਾਰੇ ਸਮਝ ਸਕਦੇ ਹਨ. ਪਰ ਕਹਿੰਦੇ ਨੇ ਸਬ ਤੋਂ ਬੇਹਤਰੀਨ ਨਜ਼ਰ ਉਹ ਹੈ ਜਿਹੜੀ ਆਪਣੀ ਕਮੀਆਂ ਨੂੰ ਵੇਖ ਸਕਦੀ ਹੈ ਤੇ ਸਬ ਤੋਂ ਵਧੀਆ ਇਨਸਾਨ ਉਹ ਹੈ ਜੋ ਉਹਨਾਂ ਕਮੀਆਂ ਨੂੰ ਸੁਧਾਰ ਲੈਂਦਾ ਹੈ.

108/25-2-2024 ਸੱਚ ਕਹਾਂ ਤਾਂ…. ਇਹ ਹੈ

ਬੱਚਪਨ ਤੋਂ ਜ਼ਿੰਦਗੀ ਬਹੁਤ ਹੱਲਕੀ ਫੁੱਲਕੀ ਹੁੰਦੀ ਹੈ ਤੇ ਜਿਵੇਂ ਜਿਵੇਂ ਇਨਸਾਨ ਜਵਾਨੀ ਵੱਲ ਨੂੰ ਵਧਦਾ ਹੈ ਉਸ ਦੀਆਂ ਇੱਛਾਵਾਂ ਵੱਧ ਜਾਂਦੀਆਂ ਹਨ ਤੇ ਜ਼ਿੰਦਗੀ ਤੇ ਭਾਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ. ਜਨ ਇੰਜ ਕਹਿ ਲਈਏ ਕਿ ਸਾਡੀਆਂ ਇੱਛਾਵਾਂ ਦਾ ਭਾਰ ਜ਼ਿਆਦਾ ਹੋ ਜਾਂਦਾ ਹੈ ਤੇ ਜ਼ਿੰਦਗੀ ਭਾਰੀ ਭਾਰੀ ਲਗਣ ਲੱਗ ਪੈਂਦੀ ਹੈ. ਇਸ ਆਪਣੀਆਂ ਇਛਾਂਵਾਂ ਨੂੰ ਜਰੂਰਤ ਤੋਂ ਵੱਧ ਵਧਣ ਨਾ ਦਿਓ ਤੇ ਹੱਲਕੀ ਫੁੱਲਕੀ ਜ਼ਿੰਦਗੀ ਦਾ ਆਨੰਦ ਮਾਨੋ।

 

108/25-2-2024 ਸੱਚ ਕਹਾਂ ਤਾਂ…. ਇਹ ਹੈ

ਅਸੀਂ ਸਾਰੇ ਜਾਂਦੇ ਹਨ ਕਿ ਤਾਲਾ ਸਿਰਫ ਇਕ ਚਾਬੀ ਨਾਲ ਹੀ ਖੁਲਦਾ ਹੈ ਪਰ ਕੁਝ ਪੁਰਾਣੇ ਤਾਲੇ ਅਜ਼ੀਬੋ ਗਰੀਬ ਬਣੇ ਹੋਏ 2 ਜਾਂ  3 ਚਾਬੀਆਂ ਨਾਲ ਵੀ ਖੁਲਦੇ ਸਨ.  ਇਹ ਯਾਦ ਰੱਖੋ ਕਿ ਕਾਮਯਾਬੀ ਜਿਹੜੇ ਤਾਲੇ ਵਿਚ ਬੰਦ ਹੁੰਦੀ ਹੈ ਉਹ ਹਮੇਸ਼ਾ ਦੋ ਚਾਬੀਆਂ ਨਾਲ ਹੀ ਖੁਲਦੀ ਹੈ – ਇਕ ਸਖਤ ਮੇਹਨਤ ਤੇ ਦੂਸਰੀ ਪੱਕਾ ਇਰਾਦਾ

 

109/27/2024: ਸੱਚ ਕਹਾਂ ਤਾਂ…. ਇਹ ਹੈ

ਉਂਝ ਤਾਂ ਚਿਰਾਗ ਮਾਚਿਸ ਦੀ ਤੀਲੀ ਨਾਲ ਜਲਾਏ ਜਾਂਦੇ ਹਨ ਪਰ ਸਫਲਤਾ ਦੇ ਚਿਰਾਗ ਸਿਰਫ, ਸਿਰਫ ਮੇਹਨਤ ਨਾਲ ਜਲਦਾ ਹੈ, ਇਸ ਲਈ ਜ਼ਿੰਦਗੀ ਵਿਚ ਮਹਿਨਤ  ਕਰਦੇ ਰਹੋ, ਸਫਲਤਾ ਜਰੂਰ ਮਿਲੇਗੀ।

 

 

 

 

110/28-2-2024: ਸੱਚ ਕਹਾਂ ਤਾਂ…. ਇਹ ਹੈ

ਅਸੀਂ ਇਕ ਦੂਜੇ ਜਦੋਂ ਸਮਝਾਉਣਾ ਹੋਵੇ ਤਾਂ ਕੋਈ ਮਿਸਾਲ ਦੇ ਕੇ ਵੀ ਸਮਝਾਉਂਦੇ ਹਾਂ ਜੋ ਅਸੀਂ ਕਿਸੇ ਤੋਂ ਸੁਣੀ ਜਾਂ  ਵੇਖੀ ਹੁੰਦੀ ਹੈ. ਕਹਿੰਦੇ ਨੇ ਕਿਸੇ ਨੂੰ ਮਿਸਾਲ ਦੇਕੇ ਸਮਝਾਉਣਾ ਸੌਖਾ ਹੁੰਦਾ ਹੈ ਕਿਓਂਕਿ ਅਜਿਹਾ ਇਨਸਾਨ ਕਿਸੇ ਮਿਸਾਲ ਤੋਂ ਜਲਦੀ ਸੱਮਝ ਜਾਂਦਾ ਹੈ.  ਕਿੰਨਾ ਸੌਖਾ ਹੈ ਕਿਸੇ ਨੂੰ ਕੋਈ ਮਿਸਾਲ ਪੇਸ਼ ਕਰਨਾ, ਪਰ ਸੋਚਣ ਵਾਲੀ ਗੱਲ ਇਹ ਹੈ ਕਿ, ਕਿੰਨਾ ਔਖਾ ਹੈ ਆਪਣੇ ਆਪ ਦਾ ਉਸ ਮਿਸਾਲ ਦਾ ਹਵਾਲਾ ਬਣਨਾ।

 

111/29-2-2024: ਸੱਚ ਕਹਾਂ ਤਾਂ…. ਇਹ ਹੈ

2024 ਲੀਪ ਸਾਲ ਹੈ, ਇਸ ਦਾ ਮਤਲੱਬ  ਇਹ  ਹੈ ਕਿ ਇਸ ਸਾਲ ਸਾਨੂੰ  ਬਾਕੀ ਦੇ ਸਾਲਾਂ ਵਿਚ 365 ਦਿਨ ਅਤੇ ਲੀਪ ਸਾਲ ਵਿਚ 366 ਦੀ ਮਿਲਦੇ ਹਨ. ਇਹ ਸਾਲ 4 ਸਾਲਾਂ ਬਾਅਦ ਆਉਂਦਾ ਹੈ. ਕਿਉਂਕਿ ਲੀਪ ਸਾਲ ਦੌਰਾਨ ਸਾਨੂੰ ਇੱਕ ਦਿਨ ਵਾਧੂ ਮਿਲਿਆ ਹੈ, ਫਿਰ ਕਿਉਂ ਨਾ ਇਸ ਸਾਲ ਦੌਰਾਨ ਇਸ ਜ਼ਿਆਦਾ ਮਿਲੇ ਇੱਕ ਦਿਨ ਦੂਜਿਆਂ ਦੀ ਭਲਾਈ ਲਈ ਸਮਰਪਿਤ ਕਰੀਏ  ਅਤੇ ਅਜਿਹੇ ਵਿਅਕਤੀ ਨਾਲ  ਗੁਜ਼ਾਰੀਏ  ਜਿਸ ਨੂੰ ਤੁਸੀਂ ਸਮਾਜ ਤੋਂ ਅਲੱਗ-ਥਲੱਗ ਮਹਿਸੂਸ ਕਰਦੇ ਹੋ?

 

112/1-3-2024: ਸੱਚ ਕਹਾਂ ਤਾਂ…. ਇਹ ਹੈ

ਅਸੀਂ ਕਈ ਵਾਰੀ ਗੱਲ ਨੂੰ ਕਹਿ ਦਿੰਦੇ ਹਨ ਤੇ ਕਈ ਵਾਰੀ ਗੱਲ ਨੂੰ ਮਨ ਵਿਚ ਹੀ ਰਾਖੀ ਰੱਖਦੇ ਹਨ. ਫੈਂਸਲੇ ਤੇ ਦੂਰੀਆਂ  ਵਿਚ ਇਕ ਵੱਡਾ ਫ਼ਰਕ ਇਹ ਹੈ ਕਿ ਜੇ ਮਨ ਦੀ ਗੱਲ ਕਿਸੇ ਨੂੰ ਕਿਹ ਦਿਓ ਤਾਂ ਫੈਂਸਲੇ ਹੋ ਜਾਂਦੇ ਨੇ ਅਤੇ ਜੇ ਗੱਲ ਨੂੰ ਮਨ ਵਿਚ ਹੀ ਰੱਖ ਲਵੋ ਤਾ  ਦੂਰੀਆਂ ਹੋ ਜਾਂਦੀਆਂ ਨੇ.  ਇਸ ਲਈ  ਦੂਰੀਆਂ ਨੂੰ ਵਧਾਉਣ ਦੀ ਬਜਾਏ ਆਪਣੇ ਦਿਲ ਗੱਲ ਨੂੰ ਕਿਸੇ ਨਾਲ ਸਾਂਝਾ ਜ਼ਰੂਰ  ਕਰੋ ਤੇ ਕੋਈ ਨ ਕੋਈ ਫੈਂਸਲਾ ਜ਼ਰੂਰ ਮਿਲ ਜਾਂਦਾ ਹੈ.

 

113/2-3-2024: ਸੱਚ ਕਹਾਂ ਤਾਂ…. ਇਹ ਹੈ

ਜਿੰਦਗੀ ਵਿਚ ਇੱਕ ਕਿਤਾਬ ਦੀ ਤਰ੍ਹਾਂ ਹਰ ਰੋਜ਼ ਇੱਕ ਪੰਨਾ ਨਵੀਂ ਕਹਾਣੀ ਦੇ ਨਾਲ ਜੁੜਦਾ  ਹੈ। ਪਿਛਲੇ ਪੰਨਿਆਂ  ‘ਤੇ ਤੁਸੀਂ ਜੋ ਲਿਖਿਆ ਹੈ, ਤੁਹਾਡੇ ਸੰਪਰਕ ‘ਚ ਕਈ ਲੋਕਾਂ ਨੇ ਪੜ੍ਹੀਆਂ ਹੋਣਾ  ਅਤੇ ਪ੍ਰਤੀਕਰਮ ਵੀ ਵੇਖੇ ਹੋਣਗੇ । ਹੁਣ ਤੁਸੀਂ ਉਸ ਤਜ਼ੁਰਬੇ ਨਾਲ ਅਗਲੇ ਪੰਨੇ ਲਿਖੋ ਤਾਂ ਜੋ  ਤੁਸੀਂ ਇੱਕ ਚੰਗੇ ਪਾਠਕਾਂ ਦੇ ਰੂਪ ਵਿਚ ਆਮ ਆਦਮੀ, ਰਿਸ਼ਤੇਦਾਰਾਂ , ਦੋਸਤਾਂ ਅਤੇ ਜਾਣਕਾਰਾਂ ਨੂੰ ਵੇਖੋ।

 

114/3-3-2024: ਸੱਚ ਕਹਾਂ ਤਾਂ…. ਇਹ ਹੈ

ਜਿੰਦਗੀ ਵਿਚ ਇੱਕ ਕਿਤਾਬ ਦੀ ਤਰ੍ਹਾਂ ਹਰ ਰੋਜ਼ ਇੱਕ ਪੰਨਾ ਨਵੀਂ ਕਹਾਣੀ ਦੇ ਨਾਲ ਜੁੜਦਾ ਹੈ। ਪਿਛਲੇ ਪੰਨਿਆਂ ‘ਤੇ ਤੁਸੀਂ ਜੋ ਲਿਖਿਆ ਹੈ, ਤੁਹਾਡੇ ਸੰਪਰਕ ‘ਚ ਕਈ ਲੋਕਾਂ ਨੇ ਪੜ੍ਹੀਆਂ ਹੋਣਾ ਅਤੇ ਪ੍ਰਤੀਕਰਮ ਵੀ ਵੇਖੇ ਹੋਣਗੇ । ਹੁਣ ਤੁਸੀਂ ਉਸ ਤਜ਼ੁਰਬੇ ਨਾਲ ਅਗਲੇ ਪੰਨੇ ਲਿਖੋ ਤਾਂ ਜੋ ਤੁਸੀਂ ਇੱਕ ਚੰਗੇ ਪਾਠਕਾਂ ਦੇ ਰੂਪ ਵਿਚ ਆਮ ਆਦਮੀ, ਰਿਸ਼ਤੇਦਾਰਾਂ , ਦੋਸਤਾਂ ਅਤੇ ਜਾਣਕਾਰਾਂ ਨੂੰ ਵੇਖੋ।ਲਿਖਣ ਦੇ ਹੁਨਰ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਅਤੇ ਇਹ ਜ਼ਰੂਰੀ ਨਹੀਂ ਕਿ ਇਹ ਲਿਖਣ ਦੇ ਹੁਨਰ ਦਾ ਰਸਤਾ ਹੋਵੇ। ਲਿਖਣ ਦਾ ਹੁਨਰ ਆਮ ਤੌਰ ‘ਤੇ ਅਭਿਆਸ, ਲਿਖਣ ਦੀਆਂ ਵੱਖ-ਵੱਖ ਸ਼ੈਲੀਆਂ ਦਾ ਸਾਹਮਣਾ ਕਰਨਾ, ਵਿਆਪਕ ਤੌਰ ‘ਤੇ ਪੜ੍ਹਨਾ, ਭਾਸ਼ਾ ਅਤੇ ਵਿਆਕਰਣ ਦਾ ਅਧਿਐਨ ਕਰਨਾ, ਅਤੇ ਆਪਣੀ ਆਵਾਜ਼ ਅਤੇ ਦ੍ਰਿਸ਼ਟੀਕੋਣ ਦਾ ਵਿਕਾਸ ਕਰਨ ਨਾਲ ਆਉਂਦਾ ਹੈ. ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਨਫਰਤ ਵਰਗੀ ਭਾਵਨਾ ਨੂੰ ਇਕ ਪਾਸੇ ਰੱਖ ਕੇ ਹੀ ਲਿਖ ਸਕਦੇ ਹੋ. ਪਰ ਫੇਰ ਵੀ ਵੇਲੇ ਕੁਝ ਹੁਨਰ ਦਾ ਸਨਮਾਨ ਕਰਨਾ ਵੀ ਬੰਦਾ ਹੈ ਤੇ ਇਹ ਅਤੇ ਲਿਖਤੀ ਭਾਸ਼ਾ ਦੁਆਰਾ ਵਿਚਾਰਾਂ, ਭਾਵਨਾਵਾਂ ਅਤੇ ਕਹਾਣੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਵਿਅਕਤ ਕਰਨਾ ਹੈ, ਇਸ ਨੂੰ ਸਮਝਣ ਤੋਂ ਆਉਂਦਾ ਹੈ ਤੇ ਲਿਖਣ ਦੀ ਪ੍ਰੇਰਨਾ ਮਿਲਦੀ ਹੈ.

115/4-3-2024: ਸੱਚ ਕਹਾਂ ਤਾਂ…. ਇਹ ਹੈ

 

ਗੱਲਾਂ ਗੱਲਾਂ ਵਿਚ ਕੱਲ  ਮੈਂ ਆਪਣੇ ਨਜ਼ਦੀਕੀ ਨੂੰ ਜੱਦ ਮੈਂ ਇਹ ਪੁੱਛਿਆ ਕਿ ਕੀ ਤੁਸੀਂ ਮਾਂ  ਬਾਪ ਨਾਲ ਰਹਿੰਦੇ ਹੋ ਜਾਂ ਮਾਂ ਬਾਪ ਤੁਹਾਡੇ ਨਾਲ ਰਹਿੰਦੇ ਹਨ ? ਜਵਾਬ ਸੁਣ ਕੇ ਮੇਰਾ ਦਿੱਲ ਖੁਸ਼ ਹੋ ਗਿਆ  ਜੱਦ ਉਹਨਾਂ ਨੇ ਕਿਹਾ, ਅਸੀਂ ਆਪਣੀ ਬਜ਼ੁਰਗ 96 ਸਾਲ ਦੀ ਮਾਤਾ ਨਾਲ ਰਹਿੰਦੇ ਹਾਂ. ਅਜਿਹੇ ਜਵਾਬਾਂ ਵਿਚ ਸੰਸਕਾਰਾਂ ਦੀ ਝੱਲਕ ਨਜ਼ਰ ਆਉਂਦੀ ਹੈ. ਆਪਣੇ ਬਜ਼ੁਰਗ ਮਾਤਾ ਪਿਤਾ ਦਾ ਖ਼ਿਆਲ ਰੱਖਣਾ ਸਾਡਾ  ਸੱਬ  ਦਾ  ਫ਼ਰਜ਼ ਹੀ ਨਹੀਂ  ਬਣਦਾ  ਬਲਕਿ ਜ਼ਿਮੇਵਾਰੀ ਹੈ. ਤੁਸੀਂ ਵੀ ਅਜਿਹਾ ਕਰੋ.

 

116/4-3-2024: ਸੱਚ ਕਹਾਂ ਤਾਂ…. ਇਹ ਹੈ

ਤੁਹਾਡੀ ਆਵਾਜ਼ ਉੱਚੀ ਨਹੀਂ, ਗੱਲ ਉੱਚੀ ਹੋਣੀ ਚਾਹੀਦੀ ਹੈ, ਕਿਓਂਕਿ ਜੇਕਰ ਤੁਹਾਡੀ ਆਵਾਜ਼ ਉੱਚੀ ਹੋਵੇਗੀ ਤਾਂ ਕੁੱਛ ਲੋਕ ਸੁਣਨ ਗੇ  ਪਰ ਜੇਕਰ ਤੁਹਾਡੀ ਗੱਲ ਉੱਚੀ ਹੋਵੇਗੀ, ਮੇਰਾ ਮਤਲੱਬ – ਗੱਲ ਕਹਿਣ ਵਿਚ ਕੋਈ ਪ੍ਰੇਰਨਾ, ਜਾਂ ਬਹੁਤ ਵੱਡਾ ਕਿਸੇ ਚੰਗੇ ਕੰਮ ਦਾ  ਸੰਦੇਸ਼  ਹੋਵੇਗਾ, ਦਿਲਾਂ ਨੂੰ ਛੂਨ ਵਾਲੀ ਹੋਵੇਗੀ – ਤਾਂ ਯਕੀਨ ਕਰੋ, ਬਹੁਤ, ਦੁਬਾਰਾ ਕਹਿਣਾ ਹਾਂ , ਬਹੁਤ ਲੋਕ ਸੁਨਣ ਗੇ.

 

117/5-3-2024: ਸੱਚ ਕਹਾਂ ਤਾਂ…. ਇਹ ਹੈ

ਧੀਰਜ – ਚੁਣੌਤੀਆਂ ਦੀ ਹਾਲਤ ਵਿੱਚ  ਦ੍ਰਿੜਤਾ ਬਣਾਈ ਰੱਖਣ ਦੀ ਕਲਾ ਹੈ। ਇਹ ਸਹੀ ਨਤੀਜ਼ੇ

ਆਉਣ ਤੋਂ ਪਹਿਲਾਂ ਉਸ ਸੱਮਸਿਆ  ਦੇ ਹਲ ਦੀ ਉਡੀਕ ਹੁੰਦੀ ਹੈ.  ਸੋਚ-ਸਮਝ ਕੇ ਫੈਸਲਾ ਲੈਣ ਦੀ ਇਜਾਜ਼ਤ ਦਿੰਦੀ ਹੈ.  ਜਲਦਬਾਜ਼ੀ  ਦੇ ਕਾਰਨ ਅਕਸਰ ਗਲਤੀਆਂ ਹੁੰਦੀਆਂ ਹੁਣ  ਜਾਂ ਮੌਕਾ ਗੁਵਾ ਬੈਠਦੇ ਹਨ. ਇਹ ਇਨਸਾਨ ਨੂੰ ਮੁਸ਼ਕਿਲਾਂ ਨੂੰ ਸਹਿਣ ਵਿੱਚ ਸਮਰੱਥ ਬਣਾਉਂਦਾ ਹੈ। ਇਸ ਤੋਂ ਇਲਾਵਾ, ਧੀਰਜ ਲੋਕਾਂ ਨੂੰ ਸਮਝਾਉਣ ਅਤੇ ਸਹਿਣਸ਼ੀਲਤਾ ਪੈਦਾ ਕਰਨ ਵਿਚ ਮੱਦਦ ਕਰਦੀ ਹੈ. ਅੰਤ ਵਿੱਚ, ਧੀਰਜ ਦਾ ਅਧਿਐਨ ਵਿਅਕਤੀਗਤਵਾਲਾ ਇਨਸਾਨ ਦੀ  ਵਿਕਾਸ ਅਤੇ ਪਾਰਦਰਸ਼ੀ ਦੋਵਾਂ ਸਬੰਧਾਂ ਵਿੱਚ ਖੁਸ਼ਹਾਲੀ ਪੈਦਾ  ਕਰਦੀ ਹੈ.  ਇਸ ਲਾਇ ਹਮੇਸ਼ਾ ਧੀਰਜ ਰੱਖੋ ਤੇ ਕੋਈ ਸੱਮਸਿਆ  ਆਉਣ ਤੇ ਕਾਹਲੀ ਵਿੱਚ  ਫੈਸਲਾਂ ਨਾ ਲਵੋ.

 

118/5-3-2024: ਸੱਚ ਕਹਾਂ ਤਾਂ…. ਇਹ ਹੈ

 

ਅਸੀਂ ਦੁਖੀ ਕਿਓਂ ਹੁੰਦੇ ਹਾਂ ? ਜ਼ਰਾ  ਸੋਚੋ, ਅਸੀਂ ਘਰ, ਕੱਪੜੇ, ਰਿਸ਼ਤੇ, ਮਿੱਤਰ, ਪਿਆਰ ਬਦਲ ਲੈਂਦੇ ਹੈ, ਪਰ ਅਸੀਂ ਆਪਣੇ ਆਪ  ਨੂੰ ਹਾਲਾਤਾਂ ਮੁਤਾਬਿਕ ਨਹੀਂ ਬਦਲਦੇ, ਇਸ ਲਈ  ਅਸੀਂ ਦੁਖੀ ਰਹਿੰਦੇ ਹਨ. ਇਸ ਲਈ, ਹੋਰਾਂ ਚੀਜ਼ਾਂ  ਵਾਂਗ, ਆਪਣੇ ਆਪ ਨੂੰ ਵੀ, ਲੋੜੀਂਦੇ ਹਾਲਾਤਾਂ ਮੁਤਾਬਿਕ ਬਦਲ ਲਈਏ, ਅਸੀਂ ਸੁਖੀ ਹੋ ਜਾਵਾਂਗੇ।

 

119/8-3-2024: ਸੱਚ ਕਹਾਂ ਤਾਂ…. ਇਹ ਹੈ

ਅਸੀਂ ਆਮ ਤੌਰ ਤੇ ‘ਜੇ ਜਾਂ  ਪਰ’ ਦਾ ਇਸਤੇਮਾਲ ਆਪਣੀ ਜ਼ਿੰਦਗੀ ਵਿਚ ਕਰਦੇ ਹਨ. ਸਾਡੀ ਜ਼ਿੰਦਗੀ ਵਿਚ ਕੋਈ ‘ਜੇ ਜਾਂ  ਪਰ’ ਨਹੀਂ ਹੋਣਾ ਚਾਹੀਦਾ ਹੈ. ਜੇਕਰ ਉਹ ਮੌਜੂਦ ਹਨ, ਤਾਂ ਅਸੀਂ ਇਤਫ਼ਾਕ ਵਿੱਚ ਰਹਿ ਰਹੇ ਹਾਂ। ਸਾਡਾ ਵਿਚਾਰ, ਧਾਰਨਾ, ਸੰਕਲਪ,  ਸੰਕਲਪ ਬਹੁਤ ਸਪੱਸ਼ਟ ਹੋਣਾ ਚਾਹੀਦਾ ਹੈ ਤਾਂ ਜੋ ਸਾਨੂੰ ਕਿਸੇ ਨੂੰ ਸਮਝਾਉਣ ਵੇਲੇ “ਜੇ ਜਾਂ  ਪਰ”  ਦੀ ਵਰਤੋਂ ਕਰਨ ਦੀ ਜ਼ਰੂਰਤ ਪਵੇ.

 

 

 

120/9-3-2024: ਸੱਚ ਕਹਾਂ ਤਾਂ…. ਇਹ ਹੈ

ਦੋ ਦਿਨ ਬਹੁੱਤ ਖੁਸ਼ੀ ਨਾਲ ਮਨਾਏ ਜਾਂਦੇ ਨੇ, ਇੱਕ  ਜਦੋ ਤੁਸੀਂ ਇਸ ਦੁਨੀਆਂ ਵਿਚ ਆਉਂਦੇ ਹੋ ਤੇ ਦੂਸਰਾ ਜਿਸ ਦਿਨ ਤੁਹਾਡੀ ਸ਼ਾਦੀ ਹੁੰਦੀ ਹੈ.  ਵੈਸੇ ਤਾਂ, ਜ਼ਿੰਦਗੀ ਵਿਚ ਹੋਰ ਵੀ ਬੜੇ ਖੁਸ਼ੀ ਵਾਲੇ ਦਿਨ ਹੁੰਦੇ ਹਨ ਪਰ ਇਹ ਦੋ ਦਿਨ ਅਹਿਮ ਹੁੰਦੇ ਹਨ. ਮੈਂ ਵੀ ਅੱਜ ਆਪਣੀ ਜ਼ਿੰਦਗੀ ਦੇ ਦੂਸਰੇ ਪੜਾਹ ਵਿਚ ਜਿਸ ਨੂੰ ਸਮਾਜਿਕ ਬੰਧਨ ਕਹਿੰਦੇ ਹਨ, ‘ਆਸ਼ਾ’ (ਸੁਲਤਾਨਪੁਰ ਲੋਧੀ ਤੋਂ) ਦੇ ਨਾਲ, – (9 ਮਾਰਚ 1975) – ਜ਼ਿੰਦਗੀ  ਵਿਚ ਕਈ ਉਤਾਰ ਝੜਾਵ, ਮਜ਼ਬੂਰੀਆਂ ਨੂੰ ਝੱਲਦੇ  ਹੋਏ, ਪਰਿਵਾਰਿਕ ਤੇ ਸਮਾਜਿਕ  ਜੀਵਨ ਨੂੰ ਨਿਭਾਉਂਦੇ ਹੋਏ, 49 ਸਾਲ ਪੂਰੇ ਕਰ ਲਏ ਹਨ. ਇਹ ਇਕ ਚੰਗਾ ਤੇ ਤਜ਼ੁਰਬਕੇਕਰ ਸਫ਼ਰ ਰਿਹਾ ਹੈ ਤੇ ਆਸ ਕਰਦਾ ਸੱਭ  ਦੀਆ ਦੁਵਾਵਾਂ ਦੇ ਨਾਲ ਅਸੀਂ ਕਈ ਹੋਰ ਸਾਲਾਂ ਦਾ ਸਫ਼ਰ ਕਰਾਂਗੇ।  ਜਾਂਦੇ ਜਾਂਦੇ ਇਫ ਤਜ਼ੁਰਬੀਆਂ ਦਾ ਨਿਚੋੜ, ਚੰਗਾ ਸੋਚੀ, ਚੰਗਾ ਕਰੋ ਤੇ ਚੰਗਾ ਹੀ ਪਾਵੋਗੇ।

 

121/10-3-2024: ਸੱਚ ਕਹਾਂ ਤਾਂ…. ਇਹ ਹੈ

 

ਜਿਹੜਾ ਰਸਤਾ ਤੁਹਾਡੀ ਮੰਜਿਲ ਵੱਲ  ਨਹੀਂ ਜਾਂਦਾ, ਉਸ ਨੂੰ ਹਮੇਸ਼ਾ ਲਈ ਛੱਡ ਦੇਣਾ ਚਾਹੀਦਾ ਹੈ ਭਾਂਵੇ ਉਸ ਰਸਤੇ ਕਿੰਨਾ ਸੋਹਣਾ ਪੱਥਰ ਜਾ ਘਾਸ ਲੱਗੀ ਹੋਵੇ। ਅਜਿਹੇ ਰਸਤੇ ਤੇ ਚਲਣਾ ਆਪਣਾ ਸਮਾਂ ਬਰਬਾਦ ਕਰਨਾ ਹੈ. ਆਪਣੀ ਮੰਜ਼ਿਲ ਤੇ ਪਹੁੰਚਣ ਲਈ  ਕੋਈ ਨਵਾਂ ਰਸਤਾ ਚੁਣੋ, ਲਭੋ ਜਾਂ ਕੋਈ ਨਵੇਂ ਰਸਤੇ ਦੀ ਲੀਹ ਪਾ ਦਿਓ ਤਾਂ ਜੋ ਤੁਹਾਡੇ ਪਿੱਛੇ ਆ ਰਹੇ ਲੋਕਾਂ ਤੋਂ ਆਪਣੀਆਂ ਮੰਜਲਾਂ ਤੇ ਪਹੁੰਚਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ.

 

122/11-3-2024: ਸੱਚ ਕਹਾਂ ਤਾਂ…. ਇਹ ਹੈ

 

ਇਹ ਬਹੁਤ ਜਰੂਰੀ ਹੈ ਕਿ, ਤੁਸੀਂ ਪਹਿਲਾਂ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਬਾਅਦ ਵਿਚ ਅਤੇ ਇਸ ਦੀ ਬੜ੍ਹੀ ਵੱਡੀ ਮਿਸਾਲ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਉਹ ਇਹ ਹੈ ਕਿ ਜੇਕਰ ਇਕ ਕੱਚ ਦਾ ਗਲਾਸ ਅਤੇ ਇਕ ਪਲਾਸਟਿਕ ਦਾ ਤੁਹਾਡੇ ਵੱਲ ਸੁਟਿਆ ਜਾਵੇ ਤਾਂ ਤੁਸੀਂ ਕੱਚ ਦੇ ਗਿਲਾਸ ਨੂੰ ਪਹਿਲਾਂ ਕੈਚ ਕਰੋਗੇ। ਇਸੇ ਤਰਾਂ ਜ਼ਿੰਦਗੀ ਵਿੱਚ ਵੀ ਅਜਿਹੇ ਕੰਮਾਂ ਨੂੰ ਪਹਿਲਾਂ ਕਰੋ ਜੋ ਜਰੂਰੀ ਹਨ ਜਿਸ ਦੇ ਨਾਂ ਕੀਤੇ ਬਗੈਰ ਕੋਈ ਨੁਕਸਾਨ ਵੀ ਹੋ ਸੱਕਦਾ ਹੈ ਤੇ ਬਾਕੀ ਦੇ ਕੰਮ  ਬਾਅਦ ਵਿਚ ਕਰੋ.

 

123/12-3-2024: ਸੱਚ ਕਹਾਂ ਤਾਂ…. ਇਹ ਹੈ

ਹਰ ਰੋਜ਼ ਕੁੱਝ  ਨਵਾਂ ਕਰਨਾ, ਲਿਖ ਕੇ, ਬੋਲ ਕੇ, ਜਾਂ  ਕੋਈ ਚੰਗਾ ਸਮਾਜ ਭਲਾਈ ਦਾ ਕੰਮ  ਕਰਕੇ ਜੋ ਸਕੂਨ ਤੁਹਾਨੂੰ ਸਾਰਾ ਦਿਨ ਮਿਲਦਾ ਹੈ ਉਹ ਸ਼ਾਇਦ ਕੁੱਝ  ਨਾਂ  ਕਰਕੇ ਜਾਂ ਅਜਿਹਾ ਕਰਕੇ ਜੋ ਦੂਸਰਿਆਂ ਲਈ ਲਾਹੇਵੰਦ ਨਹੀਂ ਹੁੰਦਾ, ਨਾ ਮਿਲ ਸਕੇਗਾ। ਇਸ ਲਈ  ਕੁੱਝ ਚੰਗਾ ਕਰਨ ਵਿਚ ਹੀ ਆਪਣੀ ਤੇ ਦੂਸਰੀਆਂ ਦੀ ਬੇਹਤਰੀ ਹੈ. ਦੇਰ ਕਿਸ ਗੱਲ ਦੀ, ਅੱਜ ਵੀ ਕੁਝ ਅਜਿਹਾ ਕਰੋ ਜੋ ਪਹਿਲਾਂ ਨਾਲੋਂ ਹੋਰ ਬੇਹਤਰ ਹੋਵੇ।

 

124/133-2024: ਸੱਚ ਕਹਾਂ ਤਾਂ…. ਇਹ ਹੈ

ਕੀ ਤੁਸੀਂ ਕਦੇ  ਸੋਚਿਆ ਹੈ  ਕੋਈ ਹੱਥ ਤੁਹਾਡੇ ਵੱਲ ਕਿਓਂ ਫੈਲਾਂਦਾ ਹੈ? ਕਈ ਇਨਸਾਨ ਜਾਂ ਦੋਸਤ,  ਜ਼ਰੂਰਤ ਵੇਲੇ ਤੁਹਾਡੇ ਕੋਲ ਆਉਂਦੇ ਹਨ ਤੇ ਓਹਨਾ ਦੀ ਮੱਦਦ ਆਪਣੀ ਸਮਰੱਥਾ ਤੇ ਮੰਗਣ  ਵੇਲੇ ਦੀ ਜ਼ਰੂਰਤ ਵੇਖ ਕੇ ਕਰ ਦੇਣੀ ਚਾਹੀਦੀ ਹੈ. ਪਰ ਜੇਕਰ ਕੋਈ ਐਵੇਂ ਹੀ ਸੜਕ ਤੇ ਕੋਈ ਭਿਖਾਰੀ ਮੰਗੇ ਤਾਂ, ਇਕ ਮਿੰਟ ਲਈ  ਜ਼ਰੂਰ  ਸੋਚੋ। ਜੇਕਰ ਉਹ ਕਿਸੇ ਕੰਮ ਕਰਨ ਤੋਂ ਅਸਮਰੱਥ  ਹੈ ਤਾਂ ਉਸ ਦੀ ਮੱਦਦ  ਜਰੂਰੁ ਕਰੋ, ਪੈਸੇ ਨਾਲ ਜਾਂ  ਕੋਈ ਸਮਾਂ ਦੇ ਕੇ ਪਰ ਚੰਗੇ ਭਲੇ ਮੰਗਣ  ਵਾਲੇ ਨੂੰ ਕੰਮ  ਕਰਨ ਦੀ ਨਸੀਅਤ ਦਿਓ. ਤੁਹਾਡੀ ਆਦਤ ਹੀ ਆਉਣ ਵਾਲੇ ਸਮੇਂ ਵਿਚ ਅਜਿਹੇ ਲੋਕਾਂ ਤੇ ਕੰਟਰੋਲ ਕਰ ਸਕੇਗੀ।

 

125/14-3-2024: ਸੱਚ ਕਹਾਂ ਤਾਂ…. ਇਹ ਹੈ

ਆਮ ਤੌਰ ‘ਤੇ, ਅਸੀਂ ਬਾਅਦ ਵਿੱਚ ਪ੍ਰਭਾਵਿਤ ਕਰਨ ਵਾਲੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ, ਬਿਨਾਂ ਸੋਚੇ ਸਮਝੇ, ਗੰਭੀਰ ਜਾਂ ਸਕਾਰਾਤਮਕ, ਟਿੱਪਣੀਆਂ ਕਰਦੇ ਹਾਂ  ਅਤੇ ਸਾਨੂੰ ਅਜਿਹਾ ਕਰਨਾ ਚਾਹੀਦਾ ਵੀ ਹੈ। ਇਹ ਅਸਲ ਟਿੱਪਣੀਆਂ ਤੁਹਾਡੇ ਦਿਲ ਦੀ ਗਹਿਰਾਇਆਂ ਤੋਂ ਅਨਿਆਸ ਨਿਕਲਦੀਆਂ ਹਨ ਅਤੇ ਅਸਲ ਟਿੱਪਣੀਆਂ ਹਨ । ਮੈਂ ਅਤੀਤ ਵਿੱਚ ਦੇਖਿਆ ਹੈ ਕਿ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਸਥਿਤੀ ਵਿੱਚ ਕੋਈ ਟਿੱਪਣੀ ਨਹੀਂ ਕਰਦੇ, ਤਾਂ ਉਹ ਤੁਹਾਡੇ ਦਿਮਾਗ ਵਿੱਚ ਮਜ਼ਬੂਤ ਟਿੱਪਣੀਆਂ ਬਣਦੀਆਂ  ਹੈ ਅਤੇ ਉਸ ਨੂੰ ਕੋਈ ਵੀ  ਵਿਅਕਤੀ ਵੀ ਪੜ੍ਹ ਸਕਦਾ ਹੈ ਜੋ ਤੁਹਾਡੀ ਟਿੱਪਣੀ ਦੀ ਉਮੀਦ ਕਰ ਰਿਹਾ ਹੈ। ਇਸ ਲਈ, ਕੋਈ ਵੀ ਟਿੱਪਣੀ ਨਾ ਕਰਕੇ ਵੀ ਮਜ਼ਬੂਤ ਟਿੱਪਣੀ ਕਰ ਦਿੰਦੇ ਹੋ.

 

126/15-3-2024: ਸੱਚ ਕਹਾਂ ਤਾਂ…. ਇਹ ਹੈ

ਸਾਨੂੰ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਸਾਨੂੰ  ਕੋਈ ਆਪਣੇ ਨਜ਼ਦੀਕ ਨਹੀਂ ਸਮਝਦਾ।  ਇਹ ਗੱਲ ਨਹੀਂ ਹੁੰਦੀ ਬਲਕਿ ਤੁਸੀਂ ਉਸ ਆਪਣੀਆਂ ਅਸਲ ਭਾਵਨਾਵਾਂ ਸਾਂਝੀਆਂ ਨਹੀਂ ਕਰਦੇ। ਤੁਸੀਂ ਤਜ਼ੁਰਬਾ ਕਰਕੇ ਵੇਖ ਸਕਦੇ ਹੋ. ਜਦੋਂ ਤੁਸੀਂ ਆਪਣੀਆਂ ਅਸਲ ਭਾਵਨਾਵਾਂ – ਦਿਲ ਨੂੰ ਛੁਹ ਲੈਣ ਵਾਲਿਆਂ – ਕਿਸੇ ਨੂੰ ਦਿਖਾਉਂਦੇ ਹੋ ਤਾਂ ਤੁਸੀਂ  ਉਸਨੂੰ  ਆਪਣੇ   ਨੇੜੇ ਮਹਿਸੂਸ ਕਰ ਸਕਦਾ ਹੈ.

 

127/16-3-2024: ਸੱਚ ਕਹਾਂ ਤਾਂ…. ਇਹ ਹੈ

ਜਿਹੜਾ ਹੁੱਨਰ ਤੁਸੀਂ ਆਪਣੇ ਹੱਥੀਂ ਕਰ ਸਕਦੇ ਹੋ ਉਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋ ਸਕਦੇ ਹੋ ਤੇ ਕਿਸੇ ਵੀ ਔਖੇ ਵੇਲੇ ਉਸ ਨੂੰ ਵਰਤ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹੋ ਬਸ਼ਰਤੇ ਕੇ ਤੁਹਾਨੂੰ ਕਿਸੇ ਛੋਟੇ ਹੁਨਰ ਵਾਲੇ ਕੰਮ ਕਾਰਨ ਵਿਚ ਸ਼ਰਮ ਨਹੀਂ ਹੈ. ਜੇਕਰ ਤੁਸੀਂ ਆਪਣੇ ਹੁੱਨਰ ਨੂੰ ਕਿੱਸੇ ਹੋਰ ਨੂੰ ਸਿੱਖਾਂ ਦਿੰਦੇ ਹੋ ਤਾਂ ਤੁਸੀਂ ਇਕ ਹੋਰ ਪਰਿਵਾਰ ਨੂੰ ਪਾਲਣ ਲਈ ਸਸਮਰੱਥਾ  ਪੈਦਾ ਕਰ ਦਿੰਦੇ ਹੋ. ਇਸ ਲਈ ਆਪਣੇ ਹੁੱਨਰ ਨੂੰ, ਆਪਣੇ ਨਾਲ ਲੈਕੇ, ਇਸ ਦੁਨੀਆਂ ਤੋਂ ਰੁਕਸੁਤ ਨਾ ਹੋਵੋ ਬਲਕਿ, ਉਸ ਹੁੱਨਰ ਕਿਸੇ ਹੋਰ ਨੂੰ ਸਿੱਖਾਂ ਕੇ ਜਾਵੋ। ਇਸ ਨਾਲ ਇਹ ਰੀਤ ਵੀ ਚਲ ਪਵੇਗੀ ਤੇ ਤੁਹਾਡੇ ਹੁੱਨਰ ਨੂੰ ਯਾਦ ਕਰਕੇ ਤੁਹਾਨੂੰ ਆਪਣੀਆਂ ਯਾਦਾਂ ਵਿਚ ਜ਼ਿੰਦਾ ਰੱਖਿਆ ਜਾਵੇਗਾ।

 

127/16-3-2024: ਸੱਚ ਕਹਾਂ ਤਾਂ…. ਇਹ ਹੈ:

ਵਿੰਸਟਨ ਚਰਚਿਲ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੀ ਪਹਿਲੀ ਜ਼ਿੰਮੇਵਾਰੀ ਗਿਆਨ ਦੇਣਾ ਅਤੇ ਚਰਿੱਤਰ ਨਿਰਮਾਣ ਕਰਨਾ ਹੈ ਨਾ ਕਿ ਵਪਾਰਕ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ। ਪਰ ਹੁਣ ਸਵਾਲ ਇਹ ਹੈ ਕਿ ਅਸੀਂ ਪੜ੍ਹਿਆ ਲਿਖਿਆ ਕਿਸ ਨੂੰ ਕਹੀਏ? ਰੋਜ਼ਾਨਾ ਸਥਿਤੀਆਂ ਦਾ ਸਾਮ੍ਹਣਾ ਕਰਨ ਵਾਲਾ ਵਿਅਕਤੀ ਸਹੀ ਫੈਸਲਾ ਲੈਂਦਾ ਹੈ ਅਤੇ ਸਹੀ ਕਦਮ ਚੁੱਕਣ ਤੋਂ ਨਹੀਂ ਝਿਜਕਦਾ, ਜੋ ਦੂਜਿਆਂ ਦਾ ਬੁਰਾ ਨਹੀਂ ਸੋਚਦਾ, ਜੋ ਆਪਣੀ ਖੁਸ਼ੀ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਉਸਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਅਤੇ ਸਫਲ ਹੋਣ ‘ਤੇ ਨਹੀਂ ਬਦਲਦਾ. ਬੱਸ, ਅਜਿਹੇ ਵਿਅਕਤੀ ਨੂੰ ਅਸੀਂ ਸਹੀ ਅਰਥਾਂ ਵਿਚ ਪੜ੍ਹਿਆ ਲਿਖਿਆ ਕਹਿ ਸਕਦੇ ਹਾਂ।

 

 

 

 

 

 

128/16-3-2024: ਸੱਚ ਕਹਾਂ ਤਾਂ…. ਇਹ ਹੈ

ਤੁਸੀਂ ਆਪਣੀ ਜ਼ਿੰਦਗੀ ਨੂੰ ਖੁੱਦ  ਜਿਉਂਦੇ  ਹੋ. ਇਸ ਨੂੰ ਇਕ ਡਿਕਸ਼ਨਰੀ (ਸ਼ਬਦਕੋਸ਼) ਦੀ ਤਰਾਂ ਬਣਾਓ ਤਾਂ ਜੋ ਤੁਹਾਡੇ ਕੋਲ ਹਰੇਕ  ਗੱਲ ਦਾ ਅਰਥ   ਹੋਵੇ। ਤੁਸੀਂ ਉਦੋਂ ਹੀ ਸਿਰਫ ਓਹਨਾ ਲੋਕਾਂ ਨੂੰ ਅਰਥ ਦੱਸੋ ਜੋ ਤੁਹਾਨੂੰ ਪੁੱਛਦੇ ਹਨ.

 

129/19-3-2024: ਸੱਚ ਕਹਾਂ ਤਾਂ…. ਇਹ ਹੈ

ਇੱਕ ਅਤੇ ਇੱਕ ਗਿਆਰਾਂ ਦਾ ਕੀ ਅਰਥ ਹੈ? ਇਹ ਜੀਵਨ ਦੀਆਂ ਚੀਜ਼ਾਂ ਬਾਰੇ ਸੋਚਣ ਦੇ ਇੱਕ ਵਿਕਲਪਿਕ ਤਰੀਕੇ ਨੂੰ ਦਰਸਾਉਂਦਾ ਹੈ ਜਾਂ ਇਹ ਕਹਿਣਾ ਹੈ ਕਿ 1 ਵਿਅਕਤੀ ਇਕੱਠੇ ਅਤੇ ਇੱਕ ਹੋਰ ਵਿਅਕਤੀ ਇਕੱਠੇ 2 ਤੋਂ ਵੱਧ ਹਨ। ਜੇਕਰ ਤੁਸੀਂ ਜ਼ਿਆਦਾਤਰ ਲੋਕਾਂ ਨੂੰ ਪੁੱਛਦੇ ਹੋ ਕਿ 1 ਅਤੇ 1 ਕੀ ਹੈ, ਤਾਂ ਉਹ ਕਹਿੰਦੇ ਹਨ 2, ਹਾਲਾਂਕਿ ਇਹ 11 ਵੀ ਹੋ ਸਕਦਾ ਹੈ। ਅਸਲ ਵਿਚ ਦੋਨੋ ਇਨਸਾਨ ਇਕ ਸੋਚ ਵਾਲੇ, ਜਾਂ ਇੰਝ ਕਹਿ ਲਵੋ ਇਕੋ ਸੁਰ ਵਾਲਾ ਹੁੰਦੇ ਹਣ ਤਾਂ ਤੇ ਉਹ ਕਿਸੇ ਕੰਮ ਨੂੰ ਇਕੱਠਾ ਕਰਦੇ ਹਨ ਤੇ ਓਹਨਾ ਦੀ ਆਪਣੀ ਸੋਚ, ਤਾਕਤ ਤੋਂ ਪਰੇ ਦਾ ਕੰਮ ਹੁੰਦਾ ਹੈ.

 

130/19-3-2024: ਸੱਚ ਕਹਾਂ ਤਾਂ…. ਇਹ ਹੈ

ਚੰਗਾ ਜਾਂ  ਬੁਰਾ ਵੱਕਤ ਹਰੇਕ ਦੀ ਜ਼ਿੰਦਗੀ ਵਿਚ ਆਉਂਦਾ ਹੈ. ਵੱਕਤ ਨੂੰ ਕਦੇ ਵੀ ਬੁਰਾ ਨਾ ਕਹੋ. ਜੇ ਚੰਗਾ ਵੱਕਤ  ਨਹੀਂ ਰਿਹਾ ਤਾਂ ਕਹਿੰਦੇ ਨੇ ਬੁਰਾ ਵੱਕਤ  ਵੀ ਨਹੀਂ ਰਹੇਗਾ ਤੇ ਚੰਗਾ ਵੱਕਤ ਮੂੜ੍ਹ ਵਾਪਿਸ ਜ਼ਰੂਰ ਆਵੇਗਾ।  ਜਦੋਂ ਵੱਕਤ ਤੁਹਾਡਾ ਖਿਆਲ ਰੱਖਦਾ ਹੈ ਤਾਂ ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਤੁਸੀਂ ਵੀ ਵੱਕਤ  ਦੀ ਖਿਆਲ ਰੱਖੋ ਤੇ ਉਸ ਸਹੀ ਇਸਤੇਮਾਲ ਵੀ ਕਰੋ. ਵੱਕਤ  ਨੂੰ ਬੁਰਾ ਇਸ ਲਈ  ਨਹੀਂ ਕਹਿਣਾ ਚਾਹੀਦਾ ਕਿਉਂਕਿ ਵੱਕਤ  ਹਮੇਸ਼ਾ ਅਸਲੀਅਤ ਦੱਸਦਾ ਹੈ.

 

131/24-3-2024: ਸੱਚ ਕਹਾਂ ਤਾਂ…. ਇਹ ਹੈ

ਇਨਸਾਨਾਂ ਦੀ ਦੁਨੀਆਂ ਵਿਚ ਰੰਗਾ ਦੀ ਵੀ ਆਪਣੀ ਇਕ ਦੁਨੀਆਂ ਹੁੰਦੀ ਹੈ. ਹਰਾ ਰੰਗ ਪੌਦਿਆਂ ਤੋਂ, ਸਫੇਦ ਪਾਣੀ ਤੋਂ, ਕਾਲਾ ਹਨ੍ਹੇਰੇ ਤੋਂ, ਪੀਲਾ ਸੂਰਜ ਤੋਂ, ਪਰ ਮੈਨੂੰ ਨੀਲਾ ਰੰਗ ਪਸੰਦ ਹੈ, ਤੇ ਤੁਹਾਡਾ ਵੀ ਕੋਈ ਪਸੰਦੀਦਾ ਰੰਗ ਹੋਵੇਗਾ। ਦੁਨੀਆਂ ਦੇ ਸਾਰੇ ਰੰਗ ਪਾਣੀ ਦੇ ਨਾਲ ਬੰਦੇ ਹਨ ਤੇ ਵੱਕਤ ਦਾ ਕੋਈ ਰੰਗ ਨਹੀਂ ਹੁੰਦਾ। ਜੇਕਰ ਤੁਸੀਂ ਕੁੱਝ ਜ਼ਿੰਦਗੀ ਵਿਚ ਹਾਸਲ ਕਰਨਾ ਚਾਉਂਦੇ ਹੋ ਤਾਂ ਕਾਲੇ ਤੇ ਸਫੇਦ ਰੰਗ ਨਾਲ ਪਿਆਰ ਰੋਖੋ ਕਿਓੰਕੇ ਹਨ ਰੰਗ ਨਾਲ ਚੱਲ ਕੇ ਹੀ ਤੁਸੀਂ ਆਪਣੀ ਜ਼ਿੰਦਗੀ ਵਿਚ ਰੰਗ ਭਰ ਸਕਦੇ ਹੋ ਤੇ ਇੰਦਰਧਨੁਸ਼, ਜਿਸ ਨੂੰ ਸਤਰੰਗੀ ਕਹਿੰਦੇ ਨੇ, ਦਾ ਆਨੰਦ ਲੈ ਸਕਦੇ ਹੋ. ਤੁਹਾਨੂੰ ਅੱਜ ਰੰਗ ਦੇ ਤਿਉਹਾਰ ਹੋਲੀ ਦੇ ਮੁਬਾਰਕ ਹੋਵੇ।

 

132/25-3-2024: ਸੱਚ ਕਹਾਂ ਤਾਂ…. ਇਹ ਹੈ

ਸਵੀਕਾਰ ਤੇ ਇਜ਼ਹਾਰ ਵਿਚ ਬਹੁੱਤ ਫ਼ਰਕ ਹੁੰਦਾ ਹੈ. ਸਵੀਕਾਰ ਕਰਨਾ ਇਕ ਸਹਿਮਤੀ ਹੈ ਜਦਕਿ ਇਜ਼ਹਾਰ ਕਰਨਾ, ਜਨਤੱਕ ਤੌਰ ਤੇ ਕੁਝ ਦੱਸਣ ਦਾ ਕੰਮ ਹੈ. ਜੇਕਰ ਤੁਹਾਨੂੰ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਨਾ ਆ ਜਾਵੇ ਤਾਂ ਇਹ ਸਮਝੋ ਕਿ ਇਹ ਕਾਫੀ ਨਈਂ ਹੈ ਪਰ ਜੇਕਰ ਇਜ਼ਹਾਰ ਕਰਨਾ ਆ ਜਾਵੇ ਤਾਂ ਕਮਾਲ ਹੋ ਜਾਂਦਾ ਹੈ ਤੇ ਦੁਜਿਆਂ ਲਈ ਪ੍ਰੇਰਣਾਦਾਇਕ ਬਣ ਜਾਂਦਾ ਹੈ.

 

 

 

 

 

133/26-3-2024: ਸੱਚ ਕਹਾਂ ਤਾਂ…. ਇਹ ਹੈ

ਨਿਊਟਨ ਦਾ ਯੂਨੀਵਰਸਲ ਗਰੈਵੀਟੇਸ਼ਨ ਦਾ ਨਿਯਮ ਦੱਸਦਾ ਹੈ ਕਿ ਬ੍ਰਹਿਮੰਡ ਦਾ ਹਰ ਕਣ ਹਰ ਦੂਜੇ ਕਣ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦਾ ਹੈ. ਆਈਜ਼ਕ ਨਿਊਟਨ ਨੇ 1687 ਵਿੱਚ ਇਸ ਕਾਨੂੰਨ ਦਾ ਪ੍ਰਸਤਾਵ ਕੀਤਾ ਸੀ। ਨਿਊਟਨ ਨੇ ਇਹ ਸਿਧਾਂਤ ਡਿੱਗਦੇ ਸੇਬ ਨੂੰ ਵੇਖ ਕੇ ਦੁਨੀਆਂ ਦਿੱਤਾ ਸੀ. ਜੇਕਰ ਅਸੀਂ ਇਨਸਾਨ, ਡਿੱਗਦੇ  ਇਨਸਾਨ ਨੂੰ ਵੇਖ ਕੇ ਉਸ ਨੂੰ ਮੁੜ ਜ਼ਿੰਦਗੀ ਵਿੱਚ  ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ  ਮੱਦਦ ਕਰਕੇ, ਇਕ ਨਵਾਂ ਇਨਸਾਨੀ ਸਿਧਾਂਤ ਬਣਾ ਦਈਏ. ਫਿਰ ਸੋਚਦਾ ਹਨ ਕਿ ਉਹ ਇਨਸਾਨ ਜਿਹੜੇ ਗੈਰ-ਕਾਨੂੰਨੀ ਕੰਮ ਕਰਦੇ ਡਿੱਗ ਪੈਂਦੇ ਹਨ, ਉਹਨਾਂ  ਨੂੰ ਕੌਣ ਚੁੱਕੇਗਾ। ਇਹ ਇੱਕ  ਵੱਡਾ ਮਸਲਾ ਲੱਗਦਾ ਹੈ, ਜਿਸ ਦਾ ਕੋਈ ਛੇਤੀ ਹੱਲ ਨਹੀਂ ਲੱਭਦਾ।

 

134/27-3-2024: ਸੱਚ ਕਹਾਂ ਤਾਂ…. ਇਹ ਹੈ

ਕਹਿੰਦੇ ਨੇ ਕਿ ਜ਼ਿੰਦਗੀ ਵਿਚ ਕਿਸੇ ਨੂੰ ਵੀ ਪੂਰਾ ਮੁਕਾਮ ਨਹੀਂ ਮਿਲਦਾ। ਹਾਂ, ਪੂਰਾ ਮੁਕਾਮ ਕੁੱਝ  ਨਹੀਂ ਹੁੰਦਾ, ਜਦੋਂ ਕੁੱਝ ਸੋਚਿਆ ਹੋਵੇ ਤੇ ਪੂਰਾ ਹੋ ਜਾਵੇ ਫਿਰ ਹੋਰ ਅੱਗੇ ਵੱਧਣ ਨੂੰ ਦਿਲ ਕਰਦਾ ਹੈ. ਪਰ ਜੋ ਮਿਲਿਆ ਹੈ,  ਉਸ ਵਿਚ ਹੀ ਸੰਤੁਸ਼ਟ ਹੋ ਜਾਵੋ ਤਾਂ ਏਹੀ ਜ਼ਿੰਦਗੀ ਸਵਰਗ ਵਰਗੀ ਲੱਗਦੀ ਹੈ.

 

 

135/28-3-2024: ਸੱਚ ਕਹਾਂ ਤਾਂ…. ਇਹ ਹੈ

ਕੀ ਦੁਨੀਆ ਤੁਹਾਡੀ ਸਕਰਾਤਮਕ ਕਹਾਣੀ ਨੂੰ ਯਾਦ ਰੱਖ ਸਕਦੀ ਹੈ? ਕੀ ਤੁਹਾਡਾ ਸ਼ਕਤੀਸ਼ਾਲੀ ਵਿਚਾਰ ਸੰਸਾਰ ਨੂੰ ਦਿਸ਼ਾ ਦੇ ਸਕਦਾ ਹੈ? ਕੀ ਤੁਹਾਡਾ ਇੱਕ ਮਜ਼ਬੂਤ ​​ਟੀਚਾ ਜ਼ਹਿਰ ਨੂੰ ਬਦਲ ਸਕਦਾ ਹੈ?  ਇਹਨਾਂ  ਸਵਾਲਾਂ ਦਾ ਜਵਾਬ ਹਾਂ  ਪੱਖੀ ਹੋ ਸਕਦਾ ਹੈ ਹੈ ਤੁਸੀਂ ਸੇਵੇਰੇ ਉੱਠ ਕੇ ਹਰ ਨਜ਼ਰ ਆਉਣ ਵਾਲੀ ਚੀਜ਼ ਬਾਰੇ ਸਕਾਰਤਮਕ ਢੰਗ ਨਾਲ ਸੋਚਦੇ ਹੋ ਤੇ ਆਸ਼ਾਵਾਦੀ ਗੱਲ ਕਰਨ ਬਾਰੇ ਸੋਚਦੇ ਹੋ. ਮੁਸਕਲਾਂ ਕੀਤੇ ਬਾਹਰ ਨਹੀਂ ਹੁੰਦੀਆਂ ਬਲਕਿ ਸਾਡੇ ਅੰਦਰ ਹੀ ਹੁੰਦੀਆਂ ਹਨ. ਜਦੋਂ ਵੀ ਕੋਈ ਮੁਸ਼ਕਿਲ ਆਵੇ ਤਾਂ ਉਪਰ ਦਿਤੇ ਸਵਾਲਾਂ ਬਾਰੇ ਜਰੂਰ ਸੋਚੋ?

 

136/29-3-2024: ਸੱਚ ਕਹਾਂ ਤਾਂ…. ਇਹ ਹੈ

ਪਿਆਰ ਇਕ ਅਜੇਹੀ ਭਾਵਨਾ ਹੈ ਜਿਹੜੀ ਸਾਨੂੰ  ਦੂਜੇ ਪ੍ਰਤੀ ਸਹਿਯੋਗ ਮਹਿਸੂਸ ਕਰਵਾਉਂਦੀ ਹੈ ਤੇ ਪਵਿੱਤਰ ਹੁੰਦੀ ਹੈ. ਪਰ ਇਸ ਬਾਰੇ ਹਰੇਕ ਇਨਸਾਨ ਦਾ ਆਪਣਾ ਤਜ਼ੁਰਬਾ ਹੁੰਦਾ ਹੈ. ਇਸ ਤੋਂ ਬਚਣ ਤੇ ਸਮਝਣ ਦੋਨਾਂ ਦੀ ਵੀ ਲੋੜ ਹੈ. ਇਹ ਅੰਧਾ ਨਹੀਂ ਹੁੰਦਾ ਬਲਕਿ ਅਸੀਂ ਅੰਧੇ ਹੁੰਦੇ ਹੋਏ ਵੀ ਇਸ ਨੂੰ ਸਕਝਣ ਵਿਚ ਗਲਤੀ ਕਰ ਜਾਂਦੇ ਹਨ. ਪਿਆਰ ਨਾਲ ਜ਼ਿੰਦਗੀ ਲੰਬੀ ਤੇ ਵਧੀਆ ਜੀਵੀ ਜਾ ਸਕਦੀ ਹੈ ਉਹ ਭਾਂਵੇ ਇਨਸਾਨ ਨਾਲ ਹੋਵੇ ਜਾਂ ਦੁਨੀਆਂ ਵਿਚ ਕਿਸੇ ਵੀ ਚੀਜ਼ ਨਾਲ ਹੋਵੇ।

 

137/29-3-2024: ਸੱਚ ਕਹਾਂ ਤਾਂ…. ਇਹ ਹੈ

ਚੜ੍ਹਦੇ ਸੂਰਜ ਹਰੇਕ ਸਲਾਮ ਕਰਦਾ ਹੈ, ਤੁਹਾਨੂੰ ਮਜ਼ਾ ਉਦੋਂ ਹੀ ਆਵੇਗਾ ਜਦੋਂ ਤੁਸੀਂ ਮੁਸ਼ਕਿਲ ਵਿੱਚ ਹੋਵੋ ਤੇ ਕੋਈ ਆ ਕੇ ਤੁਹਾਡੀ ਬਾਂਹ ਫ਼ੜ ਲਵੇ ਤੇ ਤੁਹਾਣੀ ਫਿਰ ਤੁਹਾਨੂੰ ਫੇਰ ਚੜ੍ਹਦੇ ਸੂਰਜ ਵਾਲੀ ਦੁਨੀਆਂ ਵਿਚ ਲੈ ਜਾਵੇ। ਅਜਿਹਾ ਤਾਂ ਹੀ ਹੁੰਦਾ ਹੈ ਜਦੋਂ ਤੁਸੀਂ ਵੀ ਕਿਸੇ ਦੀ ਮੁਸ਼ਕਿਲ ਵਿੱਚ  ਓਹਦੀ ਬਾਂਹ ਫੜੀ ਹੋਵੇ। ਇਹੋ ਜਿਹਾ ਦੁਨੀਆਂ ਵਿੱਚ  ਸਿਰਫ਼ ਪੜ੍ਹਨ  ਨਾਲ ਨਹੀਂ ਬਲਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਵਿਹਾਰਕ ਤੌਰ  ਤੇ ਕਰਦੇ ਹੋ.

 

 

138/01-04-2024: ਸੱਚ ਕਹਾਂ ਤਾਂ…. ਇਹ ਹੈ

ਸੋਚਣ ਨਾਲ ਕੁੱਝ ਨਹੀਂ ਹੁੰਦਾ, ਸੋਚਦਾ ਤਾਂ ਹਰ ਕੋਈ ਹੈ ਪਰ ਉਸ ਸੋਚ ਨੂੰ ਜਿਹੜਾ ਅਮਲ ਵਿੱਚ ਲਿਆਂਦਾ ਹੈ, ਉਹੀ ਅੱਗੇ ਨੂੰ ਵੱਧਦਾ ਹੈ। ਨਹੀਂ ਤੇ ਇਲਮ, ਅਦਬ, ਸੋਚ ਸਾਰੇ ਖੋਖਲੇ ਹੁੰਦੇ ਨੇ ਜੇ ਓਹਨਾ ਵਿਚ ਅਮਲ ਨਹੀਂ ਹੈ.

 

139/3-4-2024: ਸੱਚ ਕਹਾਂ ਤਾਂ…. ਇਹ ਹੈ

ਸਫਲਤਾ ਖੁਸ਼ੀ ਲਿਆਉਂਦੀ ਹੈ ਜਦੋਂ ਕਿ ਅਸਫਲਤਾ ਬੁੱਧੀ ਲਿਆਉਂਦੀ ਹੈ। ਅੱਜ, ਮੈਂ ਤੁਹਾਡੇ ਨਾਲ ਉਹ ਡੂੰਘਾ ਸਬਕ ਸਾਂਝਾ ਕਰਨਾ ਚਾਹੁੰਦਾ ਹਾਂ ਜੋ ਮੈਂ ਆਪਣੀ ਸਭ ਤੋਂ ਮਹੱਤਵਪੂਰਨ ਅਸਫਲਤਾ ਤੋਂ ਸਿੱਖਿਆ, ਇੱਕ ਅਜਿਹਾ ਸਬਕ ਜਿਸ ਨੇ ਮੇਰੇ ਸਫ਼ਰ ਨੂੰ ਆਕਾਰ ਦਿੱਤਾ ਅਤੇ ਮੈਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਤਰੀਕੇ ਨੂੰ ਬਦਲਿਆ। ਇਸ ਨੂੰ ਮਹਿਸੂਸ ਕਰਦੇ ਹੋਏ, ਮੈਂ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਸਲਾਹਕਾਰਾਂ ਦੀ ਭਾਲ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ। ਅੱਜ, ਉਹ ਤਾਕਤ ਦੇ ਥੰਮ੍ਹਾਂ ਦੇ ਰੂਪ ਵਿੱਚ ਖੜੇ ਹਨ, ਚੁਣੌਤੀਆਂ ਵਿੱਚ ਮੇਰਾ ਮਾਰਗਦਰਸ਼ਨ ਕਰਦੇ ਹਨ ਅਤੇ ਮੇਰੀਆਂ ਮੁਸ਼ਕਲਾਂ ਤੋਂ ਬਚਣ ਵਿੱਚ ਮੇਰੀ ਮਦਦ ਕਰਦੇ ਹਨ ਜਿਨ੍ਹਾਂ ਦਾ ਮੈਂ ਇੱਕ ਵਾਰ ਸਾਹਮਣਾ ਕੀਤਾ ਸੀ। ਤੁਸੀਂ ਵੀ ਸਫ਼ਲ ਸਲਾਹਕਾਰ ਚੁਣੋ ਤੇ ਆਪਣੀ ਜ਼ਿੰਦਗੀ ਵਿਚ ਬਦਲਾਵ ਦੇਖੋ ਤੇ ਫਿਰ ਦੂਜਿਆਂ ਨਾਲ ਸਾਂਝਾ ਕਰੋ.

 

140/6-4-2024: ਸੱਚ ਕਹਾਂ ਤਾਂ…. ਇਹ ਹੈ

ਕੁੱਝ ਲੋਕ ਕਹਿੰਦੇ ਹਨ  ਕਿ ਸਫ਼ਲਤਾ ਨਾਲੋਂ ਸੰਤੁਸ਼ਟੀ ਬਿਹਤਰ ਹੈ. ਜੇਕਰ ਇਸ ਵੱਖ ਵੱਖ ਤੋਰ ਤੇ ਵੇਖਿਆ ਤਾਂ ਸਫਲਤਾ ਆਮ ਤੌਰ ‘ਤੇ ਬਾਹਰੀ ਪ੍ਰਾਪਤੀਆਂ ਨਾਲ ਜੁੜੀ ਹੁੰਦੀ ਹੈ, ਜਦੋਂ ਕਿ ਸੰਤੁਸ਼ਟੀ ਅੰਦਰੂਨੀ ਸੰਤੁਸ਼ਟੀ ਅਤੇ ਪੂਰਤੀ ਬਾਰੇ ਵਧੇਰੇ ਹੁੰਦੀ ਹੈ। ਕੋਈ ਸੰਤੁਸ਼ਟ ਮਹਿਸੂਸ ਕੀਤੇ ਬਿਨਾਂ ਸਫਲਤਾ ਪ੍ਰਾਪਤ ਕਰ ਸਕਦਾ ਹੈ, ਤੇ ਕੋਈ ਮਹਿਸੂਸ ਕਰਕੇ।

 

141/7-4-2024: ਸੱਚ ਕਹਾਂ ਤਾਂ…. ਇਹ ਹੈ

ਕਿਹਾ ਤਾਂ ਇਹ ਜਾਂਦਾ ਹੈ ਕਿ, ਗ਼ਲਤ ਫੈਂਸਲਾ ਲੈਣਾ ਕੋਈ ਗਲਤੀ ਨਹੀਂ ਪਰ ਕੋਈ ਫੈਂਸਲਾ ਨਾ ਲੈਣਾ ਸੱਭ ਤੋਂ ਵੱਡੀ ਗਲਤੀ ਹੈ. ਇਸ ਦੇ ਨਾਲ ਹੀ, ਜੇਕਰ ਤੁਸੀਂ ਫੈਂਸਲਾ ਲੈਣ ਤੋਂ ਬਾਅਦ ਇਸ ‘ਤੇ ਕੋਈ ਸਮਝੌਤਾ ਨਾ ਕਰੋ – ਇਸ ਨੂੰ ਫੈਂਸਲਾ ਤਾਂ ਹੀ ਕਿਹਾ ਜਾ ਸਕਦਾ ਹੈ ਨਹੀਂ ਤਾਂ ਇਹ ਸਿਰਫ ਇੱਛਾ ਹੈ।

 

142/10-4-2024: ਸੱਚ ਕਹਾਂ ਤਾਂ…. ਇਹ ਹੈ

ਜਜ਼ਬਾਤ ਦੁਸ਼ਮਣ ਹੋ ਸਕਦੀ ਹੈ, ਜੇ ਤੁਸੀਂ ਆਪਣੇ ਜਜ਼ਬਾਤ ਨੂੰ ਛੱਡ ਦਿੰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਗੁਆ ਲੈਂਦੇ ਹੋ. ਤੁਹਾਨੂੰ ਆਪਣੀਆਂ ਭਾਵਨਾਵਾਂ ਨਾਲ ਇਕਮੁੱਠ ਹੋਣਾ ਚਾਹੀਦਾ ਹੈ ਕਿਉਂਕਿ ਸਰੀਰ ਹਮੇਸ਼ਾ ਮਨ ਦਾ ਪਾਲਣ ਕਰਦਾ ਹੈ। ਬਿਨਾਂ ਸ਼ੱਕ ਭਾਵਨਾਵਾਂ ਵਿੱਚ ਸ਼ਕਤੀ ਹੁੰਦੀ ਹੈ। ਪਰ ਆਪਣੀਆਂ ਭਾਵਨਾਵਾਂ ਦੇ ਗ਼ੁਲਾਮ ਨਾ ਬਣੋ। ਜੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੇ ਯੋਗ ਨਹੀਂ ਹੋ, ਤਾਂ ਇਹ ਕਿਸੇ ਦਿਨ ਤੁਹਾਨੂੰ ਕਾਬੂ ਕਰ ਸਕਦਾ ਹੈ। ਇਸ ਲਈ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਮਨ ਨੂੰ ਹੁਕਮ ਦਿੰਦੀ ਹੈ।

 

 

 

 

 

143/11-4-2024: ਸੱਚ ਕਹਾਂ ਤਾਂ…. ਇਹ ਹੈ

 

ਕਿਸੇ ਵੀ ਕੰਮ  ਨੂੰ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਕੋਈ ਵੀ ਕੰਮ , ਕਿਸੇ ਵੀ ਉਮਰ ਵਿਚ ਸਿਖਿਆ ਜਾ ਸਕਦਾ ਹੈ. ਇਸੇ ਤਰਾਂ, ਅਣਜਾਣ ਹੋਣਾ ਬਹੁਤ ਸ਼ਰਮ ਦੀ ਗੱਲ ਨਹੀਂ ਹੈ ਜਿੰਨੀ ਕਿ ਕਿਸੇ ਚੰਗੇ ਕੰਮ  ਨੂੰ ਸਿੱਖਣ ਦੀ ਇੱਛਾ ਨਾ ਰੱਖਣਾ ਹੈ.

 

144/14-4-2024: ਸੱਚ ਕਹਾਂ ਤਾਂ…. ਇਹ ਹੈ

ਇਕ ਟੁੱਕ  ਨਿਗਾਹ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਵੇਖੀ ਜਾਓ ਤੇ ਉਸ ਦੀ ਗਹਿਰਾਈ ਵਿਚ ਜਾਣ  ਨਾਲ ਸਾਨੂੰ ਕੁੱਝ  ਨ ਕੁੱਝ  ਨਵਾਂ ਜਰੂਰ ਮਿਲਦਾ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ  ਹੈ ਤੇ ਤੁਹਾਡੇ ਨਾਲ ਜੁੜਣ ਵਾਲੇ ਤੁਹਾਡੇ ਤੋਂ ਪ੍ਰਭਾਵਤ ਹੋ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਵਿਚ ਢਾਲ ਲੈਂਦੇ ਹਨ. ਇਸ ਤਰਾਂ ਇਹ ਚੱਕਰ ਜ਼ਿੰਦਗੀ ਭਰ ਚਲਦਾ ਰਹਿੰਦਾ ਹੈ.

 

145/15-4-2024: ਸੱਚ ਕਹਾਂ ਤਾਂ…. ਇਹ ਹੈ

ਕੁੱਝ ਲਿੱਖਣ  ਵਾਸਤੇ ਪਹਿਲਾਂ ਸੋਚਣਾ ਪੈਂਦਾ ਹੈ ਤੇ ਫ਼ਿਰ ਸੋਚ ਸੱਮਝ  ਕੇ ਲਿਖਣਾ ਪੈਂਦਾ ਹੈ, ਨਹੀਂ ਤਾਂ  ਕਈ ਵਾਰ ਅਜੇਹੀ ਗ਼ਲਤੀ ਅਣਜਾਣੇ ਵਿੱਚ ਹੋ ਜਾਂਦੀ ਹੈ ਕਿ ਤੁਹਾਡੀ ਕਹੀ ਗੱਲ ਦਾ ਮਤਲੱਬ  ਕੁੱਝ  ਹੋਰ ਨਿਕਲ ਆਉਂਦਾ ਹੈ ਤੇ ਫਿਰ ਆਪਣੇ ਆਪ ਨੂੰ ਸ਼ਰਮਿੰਦਗੀ ਵੀ ਆਉਂਦੀ ਹੈ.  ਕੁੱਝ  ਵੀ ਲਿੱਖ ਉਸ ਨੂੰ ਇਕ ਵਾਰ  ਪੜ੍ਹ ਜ਼ਰੂਰ ਲਵੋ.

 

146/16-4-2024: ਸੱਚ ਕਹਾਂ ਤਾਂ…. ਇਹ ਹੈ

ਧਰਤੀ ‘ਤੇ ਮਨੁੱਖ ਹੀ ਅਜਿਹੀ ਜਾਤੀ ਹੋ ਸਕਦੀ ਹੈ ਜਿਸ ਕੋਲ ਆਪਣੀ ਅਗਿਆਨਤਾ ਤੋਂ ਵੀ ਜਾਣੂ ਹੋਣ ਦੀ ਯੋਗਤਾ ਹੈ। ਇਹ ਅਜੀਬ ਹੁਨਰ ਸਾਡੇ ਰੋਜ਼ਾਨਾ ਵਿਚਾਰ-ਵਟਾਂਦਰੇ, ਫੈਸਲਿਆਂ ਅਤੇ ਕਾਰਵਾਈਆਂ ਦੇ ਨਾਲ-ਨਾਲ ਦੂਜਿਆਂ ਨਾਲ ਸਾਡੇ ਸੰਚਾਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ. ਪਰ, ਮੈਂ ਇਹ ਸਵਾਲ ਖੁੱਲਾ ਛੱਡ ਦਿੱਤਾ ਹੈ ਕਿ ਕੀ ਅਗਿਆਨਤਾ ਦੀ ਜਾਗਰੂਕਤਾ ਇੱਕ ਕਿਸਮ ਦੀ ਮਾਨਸਿਕ ਅਵਸਥਾ ਹੈ।

 

147/17-4-2024: ਸੱਚ ਕਹਾਂ ਤਾਂ…. ਇਹ ਹੈ

ਕੁਝ ਕਹਿੰਦੇ ਹਨ ਕਿ ਕੁਦਰਤ ਦੇ ਵਿਰੁੱਧ ਜਾਣਾ ਮਨੁੱਖਤਾ ਅਤੇ ਕੁਦਰਤੀ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਰ ਕੁਦਰਤੀ ਪ੍ਰਣਾਲੀਆਂ ਨੂੰ ਨਿਯੰਤਰਿਤ ਕਰਨ ਜਾਂ ਹੇਰਾਫੇਰੀ ਕਰਨ ਦੀ ਕੋਸ਼ਿਸ਼ ਦੇ ਅਣਪਛਾਤੇ ਨਤੀਜੇ ਹੋ ਸਕਦੇ ਹਨ. ਇਸ ਲਈ ਕੁਦਰਤ ਦੇ ਕੰਮ ਵਿਚ ਛੇੜ ਛਾੜ ਨਾ ਕਰੋ ਤੇ ਅਸਲੀ ਕੁਦਰਤ ਦੇ ਨਜ਼ਾਰੇ ਲੈ ਕੇ ਜਿਓ.

 

 

148/19-4-2024: ਸੱਚ ਕਹਾਂ ਤਾਂ…. ਇਹ ਹੈ

ਤੁਹਾਡੀ ਸਦਗ਼ੀ  ਦਾ ਅੰਦਾਜ਼ਾ  ਸਿਰਫ ਇਸ ਗੱਲ ਤੋਂ ਲਾਇਆ  ਜਾ ਸਕਦਾ ਹੈ ਜੇ ਕਰ ਤੁਸੀਂ ਦੁਸ਼ਮਣ ਦੇ ਦਿਲ ਵਿਚ ਵੀ ਵੱਸ  ਜਾਵੋ।

 

149/20-4-2024: ਸੱਚ ਕਹਾਂ ਤਾਂ…. ਇਹ ਹੈ

ਤੁਸੀਂ ਕੀ ਚਾਉਂਦੇ ਹੋ ਜ਼ਰੂਰੀ ਨਹੀਂ ਕਿ ਉਹੀ  ਹੋਵੇਗਾ। ਜੇਕਰ ਤੁਸੀਂ ਉਹੀ ਚਾਉਂਦੇ ਹੋ ਜੋ ਤੁਸੀਂ ਸੋਚਿਆ ਹੈ ਤਾਂ ਤੁਹਾਨੂੰ ਦਿਲੋਂ ਮਨ ਲਗਾ ਕੇ ਮੇਹਨਤ ਕਰਨੀ ਪਵੇਗੀ।

 

150/22-4-2024: ਸੱਚ ਕਹਾਂ ਤਾਂ…. ਇਹ ਹੈ

ਮਸ਼ੀਨ ਨੂੰ ਜੇਕਰ ਜੰਕ ਲੱਗ ਜਾਵੇ ਤਾਂ ਪੁਰਜੇ ਅਵਾਜ਼ਾਂ ਕੱਡਣ ਲੱਗ ਪੈਂਦੀ ਹੈ ਤੇ ਮਸ਼ੀਨ ਨਕਾਰਾ ਹੋ ਜਾਂਦੀ ਹੈ. ਇਸੇ ਤਰਾਂ ਜੇਕਰ ਅਕਲ ਨੂੰ ਜੰਕ ਲੱਗ ਜਾਵੇ ਤਾਂ ਇਨਸਾਨ ਦੀ ਜ਼ੁਬਾਨ ਸ਼ੋਰ ਕਰਨ ਲੱਗ ਜਾਂਦੀ ਹੈ ਤੇ ਅੜਾਪ ਸ਼ਰਾਪ ਬੋਲਣਾ ਸ਼ੁਰੂ ਕਰ ਦੇਂਦੀ ਹੈ. ਜੰਗ ਲੱਗਣ ਤੋਂ ਬਚੋ.

 

 

151/26-4-2024: ਸੱਚ ਕਹਾਂ ਤਾਂ…. ਇਹ ਹੈ

ਤੁਹਾਡੀ ਕਿਤਾਬ ਤੁਹਾਡੀ ਮਾਨਤਾ ਲਈ ਟਿਕਟ ਹੈ ਅਤੇ ਕਿਸੇ ਖਾਸ ਮੁੱਦੇ ‘ਤੇ ਤੁਹਾਡੀ ਰਾਏ ਦਿਖਾਉਣ ਲਈ ਪਾਠਕਾਂ ਤੱਕ ਪਹੁੰਚਣ ਲਈ ਇੱਕ ਪਾਸਪੋਰਟ ਵੀ ਹੈ। ਇਸ ਲਈ ਕਿਤਾਬ ਤੋਹਫੇ ਵਜੋਂ ਦਿਓ ਤੇ ਖਰੀਦ ਕੇ ਪੜ੍ਹੋ ਵੀ.

 

152/27-4-2024: ਸੱਚ ਕਹਾਂ ਤਾਂ…. ਇਹ ਹੈ

ਕਈ ਵਾਰ ਸੋਚਿਆ ਹੈ ਕਿ ਜੋ ਮਨ ਵਿਚ ਹੈ ਲਿੱਖ ਦੇਵਾਂ ਫੇਰ ਆਪਣੇ ਕੋਲ ਮਨ ਦੀ ਕਿਸੇ ਨੁੱਕੜ ਵਿਚ ਫ਼ਿਰ ਰੱਖ ਲੈਂਦਾ ਹਾਂ ਤੇ ਅੱਜ ਵੀ ਇਹੋ ਗੱਲ ਹੈ. ਕਿਓੰਕੇ ਮੇਰੇ ਲਿੱਖਣ ਨਾਲ ਕਿਸੇ ਦਾ ਦਿਲ ਨਾ ਦੁਖੇ, ਉਹਨਾਂ ਨੂੰ ਫ਼ਿਰ ਆਪਣੇ ਮਨ ਵਿਚ ਹੀ ਸਮੇਟ ਲੈਂਦਾ ਹਾਂ ਪਰ ਮੌਕਾ ਆਉਣ ਤੇ ਜ਼ਰੂਰ ਸਾਂਝੀ ਕਰਾਂਗਾ। ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮੱਝ ਕੇ ਸਮਾਜ ਵਿਚ ਰਹਿਣਾ ਹੀ ਸਿਆਣਪ ਹੈ.

 

153/28-4-2024: ਸੱਚ ਕਹਾਂ ਤਾਂ…. ਇਹ ਹੈ

ਜੇਕਰ ਤੁਹਾਡੇ ਕੋਲ ਕੋਈ ਹੁੱਨਰ ਹੈ ਤਾਂ ਤੁਹਾਨੂੰ ਕਿਸੇ ਚੰਗੇ ਮੌਸਮ ਦੀ ਉਡੀਕਣ ਦੀ ਲੋੜ ਨਹੀਂ ਹੈ ਕਿਓਂਕਿ ਤੁਹਾਡਾ ਹੁੱਨਰ ਹੀ ਤੁਹਾਡਾ ਮਾਨ ਹੈ. ਜੇਕਰ ਤੁਹਾਡੇ ਕੋਲ ਹੁੱਨਰ ਦੇ ਨਾਲ ਨਾਲ ਵਫ਼ਾਦਾਰੀ ਹੈ ਤਾਂ ਤੁਹਾਨੂੰ ਕਿਸੇ ਪ੍ਰਮਾਣ ਦੀ ਵੀ ਲੋੜ ਨਹੀਂ ਹੈ. ਤੁਹਾਡੇ ਹੁੱਨਰ ਤੇ ਵਫ਼ਾਦਾਰੀ ਦੇ ਪ੍ਰਮਾਣ ਨਾਲ ਹੋਰ ਲੋਕਾਂ ਦਾ ਖ਼ਰਾਬ ਮੌਸਮ ਬਦਲ ਸਕਦਾ ਹੈ.

 

154/29-4-2024: ਸੱਚ ਕਹਾਂ ਤਾਂ…. ਇਹ ਹੈ

ਕੋਈ ਅਚਾਨਕ ਘਟਨਾ ਘੱਟ ਜਾਂਦੀ ਹੈ ਉਸ ਨਾਲ ਨਜਿੱਠਣ ਲਈ ਜਾਂ ਉਸ ਆਨੰਦ ਮਾਨਣ ਦਾ ਇਕ ਵੱਖਰਾ ਤਜ਼ੁਰਬਾ ਤੇ ਨਜ਼ਾਰਾ ਹੁੰਦਾ ਹੈ.

 

155/30-4-2024: ਸੱਚ ਕਹਾਂ ਤਾਂ…. ਇਹ ਹੈ

ਕਿਸੇ ਨੂੰ ਜੁੰਮੇਵਾਰ ਠਹਿਰਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਵੋ ਕਿ ਤੁਸੀਂ ਆਪਣੀ ਜ਼ੁਮੇਵਾਰੀ, ਪਰਿਵਾਰ ਜਾਂ ਸਮਾਜ ਪ੍ਰਤੀ , ਬਾਖੂਬੀ ਨਿਭਾ ਰਹੇ ਹੋ ਜਾਂ ਨਹੀਂ। ਅਜਿਹਾ ਕਰਨ ਨਾਲ, ਤੁਸੀਂ ਕਿਸੇ ਨੂੰ ਜੁੰਮੇਵਾਰ ਠਹਿਰਾਉਣ ਦੇ ਬਜਾਏ ਖ਼ੁਦ ਆਪਣੇ ਆਪ ਨੂੰ ਬਦਲਿਆ ਸਮਝੋ ਗੇ।

 

157/4-5-2024: ਸੱਚ ਕਹਾਂ ਤਾਂ…. ਇਹ ਹੈ

ਗੁੱਸੇ ਦਾ ਇਲਾਜ਼ ਸਿਰਫ਼ ਚੁੱਪ ਰਹਿ ਕੇ ਕੀਤਾ ਜਾ ਸੱਕਦਾ ਹੈ ਇਸ ਲਈ ਕਿ ਗੁੱਸੇ ਵਿੱਚ ਇਨਸਾਨ ਉਲਟਾ ਸਿੱਧਾ ਬੋਲਦਾ ਹੈ ਜਿਸ ਦੇ ਨਾਲ ਵਿਵਾਦ ਵਧਦਾ ਹੈ. ਇਸ ਲਈ ਯਾਦ ਰੱਖੋ ਕਿ ਗੁੱਸੇ ਦਾ ਇਲਾਜ਼ ਸਿਰਫ ਚੁੱਪ ਹੈ ਕਿਓੰਕੇ ਚੁੱਪ ਵੀ ਬੋਲਦਾ ਹੈ ਸਿਰਫ ਸਮਝਾਉਣ ਵਾਸਤੇ ਪਰ ਉਸ ਦੀ ਆਵਾਜ਼ ਕਿਸੇ ਦੂੱਜੇ ਨੂੰ ਸੁਣਾਈ ਨਹੀਂ ਦਿੰਦੀ।

 

156/2-5-2024: ਸੱਚ ਕਹਾਂ ਤਾਂ…. ਇਹ ਹੈ

ਮੁਸ਼ਕਿਲ – ਕਿਨਾਰਿਆਂ ਦੀ

ਇਕ ਕਿਨਾਰਾ ਨਹੀਂ ਹੁੰਦਾ,

ਦੋ ਕਿਨਾਰੇ ਹੁੰਦੇ ਹਨ,

ਤੇ ਵਿਚਕਾਰ ਠਾਠਾਂ ਮਾਰਦਾ ਦਰਿਆ,

ਜੋ ਵਗਦਾ ਹੈ,

ਪਰ, ਮੁਸ਼ਕਿਲ ਹੈ-

ਕਿਨਾਰਿਆਂ ਦਾ ਇਕ ਦੂਜੇ ਨੂੰ ਮਿਲਣਾ।

ਕੀ ਇਹ ਮਿਲ ਸਕਦੇ ਹਨ?

ਜੀ ਹਨ !

ਵੇਖਣ ਵਾਲੇ ਦਰਿਆ ਦੀ ਹੋਂਦ, ਹਸਤੀ ਖਤਮ ਹੋ ਕੇ,

ਜਿਹੜਾ ਕਿ ਮੁਸ਼ਕਿਲ ਹੈ,

ਭਾਵੇਂ ਕਿਨਾਰੇ,

ਹਰ ਰੋਜ਼, ਜਰ ਰੋਜ਼,

ਇਕ ਦੂਜੇ ਨੂੰ ਸਦੀਆਂ ਤੋਂ ਤੱਕੀ ਜਾ ਰਹੇ ਹਨ.

 

158/9-5-2024: ਸੱਚ ਕਹਾਂ ਤਾਂ…. ਇਹ ਹੈ

ਲਿਖਣ ਵਾਲੇ ਹਰ ਰੋਜ਼ ਕੁੱਝ ਲਿੱਖਦੇ ਹਨ ਪਰ ਅਸੀਂ ਲਿਖਦੇ ਦੂਸਰਿਆਂ ਵਾਸਤੇ ਹੀ ਹਾਂ, ਨਹੀਂ ਤਾਂ ਲਿਖਣ ਦੀ ਕੋਈ ਲੋੜ ਨਹੀਂ ਹੁੰਦੀ। ਕੁੱਝ ਯਾਦਾਂ, ਕੁੱਝ ਘਟਨਾਵਾਂ, ਕੁੱਝ ਅਫ਼ਸਾਨੇ, ਕੁੱਝ ਨਸੀਹਤਾਂ ਆਦਿ ਲਿਖਤਾਂ ਆਉਣ ਵਾਲੀ ਪੀੜੀਆਂ ਨੂੰ ਤੁਹਾਡੀ ਯਾਦ ਦਿਲਾਂਦੀ ਹੈ ਤੇ ਉਹਨਾਂ ਨੂੰ ਜਾਣਕਾਰ ਵੀ ਬਣਾਉਂਦੀ ਹੈ. ਪਰ ਜ਼ਿੰਦਗੀ ਵਿਚ ਕੁੱਝ ਅਜਿਹਾ ਹੀ ਲਿਖਣਾ ਚਾਹੀਦਾ ਹੈ, ਜਿਸ ਦੇ ਥੱਲੇ ਤੁਸੀਂ ਆਪਣੇ ਦਸਤਖ਼ਤ ਕਰ ਸਕੋ. ਅਜਿਹਾ ਇਸ ਲਈ ਕਿ ਤੁਸੀਂ ਆਪਣੇ ਲਿਖੇ ਨੂੰ ਪਛਾਣੋਗੇ ਤੇ ਉਹੀ ਲਿਖੋਗੇ ਜਿਸ ਤੇ ਕੋਈ ਵਿਵਾਦ ਨੂੰ ਵੀ ਕਬੂਲ ਕਰੋਗੇ।

 

 

159/411-5-2024: ਸੱਚ ਕਹਾਂ ਤਾਂ…. ਇਹ ਹੈ

ਇਨਸਾਨ ਨੂੰ ਸੋਚਣ ਤੇ ਬੋਲਣ ਦੀ ਕਲਾ ਵੀ ਬਾਖੂਬੀ ਆਉਣੀ ਚਾਹੀਦੀ ਹੈ. ਇਨਸਾਨ ਨੂੰ ਸੋਚਨਾ ਸਿਰਫ਼ ਉਹੀ ਚਾਹੀਦਾ ਹੈ ਜੋ ਉਹ ਬੇਝਿਜ਼ਕ ਬੋਲ ਸਕੇ ਤੇ ਬੋਲੇ ਸ਼ਿਰਫ ਉਹੀ ਜਿਸ ਦਾ ਜਵਾਬ ਵੀ ਸੁਣ ਸਕੇ.

 

160/12-5-2024: ਸੱਚ ਕਹਾਂ ਤਾਂ…. ਇਹ ਹੈ

ਚੁਰੱਸਤੇ ਵਿੱਚ ਦਿਵਾ ਜਗਾਉਣ ਨਾਲ ਤੁਹਾਨੂੰ ਸਹੀ ਰਸਤਾ ਨਹੀਂ ਦਿਖਦਾ ਬਲਕਿ ਸਾਰੇ ਰਸਤੀ ਵਿਖੜੇ ਹਨ. ਕਿਓਂਕਿ ਦੀਵੇ ਦਾ ਕਰਮ ਰੋਸ਼ਨੀ ਦੇਣਾ ਹੈ, ਰਾਹ ਦਿਖਾਉਣਾ ਹੈ, ਦੱਸਣਾ ਨਹੀਂ। ਸਹੀ ਰਸਤਾ ਤੁਹਾਨੂੰ ਖੁਦ ਹੀ ਲੱਭਣਾ ਤੇ ਚੁਣਨਾ ਪਵੇਗਾ।

 

 

 

 

 

161/13-5-2024: ਸੱਚ ਕਹਾਂ ਤਾਂ…. ਇਹ ਹੈ

ਜ਼ਿੰਦਗੀ ਵਿੱਚ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਕੰਮ ਤਾਂ ਕੰਮ ਈ ਹੁੰਦਾ ਹੈ, ਜਿਊਣ ਵਾਸਤੇ ਕੁੱਝ ਕਮਾਉਣ ਲਈ। ਛੋਟਾ ਤਾਂ ਸਿਰਫ਼ ਇਨਸਾਨ ਦੀ ਸੋਚ ਹੁੰਦੀ ਹੈ, ਜੋ ਕੁੱਝ ਵੱਡਾ ਨਾ ਕਰਨ ਦੀ ਸਮਰਥਾ ਵਿਚ, ਛੋਟਾ ਕੰਮ ਕਰਨ ਤੋਂ ਸ਼ਰਮ ਕਰਦੀ ਹੈ. ਇਸ ਲਈ ਛੋਟਾ ਕੰਮ ਕਰਕੇ ਮੇਹਨਤ ਨਾਲ, ਰੋਜ਼ੀ ਰੋਟੀ ਲਈ ਕਮਾਈ ਗਈ ਦੌਲਤ, ਤੁਹਾਨੂੰ ਜ਼ਿਆਦਾ ਸਕੂਨ ਦੇਵੇ ਗੀ ਇਸ ਦੇ ਬਦਲੇ ਕਿ ਕੋਈ ਗਲਤ ਤਰੀਕੇ ਨਾਲ ਕੋਈ ਵੱਡਾ ਕੰਮ ਕਰਕੇ ਕਮਾਈ ਕਰਕੇ।

 

162/14-5-2024: ਸੱਚ ਕਹਾਂ ਤਾਂ…. ਇਹ ਹੈ

ਰਿਸ਼ਤਿਆਂ ਵਿੱਚ ਬੰਧਨ, ਦਿੱਲ ਤੋਂ ਪਿਆਰ ਹੋਵੇ ਤਾਂ ਹੁੰਦਾ ਹੈ. ਕਿਸੇ ਮਤਲੱਬ ਨਾਲ ਬੰਧਨ ਦਿਖਾਵਾ ਹੋਵੇਗਾ ਤੇ ਬਹੁੱਤ ਲੰਬਾ ਨਹੀਂ ਚਲਦਾ। ਜੇਕਰ ਦਿਖਾਵੀਂ ਪਿਆਰ ਰੱਖੋਗੇ ਤਾਂ ਰਿਸ਼ਤਿਆਂ ਵਿੱਚ ਦੂਰੀਆਂ, ਦੋਨਾਂ ਨੂੰ ਸਾਫ਼ ਸਾਫ਼ ਨਜ਼ਰ ਆਉਂਦੀਆਂ ਹਨ, ਤੇ ਇਹ ਦੂਰੀਆਂ ਸਮੇਂ ਦੇ ਨਾਲ ਵਧਦੀਆਂ ਜਾਂਦੀਆਂ ਨੇ ਤੇ ਦਿੱਲ ਤੋਂ ਪਿਆਰ ਵਿੱਚ ਬਦਲਣ ਦੇ ਕੋਈ ਆਸਾਰ ਨਹੀਂ ਹੁੰਦੇ। ਕਿਸੇ ਨੂੰ ਜੇ ਪਿਆਰ ਕਰੋਂ ਤਾ ਦਿਲ ਤੋਂ ਪਿਆਰ ਕਰੋ ਨਾ ਕਿ ਵਿਖਾਵੇ ਲਈ।

163/15-5-2024: ਸੱਚ ਕਹਾਂ ਤਾਂ…. ਇਹ ਹੈ

ਜ਼ਿੰਦਗੀ ਵਿੱਚ ਕਿਸੇ ਨੂੰ ਕਿਸੇ ਦੀ ਮਿਸਾਲ ਦੇ ਕੇ ਸਮਝਾਉਣਾ ਸੌਖਾ ਹੈ. ਜੇਕਰ ਅਸੀਂ ਆਪਣੀ ਖੁਦ ਦੀ ਮਿਸਾਲ ਦਈਏ ਤਾਂ ਜ਼ਿਆਦਾ ਅਸਰ ਕਰੇਗੀ ਪਰ ਉਸ ਲਈ ਸਾਨੂੰ ਖੁੱਦ ਨੂੰ ਮਿਸਾਲ ਬਣਨਾ ਪਵੇਗਾ ਅਜਿਹੇ ਚੰਗੇ ਕੰਮ ਕਰਕੇ, ਜਿੰਨਾਂ ਦੀ ਤੁਹਾਨੂੰ ਕਿਸੇ ਨੂੰ ਸਮਝਾਉਣ ਲਈ ਮਿਸਾਲ ਦੇਣ ਦੀ ਲੋੜ ਪੈਂਦੀ ਹੈ.

164/16-5-2024: ਸੱਚ ਕਹਾਂ ਤਾਂ…. ਇਹ ਹੈ

ਜ਼ਿੰਦਾ ਰਹਿਣ ਦੀ ਆਮ ਕੀਮਤ ਤਾਂ ਜ਼ਿੰਦਗੀ ਵਿੱਚ ਮਿਲਦੀਆਂ ਪੀੜਾਂ ਹਨ. ਜੇਕਰ ਤੁਸੀਂ ਆਪਣੇ ਆਪ ਨੂੰ ਸਹੀ ਚਾਰਗ ਕਰਨਾ ਚਾਹੂੰਦੇ ਹੋ ਤਾਂ ਗਾਂਧੀ ਬਾਪੂ ਦੇ ਤਿੰਨ ਬੰਦਰਾਂ ਵਾਂਗ, ਆਪਣੇ ਕੰਨਾਂ ਵਿੱਚ ਉਂਗਲਾਂ ਦੇ ਲਵੋ, ਅੱਖਾਂ ਤੇ ਕਾਲੀ ਪੱਟੀ ਬਣ ਲਵੋ, ਆਪਣੇ ਮੂੰਹ ਤੇ ਜੰਦਰਾ ਲੈ ਲਵੋ, ਸੋਚਾਂ ਦੇ ਸਾਰੇ ਦਰਵਾਜੇ ਬੰਦ ਕਰ ਲਵੋ. ਆਪਣਾ ਅੰਤਰ ਧਿਆਨ ਹੋ ਕੇ, ਆਪਣੇ ਮੰਨ ਨਾਲ ਸਲਾਹ ਕਰੋ, ਜੋ ਤੁਹਾਣੀ ਸਹੀ ਸਲਾਹ ਵੀ ਦੇਵੇਗਾ ਤੇ ਸਹੀ ਰਸਤਾ ਵੀ ਦਿਖਾਵੇ ਗਾ।

 

165/16-5-2024: ਸੱਚ ਕਹਾਂ ਤਾਂ…. ਇਹ ਹੈ

ਜੇ ਕਿਸੇ ਨੂੰ ਆਜ਼ਾਦ ਕਰੋ ਤਾਂ ਪੂਰੀ ਤਰਾਂ ਕਰੋ, ਇਸ ਤਰਾਂ ਨਾਂ ਕਰੋ, ਜਿਵੇਂ ਇਕ ਪੰਛੀ ਨੂੰ ਪਿੰਜਰੇ ਵਿੱਚੋ ਆਜ਼ਾਦ ਤਾਂ ਕਰ ਰਹੇ ਹੋ ਪਰ ਉਸ ਦੇ ਪਰ ਕੱਟ ਕੇ. ਇਸ ਨਾਲੋਂ ਤਾਂ ਉਹ ਪਿੰਜਰੇ ਵਿਚ ਆਪਣੇ ਛੋਟੇ ਜਿਹੇ ਦਾਇਰੇ ਵਰਗੀ ਰਿਆਸਤ ਵਿੱਚ ਆਪਣੇ ਆਪ ਨੂੰ ਜਿਆਦਾ ਆਜ਼ਾਦ ਤੇ ਮਹਿਫ਼ੂਜ਼ ਸੱਮਜ਼ਦਾ ਹੁੰਦਾ ਹੈ.

 

166/18-5-2024: ਸੱਚ ਕਹਾਂ ਤਾਂ…. ਇਹ ਹੈ

ਚਾਕੂ, ਛੁਰੀ, ਤੇ ਤੀਰ ਕਮਾਨ ਬਹਿਸ ਰਹੇ ਸਨ ਕਿ ਕੌਣ ਸੱਭ ਤੋਂ ਜ਼ਿਆਦਾ ਗਹਿਰਾ ਜਖਮ ਦੇ ਸਕਦਾ ਹੈ, ਤੇ ਸ਼ਬਦ – ਅਲਫਾਜ਼, ਪਿਛੇ ਬੈਠਾ ਹੱਸ ਰਿਹਾ ਸੀ ਕਿ –

ਸ਼ਬਦਾਂ ਦੀ ਤਾਕਤ ਬੇਮਿਸਾਲ ਹੈ। ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਤਸਵੀਰਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ, ਜੋ ਕਿ ਕਈ ਵਾਰ ਸੱਚ ਹੁੰਦਾ ਹੈ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਸਾਡੇ ਮੂੰਹੋਂ ਨਿਕਲਣ ਵਾਲੇ ਸ਼ਬਦਾਂ ਦਾ ਬਹੁਤ ਭਾਰ ਹੁੰਦਾ ਹੈ। ਸਭ ਤੋਂ ਛੋਟੇ, ਸਭ ਤੋਂ ਮਾਮੂਲੀ ਸ਼ਬਦ ਹਾਲਾਤਾਂ ‘ਤੇ ਨਿਰਭਰ ਕਰਦੇ ਹੋਏ, ਬਹੁਤ ਨੁਕਸਾਨ ਪਹੁੰਚਾ ਸਕਦੇ ਹਨ। ਹਾਲਾਂਕਿ, ਸ਼ਬਦ ਓਨੇ ਹੀ ਸ਼ਕਤੀਸ਼ਾਲੀ ਹੋ ਸਕਦੇ ਹਨ। ਇੱਕ ਸ਼ਬਦ ਦੇ ਅੰਦਰ ਬਹੁਤ ਸਾਰੇ ਸੰਦੇਸ਼ ਹੋ ਸਕਦੇ ਹਨ, ਅਤੇ ਉਹਨਾਂ ਦੇ ਵਿਨਾਸ਼ਕਾਰੀ ਪ੍ਰਭਾਵ ਵੀ ਹੋ ਸਕਦੇ ਹਨ।

ਸ਼ਬਦ ਸਿਰਫ ਉਦੋਂ ਸ਼ਕਤੀਸ਼ਾਲੀ ਨਹੀਂ ਹੁੰਦੇ ਜਦੋਂ ਉਹ ਨੁਕਸਾਨ ਪਹੁੰਚਾਉਣ ਦਾ ਟੀਚਾ ਰੱਖਦੇ ਹਨ। ਉਹ ਖੁਸ਼ੀ, ਦਿਆਲਤਾ, ਪਿਆਰ, ਅਤੇ ਸ਼ੁਕਰਗੁਜ਼ਾਰੀ ਵਰਗੀਆਂ ਭਾਵਨਾਵਾਂ ਦਾ ਵਰਣਨ ਕਰਨ ਲਈ ਵੀ ਕੰਮ ਕਰਦੇ ਹਨ।

ਸ਼ਬਦ ਇੰਨੇ ਮਜ਼ਬੂਤ ਹਨ ਕਿ ਤੁਹਾਨੂੰ ਕਿਸੇ ਵਿੱਚ ਡੂੰਘੀ ਖੁਸ਼ੀ ਜਾਂ ਡੂੰਘੀ ਉਦਾਸੀ ਪੈਦਾ ਕਰਨ ਲਈ ਬਹੁਤ ਸਾਰੇ ਵਰਤਣ ਦੀ ਲੋੜ ਨਹੀਂ ਹੈ। ਤੁਹਾਨੂੰ ਬੱਸ ਕੁਝ ਕਹਿਣਾ ਹੈ ਜੋ ਕਿਸੇ ਨਕਾਰਾਤਮਕ ਭਾਵਨਾ ਨੂੰ ਪ੍ਰ

167/19-5-2024: ਸੱਚ ਕਹਾਂ ਤਾਂ…. ਇਹ ਹੈ

ਅਸੀਂ ਹਰ ਰੋਜ਼ ਕਾਗਜ਼ ਦੀ ਕਿਸ਼ਤੀ ਵਿੱਚ ਸਵਾਰ ਹੁੰਦੇ ਹਾਂ, ਜਿਹੜੀ ਬਚਪਨ ਵਿੱਚ ਬਣਾਈ, ਥੋੜੀ ਦੂਰ ਜਾ ਕੇ ਪਾਣੀ ਵਿੱਚ ਰੁੜ੍ਹ ਜਾਂਦੀ ਹੈ. ਪਰ ਅਸੀਂ ਜ਼ਿੰਦਿਗੀ ਵਿਚ ਫੇਰ ਵੀ ਪ੍ਰੇਸ਼ਾਨ ਰਹਿੰਦੇ ਹੈ. ਸਾਨੂੰ ਵਧੀਆ ਕਿਸ਼ਤੀ ਵਿੱਚ ਸਵਾਰ ਹੋ ਕੇ ਇਹ ਜ਼ਿੰਦਗੀ ਜਿਉਣੀ ਚਾਹੀਦੀ ਹੈ. ਇਸ ਦਾ ਮਤਲੱਬ ਇਹ ਹੈ ਸਾਨੂੰ ਹਰ ਰੋਜ਼ ਕੋਈ ਨ ਕੋਈ ਚੰਗਾ ਕੰਮ ਹੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਬਲਕਿ ਤੁਹਾਡੇ ਕੀਤੇ ਕੰਮ ਤੋਂ ਉਸ ਦੀ ਦੀ ਜ਼ਿੰਦਗੀ ਪਹਿਲਾਂ ਨਾਲੋਂ ਬੇਹਤਰ ਬਣੇ.

 

168/20-5-2024: ਸੱਚ ਕਹਾਂ ਤਾਂ…. ਇਹ ਹੈ

ਸਾਡੇ ਕੋਲ ਖੁਸ਼ ਰਹਿਣ ਦੇ ਹਜਾਰਾਂ ਤਰੀਕੇ ਹੋਣਗੇ। ਸਾਨੂੰ ਆਪਣੇ ਕੰਮਾਂ ਨੂੰ ਇਨ੍ਹਾਂ ਬਾਖੂਬੀ ਨਾਲ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਆਪ ਤੇ ਗਰੂਰ ਹੋਵੇ ਤੇ ਦੂਜਿਆਂ ਨਾਲ ਤੁਲਨਾ ਨਾ ਕਰਨੀ ਪਵੇ. ਤੁਸੀਂ ਆਪਣੀ ਕਾਮਯਾਬੀ ਦੀ ਆਪ ਪਰਿਭਾਸ਼ਾ ਲਿਖੋ।। ਇਹ ਵੀ ਯਾਦ ਰੱਖੋ ਕੇ ਘਾਹ ਹਮੇਸ਼ਾ ਦੂਜੇ ਪਾਸੇ ਹਰੀ ਲਗਦੀ ਹੈ ਜਦੋ ਤੱਕ ਤੁਹਾਨੂੰ ਆਪਣੇ ਆਪ ਇਹਸਾਸ ਨਹੀਂ ਹੁੰਦਾ ਕਿ ਜਿੱਥੇ ਤੁਸੀਂ ਖੜੇ ਹੋ , ਉਹ ਘਾਹ ਜ਼ਿਆਦਾ ਹਰੀ ਹੈ. ਦੋ ਗੱਲਾਂ ਹੋਰ ਯਾਦ ਰੋਖੋ, ਕਿ ਆਪਣੀ ਦੌੜ ਆਪ ਚਲਨੀ ਹੈ ਨਾ ਕਿ ਕਿਸੇ ਦੇ ਸਹਾਰੇ ਤੇ ਦੂਸਰੀ ਆਪਣੇ ਆਪ ਵਿਚ ਸੰਤੋਸ਼ ਪੈਦਾ ਕਰੋ, ਜੋ ਤੁਹਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹੋ ਤੇ ਹੋਰ ਜ਼ਰੂਰਤ ਤੋਂ ਜ਼ਿਆਦਾ ਦੀ ਦੌੜ ਦੀ ਕਤਾਰ ਵਿਚ ਨਾ ਖੜੋ.

 

169/21-5-2024: ਸੱਚ ਕਹਾਂ ਤਾਂ…. ਇਹ ਹੈ

ਸਿੱਖਣਾ ਇੱਕ ਲਗਾਤਾਰ ਪ੍ਰਕਿਰਿਆ ਹੈ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਗਰਭ ਤੋਂ ਕਬਰ ਤੱਕ ਚਲਦੀ ਹੈ। ਜੇਕਰ ਕੋਈ ਸੇਵਾ ਨਿਵਾਰਨ ਹੈ, ਤਾਂ ਉਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਕਬਰ ਤੱਕ ਜਾਣ ਲਈ ਉਡੀਕ ਕਰਨੀ ਚਾਹੀਦੀ ਹੈ, ਬਲਕਿ ਆਪਣੇ ਆਪ ਨੂੰ ਚੁਸਤ ਤੇ ਦਰੁਸਤ ਰੱਖਣ ਲਈ ਕੋਈ ਨਾ ਕੋਈ ਗਤੀਵਿਧੀ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਸਮਾਜ ਨੂੰ ਤੁਹਾਡੇ ਜ਼ਿੰਦਗੀ ਦੇ ਤਜ਼ੁਰਬੇ ਤੋਂ ਕੁੱਝ ਚੰਗੀ ਸਹਿਤ ਮਿਲਦੀ ਰਹੇ.

 

170/22-5-2024: ਸੱਚ ਕਹਾਂ ਤਾਂ…. ਇਹ ਹੈ

ਕਿਸੇ ਦਾ ਅਪਣੇ ਤੇ ਰੰਗ ਚੜ੍ਹ ਜਾਣਾ ਇਕ ਮੁਹਾਵਰਾ ਤਾਂ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਨੂੰ ਸਮਝਣਾ ਵੀ ਜਰੂਰੀ ਹੈ. ਇਸ ਦਾ ਸਹੀ ਮਤਲੱਬ ਇਹ ਹੈ ਕਿ ਜੇਕਰ ਤੁਹਾਨੂੰ ਕਿਸੇ ਦੀ ਗੱਲ ਚੰਗੀ ਲਗਦੀ ਹੈ ਤੇ ਤੁਹਾਡੇ ਦਿਲ ਵਿਚ ਉਤਰ ਜਾਂਦੀ ਹੈ ਜਾਂ ਤੁਹਾਡੇ ਦਿਲ ਨੂੰ ਛੁਹ ਜਾਂਦੀ ਤਾਂ ਤੁਹਾਡੇ ਉਪਰ ਉਸ ਦਾ ਪ੍ਰਭਾਵ ਹੋਲੀ ਹੋਲੀ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਪਹਿਲਾਂ ਨਾਲੋਂ ਅਪਣੇ ਆਪ ਨੂੰ ਨਿਖਰਿਆ ਸਮਝਦੇ ਹੋ ਤੇ ਸਕੂਨ ਤੇ ਖੁਸ਼ੀ ਦੋਨੋ ਹੀ ਪਾਂਦੇ ਹੋ. ਸੰਖੇਪ ਰੂਪ ਵਿੱਚ, ਇਹ ਮੁਹਾਵਰਾ ਸ਼ਬਦਾਂ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਸਤਹ-ਪੱਧਰ ਦੀਆਂ ਪ੍ਰਤੀਕ੍ਰਿਆਵਾਂ ਤੋਂ ਪਰੇ ਸਮਝ ਅਤੇ ਅਰਥ ਦੀ ਖੋਜ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਇਹ ਸੁਝਾਅ ਦਿੰਦਾ ਹੈ ਕਿ ਦੂਜਿਆਂ ਦੁਆਰਾ ਪੇਸ਼ ਕੀਤੀ ਗਈ ਬੁੱਧੀ ਅਤੇ ਸੂਝ ਨੂੰ ਅਪਣਾਉਣ ਨਾਲ, ਅਸੀਂ ਅੰਦਰੂਨੀ ਸ਼ਾਂਤੀ, ਖੁਸ਼ੀ ਅਤੇ ਵਿਅਕਤੀਗਤ ਵਿਕਾਸ ਪਾ ਸਕਦੇ ਹਾਂ।

 

171/23-5-2024: ਸੱਚ ਕਹਾਂ ਤਾਂ…. ਇਹ ਹੈ

ਕੀ ਕਹਾਂ ਤੇ ਕੀ ਨਾ ਕਹਾਂ ? ਬਹੁਤ ਕੁੱਝ ਕਹਿ ਵੀ ਦਿੱਤਾ ਹੈ. ਅੱਜ ਤਾਂ ਸਿਰਫ਼ ਇਨ੍ਹਾਂ ਹੀ ਕਹਿਣਾ ਹੈ ਕਿ ਸਲਾਹ ਦੇਣ ਤੋਂ ਬਚੋ ਜਦੋਂ ਤੁਹਾਨੂੰ ਇਹ ਨਹੀਂ ਕਿਹਾ ਗਿਆ ਹੈ। ਕਿਸੇ ਦੇ ਸਾਥੀ ਦੀ ਆਲੋਚਨਾ ਨਾ ਕਰੋ, ਭਾਵੇਂ ਉਹ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ। ਕਿਸੇ ਪਾਰਟੀ ਵਿੱਚ ਤਾਂ ਜਾਓ ਪਰ ਕੋਈ ਖ਼ਾਸ ਪਕਵਾਨ ਲਿਆਉਣ ਦੀ ਪੇਸ਼ਕਸ਼ ਨਾ ਕਰੋ। ਤੋਹਫ਼ਾ ਲੈ ਕੇ ਕਿਸੇ ਮੌਕੇ ਤੋਹਫਾ ਦੇਣ ਵਾਲੇ ਦੀ ਮਦਦ ਜ਼ਰੂਰ ਕਰੋ। ਹਾਂ , ਇਕ ਗੱਲ ਹੋਰ, ਤੁਹਾਡੀ ਕਮਜ਼ੋਰੀ ਨਾ ਹੋਣ ‘ਤੇ ਵੀ ਲੋਕ ਕਮਜ਼ੋਰੀਆਂ ਲੱਭਣ ਲੱਗਦੇ ਹਨ, ਅਜਿਹੇ ‘ਚ ਜੇਕਰ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਸਾਰਿਆਂ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿਓ ਤਾਂ ਲੋਕਾਂ ਲਈ ਤੁਹਾਨੂੰ ਨਿਸ਼ਾਨਾ ਬਣਾਉਣਾ ਅਤੇ ਤੁਹਾਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਨਾ ਆਸਾਨ ਹੋ ਜਾਵੇਗਾ। ਇਸ ਲਈ, ਆਪਣੀਆਂ ਕਮਜ਼ੋਰੀਆਂ ਨੂੰ ਲੋਕਾਂ ਨਾਲ ਸਾਂਝਾ ਕਰਨ ਦੀ ਗਲਤੀ ਨਾ ਕਰੋ ਬਲਕਿ ਓਹਨਾ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ ਤੇ ਵਿਚਾਰ ਹੀ ਨਾ ਕਰੋ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ.

 

172/24-5-2024: ਸੱਚ ਕਹਾਂ ਤਾਂ…. ਇਹ ਹੈ

ਜਿਹੜੇ ਚਿਰਾਗਾਂ ਦੇ ਜਗਣ ਨਾਲ ਕੋਈ ਜ਼ੁਲਮ ਦਾ ਧੁਆਂ ਨਜ਼ਰ ਆਵੇ ਤਾਂ ਕਹਿੰਦੇ ਨੇ ਕਿ ਉਹਨਾਂ ਚਿਰਾਗਾਂ ਨੂੰ ਬੂਝਾ ਦਿਓ ਤਾਂ ਉਜਾਲਾ ਹੋ ਜਾਵੇਗਾ। ਇਹ ਸੱਭ ਸ਼ਾਇਰਾਂ ਦੇ ਖ਼ਿਆਲ ਨੇ ਇਹ ਕੋਈ ਹਲ ਨਹੀਂ ਦੱਸਦਾ। ਚੰਗਾ ਤਾਂ ਇਹ ਹੀ ਹੋਵੇਗਾ ਜੇ ਅਸੀਂ ਜ਼ੁਲਮ ਦੇ ਧੂੰਏਂ ਵਿਚ ਕੋਈ ਚੰਗੀ ਕਿਸਮ ਦਾ ਤੇਲ, ਮੇਰਾ ਮੱਤਲਬ ਹੈ, ਕੋਈ ਚੰਗੇ ਵਿਚਾਰ ਵਾਲੀ ਗਲ ਸਮਾਜ ਨੂੰ ਦੇ ਦਈਏ ਤਾਂ ਸਮਾਜ ਹਰ ਪੱਖੋਂ, ਬਹੁਤ ਰੋਸ਼ਨ ਕਰੇਗਾ।

 

173/25-5-2024: ਸੱਚ ਕਹਾਂ ਤਾਂ…. ਇਹ ਹੈ

ਜ਼ਿੰਦਗੀ ਕਿੰਨੀ ਬਾਕੀ ਹੈ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ, ਹਾਂ, ਬਾਕੀ ਦੀ ਜ਼ਿੰਦਗੀ ਕਿੱਦਾਂ , ਕਿਵੇਂ ਜਿਉਣੀ ਹੈ, ਇਸ ਬਾਰੇ ਤੁਸੀਂ ਅੰਦਾਜ਼ਾ ਲੈ ਸਕਦੇ ਹੋ ਤੇ ਆਪਣੇ ਤੇ ਸਮਾਜ ਦੇ ਦਾਇਰੇ ਵਿਚ ਰਹਿ ਕੇ ਜੀ ਸਕਦੇ ਹੋ. ਇਸ ਦਾਇਰੇ ਵਿੱਚ ਇਕ ਤਜ਼ੁਰਬੇ ਦੀ ਜ਼ਿੰਦਗੀ ਹੁੰਦੀ ਹੈ ਜੋ ਜ਼ਿਆਦਾ ਤਰ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਦਾਇਰੇ ਤੋਂ ਬਾਹਰ ਦੀ ਜ਼ਿੰਦਗੀ ਜੀਣ ਵਾਲੇ ਕੋਈ ਇਨੀ ਵਧੀਆ ਨਹੀਂ ਜੀਂਦੇ ਅਤੇ ਨਾਂ ਹੀ ਸਮਾਜ ਵਿਚ ਪਸੰਦ ਕੀਤੇ ਜਾਂਦੇ ਹਨ. ਇਸ ਆਪਣੀ ਜ਼ਿੰਦਗੀ ਇਸ ਤਰਾਂ ਦੀ ਜਿਉ ਜਿਹੜੀ ਦਾਇਰੇ ਵਿਚ ਵੀ ਹੋਵੇ ਤੇ ਸਮਾਜ ਨੂੰ ਪਸੰਦ ਹੋਵੇ ਤਾਂ ਹੀ ਤੁਸੀਂ ਇਸ ਧਰਤੀ ਦੇ ਹੁੰਦਿਆਂ ਤੇ ਇਸ ਤੋਂ ਰੁਕਸਤ ਹੋਣ ਤੋਂ ਬਾਅਦ ਵੀ ਯਾਦ ਕੀਤੇ ਜਾਵੋ। ਮੈਂ ਤਾਂ ਅਕਸਰ ਕਹਿੰਦਾ ਹੈ ਕਿ ਕਿਸੇ ਵਿਛੜੇ ਨੂੰ ਯਾਦ ਕਰਨਾ ਵੀ ਉਸ ਨੂੰ ਜ਼ਿੰਦਾ ਰੱਖਣਾ ਹੁੰਦਾ ਹੈ.

 

174/26-5-2024: ਸੱਚ ਕਹਾਂ ਤਾਂ…. ਇਹ ਹੈ

ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਛੱਡ ਦਿਉ ਜੱਦਕਿ ਗੱਲ ਤਾਂ ਇਹ ਕਰਨੀ ਚਾਹੀਦੀ ਹੈ ਕਿ, ਤੁਸੀਂ ਇਹ ਨਾ ਛੱਡੋ। ਅਸੀਂ ਆਪ ਹੀ ਫੇਰ ਤੋਂ ਜਿਹੜੀਆਂ ਚੰਗੀਆਂ ਗੱਲਾਂ ਨਹੀਂ ਨੂੰ ਯਾਦ ਕਰਵਾ ਦਿੰਦੇ ਹਾਂ। ਬਲਕਿ, ਤੁਸੀਂ ਮੋਟੀਆਂ ਮੋਟੀਆਂ ਗੱਲਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਤੋਂ ਦੂਰ ਨਾ ਕਰੋ ਜਿਵੇਂ ਕਿ, ਚੰਗਾ ਪਹਿਨਣਾ, ਚੰਗਾ ਬੋਲਣਾ, ਚੰਗਾ ਸੁਣਨਾਂ, ਚੰਗਾ ਸਾਹਿਤ ਪੜ੍ਹਨਾ, ਚੰਗਾ ਸਾਹਿਤ ਲਿਖਣਾ, ਕਿਸੇ ਲੋੜਮੰਦ ਦੀ ਮੱਦਦ ਕਰਨਾ, ਕਿਸੇ ਦੀ ਅਮਾਨਤ ਵਿਚ ਖਿਆਨਤ ਨਾ ਕਰਨਾ, ਸਿਰਫ ਸੱਚ ਬੋਲਣਾ ਤੇ ਸੱਚ ਦਾ ਸਾਥ ਦੇਣ ਵਾਲੇ ਦੀ ਕਤਾਰ ਵਿਚ ਹੀ ਖੜਨਾ। ਕੀ , ਕੀ ਲਿਖਾਂ, ਚੰਗੀਆਂ ਗੱਲਾਂ ਲਿਖਣ ਲਗੋ ਤਾਂ ਇਕ ਲੰਬੀ, ਨਾ ਮੁੱਕਣ ਵਾਲੀ ਲਿਸਟ ਵੀ ਬਣ ਜਾਂਦੀ ਹੈ. ਇਸ ਦੇ ਤਜ਼ੁਰਬੇ ਕਰਨ ਦੀ ਲੋੜ੍ਹ ਨਹੀਂ ਹੈ, ਸਗੋਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਢਾਲਣ ਦੀ ਜਰੂਰੁਤ ਹੈ, ਇਸ ਨਾਲ ਤੁਸੀਂ ਖੁਦ ਹੀ ਨਹੀਂ, ਸਮਾਜ਼ ਨੂੰ ਵੀ ਚੰਗੀ ਸਿਹਤ ਦੇਵੋ ਗਏ ਤੇ ਦੂਜਿਆਂ ਲਈ ਪ੍ਰੇਰਣਾ ਦੇਣ ਵਾਲੇ ਬਣੋਗੇ।

 

 

175/27-5-2024: ਸੱਚ ਕਹਾਂ ਤਾਂ…. ਇਹ ਹੈ

ਅਸਲ ਵਿੱਚ ਇਸ ਸੰਸਾਰ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਜੇਕਰ ਤੁਸੀਂ ਇਸ ਵਿੱਚ ਆਪਣਾ ਮਨ ਲਗਾਓ ਅਤੇ ਇੱਕ ਸਕਾਰਾਤਮਕ ਰਵੱਈਆ ਬਣਾਈ ਰੱਖੋ। ਕੋਈ ਹੋਰ ਟੀਚਾ ਤੈਅ ਕਰਨ ਜਾਂ ਨਵਾਂ ਸੁਪਨਾ ਦੇਖਣ ਲਈ ਤੁਸੀਂ ਕਦੇ ਵੀ ਬੁੱਢੇ ਨਹੀਂ ਹੁੰਦੇ। ਹੋ ਸਕਦਾ ਹੈ ਹਰ ਦਿਨ ਚੰਗਾ ਨਾ ਹੋਵੇ… ਪਰ ਹਰ ਦਿਨ ਵਿੱਚ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਹੈ। ਸਾਧਾਰਨ ਅਤੇ ਅਸਧਾਰਨ ਵਿਚਲਾ ਫਾਂਸਲਾ ਨਾ ਮਾਤਰ ਵਰਗਾ ਹੁੰਦਾ ਹੈ. ਤੁਸੀਂ ਹੁਣ ਕਿ ਚੰਗਾ ਕਰੋਗੇ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ.

 

176/28.5.2024-ਸੱਚ ਕਹਾਂ ਤਾਂ, ਇਹ ਹੈ

ਜੇਕਰ ਚੁੱਪ ਰਹਿਣਾ ਔਖਾ ਹੈ, ਭਾਵੇਂ ਉਸ ਦੇ ਸੋ ਫਾਇਦੇ ਹਨ, ਤੇ ਬੋਲਣਾ ਵੀ ਸੌਖਾ ਨਹੀਂ। ਚੁੱਪ ਰਹਿ ਕਿ ਤਾਂ ਤੁਸੀਂ ਬੱਚ ਸਕਦੇ ਹੋ, ਪਰ ਕੁੱਝ ਆਵਾ ਤਾਵਾ ਬੋਲ ਕੇ ਕਿਸੇ ਵਿਵਾਦ ਵਿਚ ਪੇ ਸਕਦੇ ਹੋ, ਕਿਉਂਕਿ ਕੁੱਝ ਬੋਲਿਆ ਵਾਪਿਸ ਨਹੀਂ ਲਿਆ ਜਾ ਸਕਦਾ। ਇਸ ਲਈ ਤੋਲ ਕੇ ਬੋਲਣ ਦੀ ਆਦਤ ਪਾਓ।

 

177/29.5.2024- ਸੱਚ ਕਹਾਂ ਤਾਂ, ਇਹ ਹੈ

ਤੁਹਾਡੀਆਂ ਆਦਤਾਂ ਤੁਹਾਡਾ ਮੁਕਾਮ ਤਹਿ ਕਰਦਿਆਂ ਹਨ. ਸਾਡੀਆਂ ਰੋਜ਼ ਮਰਾਹ ਦੀਆਂ ਆਦਤਾਂ ਸਾਡੇ ਜੀਵਨ ਨੂੰ ਮੋੜ ਦਿੰਦਿਆਂ ਹਨ. ਚੰਗੀਆਂ ਆਦਤਾਂ ਤੁਹਾਨੂੰ ਚੰਗਾ ਇਨਸਾਨ ਬਣਾਉਂਦੀਆਂ ਹਨ ਅਤੇ ਇਹ ਗੱਲ ਬਿਲਕੁਲ ਸੱਚ ਹੈ. ਕੁੱਝ ਵੀ ਖਰਚ ਕਰਨ ਤੋਂ ਪਹਿਲਾਂ ਜੇ ਤੁਸੀਂ ਕੁੱਝ ਬੱਚਤ ਦੀ ਆਦਤ ਪਾ ਲੈਂਦੇ ਹੋ ਉਹ ਕੀਤੀ ਹੋਈ ਬੱਚਤ ਤੁਹਾਨੂੰ ਔਖੇ ਵੇਲੇ ਕੰਮ ਆਉਂਦੀ ਹੈ. ਇਸੇ ਤਰਾਂ ਸਾਨੂੰ ਹਰੇਕ ਪਹਿਲੂ ਤੇ ਗੌਰ ਕਰਨਾ ਚਾਹੀਦਾ ਹੈ ਤੇ ਚੰਗੀ ਆਦਤ ਨੂੰ ਢਾਲ ਲੈਣਾ ਚਾਹੀਦਾ ਹੈ. ਤੁਹਾਡੀਆਂ ਆਦਤਾਂ ਤੁਹਾਡਾ ਜੀਵਨ ਵੀ ਬਦਲ ਦਿੰਦਿਆਂ ਹਨ ਤੇ ਤੁਹਾਡੀ ਜ਼ਿੰਦਗੀ ਨੂੰ ਨਵਾਂ ਰੂਪ ਵੀ ਦੇ ਦਿੰਦਿਆਂ ਹਨ. ਹਰ ਨਵੀ ਆਦਤ ਦੀ ਸ਼ੁਰੁਆਤ ਇਸ ਢੰਗ ਨਾਲ ਕਰੋ ਕਿ ਅਸਫਲਤਾ ਦੀ ਕੋਈ ਗੂਂਜੀਅਸ਼ ਹੀ ਨਾ ਰਹੇ. ਬਸ! ਉਸ ਆਦਤ ਨੂੰ ਹੋਲੀ ਹੋਲੀ ਵਧਾਉਂਦੇ ਰਹੋ ਤੇ ਫਿਰ ਉਹ ਇਕ ਚੰਗੀ ਸਿਹਤ ਦੇਣ ਵਾਲੀ ਆਦਤ ਬਣ ਜਾਵੇਗੀ ਤੇ ਤੁਸੀਂ ਜ਼ਿੰਦਗੀ ਦੇ ਹਰ ਪਲ ਵਿਚ ਖੁਸ਼ੀ ਮਹਿਸੂਸ ਕਰੋਗੇ।

 

178/31.5.2024- ਸੱਚ ਕਹਾਂ ਤਾਂ, ਇਹ ਹੈ

ਸਵਾਲ-ਜ਼ਵਾਬ ਦੇ ਚੱਕਰ ਵਿਚੋਂ ਕਦੇ ਕੁੱਝ ਨਿਕਲਿਆ ਹੈ ਅਤੇ ਨਾਂ ਹੀ ਕੁੱਝ ਨਿਕਲਦਾ ਹੈ, ਹਾਲਤ ਮੁਤਾਬਕ ਸਮੇਂ ਨਾਲ ਸਮਝੌਤਾ ਕਰ ਲੈਣਾ ਸਾਰੇ ਮਸਲਿਆਂ ਦਾ ਹਲ ਨਿਕਲ ਆਉਂਦਾ ਹੈ.

 

179/01-06-2024: ਸੱਚ ਕਹਾਂ ਤਾਂ, ਇਹ ਹੈ

ਇਨਸਾਨ ਜਿਹੜਾ ਕੰਮ ਮਹਿਸੂਸ ਕਰਕੇ ਕਰਦਾ ਹੈ, ਉਹ ਉਸ ਦਾ ਸਹੀ ਫੈਸਲਾ ਹੁੰਦਾ ਹੈ. ਇਸ ਕੰਮ ਲਈ ਕੋਈ ਜ਼ਿਆਦਾ ਸਮਾਂ ਨਹੀਂ ਲਗਦਾ ਪਰ ਇਸ ਦੇ ਨਤੀਜ਼ੇ ਬੜ੍ਹੇ ਸਾਰਥਿਕ ਹੁੰਦੇ ਹਨ ਤੇ ਤੁਸੀਂ ਆਪਣੇ ਆਪ ਨੂੰ ਹਲ਼ਕਾ ਫੁੱਲਕਾ ਵੀ ਮਹਿਸੂਸ ਕਰਦੇ ਹੋ. ਕਿੰਨਾ ਚੰਗੇ ਹੋਵੇ ਜੇਕਰ ਹਰ ਕੋਈ ਸੋਚ ਸੱਮਝ ਕੇ, ਮਹਿਸੂਸ ਕਰਕੇ ਹਰੇਕ ਕੰਮ ਨੂੰ ਕਰਨ ਲੱਗ ਪਾਵੇ ਤੇ ਇਸ ਧਰਤੀ ਤੇ ਹੀ ਸਵਰਗ ਬਣ ਜਾਵੇਗਾ ਤੇ ਤੁਹਾਨੂੰ, ਕਾਲਪਨਿਕ ਸਵਰਗ ਲਈ ਆਸਮਾਨ ਵੱਲ ਨਹੀਂ ਤੱਕਣਾ ਪਵੇਗਾ।

 

180/02-06-2024: ਸੱਚ ਕਹਾਂ ਤਾਂ, ਇਹ ਹੈ

ਕਿਸੇ ਨੂੰ ਸ਼ੀਸ਼ਾ ਵਿਖਾਉਣ ਦੀ ਜਰੂਰਤ ਨਹੀਂ ਹੁੰਦੀ, ਸ਼ੀਸ਼ਾ ਤਾਂ ਇਨਸਾਨ ਹਰ ਰੋਜ਼ ਨਹਾਉਣ ਤੋਂ ਬਾਅਦ ਆਪਣੇ ਆਪ ਨੂੰ ਸੰਵਾਰਨ ਵਾਸਤੇ ਵੇਖਦਾ ਹੈ. ਉਸ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰਮ ਕਰ ਰਿਹਾ ਹੈ ਤੇ ਬੀਤੀ ਜ਼ਿੰਦਗੀ ਵਿਚ ਕੀ ਕੀਤੇ ਹਨ. ਚੰਗੇ ਕਰਮ ਕਰਨ ਪਿੱਛੇ, ਚੰਗੇ ਲੋਕਾਂ ਦੀ ਸੰਗਤ ਹੋਵੇ ਗਈ ਤੇ ਮਾੜੇ ਕਰਮ ਪਿੱਛੇ ਵੀ ਕੁੱਝ ਮਾੜੇ ਲੋਕ ਹੋਣਗੇ ਪਰ ਸੱਭ ਤੋਂ ਵੱਧ ਤੁਹਾਡੇ ਅੰਦਰ ਦੀ ਸੋਚ ਤੁਹਾਡੇ ਤੋਂ ਸਾਰੇ ਕੰਮ ਕਰਵਾਉਂਦੀ ਹੈ. ਇਸ ਲਈ ਆਪਣੀ ਸੋਚ ਸਕਰਾਤਮਕ ਰੱਖੋ।

 

181/05-06-2024: ਸੱਚ ਕਹਾਂ ਤਾਂ, ਇਹ ਹੈ

ਜ਼ਿੰਦਗੀ ਵਿੱਚ ਸਾਰਾ ਝੱਗੜਾ ਤੁਹਾਡੀਆਂ ਖ਼ਵਾਸ਼ਾਂ ਦਾ ਹੈ. ਨਾਂ ਤਾਂ ਕਿਸੇ ਨੂੰ ਗ਼ਮ ਚਾਹੀਦਾ ਤੇ ਨਾਂ ਹੀ ਕਿਸੇ ਨੂੰ ਘੱਟ ਚਾਹੀਦਾ। ਇਸ ਤਰੀਕੇ ਦੇ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ. ਇਸ ਲਈ , ਮੰਨਿਆਂ ਕਿ ਖ਼ਵਾਸਾਂ ਵੀ ਇਕ ਜਿਊਣ ਦਾ ਸਹਾਰਾ ਨੇ, ਇਹਨਾਂ ਨੂੰ ਮਰਨਾ ਨਹੀਂ ਚਾਹੀਦਾ ਪਰ ਇਹਨਾਂ ਤੇ ਕਾਬੂ ਤਾਂ ਰੱਖਿਆ ਜਾ ਸਕਦਾ ਹੈ.

 

182/06-06-2024: ਸੱਚ ਕਹਾਂ ਤਾਂ, ਇਹ ਹੈ

ਜਦੋ ਲੋਕ ਕਿਸੇ ਨੂੰ ਪਸੰਦ ਕਰਦੇ ਨੇ ਤਾਂ ਉਸ ਦੀਆਂ ਬੁਰਾਈਆਂ ਭੁੱਲ ਜਾਂਦੇ ਨੇ ਤੇ ਇਸੇ ਤਰਾਂ ਜਦੋਂ ਨਫ਼ਰਤ ਕਰਦੇ ਨੇ ਉਸ ਦੀਆਂ ਚੰਗੀਆਂ ਗੱਲਾਂ ਭੁੱਲ ਜਾਂਦੇ ਨੇ. ਅਜਿਹਾ ਇਸ ਕਰਕੇ ਹੁੰਦਾ ਹੈ ਕਿ ਇਨਸਾਨ ਖੁਦਗਰਜ਼ ਹੈ, ਕਿਓਂਕਿ ਜਦੋ ਪਸੰਦ ਕਰਦਾ ਹੈ ਤਾਂ ਬੁਰਾਈ ਨਹੀਂ ਵੇਖਦਾ ਤੇ ਜਦੋ ਨਫ਼ਰਤ ਕਰਦਾ ਤੇ ਉਸ ਦੀ ਇਛਾਈ ਨਹੀਂ ਦੇਖਦਾ। ਇਸ ਲਈ ਜ਼ਿਆਦਾ ਤਰ ਲੋਕ ਇਸ ਲਈ ਚੰਗੇ ਰਹਿੰਦੇ ਹਨ ਜਦੋਂ ਤੱਕ ਉਹ ਸੋਚਦੇ ਹਨ ਕਿ ਦੂਸਰੇ ਵੀ ਚੰਗੇ ਨੇ.

 

183/07-06-2024: ਸੱਚ ਕਹਾਂ ਤਾਂ, ਇਹ ਹੈ

ਸੱਚ ਬੋਲਣ ਨਾਲ ਦਿੱਲ ਹਮੇਸ਼ਾ ਸਾਫ਼ ਰਹਿੰਦਾ ਹੈ, ਕੁੱਝ ਚੰਗਾ ਕਰਨ ਨਾਲ ਮਨ ਸਾਫ਼ ਰਹਿੰਦਾ ਹੈ, ਤੇ ਮੇਹਨਤ ਕਰਨ ਨਾਲ ਦਿਮਾਗ਼ ਹਮੇਸ਼ਾ ਸਾਫ਼ ਰਹਿੰਦਾ ਹੈ. ਇਸ ਲਈ ਹੋਰ ਸੋਚਣ ਦੇ ਲੋੜ੍ਹ ਨਹੀਂ, ਬੱਸ ਸੱਚ ਬੋਲੋ, ਕੁੱਝ ਚੰਗਾ ਤੇ ਮਿਹਨਤ ਕਰੋ ਤੇ ਲੋਕ ਤੁਹਾਡੇ ਪਿੱਛੇ ਕਤਾਰ ਜ਼ਰੂਰ ਬਣਾਉਣਗੇ।

 

184/08-06-2024: ਸੱਚ ਕਹਾਂ ਤਾਂ, ਇਹ ਹੈ

ਸਿਰਫ ਪੈਸਿਆਂ ਨਾਲ ਆਦਮੀ ਅਮੀਰ ਨਹੀਂ ਬਣਦਾ। ਹਾਂ , ਜਿਉਣ ਲਈ ਪੈਸਿਆਂ ਦੇ ਵੀ ਜ਼ਰੂਰਤ ਹੈ ਪਰ ਪੈਸਿਆਂ ਨਾਲ ਹਰੇਕ ਚੀਜ਼ ਨਹੀਂ ਖਰੀਦੀ ਜਾ ਸਕਦੀ। ਇਸ ਲਈ ਅਸਲੀ ਅਮੀਰ ਤਾਂ ਉਹ ਹੈ, ਜੋ ਚੰਗੀ ਸੋਚ ਰੱਖਦਾ ਹੈ ਤੇ ਜਿਸ ਕੋਲ ਚੰਗੇ ਦੋਸਤ ਹਨ, ਜੋ ਔਖੇ ਵੇਲੇ ਕੰਮ ਆਉਂਦੇ ਹਨ.

 

185/09-06-2024: ਸੱਚ ਕਹਾਂ ਤਾਂ, ਇਹ ਹੈ…

ਜਦੋਂ ਅਸੀਂ ਕਿਸੇ ਲਈ ਕੁੱਝ ਚੰਗਾ ਕਰ ਰਹੇ ਹੁੰਦੇ ਹੋ ਤਾਂ ਉਸ ਵੇਲੇ ਸਾਡੇ ਲਈ ਵੀ ਕੁੱਝ ਚੰਗਾ ਹੋ ਰਿਹਾ ਹੁੰਦਾ ਹੈ. ਇਸ ਦਾ ਮਤਲੱਬ ਇਹ ਨਹੀਂ ਕਿ ਕੁੱਝ ਚੰਗਾ ਆਪਣੇ ਆਪ ਹੁੰਦਾ ਹੈ ਜਾਂ ਹੋਵੇ ਗਏ. ਤੁਹਾਡੇ ਚੰਗੇ ਕਰਨ ਦਾ ਕੰਮ ਤੁਹਾਨੂੰ ਹੋਰ ਚੰਗੇ ਬਣਾ ਰਿਹਾ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਲੋਂ ਆਪਣੇ ਆਪ ਹੀ ਚੰਗੇ ਕੰਮ ਹੋਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਦਿਨ-ਬ-ਦਿਨ ਤੁਸੀਂ ਹੋਰ ਚੰਗੇ ਬਣਦੇ ਰਹਿੰਦੇ ਹੋ.

 

 

186/10-06-2024: ਸੱਚ ਕਹਾਂ ਤਾਂ, ਇਹ ਹੈ…

ਧੋਖਾ, ਬਦਾਮ ਖਾਣ ਦੀ ਤਰ੍ਹਾਂ ਹੁੰਦਾ ਹੈ, ਜਿਨ੍ਹਾਂ ਜ਼ਿਆਦਾ ਤੁਸੀਂ ਖਾਉਂਗੇ, ਉਨਾ ਹੀ ਜ਼ਿਆਦਾ ਤੁਸੀਂ ਸਮਝਦਾਰ ਬਣ ਜਾਉਗੇ।

 

 

187/11-06-2024: ਸੱਚ ਕਹਾਂ ਤਾਂ, ਇਹ ਹੈ…

ਮਨ ਨਾਲ ਪ੍ਰਸ਼ੰਸਾ ਕਰਨਾ, ਦਿਮਾਗ਼ ਨਾਲ ਦਖਲ ਦੇਣਾ ਤੇ ਆਪਣੇ ਜ਼ਮੀਰ ਤੋਂ ਸਹੀ ਸਮੀਖਿਆ ਕਰਨਾ ਬੁੱਧੀਮਾਨੀ ਹੈ, ਨਹੀਂ ਤਾਂ ਚੁੱਪ ਰਹਿਣਾ ਹੀ ਸਭ ਤੋਂ ਵਧੀਆ ਤਰੀਕਾ ਹੈ।

 

188/13-06-2024: ਸੱਚ ਕਹਾਂ ਤਾਂ, ਇਹ ਹੈ…

ਫਿਲਟਰ ਕੀਤਾ ਹੋਇਆ ਪਾਣੀ ਪੀ ਕੇ ਅਸੀਂ ਆਪਣੀ ਸਿਹਤ ਠੀਕ ਰੱਖਦੇ ਹਨ ਤੇ ਇਸੇ ਤਰਾਂ ਹੀ ਜੇਕਰ ਅਸੀਂ ਵਿਵੇਕ ਨਾਲ ਛਾਣੇ ਹੋਏ ਬੋਲੇ ਬੋਲ ਤੁਹਾਡੇ ਸੰਬੰਧਾਂ ਨੂੰ ਠੀਕ ਰੱਖਦੇ ਹਨ.

 

189/14-06-2024: ਸੱਚ ਕਹਾਂ ਤਾਂ, ਇਹ ਹੈ…

ਅਧਿਆਪਿਕ ਤੇ ਸੜਕ ਦੋਨੋ ਇਕੋ ਜਿਹੇ ਹੁੰਦੇ ਹਨ. ਆਪ ਤਾਂ ਉੱਥੇ ਹੀ ਰਹਿੰਦੇ ਹਨ ਪਰ ਦੂਜਿਆਂ ਨੂੰ ਉਹਨਾਂ ਦੀ ਮੰਜ਼ਿਲ ਤੇ ਜ਼ਰੂਰੁ ਪਹੁੰਚਾਉਂਦੇ ਹਨ. ਇਸ ਲਈ ਸਾਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਸੜਕ ਦੇ ਨਿਯਮਾਂ ਦਾ ਵੀ ਪਾਲਣ ਕਰਨਾ ਚਾਹੀਦਾ ਹੈ.

 

190/20-06-2024: ਸੱਚ ਕਹਾਂ ਤਾਂ ਇਹ…

ਅੱਜ ਮੈਨੂੰ ਕਿਸੇ ਨੇ ਪੁਛਿਆ ਕਿ ਮੈਂ ਪੰਜਾਬੀ ਕਿਉਂ ਲਿਖਣਾ ਸ਼ੁਰੂ ਕਰ ਦਿੱਤਾ ਹੈ? ਮੇਰਾ ਜਵਾਬ ਸੀ – ਕੀ ਕੋਈ ਆਪਣੀ ਮਾਂ ਬੋਲੀ ਨੂੰ ਛੱਡ ਸਕਦਾ ਹੈ ਜਾਂ ਭੁੱਲ ਸਕਦਾ ਹੈ?

 

 

191/27-06-2024: ਸੱਚ ਕਹਾਂ ਤਾਂ ਇਹ…

ਖੂਨਦਾਨ ਕਰਨਾ ਸਭ ਤੋਂ ਪਵਿੱਤਰ ਅਤੇ ਨੇਕ ਦਾਨ ਹੈ। ਜੇਕਰ ਤੁਹਾਡੇ ਮਿੱਠੇ ਬੋਲਾਂ ਨਾਲ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਇਹ ਵੀ ਖੂਨਦਾਨ ਕਰਨ ਤੋਂ ਘੱਟ ਨਹੀਂ ਹੈ।

 

 

192/28-06-2024: ਸੱਚ ਕਹਾਂ ਤਾਂ ਇਹ…

ਜੇਕਰ ਤੁਹਾਨੂੰ ਕੋਈ ਧੋਖਾ ਦੇਵੇ ਤਾਂ ਧੋਖਾ ਦੇਣ ਵਾਲੇ ਦੀ ਗਲਤੀ ਹੋਵੇਗੀ ਪਰ ਜੇਕਰ ਉਹੀ ਇਨਸਾਨ ਤੁਹਾਨੂੰ ਦੁਬਾਰਾ ਦੋਖਾ ਦਿੰਦਾ ਹੈ, ਤਾਂ ਫਿਰ ਤੁਹਾਡੀ ਗਲਤੀ ਹੋਵੇਗੀ।

 

193/29-06-2024: ਸੱਚ ਕਹਾਂ ਤਾਂ ਇਹ ਹੈ….

ਇਨਸਾਨ ਐਵੇਂ ਹੀ ਨਾ ਸਮਝੀ ਵਿਚ ਇਧਰ ਉਧਰ ਭਟਕਦਾ ਰਹਿੰਦਾ ਹੈ. ਆਪਣੇ ਆਪ ਵਿੱਚ ਡੁੱਬ ਕੇ, ਮਹਿਸੂਸ ਕੀਤੀ ਜਾਂ ਲੱਭੀ ਸੱਚਾਈ, ਅਸਲ ਜ਼ਿੰਦਿਗੀ ਦਾ ਆਨੰਦ ਦਿੰਦੀ ਹੈ, ਜਿਊਣ ਦਾ ਅੰਦਾਜ ਵੀ ਸੱਮਝ ਆ ਜਾਂਦਾ ਹੈ ਤੇ ਰਿਸ਼ਤਿਆਂ ਵਿਚ ਮਿਠਾਸ ਦਾ ਕੰਮ ਵੀ ਕਰਦੀ ਹੈ.

 

 

194/01.07.2024: ਸੱਚ ਕਹਾਂ ਤਾਂ ਇਹ ਹੈ….

ਚੁੱਪ ਦੀ ਮੌਜੂਦਗੀ ਨੂੰ ਪਛਾਣਨਾ, ਇਸਦੇ ਪ੍ਰਭਾਵ ਨੂੰ ਸਮਝਣਾ, ਅਤੇ ਇੱਕ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ ਜਿੱਥੇ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। “ਚੁੱਪ ਵਿੱਚ ਲਿਖੇ ਸ਼ਬਦ ਅਕਸਰ ਚੁੱਪ ਵਿੱਚ ਚੀਕਦੇ ਹਨ” – ਅਣ-ਬੋਲੇ ਜਾਂ ਪ੍ਰਗਟਾਏ ਗਏ ਵਿਚਾਰ ਅਤੇ ਜਜ਼ਬਾਤ ਇੱਕ ਸ਼ਕਤੀਸ਼ਾਲੀ ਪ੍ਰਭਾਵ ਪਾ ਸਕਦੇ ਹਨ, ਭਾਵੇਂ ਉਹ ਕਦੇ ਵੀ ਜ਼ੁਬਾਨੀ ਤੌਰ ‘ਤੇ ਬਿਆਨ ਨਾ ਕੀਤੇ ਗਏ ਹੋਣ। ਲੋਕ ਆਪਣੀਆਂ ਭਾਵਨਾਵਾਂ ਜਾਂ ਵਿਚਾਰਾਂ ਨੂੰ, ਚੁੱਪ ਰਹਿਣ ਦੀ ਬਜਾਏ ਜਾਂ ਉੱਚੀ ਬੋਲਣ ਦੀ ਬਜਾਏ, ਲਿਖ ਸਕਦੇ ਹਨ।

 

 

195/02.07.2024: ਸੱਚ ਕਹਾਂ ਤਾਂ ਇਹ ਹੈ….

ਹਮੇਸ਼ਾ ਆਪਣੀ ਗੱਲ ਕਹਿਣ ਦਾ ਅੰਦਾਜ਼ ਖੂਬਸੂਰਤ ਰੱਖੋ ਤਾਂ ਜੋ ਤੁਸੀਂ ਜਵਾਬ ਵੀ ਖੂਬਸੂਰਤ ਸੁਣ ਸਕੋ.

 

196/03.07.2024: ਸੱਚ ਕਹਾਂ ਤਾਂ ਇਹ ਹੈ….

ਤਜ਼ੁਰਬਾ ਇਨਸਾਨ ਨੂੰ ਗ਼ਲਤ ਫੈਸਲਿਆਂ ਤੋਂ ਬਚਾਉਂਦਾ ਹੈ ਪਰ ਇਨਸਾਨ ਸਿੱਖਦਾ ਵੀ ਗਲਤ ਫੈਸਲਿਆਂ ਤੋਂ ਹੈ. ਇਸ ਲਈ ਗਲਤ ਫੈਂਸਲਾ ਲੈਣਾ ਕੋਈ ਗਲਤੀ ਨਹੀਂ ਕਿਓਂਕਿ ਅਸੀਂ ਸਿਖਾਂ ਕੇ ਕਿਵੇਂ, ਤੇ ਫਿਰ ਕੋਈ ਫੈਂਸਲਾ ਨਾ ਲੈਣਾ ਸੱਭ ਤੋਂ ਵੱਡੀ ਗਲਤੀ ਹੈ.

 

197/04.07.2024: ਸੱਚ ਕਹਾਂ ਤਾਂ ਇਹ ਹੈ….

ਸਿਰਫ਼ ਉਹੀ ਅਧਿਕਾਰ ਦਾ ਹੱਕਦਾਰ ਹੈ, ਜੋ ਆਪਣੇ ਫਰਜ਼ ਨੂੰ ਪੂਰਾ ਕਰਦਾ ਹੈ.

 

198/05.07.2024: ਸੱਚ ਕਹਾਂ ਤਾਂ ਇਹ ਹੈ….

ਦੁਨੀਆਂ ਦਾ ਖੂਬਸੂਰਤ ਪੌਦਾ ਵਿਸ਼ਵਾਸ ਹੁੰਦਾ ਹੈ, ਜਿਹੜਾ ਜਮੀਨ ਤੇ ਨਹੀਂ ਬਲਕਿ ਦਿਲ ਵਿੱਚ ਉਗਧਾ ਹੈ. ਜੇਕਰ ਤੁਹਾਡਾ ਕਿਸੇ ਤੇ ਵਿਸ਼ਵਾਸ ਬਣਿਆ ਹੋਇਆ ਹੈ, ਤਾਂ ਤੁਸੀਂ ਖੁਸ਼ਕਿਸਮਤ ਹੋ ਤੇ ਇਸ ਵਿਸ਼ਵਾਸ ਨੂੰ ਫ਼ਲਦਾ ਫੁੱਲਦਾ ਰੱਖੋ।

 

199/06.07.2024: ਸੱਚ ਕਹਾਂ ਤਾਂ ਇਹ ਹੈ…

ਹੁਣ ਤੱਕ ਮੈਨੂੰ ਕੋਈ ਸਮਝ ਸਕਿਆ ਹੈ ਤਾਂ ਉਹ ਮੈਂ ਖੁਦ ਹੀ ਹਾਂ, ਬਾਕੀ ਸੱਭ ਹੁਣ ਤੱਕ ਅੰਦਾਜ਼ੇ ਹੀ ਲਗਾ ਰਹੇ ਹਨ.

 

200/08.07.2024: ਸੱਚ ਕਹਾਂ ਤਾਂ ਇਹ ਹੈ…

ਅੱਜ ਕੱਲ ਦੇ ਜ਼ਮਾਨੇ ਵਿੱਚ ਕਿਸੇ ਨੂੰ ਇਹ ਮਹਿਸੂਸ ਨਾਂ ਹੋਣ ਦਿਓ ਕਿ ਤੁਸੀਂ ਅੰਦਰੋਂ ਟੂਟੇ ਹੋਏ ਹੋ ਨਹੀਂ ਤਾਂ ਕੁਝ ਲੋਕ ਤੁਹਾਡੀ ਕਮਜ਼ੋਰੀ ਦਾ ਨਾਜਾਇਜ਼ ਫਾਇਦਾ ਲੈਣਾ ਸ਼ੁਰੂ ਕਰ ਦੇਣਗੇ ਜਿਵੇਂ ਡਿੱਗੇ ਹੋਏ ਮਕਾਨ ਦੀਆਂ ਲੋਕੀ ਇੱਟਾਂ ਤੱਕ ਚੁੱਕ ਕੇ ਲੈ ਜਾਂਦੇ ਹਨ।